ਬੰਗਲਾਦੇਸ਼ ਦੀ ਹਿੰਸਾ 'ਚ ਬਾਹਰੀ ਤਾਕਤ? ਸਵਾਲ 'ਤੇ ਜੈਸ਼ੰਕਰ ਨੇ ਕੀਤਾ ਪਾਕਿ ਦਾ ਜਿਕਰ | bangladesh-protest-sheikh-hasina-all party meeting modi-government-rahul-gandhi-pakistan-diplomat full detail in punjabi Punjabi news - TV9 Punjabi

ਬੰਗਲਾਦੇਸ਼ ਦੇ ਤਖ਼ਤਾ ਪਲਟ ਵਿੱਚ ਬਾਹਰੀ ਤਾਕਤਾਂ ਦਾ ਹੱਥ? ਰਾਹੁਲ ਗਾਂਧੀ ਦੇ ਸਵਾਲ ਤੇ ਵਿਦੇਸ਼ ਮੰਤਰੀ ਨੇ ਕੀਤਾ ਪਾਕਿਸਤਾਨੀ ਡਿਪਲੋਮੈਟ ਦਾ ਜ਼ਿਕਰ

Updated On: 

06 Aug 2024 12:27 PM

All Party meeting on Bangladesh: ਬੰਗਲਾਦੇਸ਼ 'ਚ ਅਸ਼ਾਂਤੀ ਦਰਮਿਆਨ ਮੰਗਲਵਾਰ ਨੂੰ ਸਰਬ ਪਾਰਟੀ ਬੈਠਕ ਹੋਈ। ਇਸ 'ਚ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੰਗਲਾਦੇਸ਼ ਹਿੰਸਾ 'ਚ ਬਾਹਰੀ ਤਾਕਤਾਂ ਦੀ ਸ਼ਮੂਲੀਅਤ 'ਤੇ ਸਵਾਲ ਚੁੱਕੇ, ਜਿਸ 'ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਅਜੇ ਅਜਿਹਾ ਕਹਿਣਾ ਜਲਦਬਾਜ਼ੀ ਹੋਵੇਗੀ। ਜੀ ਹਾਂ, ਇੱਕ ਪਾਕਿਸਤਾਨੀ ਜਨਰਲ ਨੇ ਆਪਣੀ ਪ੍ਰੋਫਾਈਲ ਫੋਟੋ ਬਦਲ ਕੇ ਹਿੰਸਾ ਦਾ ਸਮਰਥਨ ਕੀਤਾ ਹੈ।

ਬੰਗਲਾਦੇਸ਼ ਦੇ ਤਖ਼ਤਾ ਪਲਟ ਵਿੱਚ ਬਾਹਰੀ ਤਾਕਤਾਂ ਦਾ ਹੱਥ? ਰਾਹੁਲ ਗਾਂਧੀ ਦੇ ਸਵਾਲ ਤੇ ਵਿਦੇਸ਼ ਮੰਤਰੀ ਨੇ ਕੀਤਾ ਪਾਕਿਸਤਾਨੀ ਡਿਪਲੋਮੈਟ ਦਾ ਜ਼ਿਕਰ

ਸਰਬਦਲੀ ਬੈਠਕ 'ਚ ਸਾਰੀਆਂ ਪਾਰਟੀਆਂ ਦੇ ਆਗੂ ਹੋਏ ਸ਼ਾਮਲ

Follow Us On

ਬੰਗਲਾਦੇਸ਼ ਦੇ ਹਾਲਾਤ ‘ਤੇ ਭਾਰਤ ਨਜ਼ਰ ਰੱਖ ਰਿਹਾ ਹੈ। ਗੁਆਂਢੀ ਦੇਸ਼ ‘ਚ ਅਸ਼ਾਂਤੀ ਦੇ ਵਿਚਕਾਰ ਮੰਗਲਵਾਰ ਨੂੰ ਸੰਸਦ ‘ਚ ਸਰਬ ਪਾਰਟੀ ਬੈਠਕ ਬੁਲਾਈ ਗਈ, ਜਿਸ ‘ਚ ਸਰਕਾਰ ਨੇ ਆਪਣਾ ਸਟੈਂਡ ਸਪੱਸ਼ਟ ਕੀਤਾ ਅਤੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਬੈਠਕ ‘ਚ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੰਗਲਾਦੇਸ਼ ਹਿੰਸਾ ‘ਚ ਬਾਹਰੀ ਤਾਕਤਾਂ ‘ਤੇ ਸਵਾਲ ਉਠਾਏ। ਇਸ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਬਾਹਰੀ ਤਾਕਤਾਂ ਦੀ ਸ਼ਮੂਲੀਅਤ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ। ਹਾਂ, ਇਕ ਪਾਕਿਸਤਾਨੀ ਡਿਪਲੋਮੈਟ ਨੇ ਆਪਣੀ ਪ੍ਰੋਫਾਈਲ ਤਸਵੀਰ ਬਦਲ ਕੇ ਹਿੰਸਾ ਦਾ ਸਮਰਥਨ ਕੀਤਾ ਹੈ। ਉਹ ਅਧਿਕਾਰੀ ਢਾਕਾ ਵਿੱਚ ਹੀ ਸੀ, ਪਰ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।

ਬੈਠਕ ‘ਚ ਜੈਸ਼ੰਕਰ ਨੇ ਕਿਹਾ ਕਿ ਅਸੀਂ ਬੰਗਲਾਦੇਸ਼ ਫੌਜ ਦੇ ਸੰਪਰਕ ‘ਚ ਹਾਂ। ਉਨ੍ਹਾਂ ਅੱਗੇ ਕਿਹਾ ਕਿ ਉਥੇ 20000 ਭਾਰਤੀ ਸਨ। ਜ਼ਿਆਦਾਤਰ ਵਿਦਿਆਰਥੀ ਸਨ। ਐਡਵਾਈਜ਼ਰੀ ਤੋਂ ਬਾਅਦ 8 ਹਜ਼ਾਰ ਵਿਦਿਆਰਥੀ ਵਾਪਸ ਆ ਚੁੱਕੇ ਹਨ। ਸਰਕਾਰ ਸ਼ੇਖ ਹਸੀਨਾ ਨੂੰ ਥੋੜਾ ਸਪੇਸ ਦੇਣਾ ਚਾਹੁੰਦੀ ਹੈ। ਇਸ ਦੌਰਾਨ ਵਿਰੋਧੀ ਧਿਰ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਸਰਕਾਰ ਦੇ ਨਾਲ ਹਨ। ਤ੍ਰਿਣਮੂਲ ਕਾਂਗਰਸ ਨੇ ਬਾਰਡਰ ਬਾਰੇ ਪੁੱਛਿਆ, ਜਿਸ ‘ਤੇ ਸਰਕਾਰ ਨੇ ਦੱਸਿਆ ਕਿ ਹੁਣ ਤੱਕ ਬਾਰਡਰ ‘ਤੇ ਅਜਿਹਾ ਕੋਈ ਨੰਬਰ ਨਹੀਂ ਆਇਆ ਜੋ ਚਿੰਤਾਜਨਕ ਹੋਵੇ ਪਰ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ।

ਵਿਦੇਸ਼ ਮੰਤਰੀ ਨੇ ਐਕਸ ‘ਤੇ ਕੀਤਾ ਪੋਸਟ

ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ, ਜੈਸ਼ੰਕਰ ਨੇ ਸੰਸਦ ਭਵਨ ਵਿੱਚ ਹੋਈ ਮੀਟਿੰਗ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਵਿਦੇਸ਼ ਮੰਤਰੀ ਨੇ ਲਿਖਿਆ, ਅੱਜ ਸੰਸਦ ‘ਚ ਸਰਬ ਪਾਰਟੀ ਬੈਠਕ ‘ਚ ਬੰਗਲਾਦੇਸ਼ ਦੇ ਹਾਲੀਆ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ। ਮੈਂ ਇਸ ਦੌਰਾਨ ਜਤਾਏ ਗਏ ਸਰਬਸੰਮਤੀ ਨਾਲ ਸਮਰਥਨ ਅਤੇ ਤਾਲਮੇਲ ਲਈ ਸਾਰੀਆਂ ਪਾਰਟੀਆਂ ਦੀ ਸ਼ਲਾਘਾ ਕਰਦਾ ਹਾਂ।

ਬੰਗਲਾਦੇਸ਼ ‘ਚ ਰਾਖਵਾਂਕਰਨ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਚਾਨਕ ਅਸਤੀਫਾ ਦੇਣ ਅਤੇ ਦੇਸ਼ ਛੱਡਣ ਨਾਲ ਉੱਥੇ ਅਰਾਜਕਤਾ ਦੀ ਸਥਿਤੀ ਪੈਦਾ ਹੋ ਗਈ ਹੈ। ਹਸੀਨਾ ਸੋਮਵਾਰ ਸ਼ਾਮ ਬੰਗਲਾਦੇਸ਼ ਹਵਾਈ ਸੈਨਾ ਦੇ ਸੀ-130ਜੇ ਮਿਲਟਰੀ ਜਹਾਜ਼ ਰਾਹੀਂ ਭਾਰਤ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਉਹ ਲੰਡਨ ਜਾਣ ਦੀ ਯੋਜਨਾ ਬਣਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਇਸ ਮੁੱਦੇ ‘ਤੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ।

ਫੌਜ ਦਾ ਰਾਜ

ਢਾਕਾ ਵਿੱਚ ਬੰਗਲਾਦੇਸ਼ ਦੇ ਸੈਨਾ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਕਿਹਾ ਕਿ ਹਸੀਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਇੱਕ ਅੰਤਰਿਮ ਸਰਕਾਰ ਚਾਰਜ ਸੰਭਾਲਣ ਜਾ ਰਹੀ ਹੈ। ਫੌਜ ਮੁਖੀ ਨੇ ਆਪਣੇ ਟੈਲੀਵਿਜ਼ਨ ਸੰਬੋਧਨ ‘ਚ ਕਿਹਾ, ‘ਮੈਂ (ਦੇਸ਼ ਦੀ) ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ। ਕਿਰਪਾ ਕਰਕੇ ਸਹਿਯੋਗ ਕਰੋ।’ ਸੈਨਾ ਮੁਖੀ ਨੇ ਕਿਹਾ ਕਿ ਉਹ ਰਾਜਨੀਤਿਕ ਨੇਤਾਵਾਂ ਨੂੰ ਮਿਲੇ ਹਨ ਅਤੇ ਉਨ੍ਹਾਂ ਨੂੰ ਕਿਹਾ ਕਿ ਫੌਜ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲੇਗੀ।

ਪਿਛਲੇ ਦੋ ਦਿਨਾਂ ‘ਚ ਹਸੀਨਾ ਸਰਕਾਰ ਦੇ ਖਿਲਾਫ ਪ੍ਰਦਰਸ਼ਨਾਂ ‘ਚ 100 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਬੰਗਲਾਦੇਸ਼ ਵਿੱਚ ਵਿਵਾਦਗ੍ਰਸਤ ਨੌਕਰੀ ਰਾਖਵਾਂਕਰਨ ਯੋਜਨਾ ਦੇ ਖਿਲਾਫ ਪਿਛਲੇ ਮਹੀਨੇ ਵਿਦਿਆਰਥੀ ਪ੍ਰਦਰਸ਼ਨ ਸ਼ੁਰੂ ਹੋਏ ਸਨ। ਇਹ ਪ੍ਰਦਰਸ਼ਨ ਬਾਅਦ ਵਿੱਚ ਸਰਕਾਰ ਵਿਰੋਧੀ ਅੰਦੋਲਨ ਵਿੱਚ ਬਦਲ ਗਿਆ। ਇਸ ਵਿਵਾਦਗ੍ਰਸਤ ਰਿਜ਼ਰਵੇਸ਼ਨ ਪ੍ਰਣਾਲੀ ਤਹਿਤ 1971 ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਵਾਲਿਆਂ ਦੇ ਪਰਿਵਾਰਾਂ ਲਈ ਸਰਕਾਰੀ ਨੌਕਰੀਆਂ ਵਿਚ 30 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਸੀ।

Exit mobile version