ਦਿੱਲੀ ਦੀ ਜ਼ਹਿਰੀਲੀ ਹਵਾ ਇੱਕ ਦਿਨ ਵਿੱਚ 49 ਸਿਗਰੇਟ ਪੀਣ ਦੇ ਬਰਾਬਰ, 978 ਪਹੁੰਚਿਆਂ AQI, ਸਾਰੇ ਸਕੂਲ-ਕਾਲਜ ਬੰਦ

Updated On: 

18 Nov 2024 16:40 PM

Delhi Air Pollution: 14 ਨਵੰਬਰ ਨੂੰ ਸੁਪਰੀਮ ਕੋਰਟ ਤੁਰੰਤ ਸੁਣਵਾਈ ਲਈ ਪਟੀਸ਼ਨ ਦਰਜ ਕਰਨ ਲਈ ਰਾਜੀ ਹੋ ਗਿਆ ਸੀਸੀ। ਫਿਰ ਅਦਾਲਤ ਨੂੰ ਬੇਨਤੀ ਕੀਤੀ ਗਈ ਕਿ ਪਟੀਸ਼ਨ 'ਤੇ ਤੁਰੰਤ ਸੁਣਵਾਈ ਕੀਤੀ ਜਾਵੇ ਤਾਂ ਜੋ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਨਾ ਬਣ ਜਾਵੇ। ਅਦਾਲਤ ਨੇ 11 ਨਵੰਬਰ ਨੂੰ ਦੀਵਾਲੀ 'ਤੇ ਪਟਾਕੇ ਚਲਾਉਣ 'ਤੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਦਾ ਨੋਟਿਸ ਲਿਆ ਸੀ ਅਤੇ ਕਿਹਾ ਸੀ ਕਿ ਕੋਈ ਵੀ ਧਰਮ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਨਹੀਂ ਕਰਦਾ।

ਦਿੱਲੀ ਦੀ ਜ਼ਹਿਰੀਲੀ ਹਵਾ ਇੱਕ ਦਿਨ ਵਿੱਚ 49 ਸਿਗਰੇਟ ਪੀਣ ਦੇ ਬਰਾਬਰ, 978 ਪਹੁੰਚਿਆਂ AQI, ਸਾਰੇ ਸਕੂਲ-ਕਾਲਜ ਬੰਦ

ਦਿੱਲੀ ਦੀ ਜ਼ਹਿਰੀਲੀ ਹਵਾ ਇੱਕ ਦਿਨ ਵਿੱਚ 49 ਸਿਗਰੇਟ ਪੀਣ ਦੇ ਬਰਾਬਰ, 978ਪਹੁੰਚਿਆਂ AQI, ਸਾਰੇ ਸਕੂਲ ਬੰਦ

Follow Us On

ਦਿੱਲੀ ਦੀ ਹਵਾ ਵਿਚ ਜਹਿਰੀਲਾ ਧੂੰਆ ਲਗਾਤਾਰ ਵੱਧ ਰਿਹਾ ਹੈ। ਗੰਭੀਰ ਹੁੰਦੀ ਹਵਾ ਦੀ ਗੁਣਵੱਤਾ ਵਿਚਾਲੇ ਸਾਹ ਲੈ ਰਹੇ ਲੋਕਾਂ ਲਈ ਗੰਭੀਰ ਬੀਮਾਰੀਆਂ ਦਾ ਖਤਰਾ ਪੈਦਾ ਹੋ ਰਿਹਾ ਹੈ । ਰਾਸ਼ਟਰੀ ਰਾਜਧਾਨੀ ਦੇ ਸਭ ਤੋਂ ਮਾੜਾ ਹਾਲ ਹੈ। ਇੱਥੇ ਪ੍ਰਦੂਸ਼ਣ ਦਾ ਪੱਧਰ 978 ‘ਤੇ ਪਹੁੰਚ ਗਿਆ ਹੈ। ਇਹ ਇੱਕ ਵਿਅਕਤੀ ਵੱਲੋਂ ਹਰ ਰੋਜ਼ 49.02 ਸਿਗਰਟਾਂ ਪੀਣ ਦੇ ਬਰਾਬਰ ਮੰਨਿਆ ਜਾ ਰਿਹਾ ਹੈ।

ਅਕਤੂਬਰ ਦੇ ਅੰਤ ਤੋਂ, ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਸਥਿਤੀ ਹਰ ਬੀਤੇ ਦਿਨ ਦੇ ਨਾਲ ਹੋਰ ਵੀ ਵਿਗੜਦੀ ਜਾ ਰਹੀ ਹੈ, ਇਸ ਸਭ ਦੇ ਪਿੱਛੇ ਦੀਵਾਲੀ ਮੌਕੇ ਚਲਾਏ ਗਏ ਪਟਾਕਿਆਂ ਅਤੇ ਪਰਾਲੀ ਸਾੜਨ ਸਮੇਤ ਕਈ ਕਾਰਨਾਂ ਕਰਕੇ ਹੋਇਆ ਹੈ।

ਦਿੱਲੀ ਐੱਨਸੀਆਰ ਵਿੱਚ ਪ੍ਰਦੂਸ਼ਣ ਦੀ ਸਥਿਤੀ ਅਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ਤੋਂ ਬਾਅਦ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਔਨਲਾਈਨ ਕਲਾਜ਼ ਸ਼ੁਰੂ ਕਰਨ ਬਾਰੇ ਕਿਹਾ ਗਿਆ ਹੈ। ਇਸ ਸਬੰਧ ਵਿੱਚ ਦਿੱਲੀ ਐੱਨਸੀਆਰ ਦੇ ਸਾਰੇ ਜਿਲਾ ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲਾਂ ਪ੍ਰਬੰਧਕਾਂ ਨੂੰ ਈ-ਮੇਲ ਰਾਹੀਂ ਸੂਚਨਾ ਭੇਜਦੇ ਹੋਏ ਸਾਰੇ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਬਾਰੇ ਦੱਸਿਆ ਗਿਆ ਹੈ।

ਘੁੱਟ ਰਹੀ ਹੈ ਦਿੱਲੀ

ਦਿੱਲੀ ਵਾਸੀ ਲਗਾਤਾਰ ਖਰਾਬ ਹੁੰਦੇ AQI ਦੇ ਨਾਲ ਆਪਣੇ ਸਭ ਤੋਂ ਭੈੜੇ ਡਰ ਦਾ ਸਾਹਮਣਾ ਕਰ ਰਹੇ ਹਨ, ਜਿਸਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। aqi.in ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦਾ ਹਵਾ ਗੁਣਵੱਤਾ ਸੂਚਕਾਂਕ (AQI), 18 ਨਵੰਬਰ ਨੂੰ ਦੁਪਹਿਰ 12:30 ਵਜੇ ਤੱਕ, 978 ਸੀ। ਇਹ 24 ਘੰਟਿਆਂ ਵਿੱਚ ਪ੍ਰਤੀ ਦਿਨ 49.02 ਸਿਗਰੇਟ ਪੀਣ ਦੇ ਬਰਾਬਰ ਹੈ।

ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਚਿੰਤਾਜਨਕ ਵਾਧੇ ਦੇ ਬਾਵਜੂਦ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਪੜਾਅ 4 ਨੂੰ ਲਾਗੂ ਕਰਨ ਵਿੱਚ ਦੇਰੀ ਲਈ ‘ਆਪ’ ਦੀ ਅਗਵਾਈ ਵਾਲੀ ਰਾਜ ਸਰਕਾਰ ਨੂੰ ਅੱਜ ਸਵੇਰੇ ਹੀ ਤਿੱਖੀ ਵੀ ਝਾੜ ਪਾਈ।

ਸੁਪਰੀਮ ਕੋਰਟ ਦੀ ਜਸਟਿਸ ਅਭੈ ਐਸ ਓਕਾ ਅਤੇ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਉਹ ਬਿਨਾਂ ਪੁੱਛੇ ਗ੍ਰੈਪ ਦਾ ਕੋਈ ਪੱਧਰ ਨਹੀਂ ਘਟਾਏਗੀ। ਭਾਵੇਂ AQI 400 ਤੋਂ ਹੇਠਾਂ ਆ ਜਾਵੇ, ਗ੍ਰੈਪ 4 ਸਟੇਜ ਲਾਗੂ ਰੱਖਿਆ ਜਾਵੇ।

ਦਿੱਲੀ ਤੋਂ ਬਾਅਦ ਹਰਿਆਣਾ ਦੂਜੇ ਨੰਬਰ ‘ਤੇ

ਦਿੱਲੀ ਦਾ ਗੁਆਂਢੀ ਰਾਜ ਹਰਿਆਣਾ ਦੂਜੇ ਨੰਬਰ ‘ਤੇ ਹੈ। ਇੱਥੇ 631 ਦੇ AQI ਪੱਧਰ ਵਿਚਾਲੇ ਇਹ ਹਰ ਰੋਜ਼ 33.25 ਸਿਗਰੇਟ ਪੀਣ ਦੇ ਬਰਾਬਰ ਹੈ।

ਹਰ ਸਾਲ ਪਰਾਲੀ ਸਾੜਨ ਨਾਲ ਪੈਦਾ ਹੁੰਦੇ ਜ਼ਹਿਰੀਲੇ ਕਣਾਂ ਕਰਕੇ ਹਰਿਆਣਾ ਅਤੇ ਦਿੱਲੀ ਦੋਵੇਂ ਹੀ ਧੂੰਏਂ ਦਾ ਸ਼ਿਕਾਰ ਹੁੰਦੇ ਹਨ । ਹਰਿਆਣਾ ਵਿੱਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 16.55 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 27.56 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਉੱਤਰ ਪ੍ਰਦੇਸ਼

aqi.in ਦੇ ਅਨੁਸਾਰ, ਉੱਤਰ ਪ੍ਰਦੇਸ਼ ਦਾ ਹਵਾ ਗੁਣਵੱਤਾ ਸੂਚਕਾਂਕ 273 ਹੈ, ਜੋ ਪ੍ਰਤੀ ਦਿਨ 10.16 ਸਿਗਰੇਟ ਪੀਣ ਦੇ ਬਰਾਬਰ ਹੈ।

ਯੂਪੀ ਵਿੱਚ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਹੈ। ਸੂਬੇ ਵਿੱਚ ਨਮੀ ਦਾ ਪੱਧਰ 21 ਫੀਸਦੀ ਹੈ। ਇਸ ਦੌਰਾਨ, PM2.5 ਦੀ ਮਾਤਰਾ 122 µg/m³ ਹੈ।

ਪੰਜਾਬ

ਪੰਜਾਬ ਖਾਸ ਤੌਰ ‘ਤੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੋਂ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ। ਰਾਜ 233 ਦੇ AQI ਦੇ ਨਾਲ ਖੜ੍ਹਾ ਹੈ, ਇੱਥੋਂ ਦੀ ਆਬੋ-ਹਵਾ ਹਰ ਦਿਨ 8.34 ਸਿਗਰੇਟ ਦੇ ਬਰਾਬਰ ਹੈ।

ਇਸ ਦੌਰਾਨ, ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਨੇ ਸ਼ਨੀਵਾਰ ਨੂੰ ਪੁੱਛਿਆ ਕਿ ਜੇਕਰ ਉਨ੍ਹਾਂ ਦੀ ਪਾਰਟੀ, ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਰਾਲੀ ਸਾੜਨ ਨੂੰ 80 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ, ਤਾਂ “ਦੂਜੇ ਰਾਜਾਂ ਵਿੱਚ ਕੇਸ ਕਿਉਂ ਵੱਧ ਰਹੇ ਹਨ”।

ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਹੈ। ਸੂਬੇ ਵਿੱਚ ਨਮੀ ਦਾ ਪੱਧਰ 18 ਫੀਸਦੀ ਹੈ। ਇਸ ਦੌਰਾਨ aqi.in ਦੇ ਅਨੁਸਾਰ PM2.5 ਮੁੱਲ 73 µg/m³ ਹੈ।

ਇਹ ਸੂਬਾ ਪੀ ਰਿਹਾ ਸਭ ਤੋਂ ਘੱਟ ਸਿਗਰੇਟ

‘ਇੰਡੀਆ ਇਨ ਪਿਕਸਲਸ’ ਦੇ ਅੰਕੜਿਆਂ ਦੇ ਡੇਟਾ ਮੈਪ ਅਨੁਸਾਰ, ਲੱਦਾਖ ਦੀ ਹਵਾ ਦੀ ਗੁਣਵੱਤਾ ਇੰਨੀ ਸਾਫ਼ ਹੈ ਕਿ ਇਹ ਹਰ ਰੋਜ਼ ਇੱਕ ਸਿਗਰਟ ਪੀਣ ਦੇ ਬਰਾਬਰ ਹੈ।

ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਦਾ ਹਵਾ ਗੁਣਵੱਤਾ ਸੂਚਕਾਂਕ 13 ਹੈ, ਜੋ ਕਿ ਪ੍ਰਤੀ ਦਿਨ 0.18 ਸਿਗਰੇਟ ਪੀਣ ਦੇ ਬਰਾਬਰ ਹੈ, ਜੋ ਦੇਸ਼ ਵਿੱਚ ਸਭ ਤੋਂ ਘੱਟ ਅਨੁਪਾਤ ਵਿੱਚੋਂ ਇੱਕ ਹੈ। ਇਸ ਨਾਲ ਸੂਬੇ ਦੇ ਵਸਨੀਕਾਂ ਦੇ ਫੇਫੜੇ ਵੀ ਖੁਸ਼ ਰਹਿੰਦੇ ਹਨ।

ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਹੈ। ਅਰੁਣਾਚਲ ਵਿੱਚ ਨਮੀ ਦਾ ਪੱਧਰ 45 ਪ੍ਰਤੀਸ਼ਤ ਦੇਖਿਆ ਗਿਆ ਅਤੇ PM2.5 ਦਾ ਪੱਧਰ 6 µg/m³ ਹੈ।

ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ

ਦਿੱਲੀ ‘ਚ ਸੋਮਵਾਰ ਸਵੇਰੇ 8 ਵਜੇ ਤੋਂ ਸੀਐਨਜੀ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਛੱਡ ਕੇ ਭਾਰੀ ਵਾਹਨਾਂ ਦੇ ਦਾਖ਼ਲੇ ‘ਤੇ ਰੋਕ ਲਗਾ ਦਿੱਤੀ ਗਈ ਹੈ। ਕੇਂਦਰੀ ਕਮੇਟੀ ਨੇ ਹੋਰ ਵਪਾਰਕ ਵਾਹਨਾਂ ਤੇ ਵੀ ਕਈ ਪਾਬੰਦੀਆਂ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਹੁਣ ਔਡ-ਈਵਨ ਪ੍ਰਣਾਲੀ ਵੀ ਲਾਗੂ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੀ ਹਵਾ ਦੀ ਗੁਣਵੱਤਾ ਦੇ ਆਧਾਰ ‘ਤੇ ਪੂਰੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਰੈਂਕਿੰਗ ਜਾਰੀ ਕੀਤੀ ਗਈ ਸੀ। ਇਸ ਵਿੱਚ ਦਿੱਲੀ ਨੂੰ ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦੱਸਿਆ ਗਿਆ ਸੀ। ਹਰਿਆਣਾ ਦਾ ਬਹਾਦੁਰਗੜ੍ਹ ਪਹਿਲੇ ਸਥਾਨ ‘ਤੇ ਰਿਹਾ।

ਪਰਾਲੀ ਸਾੜਨ ‘ਤੇ ਸਖ਼ਤੀ

ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕੇਂਦਰ ਸਰਕਾਰ ਨੂੰ ਸਥਿਰ ਸੈਟੇਲਾਈਟ ਤੋਂ ਡਾਟਾ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਿਹਾ ਕਿ ਇਸ ਅੰਕੜਿਆਂ ਦੇ ਆਧਾਰ ‘ਤੇ ਰਾਜਾਂ ਨੂੰ ਅੰਕੜੇ ਉਪਲਬਧ ਕਰਵਾਏ ਜਾਣਗੇ ਅਤੇ ਇਨ੍ਹਾਂ ਅੰਕੜਿਆਂ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਲਈ ਲੋੜ ਅਨੁਸਾਰ ਇਸਰੋ ਤੋਂ ਵੀ ਮਦਦ ਲਈ ਜਾਵੇ। ਅਦਾਲਤ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਪਰਾਲੀ ਸਾੜਨ ‘ਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ।

Exit mobile version