Dr Manmohan Singh Cremation: ਪੰਜ ਤੱਤਾਂ ਵਿੱਚ ਵਲੀਨ ਹੋਏ ਡਾ. ਮਨਮੋਹਨ ਸਿੰਘ, ਨਿਗਮ ਬੋਧ ਘਾਟ ਵਿਖੇ ਹੋਇਆ ਅੰਤਿਮ ਸਸਕਾਰ, ਬੇਟੀ ਨੇ ਦਿੱਤੀ ਮੁੱਖ ਅਗਨੀ

Updated On: 

28 Dec 2024 13:32 PM

ਡਾ. ਮਨਮੋਹਨ ਸਿੰਘ 5 ਤੱਤਾਂ ਦੇ ਵਿੱਚ ਵਲੀਨ ਹੋ ਗਏ ਹਨ। ਉਹਨਾਂ ਨੂੰ ਦਿੱਲੀ ਦੇ ਨਿਗਮ ਬੋਧ ਸ਼ਮਸਾਨ ਘਾਟ ਵਿੱਚ ਅੰਤਿੰਮ ਵਿਦਾਈ ਦਿੱਤੀ ਗਈ। ਇਸ ਮੌਕੇ ਰਾਸ਼ਟਰਪਤੀ, ਉੱਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਦੇਸ਼ ਭਰ ਦੇ ਵੱਡੇ ਸਿਆਸੀ ਲੀਡਰ ਹਾਜ਼ਰ ਰਹੇ। ਇਸ ਤੋਂ ਪਹਿਲਾਂ ਉਹਨਾਂ ਦਾ ਸਸਕਾਰ ਰਾਜਘਾਟ ਨੇੜੇ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

Dr Manmohan Singh Cremation: ਪੰਜ ਤੱਤਾਂ ਵਿੱਚ ਵਲੀਨ ਹੋਏ ਡਾ. ਮਨਮੋਹਨ ਸਿੰਘ, ਨਿਗਮ ਬੋਧ ਘਾਟ ਵਿਖੇ ਹੋਇਆ ਅੰਤਿਮ ਸਸਕਾਰ, ਬੇਟੀ ਨੇ ਦਿੱਤੀ ਮੁੱਖ ਅਗਨੀ

ਪੰਜ ਤੱਤਾਂ ਵਿੱਚ ਵਲੀਨ ਹੋਏ ਡਾ. ਮਨਮੋਹਨ ਸਿੰਘ, ਨਿਗਮ ਬੋਧ ਘਾਟ ਵਿਖੇ ਹੋਇਆ ਅੰਤਿਮ ਸਸਕਾਰ

Follow Us On

92 ਸਾਲ ਦੀ ਉਮਰ ਵਿੱਚ ਡਾ. ਮਨਮੋਹਨ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਦਿੱਲੀ ਵਿੱਚ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਅਤਿੰਮ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਨੂੰ ਕਾਂਗਰਸ ਦਫ਼ਤਰ ਵਿਖੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਜਿੱਥੇ ਦੇਸ਼ ਭਰ ਦੇ ਕਾਂਗਰਸੀ ਲੀਡਰਾਂ ਨੇ ਉਹਨਾਂ ਦੇ ਆਖਰੀ ਦਰਸ਼ਨ ਕੀਤੇ।

ਨਿਗਮ ਬੋਧ ਘਾਟ ਵਿਖੇ ਭੂਟਾਨ ਦੇ ਨਰੇਸ਼ (ਰਾਜਾ) ਅਤੇ ਦੇਸ਼ ਦੀ ਰਾਸ਼ਟਰਪਤੀ ਦ੍ਰਰੋਪਦੀ ਮੂਰਮੂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਦੇਸ਼ ਭਰ ਦੇ ਵੱਡੇ ਲੀਡਰਾਂ ਨੇ ਸ਼ਰਧਾਂਜ਼ਲੀਆਂ ਦਿੱਤੀਆਂ। ਡਾ. ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀ ਧੀ ਵੱਲੋਂ ਮੁੱਖ ਅਗਨੀ ਦਿੱਤੀ ਗਈ।

21 ਫਾਇਰ ਦੀ ਦਿੱਤੀ ਸਲਾਮੀ

ਭਾਰਤੀ ਫੌਜ ਵੱਲੋਂ ਡਾ. ਮਨਮੋਹਨ ਸਿੰਘ ਨੂੰ ਸਰਕਾਰੀ ਸਨਮਾਨ ਦੇ ਤਹਿਤ 21 ਹਵਾਈ ਫਾਇਰ ਕਰਕੇ ਸਲਾਮੀ ਦਿੱਤੀ ਗਈ। ਇਸ ਤੋਂ ਇਲਾਵਾ ਤਿੰਨੋਂ ਫੌਜਾਂ ਦੇ ਮੁੱਖੀਆਂ ਅਤੇ ਚੀਫ਼ ਡਿਫੈਂਸ ਆਫ਼ ਸਟਾਫ਼ ਵੱਲੋਂ ਵੀ ਡਾ. ਸਿੰਘ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।

ਰਾਹੁਲ ਗਾਂਧੀ ਨੇ ਦਿੱਤਾ ਮੋਢਾ

ਡਾ. ਮਨਮੋਹਨ ਸਿੰਘ ਦੀ ਅਰਥੀ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ, ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਬਿਕਰਮ ਸਾਹਨੀ, ਦਿੱਲੀ ਗੁਰਦੁਆਰਾ ਮਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਮੇਤ ਕਈ ਲੀਡਰਾਂ ਨੇ ਮੋਢਾ ਦਿੱਤਾ।

ਬਲਵਿੰਦਰ ਭੂੰਦੜ ਅਤੇ ਦਲਜੀਤ ਚੀਮਾ ਨੇ ਦਿੱਤੀ ਸ਼ਰਧਾਂਜਲੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਅਤੇ ਸੀਨੀਅਰ ਅਕਾਲੀ ਆਗੂ ਦਲਜੀਤ ਚੀਮਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਅਕਾਲੀ ਲੀਡਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਮਾਰੀਸ਼ਸ ਦੇ PM ਨੇ ਦਿੱਤੀ ਸ਼ਰਧਾਂਜਲੀ

ਡਾ. ਮਨਮੋਹਨ ਸਿੰਘ ਦੇ ਸਨਮਾਨ ਵਿੱਚ ਮਾਰੀਸ਼ਸ ਦੇਸ਼ ਵਿੱਚ 28 ਦਸੰਬਰ ਨੂੰ ਸੂਰਜ ਡੁੱਬਣ ਤੱਕ ਮਾਰੀਸ਼ਸ ਦਾ ਕੌਮੀ ਝੰਡਾ ਅੱਧਾ ਚੁੱਕਿਆ ਰਹੇਗਾ। ਮਾਰੀਸ਼ਸ ਦੇ ਪ੍ਰਧਾਨਮੰਤਰੀ ਦੇ ਦਫ਼ਤਰ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।

Exit mobile version