Aparajita Bill 2024: ਰੇਪ ਖਿਲਾਫ਼ ਸਖ਼ਤ ਬਿੱਲ ਨੂੰ ਮੁੱਖ ਮੰਤਰੀ ਮਮਤਾ ਨੇ ਦੱਸਿਆ ਇਤਿਹਾਸਕ, ਭਾਜਪਾ ਨੇ ਵੀ ਕੀਤਾ ਸਮਰਥਨ

Updated On: 

03 Sep 2024 14:37 PM

Aparajita Bill 2024: ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੇ ਮੰਗਲਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਅਤੇ ਬਲਾਤਕਾਰ ਵਿਰੋਧੀ ਬਿੱਲ (ਅਪਰਾਜਿਤਾ ਮਹਿਲਾ ਅਤੇ ਬਾਲ ਬਿੱਲ 2024) ਪੇਸ਼ ਕੀਤਾ। ਸੀਐਮ ਮਮਤਾ ਬੈਨਰਜੀ ਨੇ ਇਸ ਬਿੱਲ ਨੂੰ ਇਤਿਹਾਸਕ ਦੱਸਿਆ ਹੈ। ਦੂਜੇ ਪਾਸੇ ਵਿਰੋਧੀ ਪਾਰਟੀ ਭਾਜਪਾ ਨੇ ਵੀ ਬਿੱਲ ਨੂੰ ਪੂਰਾ ਸਮਰਥਨ ਦਿੱਤਾ ਹੈ। ਭਾਜਪਾ ਨੇ ਕਿਹਾ, ਬਿੱਲ ਨੂੰ ਜਲਦੀ ਲਾਗੂ ਕੀਤਾ ਜਾਣਾ ਚਾਹੀਦਾ ਹੈ।

Aparajita Bill 2024: ਰੇਪ ਖਿਲਾਫ਼ ਸਖ਼ਤ ਬਿੱਲ ਨੂੰ ਮੁੱਖ ਮੰਤਰੀ ਮਮਤਾ ਨੇ ਦੱਸਿਆ ਇਤਿਹਾਸਕ, ਭਾਜਪਾ ਨੇ ਵੀ ਕੀਤਾ ਸਮਰਥਨ

ਰੇਪ ਖਿਲਾਫ਼ ਸਖ਼ਤ ਬਿੱਲ ਨੂੰ CM ਮਮਤਾ ਨੇ ਦੱਸਿਆ ਇਤਿਹਾਸਕ

Follow Us On

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਧਾਨ ਸਭਾ ਵਿੱਚ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਅਤੇ ਰੇਪ ਵਿਰੋਧੀ ਬਿੱਲ (ਅਪਰਾਜਿਤਾ ਮਹਿਲਾ ਅਤੇ ਬਾਲ ਬਿੱਲ 2024) ਪੇਸ਼ ਕੀਤਾ। ਜਿਸ ਤੋਂ ਬਾਅਦ ਵਿਧਾਨ ਸਭਾ ‘ਚ ਇਸ ਬਿੱਲ ‘ਤੇ ਚਰਚਾ ਸ਼ੁਰੂ ਹੋਈ। ਸੀਐਮ ਮਮਤਾ ਨੇ ਇਸ ਬਿੱਲ ਨੂੰ ਇਤਿਹਾਸਕ ਦੱਸਿਆ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੀਬੀਆਈ ਮ੍ਰਿਤਕ ਟ੍ਰੇਨੀ ਡਾਕਟਰ ਨੂੰ ਛੇਤੀ ਇਨਸਾਫ ਦੁਆਵੇ।

ਵਿਰੋਧੀ ਪਾਰਟੀ ਭਾਜਪਾ ਨੇ ਮਮਤਾ ਸਰਕਾਰ ਦੇ ਇਸ ਬਿੱਲ ਦਾ ਸਮਰਥਨ ਕਰ ਦਿੱਤਾ ਹੈ। ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਕਿਹਾ, ਭਾਜਪਾ ਅਪਰਾਜਿਤਾ ਬਿੱਲ ਦਾ ਪੂਰਾ ਸਮਰਥਨ ਕਰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਕਾਨੂੰਨ ਨੂੰ ਜਲਦੀ ਲਾਗੂ ਕੀਤਾ ਜਾਵੇ। ਇਹ ਤੁਹਾਡੀ (ਰਾਜ ਸਰਕਾਰ) ਜ਼ਿੰਮੇਵਾਰੀ ਹੈ।

ਭਾਜਪਾ ਨੇ ਕਿਹਾ, ਅਸੀਂ ਚਾਹੁੰਦੇ ਹਾਂ ਕਿ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਇਸ ਦਾ ਨਤੀਜਾ ਸੂਬੇ ਵਿੱਚ ਆਵੇ ਅਤੇ ਇਸ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਅਸੀਂ ਤੁਹਾਡਾ ਪੂਰਾ ਸਮਰਥਨ ਕਰਦੇ ਹਾਂ। ਉਨ੍ਹਾਂ ਇਹ ਵੀ ਕਿਹਾ, ਤੁਹਾਨੂੰ ਗਾਰੰਟੀ ਦੇਣੀ ਹੋਵੇਗੀ ਕਿ ਇਸ ਬਿੱਲ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਬਿੱਲ ਨੂੰ ਇਤਿਹਾਸਕ ਕਰਾਰ ਦਿੱਤਾ

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ਮੈਂ ਪੂਰੇ ਪੱਛਮੀ ਬੰਗਾਲ ਦੀ ਤਰਫੋਂ ਅਪਰਾਜਿਤਾ ਬਿੱਲ ਦਾ ਸਵਾਗਤ ਕਰਦੀ ਹਾਂ। ਇਸ ਬਿੱਲ ਨੂੰ ਇਤਿਹਾਸਕ ਦੱਸਦਿਆਂ ਉਨ੍ਹਾਂ ਕਿਹਾ ਕਿ 3 ਸਤੰਬਰ 1981 ਨੂੰ ਸੰਯੁਕਤ ਰਾਸ਼ਟਰ ਨੇ ਔਰਤਾਂ ਖਿਲਾਫ਼ ਅੱਤਿਆਚਾਰਾਂ ਵਿਰੁੱਧ ਕਾਰਵਾਈ ਕੀਤੀ ਅਤੇ ਔਰਤਾਂ ਵਿਰੁੱਧ ਵਿਤਕਰੇ ਬਾਰੇ ਇਕ ਸੰਮੇਲਨ ਸ਼ੁਰੂ ਕੀਤਾ। ਮੁੱਖ ਮੰਤਰੀ ਨੇ ਕਿਹਾ, ਇਸ ਇਤਿਹਾਸਕ ਤਾਰੀਖ ‘ਤੇ, ਮੈਂ ਇਸ ਬਿੱਲ ਨੂੰ ਸਵੀਕਾਰ ਕਰਨ ਲਈ ਸਾਰਿਆਂ ਦਾ ਸੁਆਗਤ ਕਰਦੀ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਪੀੜਤਾ ਅਤੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦੀ ਹਾਂ ਜੋ ਅਜਿਹੇ ਗੰਭੀਰ ਅਪਰਾਧਾਂ ਦਾ ਸ਼ਿਕਾਰ ਹੋਈ ਅਤੇ ਉਸਨੂੰ ਆਪਣੀ ਜਾਨ ਗਵਾਨੀ ਪਈ।

ਮਮਤਾ ਬੈਨਰਜੀ ਨੇ ਕੋਲਕਾਤਾ ਰੇਪ ਕਤਲ ਕਾਂਡ ਨੂੰ ਲੈ ਕੇ ਕਿਹਾ, ਅਸੀਂ ਰੇਪਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ। ਇਹ ਇੱਕ ਗੰਭੀਰ ਅਪਰਾਧ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਸਮਾਜ ਨਹੀਂ ਹੋ ਸਕਦਾ ਜਿੱਥੇ ਔਰਤਾਂ ਦਾ ਸਨਮਾਨ ਨਾ ਹੋਵੇ।

ਸੀਬੀਆਈ ਪੀੜਤਾ ਨੂੰ ਇਨਸਾਫ਼ ਦੁਆਏ

ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ 9 ਅਗਸਤ ਨੂੰ, ਜਿਸ ਦਿਨ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਜੂਨੀਅਰ ਡਾਕਟਰ ਨਾਲ ਰੇਪ ਅਤੇ ਕਤਲ ਕੀਤਾ ਗਿਆ ਸੀ, ਉਸ ਸਮੇਂ ਉਹ ਝਾੜਗ੍ਰਾਮ ਵਿੱਚ ਸਨ। ਉਨ੍ਹਾਂ ਨੇ ਕਿਹਾ, ਜਦੋਂ ਤੱਕ ਇਹ ਕੇਸ ਕੋਲਕਾਤਾ ਪੁਲਿਸ ਦੇ ਹੱਥਾਂ ਵਿੱਚ ਸੀ, ਮੈਂ ਝਾੜਗ੍ਰਾਮ ਵਿੱਚ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਉਹ ਪੀੜਤ ਪਰਿਵਾਰ ਨੂੰ ਮਿਲੇ। ਮੁੱਖ ਮੰਤਰੀ ਨੇ ਇਹ ਵੀ ਕਿਹਾ, ਮੈਨੂੰ ਕੇਸ ਸੀਬੀਆਈ ਨੂੰ ਸੌਂਪਣ ਤੋਂ ਪਹਿਲਾਂ ਐਤਵਾਰ ਤੱਕ ਦਾ ਸਮਾਂ ਚਾਹੀਦਾ ਸੀ। ਮੇਰੀ ਪੁਲਿਸ ਐਕਟਿਵ ਸੀ। ਸੀਐਮ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੀਬੀਆਈ ਮਾਮਲੇ ਦੀ ਜਾਂਚ ਕਰੇ ਅਤੇ ਪੀੜਤ ਨੂੰ ਇਨਸਾਫ਼ ਦਿਵਾਇਆ ਜਾਵੇ।

ਰਾਜਪਾਲ ਛੇਤੀ ਪਾਸ ਕਰਨ ਬਿੱਲ

ਬਿੱਲ ਪੇਸ਼ ਕਰਨ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਰੋਧੀ ਪਾਰਟੀ ਭਾਜਪਾ ਨੂੰ ਕਿਹਾ, ਅਸੀਂ ਚਾਹੁੰਦੇ ਹਾਂ ਕਿ ਭਾਜਪਾ ਰਾਜਪਾਲ ਸੀ.ਵੀ. ਆਨੰਦ ਬੋਸ ਨੂੰ ਇਸ ਬਿੱਲ ਨੂੰ ਤੁਰੰਤ ਪਾਸ ਕਰਨ ਲਈ ਕਹੇ । ਉਨ੍ਹਾਂ ਇਹ ਵੀ ਕਿਹਾ ਕਿ 2013 ਤੋਂ ਕੇਂਦਰ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਫਾਸਟ ਟਰੈਕ ਅਦਾਲਤਾਂ ਲਈ ਫੰਡ ਦੇਣਾ ਬੰਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 88 ਫਾਸਟ ਟਰੈਕ ਅਦਾਲਤਾਂ ਹਨ।

ਫਾਸਟ ਟਰੈਕ ਅਦਾਲਤ ‘ਚ 7 ਹਜ਼ਾਰ ਕੇਸ ਪੈਂਡਿੰਗ

ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ 9 ਅਗਸਤ ਨੂੰ ਇੱਕ ਜੂਨੀਅਰ ਡਾਕਟਰ ਨਾਲ ਰੇਪ ਦੇ ਮਾਮਲੇ ਬਾਰੇ ਸੀਐਮ ਮਮਤਾ ਬੈਨਰਜੀ ਨੇ ਕਿਹਾ, ਅਸੀਂ ਚਾਹੁੰਦੇ ਹਾਂ ਕਿ ਸੀਬੀਆਈ ਪੀੜਤਾ ਨੂੰ ਇਨਸਾਫ਼ ਦਿਵਾਏ। ਨਾਲ ਹੀ ਸੂਬੇ ਵਿੱਚ ਮੌਜੂਦ ਅਦਾਲਤਾਂ ਬਾਰੇ ਉਨ੍ਹਾਂ ਕਿਹਾ ਕਿ ਬੰਗਾਲ ਵਿੱਚ ਔਰਤਾਂ ਲਈ ਵੱਖਰੀ ਅਦਾਲਤ ਹੈ, ਇੱਥੇ ਇੱਕ ਫਾਸਟ ਟਰੈਕ ਅਦਾਲਤ ਹੈ, ਜਿਸ ਵਿੱਚ 7000 ਕੇਸ ਪੈਂਡਿੰਗ ਹਨ। ਸੂਬਾ ਸਰਕਾਰ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰ ਰਹੀ ਹੈ ਪਰ ਅਦਾਲਤ ਤੋਂ ਇਨਸਾਫ਼ ਮਿਲਣ ਵਿੱਚ ਦੇਰੀ ਹੋ ਰਹੀ ਹੈ।