ਤਿੰਨ ਖਾਨਦਾਨਾਂ ਦੇ ਸ਼ਿਕੰਜੇ ਚ ਨਹੀਂ ਰਹੇਗਾ 'ਜੰਮੂ-ਕਸ਼ਮੀਰ, ਸ਼੍ਰੀਨਗਰ 'ਚ ਬੋਲੇ ਪ੍ਰਧਾਨ ਮੰਤਰੀ ਮੋਦੀ | pm-narendra-modi-rally in srinagar-article-370-jammu kashmir abdullah-family-ncp pdp congress-katra-assembly-polls-2024 Punjabi news - TV9 Punjabi

ਤਿੰਨ ਖਾਨਦਾਨਾਂ ਦੇ ਸ਼ਿਕੰਜੇ ਚ ਨਹੀਂ ਰਹੇਗਾ ‘ਜੰਮੂ-ਕਸ਼ਮੀਰ, ਸ਼੍ਰੀਨਗਰ ‘ਚ ਬੋਲੇ ਪ੍ਰਧਾਨ ਮੰਤਰੀ ਮੋਦੀ

Updated On: 

19 Sep 2024 14:43 PM

PM Modi Jammu Kashmir Speech: ਪੀਐਮ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ, ''ਜਦੋਂ ਮੈਂ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਆਇਆ ਸੀ ਤਾਂ ਮੈਂ ਕਿਹਾ ਸੀ ਕਿ ਜੰਮੂ-ਕਸ਼ਮੀਰ ਦੀ ਤਬਾਹੀ ਲਈ ਤਿੰਨ ਪਰਿਵਾਰ ਜ਼ਿੰਮੇਵਾਰ ਹਨ, ਉਦੋਂ ਤੋਂ ਦਿੱਲੀ ਤੋਂ ਸ਼੍ਰੀਨਗਰ ਤੱਕ ਇਹ ਲੋਕ ਬੌਖਲਾਏ ਹੋਏ ਹਨ।"

ਤਿੰਨ ਖਾਨਦਾਨਾਂ ਦੇ ਸ਼ਿਕੰਜੇ ਚ ਨਹੀਂ ਰਹੇਗਾ ਜੰਮੂ-ਕਸ਼ਮੀਰ, ਸ਼੍ਰੀਨਗਰ ਚ ਬੋਲੇ ਪ੍ਰਧਾਨ ਮੰਤਰੀ ਮੋਦੀ

ਸ਼੍ਰੀਨਗਰ 'ਚ ਪੀਐਮ ਮੋਦੀ ਦੀ ਰਲੀ Photo: X

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸ਼੍ਰੀਨਗਰ ‘ਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਲ੍ਹ ਇੱਥੇ ਵੋਟਿੰਗ ਹੋਈ, ਜਿਸ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਹਿੱਸਾ ਲਿਆ। ਪਹਿਲੀ ਵਾਰ ਦਹਿਸ਼ਤ ਦੇ ਪਰਛਾਵੇਂ ਤੋਂ ਬਿਨਾਂ ਵੋਟਿੰਗ ਹੋਈ। ਇੱਥੇ ਸਿਆਸੀ ਖਾਨਦਾਨਾਂ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਤਬਾਹੀ ਲਈ ਤਿੰਨ ਖਾਨਦਾਨ ਜ਼ਿੰਮੇਵਾਰ ਹਨ, ਪਰ ਹੁਣ ਇਹ ਵਾਦੀ ਇਨ੍ਹਾਂ ਤਿੰਨਾਂ ਖਾਨਦਾਨਾਂ ਦੇ ਚੁੰਗਲ ‘ਚ ਨਹੀਂ ਰਹੇਗੀ।

ਪੀਐਮ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਇਸ ਸਮੇਂ ਲੋਕਤੰਤਰ ਦਾ ਤਿਉਹਾਰ ਚੱਲ ਰਿਹਾ ਹੈ। ਲੋਕ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਬਾਹਰ ਆਏ। ਸਾਰਿਆਂ ਨੇ ਖੁੱਲ੍ਹੇ ਦਿਲ ਨਾਲ ਵੋਟ ਵੀ ਪਾਈ। ਕਈ ਸੀਟਾਂ ‘ਤੇ ਵੋਟਿੰਗ ਦਾ ਰਿਕਾਰਡ ਟੁੱਟ ਗਿਆ। ਤੁਸੀਂ ਲੋਕਾਂ ਨੇ ਨਵਾਂ ਇਤਿਹਾਸ ਰਚਿਆ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਨੇ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੱਲ੍ਹ ਹੀ 7 ਜ਼ਿਲ੍ਹਿਆਂ ਵਿੱਚ ਪਹਿਲੇ ਗੇੜ ਦੀ ਵੋਟਿੰਗ ਹੋਈ। ਪਹਿਲੀ ਵਾਰ ਬਿਨਾਂ ਦਹਿਸ਼ਤ ਦੇ ਪਰਛਾਵੇਂ ਦੇ ਇਹ ਵੋਟਿੰਗ ਹੋਈ ਹੈ। ਸਾਡੇ ਸਾਰਿਆਂ ਲਈ ਇਹ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਤੋਂ ਵੋਟ ਪਾਉਣ ਲਈ ਨਿਕਲੇ।

ਬਰਬਾਦੀ ਲਈ ਤਿੰਨ ਪਰਿਵਾਰ ਜ਼ਿੰਮੇਵਾਰ : ਪ੍ਰਧਾਨ ਮੰਤਰੀ ਮੋਦੀ

ਉਨ੍ਹਾਂ ਅੱਗੇ ਦੱਸਿਆ ਕਿ ਕਿਸ਼ਤਵਾੜ ਵਿੱਚ 80% ਤੋਂ ਵੱਧ, ਡੋਡਾ ਜ਼ਿਲ੍ਹੇ ਵਿੱਚ 71% ਤੋਂ ਵੱਧ, ਰਾਮਬਨ ਵਿੱਚ 70% ਤੋਂ ਵੱਧ ਅਤੇ ਕੁਲਗਾਮ ਵਿੱਚ 62% ਤੋਂ ਵੱਧ ਵੋਟਿੰਗ ਹੋਈ ਹੈ। ਕਈ ਸੀਟਾਂ ‘ਤੇ ਪਿਛਲੀ ਵਾਰ ਦੇ ਵੋਟਿੰਗ ਦੇ ਰਿਕਾਰਡ ਟੁੱਟੇ ਹਨ। ਇਹ ਨਵਾਂ ਇਤਿਹਾਸ ਰਚਿਆ ਗਿਆ ਹੈ, ਇਹ ਨਵਾਂ ਇਤਿਹਾਸ ਜੰਮੂ-ਕਸ਼ਮੀਰ ਦੇ ਲੋਕਾਂ ਨੇ ਰਚਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ-ਐਨਸੀ-ਪੀਡੀਪੀ ਨੇ ਹੀ ਵੰਡ ਪੈਦਾ ਕੀਤੀ ਹੈ। ਪਰ ਭਾਜਪਾ ਸਾਰਿਆਂ ਨੂੰ ਜੋੜ ਰਹੀ ਹੈ। ਅਸੀਂ ਦਿਲ ਤੇ ਦਿੱਲੀ ਦੀ ਦੂਰੀ ਮਿਟਾ ਰਹੇ ਹਾਂ।

ਕੇਂਦਰ ਸ਼ਾਸਤ ਪ੍ਰਦੇਸ਼ ਦੇ ਤਿੰਨ ਪਰਿਵਾਰਾਂ ‘ਤੇ ਹਮਲਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਕਸ਼ਮੀਰ ਦੀ ਬਰਬਾਦੀ ਲਈ ਤਿੰਨ ਪਰਿਵਾਰ ਜ਼ਿੰਮੇਵਾਰ ਹਨ। ਇਨ੍ਹਾਂ ਤਿੰਨਾਂ ਪਰਿਵਾਰਾਂ ਨੂੰ ਲੱਗਦਾ ਹੈ ਕਿ ਕੋਈ ਉਨ੍ਹਾਂ ‘ਤੇ ਕਿਵੇਂ ਸਵਾਲ ਖੜ੍ਹੇ ਕਰ ਸਕਦਾ ਹੈ। ਉਨ੍ਹਾਂ ਦਾ ਉਦੇਸ਼ ਕਿਸੇ ਤਰ੍ਹਾਂ ਕੁਰਸੀ ‘ਤੇ ਟਿਕਿਆ ਰਹਿਣਾ ਅਤੇ ਤੁਹਾਨੂੰ ਲੁੱਟਣਾ ਹੈ। ਇਨ੍ਹਾਂ ਲੋਕਾਂ ਦਾ ਕੰਮ ਤੁਹਾਨੂੰ ਤੁਹਾਡੇ ਜਾਇਜ਼ ਹੱਕਾਂ ਤੋਂ ਵਾਂਝਾ ਕਰਨਾ ਹੈ। ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਸਿਰਫ ਤਸ਼ਦਯੁਤ ਯਾਨੀ ਡਰ ਅਤੇ ਇੰਤਸ਼ਾਰ ਯਾਨੀ ਅਰਾਜਕਤਾ ਦਿੱਤੀ ਹੈ। ਪਰ ਹੁਣ ਜੰਮੂ-ਕਸ਼ਮੀਰ ਇਨ੍ਹਾਂ ਤਿੰਨਾਂ ਖਾਨਦਾਨਾਂ ਦੇ ਸ਼ਿਕੰਜੇ ਵਿੱਚ ਨਹੀਂ ਰਹੇਗਾ।

ਇੱਕ ਹੋਰ ਪੀੜ੍ਹੀ ਨੂੰ ਬਰਬਾਦ ਨਹੀਂ ਹੋਣ ਦੇਵਾਂਗਾ: ਪ੍ਰਧਾਨ ਮੰਤਰੀ ਮੋਦੀ

ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਜੰਮੂ-ਕਸ਼ਮੀਰ ਨੂੰ ਅੱਤਵਾਦ ਤੋਂ ਮੁਕਤ ਕਰਨਾ, ਜੰਮੂ-ਕਸ਼ਮੀਰ ਵਿਰੁੱਧ ਸਾਜ਼ਿਸ਼ ਰਚਣ ਵਾਲੀ ਹਰ ਤਾਕਤ ਨੂੰ ਹਰਾਉਣਾ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਬੱਸ ਇਹੀ ਹੈ ਮੋਦੀ ਦਾ ਇਰਾਦਾ, ਮੋਦੀ ਦਾ ਵਾਅਦਾ।

ਸ਼ਾਂਤੀ ਬਹਾਲੀ ਬਾਰੇ ਗੱਲ ਕਰਦੇ ਹੋਏ, ਪੀਐਮ ਮੋਦੀ ਨੇ ਕਿਹਾ, ਮੈਂ ਇਨ੍ਹਾਂ ਤਿੰਨ ਪਰਿਵਾਰਾਂ ਦੇ ਹੱਥੋਂ ਸਾਡੀ ਇੱਕ ਹੋਰ ਪੀੜ੍ਹੀ ਨੂੰ ਤਬਾਹ ਨਹੀਂ ਹੋਣ ਦੇਵਾਂਗਾ। ਮੈਂ ਇੱਥੇ ਸ਼ਾਂਤੀ ਬਹਾਲ ਕਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਹਾਂ। ਅੱਜ ਜੰਮੂ-ਕਸ਼ਮੀਰ ਵਿੱਚ ਸਕੂਲ ਅਤੇ ਕਾਲਜ ਸੁਚਾਰੂ ਢੰਗ ਨਾਲ ਚੱਲ ਰਹੇ ਹਨ। “ਬੱਚਿਆਂ ਦੇ ਹੱਥਾਂ ਵਿੱਚ ਪੈਨ, ਕਿਤਾਬਾਂ, ਲੈਪਟਾਪ ਹਨ।” ਉਨ੍ਹਾਂ ਅੱਗੇ ਕਿਹਾ, ਅੱਜ ਸਕੂਲਾਂ ਵਿੱਚ ਅੱਗ ਲੱਗਣ ਦੀ ਕੋਈ ਖਬਰ ਨਹੀਂ ਹੈ, ਸਗੋਂ ਅੱਜ ਨਵੇਂ ਸਕੂਲ, ਨਵੇਂ ਕਾਲਜ, ਏਮਜ਼, ਮੈਡੀਕਲ ਕਾਲਜ, ਆਈਆਈਟੀ ਬਣਾਉਣ ਦੀਆਂ ਖਬਰਾਂ ਹਨ।

ਸਾਡਾ ਉਦੇਸ਼ ਜੰਮੂ-ਕਸ਼ਮੀਰ ਦੀ ਤੇਜ਼ੀ ਨਾਲ ਤਰੱਕੀ : ਪ੍ਰਧਾਨ ਮੰਤਰੀ

ਪੀਐਮ ਮੋਦੀ ਨੇ ਕਿਹਾ, ਜਦੋਂ ਮੈਂ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਆਇਆ ਸੀ ਤਾਂ ਮੈਂ ਕਿਹਾ ਸੀ ਕਿ ਜੰਮੂ-ਕਸ਼ਮੀਰ ਦੀ ਬਰਬਾਦੀ ਲਈ ਤਿੰਨ ਪਰਿਵਾਰ ਜ਼ਿੰਮੇਵਾਰ ਹਨ। ਉਦੋਂ ਤੋਂ ਦਿੱਲੀ ਤੋਂ ਸ੍ਰੀਨਗਰ ਤੱਕ ਇਹ ਲੋਕ ਦਹਿਸ਼ਤ ਵਿੱਚ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਕੋਈ ਉਨ੍ਹਾਂ ‘ਤੇ ਸਵਾਲ ਕਿਵੇਂ ਉਠਾ ਸਕਦਾ ਹੈ। ਸਭ ਤੋਂ ਪਹਿਲਾਂ ਉਹ ਸੋਚਦੇ ਹਨ ਕਿ ਕਿਸੇ ਤਰ੍ਹਾਂ ਕੁਰਸੀ ‘ਤੇ ਕਬਜ਼ਾ ਕਰਨਾ ਅਤੇ ਫਿਰ ਤੁਹਾਨੂੰ ਸਭ ਨੂੰ ਲੁੱਟਣਾ ਉਨ੍ਹਾਂ ਦਾ ਪੈਦਾਇਸ਼ੀ ਹੱਕ ਹੈ।

ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਪੀਐਮ ਮੋਦੀ ਨੇ ਕਿਹਾ, ਸਾਡਾ ਸਾਰਿਆਂ ਦਾ ਉਦੇਸ਼ ਜੰਮੂ-ਕਸ਼ਮੀਰ ਦੀ ਤੇਜ਼ੀ ਨਾਲ ਤਰੱਕੀ ਕਰਨਾ ਹੈ। ਅੱਜ ਮੈਂ ਤੁਹਾਡੇ ਵਿਚਕਾਰ ਜੰਮੂ-ਕਸ਼ਮੀਰ ਦੀ ਭਾਵਨਾ ਅਤੇ ਤਰੱਕੀ ਦਾ ਸੰਦੇਸ਼ ਲੈ ਕੇ ਆਇਆ ਹਾਂ। ਮੈਂ ਦੇਖ ਰਿਹਾ ਹਾਂ ਕਿ ਅੱਜ ਕਸ਼ਮੀਰ ਦੇ ਮੇਰੇ ਭੈਣ-ਭਰਾ ਮੈਨੂੰ ਖੁਸ਼ਾਮਦੀਦ ਪੀਐਮ ਕਹਿ ਰਹੇ ਹਨ। ਮੈਂ ਦਿਲ ਦੀ ਗਹਿਰਾਈਆਂ ਤੋਂ ਉਨ੍ਹਾਂਦਾ ਧੰਨਵਾਦ ਕਰਦਾ ਹਾਂ।

Exit mobile version