ਮੁਹੱਬਤ ਦੀ ਦੁਕਾਨ ‘ਚੋਂ ਮਿਲ ਰਿਹਾ ਨਸ਼ੇ ਦਾ ਸਾਮਾਨ, ਦਿੱਲੀ ਡਰਗੱਸ ਦਾ ਆਰੋਪੀ ਕਾਂਗਰਸੀ ਮੈਂਬਰ- ਭਾਜਪਾ ਦਾ ਵੱਡਾ ਹਮਲਾ

Updated On: 

03 Oct 2024 13:09 PM

ਦਿੱਲੀ 'ਚ 5 ਹਜ਼ਾਰ ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ 'ਚ ਵੱਡਾ ਖੁਲਾਸਾ ਹੋਇਆ ਹੈ। ਸਿੰਡੀਕੇਟ ਨਾਲ ਫੜੇ ਗਏ ਤੁਸ਼ਾਰ ਗੋਇਲ ਕਾਂਗਰਸ ਦੇ ਯੂਥ ਕਾਂਗਰਸ ਦੇ ਆਰਟੀਆਈ ਸੈੱਲ ਦੇ ਮੁਖੀ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਰਾਹੁਲ ਗਾਂਧੀ ਨੇ ਕੀਤੀ ਸੀ। ਤੁਸ਼ਾਰ ਦੇ ਹੁੱਡਾ ਪਰਿਵਾਰ ਨਾਲ ਵੀ ਚੰਗੇ ਸਬੰਧ ਹਨ। ਹੁਣ ਇਸਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਵੱਡਾ ਹਮਲਾ ਬੋਲਿਆ ਹੈ।

ਮੁਹੱਬਤ ਦੀ ਦੁਕਾਨ ਚੋਂ ਮਿਲ ਰਿਹਾ ਨਸ਼ੇ ਦਾ ਸਾਮਾਨ, ਦਿੱਲੀ ਡਰਗੱਸ ਦਾ ਆਰੋਪੀ ਕਾਂਗਰਸੀ ਮੈਂਬਰ- ਭਾਜਪਾ ਦਾ ਵੱਡਾ ਹਮਲਾ

ਦਿੱਲੀ ਤੋਂ ਬਰਾਮਦ 5600 ਕਰੋੜ ਦੇ ਡਰਗਜ਼ ਮਾਮਲੇ 'ਤੇ ਭਖੀ ਸਿਆਸਤ

Follow Us On

ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੋਟਿੰਗ ਤੋਂ 2 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਦਿੱਲੀ ‘ਚ 5 ਹਜ਼ਾਰ ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ‘ਚ ਵੱਡਾ ਖੁਲਾਸਾ ਹੋਇਆ ਹੈ। ਸਿੰਡੀਕੇਟ ਨਾਲ ਫੜੇ ਗਏ ਤੁਸ਼ਾਰ ਗੋਇਲ ਕਾਂਗਰਸ ਦੇ ਯੂਥ ਕਾਂਗਰਸ ਦੇ ਆਰਟੀਆਈ ਸੈੱਲ ਦੇ ਮੁਖੀ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਰਾਹੁਲ ਗਾਂਧੀ ਨੇ ਕੀਤੀ ਸੀ। ਤੁਸ਼ਾਰ ਦੇ ਹੁੱਡਾ ਪਰਿਵਾਰ ਨਾਲ ਵੀ ਚੰਗੇ ਸਬੰਧ ਹਨ।

ਭਾਜਪਾ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਫੜੇ ਗਏ ਤੁਸ਼ਾਰ ਗੋਇਲ ਕਾਂਗਰਸੀ ਆਗੂ ਹਨ। ਤੁਸ਼ਾਰ ਗੋਇਲ ਦੀ ਫੋਟੋ ਕਈ ਵੱਡੇ ਕਾਂਗਰਸੀ ਨੇਤਾਵਾਂ ਨਾਲ ਦੇਖੀ ਜਾ ਚੁੱਕੀ ਹੈ। ਕੀ ਕਾਂਗਰਸ ‘ਚ ਨਸ਼ਾ ਤਸਕਰਾਂ ਦਾ ਪੈਸਾ ਹੈ? ਕੀ ਕਾਂਗਰਸ ਪਾਰਟੀ ਨੂੰ ਦਿੱਲੀ ਵਿੱਚ ਬਰਾਮਦ ਹੋਏ ਪੈਸੇ ਦੀ ਜਾਣਕਾਰੀ ਸੀ? ਉਨ੍ਹਾਂ ਕਿਹਾ ਕਿ ਹਰਿਆਣਾ ਪ੍ਰਦੇਸ਼ ਕਾਂਗਰਸ ਤੋਂ ਵੀ ਜਵਾਬ ਚਾਹੀਦਾ ਹੈ ਅਤੇ ਹੁੱਡਾ ਪਰਿਵਾਰ ਤੋਂ ਵੀ।

ਭਾਜਪਾ ਦੇ ਆਰੋਪਾਂ ‘ਤੇ ਕਾਂਗਰਸ ਦਾ ਸਪੱਸ਼ਟੀਕਰਨ

ਦੂਜੇ ਪਾਸੇ ਭਾਜਪਾ ਵੱਲੋਂ ਲਾਏ ਆਰੋਪਾਂ ਤੋਂ ਬਾਅਦ ਕਾਂਗਰਸ ਵੱਲੋਂ ਵੀ ਸਪੱਸ਼ਟੀਕਰਨ ਆ ਗਿਆ ਹੈ। ਯੂਥ ਕਾਂਗਰਸ ਦੇ ਤਤਕਾਲੀ ਪ੍ਰਧਾਨ ਬੀਵੀ ਸ੍ਰੀਨਿਵਾਸ ਨੇ ਟੀਵੀ 9 ਨੂੰ ਦੱਸਿਆ ਕਿ ਤੁਸ਼ਾਰ ਗੋਇਲ ਨੂੰ ਦੋ ਸਾਲ ਪਹਿਲਾਂ ਕਾਂਗਰਸ ਪਾਰਟੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਹੁਣ ਉਹ ਪਾਰਟੀ ਦੇ ਮੈਂਬਰ ਨਹੀਂ ਹਨ। ਇਸ ਸਬੰਧੀ ਯੂਥ ਕਾਂਗਰਸ ਜਲਦੀ ਹੀ ਵਿਸਥਾਰਤ ਪ੍ਰੈਸ ਬਿਆਨ ਜਾਰੀ ਕਰੇਗੀ।

ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਹੁਣ ਤੱਕ ਰਾਹੁਲ ਗਾਂਧੀ ਦੇ ਮੁਹੱਬਤ ਦੀ ਦੁਕਾਨ ‘ਤੇ ਨਫਰਤ ਦਾ ਸਮਾਨ ਵੇਚਿਆ ਜਾ ਰਿਹਾ ਸੀ ਪਰ ਹੁਣ ਨਸ਼ੇ ਦਾ ਸਾਮਾਨ ਵੀ ਵਿਕਣ ਲੱਗ ਪਿਆ ਹੈ।

ਕੀ ਇਹ ਪੈਸਾ ਚੋਣਾਂ ‘ਚ ਤਾਂ ਨਹੀਂ ਹੋ ਰਿਹਾ ਸੀ ਇਸਤੇਮਾਮਲ: ਭਾਜਪਾ

ਭਾਜਪਾ ਨੇ ਕਾਂਗਰਸ ‘ਤੇ ਹਮਲਾ ਬੋਲਦਿਆਂ ਕਿਹਾ ਕਿ ਦਿੱਲੀ ‘ਚ 5600 ਕਰੋੜ ਰੁਪਏ ਦੀ ਡਰੱਗਜ਼ ਬਰਾਮਦ ਹੋਈ ਹੈ। ਜਦੋਂ ਕਿ ਮਨਮੋਹਨ ਸਿੰਘ ਸਰਕਾਰ ਦੇ 10 ਸਾਲਾਂ ਦੌਰਾਨ ਸਿਰਫ 768 ਕਰੋੜ ਰੁਪਏ ਦੇ ਨਸ਼ੇ ਹੀ ਫੜੇ ਗਏ। ਡਰੱਗਸ ਸਿੰਡੀਕੇਟ ਨਾਲ ਫੜਿਆ ਗਿਆ ਤੁਸ਼ਾਰ ਗੋਇਲ ਕਾਂਗਰਸ ਦੇ ਯੂਥ ਕਾਂਗਰਸ ਦੇ ਆਰਟੀਆਈ ਸੈੱਲ ਦਾ ਮੁਖੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਖੁਦ ਇਕ ਪੱਤਰ ਜਾਰੀ ਕਰਕੇ ਤੁਸ਼ਾਰ ਨੂੰ ਨਿਯੁਕਤ ਕੀਤਾ ਸੀ, ਜਿਸ ਦੀ ਕਾਪੀ ਵੀ ਮੌਜੂਦ ਹੈ।

ਹਰਿਆਣਾ ਚੋਣਾਂ ਨਾਲ ਤਾਰ ਜੋੜਦੇ ਹੋਏ ਸੁਧਾਂਸ਼ੂ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਨਾਗਰਿਕ ਨੂੰ ਇਹ ਜਾਣਕਾਰੀ ਲੈਣ ਦਾ ਅਧਿਕਾਰ ਹੈ ਕਿ ਵੇਣੂਗੋਪਾਲ ਨਾਲ ਕਾਂਗਰਸ ਪ੍ਰਧਾਨ ਅਤੇ ਦੀਪੇਂਦਰ ਹੁੱਡਾ ਨਾਲ ਇਸ ਦੀਆਂ ਤਸਵੀਰਾਂ ਕਿਵੇਂ ਸਾਹਮਣੇ ਆਈਆਂ ਹਨ। ਇੰਨਾ ਹੀ ਨਹੀਂ ਦੀਪੇਂਦਰ ਹੁੱਡਾ ਦਾ ਮੋਬਾਈਲ ਨੰਬਰ ਉਸ ਦੇ ਮੋਬਾਈਲ ਤੋਂ ਕਿਉਂ ਬਰਾਮਦ ਕੀਤਾ ਗਿਆ ਹੈ। ਇਸ ਪੈਸੇ ਦਾ ਕੀ ਚੋਣਾਂ ਲਈ ਇਸਤੇਮਾਲ ਤਾਂ ਨਹੀਂ ਹੋਣਾ ਸੀ?

ਦੁਬਈ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਤਾਰਾਂ

ਆਰੋਪੀ ਤੁਸ਼ਾਰ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ‘ਤੇ ਖੁਦ ਨੂੰ ਕਾਂਗਰਸ ਨਾਲ ਜੁੜੇ ਹੋਣ ਬਾਰੇ ਦੱਸਿਆ ਹੈ। ਉਨ੍ਹਾਂ ਦੀ ਪ੍ਰੋਫਾਈਲ ਵਿੱਚ ਆਰਟੀਆਈ ਸੈੱਲ ਦੇ ਚੇਅਰਮੈਨ, ਦਿੱਲੀ ਪ੍ਰਦੇਸ਼ ਕਾਂਗਰਸ ਦੇ ਰੂਪ ਵਿੱਚ ਲਿਖਿਆ ਗਿਆ ਹੈ। ਆਰੋਪੀ ਨੇ ਸੋਸ਼ਲ ਮੀਡੀਆ ‘ਤੇ ਡਿਗੀ ਗੋਇਲ ਦੇ ਨਾਂ ਨਾਲ ਪ੍ਰੋਫਾਈਲ ਬਣਾਈ ਹੋਈ ਹੈ। ਸਪੈਸ਼ਲ ਸੈੱਲ ਦੀ ਪੁੱਛਗਿੱਛ ਦੌਰਾਨ ਤੁਸ਼ਾਰ ਗੋਇਲ ਨੇ ਖੁਦ ਖੁਲਾਸਾ ਕੀਤਾ ਕਿ ਉਹ ਕਾਂਗਰਸ ਦਿੱਲੀ ਦੇ ਆਰਟੀਆਈ ਸੈੱਲ ਦਾ ਮੁਖੀ ਸੀ।

ਸਾਲ 2022 ‘ਚ 5000 ਕਰੋੜ ਰੁਪਏ ਦੀ ਕੋਕੀਨ ਦੇ ਤਾਰ ਵੀ ਦੁਬਈ ਨਾਲ ਜੁੜੇ ਹੋਏ ਪਾਏ ਗਏ ਹਨ। ਇਸ ਵਿੱਚ ਦੁਬਈ ਦੇ ਇੱਕ ਵੱਡੇ ਕਾਰੋਬਾਰੀ ਦਾ ਨਾਮ ਸਾਹਮਣੇ ਆਇਆ ਹੈ। ਸਪੈਸ਼ਲ ਸੈੱਲ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਕੋਕੀਨ ਦਾ ਵੱਡਾ ਸਪਲਾਇਰ ਹੈ। ਦੁਬਈ ਡੀ ਕੰਪਨੀ ਦਾ ਸੇਫ ਜ਼ੋਨ ਹੈ, ਇਸ ਲਈ ਏਜੰਸੀਆਂ ਨਸ਼ਿਆਂ ਦੀ ਖਰੀਦੋ-ਫਰੋਖਤ ਤੋਂ ਚੰਗੀ ਤਰ੍ਹਾਂ ਜਾਣੂ ਹਨ। ਅਜਿਹੇ ‘ਚ ਡੀ ਕੰਪਨੀ ਅਤੇ ਦੁਬਈ ਨਾਲ ਜੁੜੇ 5000 ਕਰੋੜ ਰੁਪਏ ਦੇ ਕੋਕੀਨ ਦੇ ਇਸ ਐਂਗਲ ‘ਤੇ ਸਪੈਸ਼ਲ ਸੈੱਲ ਦੀ ਜਾਂਚ ਚੱਲ ਰਹੀ ਹੈ।

ਇਸ ਜਾਂਚ ਵਿੱਚ ਮੁੰਬਈ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ ਕਿਉਂਕਿ ਇਸ ਦੀ ਇੱਕ ਵੱਡੀ ਖੇਪ ਮੁੰਬਈ ਜਾਣੀ ਸੀ। ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਮੁੰਬਈ ਵਿੱਚ ਇਸ ਦੇ ਯੂਜ਼ਰਸ ਕੌਣ ਸਨ। ਕੋਕੀਨ ਦੀ ਖੇਪ ਕਿਸ ਹਾਈ ਪ੍ਰੋਫਾਈਲ ਲੋਕਾਂ ਨੂੰ ਸਪਲਾਈ ਕੀਤੀ ਜਾਣੀ ਸੀ? ਮਾਮਲੇ ਦੀ ਜਾਂਚ ਜਾਰੀ ਹੈ।