Chandigarh Mayor: ਸਾਂਸਦ ਵੀ ਅਤੇ ਬਹੁਮਤ ਵੀ… ਫਿਰ ਵੀ ਕਿਉਂ ਹਾਰ ਗਈ Congress-AAP ?

amanpreet-kaur
Updated On: 

30 Jan 2025 13:15 PM

ਇਹ ਦਿੱਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਹੈ। ਪਿਛਲੇ ਇੱਕ ਸਾਲ ਦੇ ਕਾਰਜਕਾਲ ਵਿੱਚ, 'ਆਪ' ਦੇ ਕੁਲਦੀਪ ਕੁਮਾਰ ਟੀਟਾ ਇੱਥੋਂ ਦੇ ਮੇਅਰ ਸਨ। ਪਰ ਹੁਣ ਭਾਜਪਾ ਨੇ ਉਨ੍ਹਾਂ ਤੋਂ ਚੰਡੀਗੜ੍ਹ ਕਾਰਪੋਰੇਸ਼ਨ ਦੀ ਸੱਤਾ ਖੋਹ ਲਈ ਹੈ। ਮੇਅਰ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 16 ਕੌਂਸਲਰਾਂ ਦਾ ਸਮਰਥਨ ਪ੍ਰਾਪਤ ਸੀ।

Chandigarh Mayor: ਸਾਂਸਦ ਵੀ ਅਤੇ ਬਹੁਮਤ ਵੀ... ਫਿਰ ਵੀ ਕਿਉਂ ਹਾਰ ਗਈ Congress-AAP ?

ਹਰਪ੍ਰੀਤ ਬਬਲਾ ਚੁਣੀ ਗਈ ਮੇਅਰ

Follow Us On

ਚੰਡੀਗੜ੍ਹ ਨਗਰ ਨਿਗਮ ਵਿੱਚ ਭਾਜਪਾ ਮੇਅਰ ਬਣ ਗਈ ਹੈ। ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੇ ਇੱਥੋਂ ਚੋਣ ਜਿੱਤੀ ਹੈ। ਉਹਨਾਂ ਨੂੰ 19 ਵੋਟਾਂ ਮਿਲੀਆਂ। ਇਸ ਦੌਰਾਨ ‘ਆਪ’ ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ। ਇੱਥੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟਿੰਗ ਹੋਈ ਹੈ।

ਮੇਅਰ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 16 ਕੌਂਸਲਰਾਂ ਦਾ ਸਮਰਥਨ ਪ੍ਰਾਪਤ ਸੀ। ‘ਆਪ’ ਦੀਆਂ 13 ਅਤੇ ਕਾਂਗਰਸ ਦੀਆਂ 6 ਵੋਟਾਂ ਤੋਂ ਇਲਾਵਾ, ਇੱਕ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ 20 ਵੋਟਾਂ ਸਨ। ‘ਆਪ’+ਕਾਂਗਰਸ ਗੱਠਜੋੜ ਨੂੰ ਪੂਰਨ ਬਹੁਮਤ ਮਿਲਿਆ। ਇਸ ਦੇ ਬਾਵਜੂਦ ਉਹਨਾਂ ਦਾ ਉਮੀਦਵਾਰ ਹਾਰ ਗਿਆ। ਮੇਅਰ ਚੋਣ ਦੇ ਨਤੀਜੇ ਤੋਂ ਇਹ ਸਪੱਸ਼ਟ ਹੈ ਕਿ ਇੱਥੇ ‘ਆਪ’-ਕਾਂਗਰਸ ਗੱਠਜੋੜ ਦੀਆਂ 3 ਵੋਟਾਂ ਭਾਜਪਾ ਦੇ ਹੱਕ ਵਿੱਚ ਗਈਆਂ ਹਨ।

ਸਾਂਸਦ ਦੀ ਵੀ ਵੋਟ ਪਰ ਨਹੀਂ ਮਿਲੀ ਜਿੱਤ

ਕਾਂਗਰਸ ਦੇ ਸਾਂਸਦ ਮਨੀਸ਼ ਤਿਵਾੜੀ ਨੇ ਵੀ ਆਪਣੀ ਵੋਟ ਪਾਈ। ਇਸ ਦੇ ਬਾਵਜੂਦ ਇੰਡੀਆ ਗੱਠਜੋੜ ਦੀ ਹਾਰ ਹੋਈ ਹੈ।ਇਹ ਦਿੱਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਹੈ। ਪਿਛਲੇ ਇੱਕ ਸਾਲ ਦੇ ਕਾਰਜਕਾਲ ਵਿੱਚ, ‘ਆਪ’ ਦੇ ਕੁਲਦੀਪ ਕੁਮਾਰ ਟੀਟਾ ਇੱਥੋਂ ਦੇ ਮੇਅਰ ਸਨ। ਪਰ ਹੁਣ ਭਾਜਪਾ ਨੇ ਉਨ੍ਹਾਂ ਤੋਂ ਚੰਡੀਗੜ੍ਹ ਕਾਰਪੋਰੇਸ਼ਨ ਦੀ ਸੱਤਾ ਖੋਹ ਲਈ ਹੈ।

ਮੇਅਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ, ਦਿੱਲੀ ਵਿੱਚ ਇੱਕ ਦੂਜੇ ਦੇ ਵਿਰੁੱਧ ਲੜ ਰਹੀਆਂ ਕਾਂਗਰਸ ਅਤੇ ‘ਆਪ’ ਵਿਚਕਾਰ ਰਾਜਨੀਤਿਕ ਲੜਾਈ ਤੇਜ਼ ਹੋ ਸਕਦੀ ਹੈ। ਹਾਲਾਂਕਿ, ਭਾਜਪਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਵਿਕਾਸ ਦੀ ਘਾਟ ਕਾਰਨ, ਕੌਂਸਲਰਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਭਾਜਪਾ ਦੇ ਹੱਕ ਵਿੱਚ ਵੋਟ ਪਾਈ ਹੈ।

ਕਿਸ ਨੇ ਕੀਤੀ ਕਰਾਸ ਵੋਟਿੰਗ

ਵੋਟਿੰਗ ਦੌਰਾਨ 3 ਕੌਂਸਲਰਾਂ ਨੇ ਕਰਾਸ ਕੀਤੀ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਕੌਂਸਲਰ ਕੌਣ ਸਨ। ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਕਿਸੇ ਨਰਾਜ਼ ਕੌਸਲਰ ਨੇ ਕਰਾਸ ਵੋਟਿੰਗ ਕੀਤੀ ਹੈ। ਇਸ ਤੋਂ ਇਲਾਵਾ ਸੂਤਰਾਂ ਅਨੁਸਾਰ ਕਾਂਗਰਸ ਦੇ ਮੈਂਬਰਾਂ ਵੱਲੋਂ ਕਰਾਸ ਵੋਟਿੰਗ ਹੋਣ ਦੀ ਖ਼ਬਰ ਹੈ।