Dr Manmohan Singh: ਨਮ ਅੱਖਾਂ ਨਾਲ ਡਾ. ਮਨਮੋਹਨ ਸਿੰਘ ਨੂੰ ਦੇਸ਼ ਨੇ ਦਿੱਤੀ ਸ਼ਰਧਾਂਜਲੀ

Updated On: 

28 Dec 2024 13:18 PM

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੱਜ ਦਿੱਲੀ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮਨਮੋਹਨ ਸਿੰਘ ਦੀ ਯਾਦ ਵਿੱਚ ਮੈਮੋਰੀਅਲ ਵੀ ਬਣਾਇਆ ਜਾਵੇਗਾ। ਕਾਂਗਰਸ ਵੱਲੋਂ ਮੰਗ ਕੀਤੀ ਗਈ ਹੈ ਕਿ ਡਾ. ਮਨਮੋਹਨ ਸਿੰਘ ਦੀ ਯਾਦਗਰੀ ਰਾਜਘਾਟ ਦੇ ਨੇੜੇ ਬਣੇ।

Dr Manmohan Singh: ਨਮ ਅੱਖਾਂ ਨਾਲ ਡਾ. ਮਨਮੋਹਨ ਸਿੰਘ ਨੂੰ ਦੇਸ਼ ਨੇ ਦਿੱਤੀ ਸ਼ਰਧਾਂਜਲੀ
Follow Us On

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੱਜ ਦਿੱਲੀ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮਨਮੋਹਨ ਸਿੰਘ ਦੀ ਯਾਦ ਵਿੱਚ ਮੈਮੋਰੀਅਲ ਵੀ ਬਣਾਇਆ ਜਾਵੇਗਾ। ਕਾਂਗਰਸ ਵੱਲੋਂ ਮੰਗ ਕੀਤੀ ਗਈ ਹੈ ਕਿ ਡਾ. ਮਨਮੋਹਨ ਸਿੰਘ ਦੀ ਯਾਦਗਰੀ ਰਾਜਘਾਟ ਦੇ ਨੇੜੇ ਬਣੇ।

LIVE NEWS & UPDATES

The liveblog has ended.
  • 28 Dec 2024 01:12 PM (IST)

    ਅਲਵਿਦਾ… ਮਨਮੋਹਨ ਸਿੰਘ ਜੀ…

    ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅੱਜ ਸ਼ਨੀਵਾਰ ਨੂੰ ਪੰਚਤੱਤ ਵਿੱਚ ਵਿਲੀਨ ਹੋ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਮਨਮੋਹਨ ਸਿੰਘ ਦੀ ਧੀ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ।

  • 28 Dec 2024 01:02 PM (IST)

    ਅਨੰਤ ਯਾਤਰਾ ‘ਤੇ ਮਨਮੋਹਨ…ਦਿੱਲੀ ਦੇ ਨਿਗਮ ਬੋਧ ਘਾਟ ‘ਤੇ ਧੀ ਨੇ ਚਿਤਾ ਨੂੰ ਕੀਤਾ ਅਗਨ ਭੇਟ

    ਡਾ. ਮਨਮੋਹਨ ਸਿੰਘ ਹਮੇਸ਼ਾ ਲਈ ਸਾਡੇ ਵਿੱਚੋਂ ਚਲੇ ਗਏ ਹਨ। ਉਨ੍ਹਾਂ ਦੀ ਧੀ ਨੇ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਚਿਤਾ ਨੂੰ ਅਗਨ ਭੇਟ ਕੀਤਾ।

  • 28 Dec 2024 12:29 PM (IST)

    ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮਨਮੋਹਨ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ

    ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਿਗਮ ਬੋਧ ਘਾਟ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।

  • 28 Dec 2024 11:52 AM (IST)

    ਪ੍ਰਧਾਨ ਮੰਤਰੀ ਨੇ ਦਿੱਤੀ ਸ਼ਰਧਾਂਜਲੀ

    ਨਿਗਮ ਬੋਧ ਘਾਟ ਵਿਖੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਡਾਕਟਰ ਮਨਮੋਹਨ ਸਿੰਘ ਦੇ ਆਖਰੀ ਦਰਸ਼ਨ ਕੀਤੇ ਅਤੇ ਉਹਨਾਂ ਨੂੰ ਸ਼ਰਧਾਜ਼ਲੀ ਦਿੱਤੀ।

  • 28 Dec 2024 11:44 AM (IST)

    ਮਨਮੋਹਨ ਸਿੰਘ ਨੇ ਨਿਗਮ ਬੋਧ ਘਾਟ ‘ਤੇ ਸਲਾਮੀ ਦਿੱਤੀ

    ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਨਿਗਮ ਬੋਧ ਘਾਟ ‘ਤੇ ਸਲਾਮੀ ਦਿੱਤੀ ਗਈ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨਿਗਮ ਬਾਗ ਘਾਟ ਵਿੱਚ ਦਾਖ਼ਲ ਹੋ ਗਈ ਹੈ। ਰਾਸ਼ਟਰਪਤੀ- ਪ੍ਰਧਾਨ ਮੰਤਰੀ ਮੋਦੀ ਵੀ ਨਿਗਮ ਬੋਧ ਘਾਟ ਆਉਣਗੇ। ਉਹਨਾਂ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਮਨਮੋਹਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।

  • 28 Dec 2024 11:28 AM (IST)

    ਨਿਗਮ ਬੋਧ ਘਾਟ ਪਹੁੰਚੀ ਮ੍ਰਿਤਕ ਦੇਹ, ਥੋੜ੍ਹੀ ਦੇਰ ਬਾਅਦ ਹੋਵੇਗਾ ਅਤਿੰਮ ਸਸਕਾਰ

    ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨਿਗਮ ਬੋਧ ਘਾਟ ਪਹੁੰਚ ਗਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਕੁਝ ਸਮੇਂ ਬਾਅਦ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।

  • 28 Dec 2024 10:41 AM (IST)

    ਤੁਸੀਂ ਕਿਵੇਂ ਮਹਿਸੂਸ ਕਰਦੇ ਜੇਕਰ ਇਹ ਅਟਲ ਜੀ ਨਾਲ ਵਾਪਰਿਆ ਹੁੰਦਾ…ਸਿੱਧੂ ਯਾਦਗਾਰ ਵਾਲੀ ਥਾਂ ਦੇ ਵਿਵਾਦ ‘ਤੇ

    ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਯਾਦਗਾਰ ਵਾਲੀ ਥਾਂ ਦੇ ਵਿਵਾਦ ਨੂੰ ਲੈ ਕੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੌਤ ‘ਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਜੇਕਰ ਅਟਲ ਜੀ ਨਾਲ ਅਜਿਹਾ ਹੋਇਆ ਹੁੰਦਾ ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ? ਕੀ ਉਨ੍ਹਾਂ ਦਾ ਅੰਤਿਮ ਸੰਸਕਾਰ ਰਾਜਘਾਟ ਦੀ ਬਜਾਏ ਨਿਗਮ ਬੋਧ ਘਾਟ ‘ਤੇ ਕੀਤਾ ਗਿਆ ਸੀ? ਸਿੱਧੂ ਨੇ ਕਿਹਾ ਕਿ ਮਨਮੋਹਨ ਸਿੰਘ ਯੁੱਗ ਦਾ ਬੰਦਾ ਸੀ।

  • 28 Dec 2024 10:18 AM (IST)

    ਅਤਿੰਮ ਯਾਤਰਾ ਤੇ ਡਾਕਟਰ ਮਨਮੋਹਨ ਸਿੰਘ…

  • 28 Dec 2024 10:08 AM (IST)

    ਨਿਗਮ ਬੋਧ ਸ਼ਮਸਾਨ ਘਾਟ ਵੱਲ ਨੂੰ ਰਵਾਨਾ ਹੋਈ ਅੰਤਿਮ ਯਾਤਰਾ

    ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਤਿੰਮ ਯਾਤਰਾ ਕਾਂਗਰਸ ਦਫ਼ਤਰ ਤੋਂ ਨਿਗਮ ਬੋਧ ਸ਼ਮਸਾਨ ਘਾਟ ਵੱਲ ਰਵਾਨਾ ਹੋਈ।

  • 28 Dec 2024 10:00 AM (IST)

    ਰਾਸ਼ਟਰਪਤੀ, ਉਪ ਰਾਸ਼ਟਰਪਤੀ ਜਾਣਗੇ ਨਿਗਮ ਬੋਧ ਘਾਟ

    ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਿਗਮ ਬੋਧ ਘਾਟ ਜਾਣਗੇ। ਸੀਡੀਐਸ ਅਤੇ ਤਿੰਨਾਂ ਸੈਨਾਵਾਂ ਦੇ ਮੁਖੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਲੋਕ ਸਭਾ ਸਪੀਕਰ, ਰੱਖਿਆ ਰਾਜ ਮੰਤਰੀ, ਰੱਖਿਆ ਸਕੱਤਰ, ਕੈਬਨਿਟ ਸਕੱਤਰ, ਰੱਖਿਆ ਸਕੱਤਰ। ਗ੍ਰਹਿ ਸਕੱਤਰ ਵੀ ਸ਼ਿਰਕਤ ਕਰਨਗੇ।

  • 28 Dec 2024 09:33 AM (IST)

    ਕਾਂਗਰਸ ਹੈੱਡਕੁਆਰਟਰ ਤੋਂ ਸ਼ੁਰੂ ਹੋਏ ਮਨਮੋਹਨ ਸਿੰਘ ਦੇ ਅੰਤਿਮ ਦਰਸ਼ਨ

    ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਕਾਂਗਰਸ ਦਫ਼ਤਰ ਵਿੱਚ ਰੱਖੀ ਗਈ ਹੈ। ਉਨ੍ਹਾਂ ਦੇ ਅੰਤਿਮ ਦਰਸ਼ਨ ਸ਼ੁਰੂ ਹੋ ਗਏ ਹਨ। ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਅੰਕਾ ਨੇਤਾ ਸਮੇਤ ਕਈ ਨੇਤਾਵਾਂ ਨੇ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ।

  • 28 Dec 2024 09:20 AM (IST)

    ਅੰਤਿਮ ਸੰਸਕਾਰ ਰਾਜਘਾਟ ਨੇੜੇ ਕੀਤਾ ਜਾਵੇ-ਸੁਖਜਿੰਦਰ ਸਿੰਘ ਰੰਧਾਵਾ

    ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਰਾਜਘਾਟ ਨੇੜੇ ਹੋਣਾ ਚਾਹੀਦਾ ਹੈ। ਡਾਕਟਰ ਸਾਹਬ ਨੇ ਦੇਸ਼ ਨੂੰ ਆਰਥਿਕ ਸੰਕਟ ਤੋਂ ਬਚਾਇਆ। ਜਿਸ ਤਰ੍ਹਾਂ ਸਾਰੇ ਪ੍ਰਧਾਨ ਮੰਤਰੀਆਂ ਦਾ ਅੰਤਿਮ ਸੰਸਕਾਰ ਰਾਜਘਾਟ ਦੇ ਨੇੜੇ ਹੋਇਆ ਹੈ, ਉਸੇ ਤਰ੍ਹਾਂ ਡਾਕਟਰ ਸਾਹਬ ਦਾ ਸਸਕਾਰ ਵੀ ਉੱਥੇ ਹੀ ਕੀਤਾ ਜਾਣਾ ਚਾਹੀਦਾ ਹੈ।

  • 28 Dec 2024 09:09 AM (IST)

    ਕਾਂਗਰਸ ਹੈੱਡਕੁਆਰਟਰ ਪਹੁੰਚੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ

    ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਕਾਂਗਰਸ ਹੈੱਡਕੁਆਰਟਰ ਪਹੁੰਚ ਗਈ ਹੈ।

  • 28 Dec 2024 08:30 AM (IST)

    ਆਖਰੀ ਯਾਤਰਾ 9.30 ਵਜੇ ਹੋਵੇਗੀ ਸ਼ੁਰੂ

    ਮਨਮੋਹਨ ਸਿੰਘ ਦੀ ਅੰਤਿਮ ਵਿਦਾਈ ਦੀਆਂ ਤਿਆਰੀਆਂ ਸਵੇਰੇ 9.30 ਵਜੇ ਤੋਂ ਬਾਅਦ ਸ਼ੁਰੂ ਹੋ ਜਾਣਗੀਆਂ। ਇਸ ਦੇ ਨਾਲ ਹੀ ਉਹਨਾਂ ਦੇ ਸਨਮਾਨ ਵਿੱਚ ਉਹਨਾਂ ਦੀ ਅੰਤਿਮ ਯਾਤਰਾ ਲਈ ਜਾਵੇਗੀ। ਵੀਰਵਾਰ ਰਾਤ ਨੂੰ 93 ਸਾਲ ਦੀ ਉਮਰ ‘ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਿਆ।

  • 28 Dec 2024 08:12 AM (IST)

    ਇਨ੍ਹਾਂ ਰੂਟਾਂ ‘ਤੇ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗੀ ਪਾਬੰਦੀ

    ਦਿੱਲੀ ਟ੍ਰੈਫਿਕ ਪੁਲਿਸ ਦੇ ਅਨੁਸਾਰ, ਰਿੰਗ ਰੋਡ (ਮਹਾਤਮਾ ਗਾਂਧੀ ਮਾਰਗ), ਨਿਸ਼ਾਦ ਰਾਜ ਮਾਰਗ, ਬੁਲੇਵਾਰਡ ਰੋਡ, ਐਸਪੀਐਮ ਮਾਰਗ, ਲੋਥੀਅਨ ਰੋਡ ਅਤੇ ਨੇਤਾਜੀ ਸੁਭਾਸ਼ ਮਾਰਗ ‘ਤੇ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਟ੍ਰੈਫਿਕ ਪਾਬੰਦੀਆਂ ਅਤੇ ਡਾਇਵਰਸ਼ਨ ਲਗਾਏ ਜਾ ਸਕਦੇ ਹਨ। ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲੋਕਾਂ ਨੂੰ ਇਨ੍ਹਾਂ ਸੜਕਾਂ ਅਤੇ ਖੇਤਰਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਜਿੱਥੋਂ ਅੰਤਿਮ ਸੰਸਕਾਰ ਲਈ ਯਾਤਰਾ ਲੰਘੇਗੀ।

  • 28 Dec 2024 07:50 AM (IST)

    ਮਨਮੋਹਨ ਸਿੰਘ ਦੀ ਯਾਦਗਾਰ ਬਣਾਵੇ ਕੇਂਦਰ, ਰਾਜਨੀਤੀ ਕਰਨਾ ਠੀਕ ਨਹੀਂ – ਮਾਇਆਵਤੀ

    ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ, ‘ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਕੇਂਦਰ ਸਰਕਾਰ ਨੂੰ ਉੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਸਨਮਾਨ ‘ਚ ਜਿੱਥੇ ਉਨ੍ਹਾਂ ਦੇ ਪਰਿਵਾਰ ਦੀ ਇੱਛਾ ਹੈ, ਉੱਥੇ ਯਾਦਗਾਰ ਆਦਿ ਵੀ ਬਣਾਉਣੀ ਚਾਹੀਦੀ ਹੈ। ਇਸ ਲਈ ਕੋਈ ਵੀ ਰਾਜਨੀਤੀ ਕਰਨਾ ਠੀਕ ਨਹੀਂ ਹੈ ਅਤੇ ਇਨ੍ਹਾਂ ਮਾਮਲਿਆਂ ਵਿੱਚ ਕੇਂਦਰ ਸਰਕਾਰ ਜੇਕਰ ਉਨ੍ਹਾਂ ਦੇ ਪਰਿਵਾਰ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਵੀ ਸਨਮਾਨ ਕਰੇ ਤਾਂ ਉਚਿਤ ਹੋਵੇਗਾ।

  • 28 Dec 2024 07:37 AM (IST)

    ਮਨਮੋਹਨ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਆ ਰਹੇ ਨੇ ਲੋਕ

    ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਲੋਕ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚ ਗਏ ਹਨ। ਸਵੇਰ ਤੋਂ ਹੀ ਲੋਕਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ ਹੈ। ਡਾ. ਮਨਮੋਹਨ ਸਿੰਘ ਦਾ ਅੱਜ ਸਸਕਾਰ ਕੀਤਾ ਜਾਵੇਗਾ।

Exit mobile version