2 ਦਿਨਾਂ 'ਚ ਦਿੱਲੀ ਨੂੰ 100 MGD ਪਾਣੀ ਨਾ ਮਿਲਿਆ ਤਾਂ ਕਰਾਂਗੀ ਅਨਸ਼ਨ, ਆਤਿਸ਼ੀ ਦਾ ਵੱਡਾ ਐਲਾਨ, ਪੀਐਮ ਨੂੰ ਵੀ ਲਿਖੀ ਚਿੱਠੀ | delhi-water-crisis-aap-water minister-atishi-announce hunger-strike-from 21st June full detail in punjabi Punjabi news - TV9 Punjabi

2 ਦਿਨਾਂ ‘ਚ ਦਿੱਲੀ ਨੂੰ 100 MGD ਪਾਣੀ ਨਾ ਮਿਲਿਆ ਤਾਂ ਕਰਾਂਗੀ ਅਨਸ਼ਨ, ਆਤਿਸ਼ੀ ਦਾ ਵੱਡਾ ਐਲਾਨ, ਪੀਐਮ ਨੂੰ ਵੀ ਲਿਖੀ ਚਿੱਠੀ

Updated On: 

19 Jun 2024 13:09 PM

Water Crises In Delhi: ਦਿੱਲੀ 'ਚ ਪਾਣੀ ਦੀ ਕਿੱਲਤ ਵਧਦੀ ਜਾ ਰਹੀ ਹੈ, ਜਿਸ ਤੋਂ ਬਾਅਦ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਕਿਹਾ ਕਿ ਜੇਕਰ 21 ਜੂਨ ਤੱਕ ਦਿੱਲੀ ਨੂੰ 100 ਐਮਜੀਡੀ ਪਾਣੀ ਨਾ ਮਿਲਿਆ ਤਾਂ ਉਹ ਅਣਮਿੱਥੇ ਸਮੇਂ ਲਈ ਮਰਨ ਵਰਤ 'ਤੇ ਚਲੇ ਜਾਣਗੇ।

2 ਦਿਨਾਂ ਚ ਦਿੱਲੀ ਨੂੰ 100 MGD ਪਾਣੀ ਨਾ ਮਿਲਿਆ ਤਾਂ ਕਰਾਂਗੀ ਅਨਸ਼ਨ, ਆਤਿਸ਼ੀ ਦਾ ਵੱਡਾ ਐਲਾਨ, ਪੀਐਮ ਨੂੰ ਵੀ ਲਿਖੀ ਚਿੱਠੀ

ਆਮ ਆਦਮੀ ਪਾਰਟੀ ਦੀ ਮੰਤਰੀ ਆਤਿਸ਼ੀ

Follow Us On

ਇੱਕ ਪਾਸੇ ਜਿੱਥੇ ਦਿੱਲੀ ਦੇ ਲੋਕ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਦੂਜੇ ਪਾਸੇ ਲਗਾਤਾਰ ਵੱਧ ਰਿਹਾ ਪਾਣੀ ਦਾ ਸੰਕਟ ਦਿੱਲੀ ਵਾਸੀਆਂ ਦੀਆਂ ਮੁਸ਼ਕਲਾਂ ਵਧਾ ਰਿਹਾ ਹੈ। ਜਿੱਥੇ ਤਾਪਮਾਨ 45 ਡਿਗਰੀ ਤੋਂ ਉੱਤੇ ਰਹਿ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪਾਣੀ ਦਾ ਪੱਧਰ ਡਿੱਗ ਰਿਹਾ ਹੈ। ਜਿਸ ਤੋਂ ਬਾਅਦ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਜੇਕਰ 21 ਜੂਨ ਤੱਕ ਦਿੱਲੀ ਨੂੰ 100 ਐਮਜੀਡੀ ਪਾਣੀ ਨਾ ਮਿਲਿਆ ਤਾਂ ਉਹ ਅਣਮਿੱਥੇ ਸਮੇਂ ਲਈ ਮਰਨ ਅਨਸ਼ਨ ‘ਤੇ ਚਲੇ ਜਾਣਗੇ।

ਦਿੱਲੀ ਦੇ ਜਲ ਸੰਕਟ ਬਾਰੇ ਗੱਲ ਕਰਦਿਆਂ ਮੰਤਰੀ ਆਤਿਸ਼ੀ ਨੇ ਕਿਹਾ ਕਿ ਦਿੱਲੀ ਵਿੱਚ ਪਾਣੀ ਦੀ ਸਪਲਾਈ ਦੀ ਲੋੜ 1050 ਐਮਜੀਡੀ ਹੈ। ਜਿਸ ਕਾਰਨ ਦਿੱਲੀ ਵਿੱਚ 100 ਐਮਜੀਡੀ ਪਾਣੀ ਦੀ ਕਮੀ ਹੈ। ਉਨ੍ਹਾਂ ਦੱਸਿਆ ਕਿ 1 ਐਮਜੀਡੀ 28 ਹਜ਼ਾਰ 500 ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਹਰਿਆਣਾ ‘ਤੇ ਨਿਸ਼ਾਨਾ ਸਾਧਦੇ ਹੋਏ ਆਤਿਸ਼ੀ ਨੇ ਕਿਹਾ ਕਿ ਜੇਕਰ ਹਰਿਆਣਾ ਤੋਂ 100 ਐਮਜੀਡੀ ਘੱਟ ਪਾਣੀ ਆ ਰਿਹਾ ਹੈ ਤਾਂ 28 ਲੱਖ ਲੋਕਾਂ ਨੂੰ ਘੱਟ ਪਾਣੀ ਮਿਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਹਰਿਆਣਾ ਸਰਕਾਰ ਨੂੰ ਪੱਤਰ ਲਿਖਿਆ ਹੈ।

ਹਰਿਆਣਾ ਨੇ ਪਾਣੀ ਦੇਣ ਤੋਂ ਕੀਤਾ ਇਨਕਾਰ

ਰਾਜਧਾਨੀ ਦਿੱਲੀ ਵਿੱਚ ਪਾਣੀ ਦੀ ਵੱਧ ਰਹੀ ਸਮੱਸਿਆ ਬਾਰੇ ਗੱਲ ਕਰਦਿਆਂ ਆਤਿਸ਼ੀ ਨੇ ਕਿਹਾ ਕਿ ਹਿਮਾਚਲ ਤੋਂ ਪਾਣੀ ਨਹੀਂ ਆਉਣ ਦਿੱਤਾ ਜਾ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਾਣੀ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਵੀ ਗਏ ਸੀ। ਹਰਿਆਣਾ ਸਰਕਾਰ ‘ਤੇ ਵੀ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਕੱਲ੍ਹ ਯਾਨੀ ਕਿ 18 ਜੂਨ ਨੂੰ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਹਰਿਆਣਾ ਜਾ ਕੇ ਇਨ੍ਹਾਂ 28 ਲੱਖ ਲੋਕਾਂ ਲਈ ਪਾਣੀ ਮੰਗਿਆ, ਪਰ ਹਰਿਆਣਾ ਸਰਕਾਰ ਨੇ ਇਨਕਾਰ ਕਰ ਦਿੱਤਾ। ਮੰਤਰੀ ਆਤਿਸ਼ੀ ਨੇ ਅੱਗੇ ਕਿਹਾ ਕਿ ਦਿੱਲੀ ਅਤੇ ਹਰਿਆਣਾ ਦੋਵਾਂ ਦੀ ਆਬਾਦੀ 3 ਕਰੋੜ ਹੈ। ਹਰਿਆਣਾ ਨੂੰ 6 ਹਜ਼ਾਰ ਐਮਜੀਡੀ ਪਾਣੀ ਮਿਲਦਾ ਹੈ, ਜਿਸ ਵਿੱਚੋਂ ਦਿੱਲੀ ਨੂੰ ਸਿਰਫ਼ 1050 ਐਮਜੀਡੀ ਦੀ ਲੋੜ ਹੈ, ਜੋ ਨਹੀਂ ਮਿਲ ਰਿਹਾ।

ਅੱਤ ਦੀ ਗਰਮੀ ਵਿੱਚ ਜਦੋਂ ਦਿੱਲੀ ਦੇ ਲੋਕਾਂ ਨੂੰ ਪਾਣੀ ਦੀ ਜ਼ਿਆਦਾ ਲੋੜ ਹੈ ਤਾਂ ਹਰਿਆਣਾ ਸਰਕਾਰ ਯਮੁਨਾ ਵਿੱਚ ਘੱਟ ਪਾਣੀ ਛੱਡ ਰਹੀ ਹੈ। ਕੱਲ੍ਹ ਦਿੱਲੀ ਨੂੰ ਹਰਿਆਣਾ ਤੋਂ 613 ਐਮਜੀਡੀ ਦੀ ਥਾਂ ਸਿਰਫ਼ 513 ਐਮਜੀਡੀ ਪਾਣੀ ਮਿਲਿਆ ਹੈ। ਇਸ 100 ਐਮਜੀਡੀ ਪਾਣੀ ਦੀ ਘਾਟ ਕਾਰਨ 28 ਲੱਖ ਦਿੱਲੀ ਵਾਸੀ ਪਾਣੀ ਦੀ ਹਰ ਬੂੰਦ ਨੂੰ ਤਰਸ ਰਹੇ ਹਨ।

ਇਹ ਵੀ ਪੜ੍ਹੋ – ਦਿੱਲੀ ਚ ਹੋਰ ਡੂੰਘਾ ਹੋਵੇਗਾ ਪਾਣੀ ਦਾ ਸੰਕਟ! ਯਮੁਨਾ ਨਦੀ ਦੇ ਪਾਣੀ ਦਾ ਪੱਧਰ 6 ਫੁੱਟ ਹੋਰ ਘੱਟਿਆ

ਆਤਿਸ਼ੀ ਨੇ ਕੀਤਾ ਅਨਸ਼ਨ ਦਾ ਐਲਾਨ

ਦਿੱਲੀ ‘ਚ ਪਾਣੀ ਦੀ ਸਮੱਸਿਆ ਵਧਦੀ ਜਾ ਰਹੀ ਹੈ, ਜਿਸ ਕਾਰਨ ਆਤਿਸ਼ੀ ਨੇ ਕਿਹਾ ਕਿ ਮੈਂ ਦਿੱਲੀ ‘ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨੂੰ ਪਾਣੀ ਮਿਲੇ। ਜਿਸ ਤੋਂ ਬਾਅਦ ਆਤਿਸ਼ੀ ਨੇ ਐਲਾਨ ਕੀਤਾ ਕਿ ਜੇਕਰ 21 ਜੂਨ ਤੱਕ ਦਿੱਲੀ ਦੇ ਲੋਕਾਂ ਨੂੰ 100 ਐਮਜੀਡੀ ਪਾਣੀ ਨਾ ਮਿਲਿਆ ਤਾਂ ਮੈਂ ਸੱਤਿਆਗ੍ਰਹਿ ਕਰਾਂਗੀ ਅਤੇ ਮਰਨ ਵਰਤ ‘ਤੇ ਬੈਠਾਂਗੀ। ਮੰਤਰੀ ਆਤਿਸ਼ੀ ਨੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਕੀਤਾ ਹੈ ਕੱਲ੍ਹ ਦਿੱਲੀ ਨੂੰ ਹਰਿਆਣਾ ਤੋਂ 613 ਐਮਜੀਡੀ ਦੀ ਥਾਂ ਸਿਰਫ਼ 513 ਐਮਜੀਡੀ ਪਾਣੀ ਮਿਲਿਆ ਹੈ। ਇਸ 100 ਐਮਜੀਡੀ ਪਾਣੀ ਦੀ ਘਾਟ ਕਾਰਨ 28 ਲੱਖ ਦਿੱਲੀ ਵਾਸੀ ਪਾਣੀ ਦੀ ਬੂੰੰਦ- ਬੂੰਦ ਨੂੰ ਤਰਸ ਰਹੇ ਹਨ।

Exit mobile version