ਅਜਿਹਾ ਤਾਂ ਸਤਯੁਗ 'ਚ ਹੀ ਹੋਇਆ ਸੀ... ਕੇਜਰੀਵਾਲ 'ਤੇ ਬੋਲੇ ਸੌਰਭ ਭਾਰਦਵਾਜ- ਮਰਿਆਦਾ ਲਈ ਛੱਡੀ ਕੁਰਸੀ, ਛੇਤੀ ਚੋਣਾਂ ਚਾਹੁੰਦੀ ਹੈ ਜਨਤਾ | arvind kejriwal-resignation-announcement-saurabh-bhardwaj-on-early-election-aap-leader shri ram maryada detail in punjabi Punjabi news - TV9 Punjabi

ਅਜਿਹਾ ਤਾਂ ਸਤਯੁਗ ‘ਚ ਹੀ ਹੋਇਆ ਸੀ… ਕੇਜਰੀਵਾਲ ‘ਤੇ ਬੋਲੇ ਸੌਰਭ ਭਾਰਦਵਾਜ- ਮਰਿਆਦਾ ਲਈ ਛੱਡੀ ਕੁਰਸੀ, ਛੇਤੀ ਚੋਣਾਂ ਚਾਹੁੰਦੀ ਹੈ ਜਨਤਾ

Updated On: 

16 Sep 2024 13:41 PM

Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ 2 ਦਿਨਾਂ ਬਾਅਦ ਅਸਤੀਫਾਲ ਦੇਣ ਦਾ ਐਲਾਨ ਕਰ ਦਿੱਤਾ। ਇਸ 'ਤੇ 'ਆਪ' ਨੇਤਾ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਅਜਿਹਾ ਸਤਯੁਗ 'ਚ ਹੋਇਆ ਸੀ, ਜਦੋਂ ਭਗਵਾਨ ਰਾਮ 14 ਸਾਲ ਲਈ ਬਨਵਾਸ 'ਤੇ ਗਏ ਸਨ। ਅਰਵਿੰਦ ਕੇਜਰੀਵਾਲ ਭਗਵਾਨ ਰਾਮ ਨਹੀਂ ਹਨ, ਸਗੋਂ ਉਹ ਭਗਵਾਨ ਰਾਮ ਦੇ ਭਗਤ ਹਨੂੰਮਾਨ ਜੀ ਦੇ ਭਗਤ ਹਨ, ਪਰ ਅਰਵਿੰਦ ਕੇਜਰੀਵਾਲ ਨੇ ਮਰਿਆਦਾ ਲਈ ਕੁਰਸੀ ਛੱਡ ਦਿੱਤੀ ਹੈ।

ਅਜਿਹਾ ਤਾਂ ਸਤਯੁਗ ਚ ਹੀ ਹੋਇਆ ਸੀ... ਕੇਜਰੀਵਾਲ ਤੇ ਬੋਲੇ ਸੌਰਭ ਭਾਰਦਵਾਜ- ਮਰਿਆਦਾ ਲਈ ਛੱਡੀ ਕੁਰਸੀ, ਛੇਤੀ ਚੋਣਾਂ ਚਾਹੁੰਦੀ ਹੈ ਜਨਤਾ

ਸੌਰਭ ਭਾਰਦ੍ਵਾਜ, ਕੈਬਿਨੇਟ ਮੰਤਰੀ, ਦਿੱਲੀ ਸਰਕਾਰ

Follow Us On

Saurabh Bhardwaj on Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ 2 ਦਿਨਾਂ ਬਾਅਦ ਅਸਤੀਫਾ ਦੇ ਦੇਣਗੇ। ਇਸ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਸਰਕਾਰ ਦੇ ਮੰਤਰੀ ਅਤੇ ‘ਆਪ’ ਨੇਤਾ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਕੀਤੀ। ਸੌਰਭ ਭਾਰਦਵਾਜ ਨੇ ਕਿਹਾ, ਕੱਲ੍ਹ ਦਿੱਲੀ ਵਿੱਚ ਵਾਪਰੀ ਘਟਨਾ ਨੂੰ ਦੇਖ ਕੇ ਪੂਰੀ ਦੁਨੀਆ ਹੈਰਾਨ ਹੈ। ਦਿੱਲੀ ਅਤੇ ਪੂਰੇ ਦੇਸ਼ ਵਿਚ ਇਸ ਦੀ ਚਰਚਾ ਹੋ ਰਹੀ ਹੈ ਅਤੇ ਹਰ ਗਲੀ ਵਿਚ ਇਹ ਚਰਚਾ ਹੋ ਰਹੀ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਮੌਜੂਦਾ ਮੁੱਖ ਮੰਤਰੀ ਜ਼ਮਾਨਤ ਮਿਲਣ ਤੋਂ ਬਾਅਦ ਅਸਤੀਫਾ ਦੇ ਰਿਹਾ ਹੈ ਅਤੇ ਇਹ ਕਹਿ ਰਿਹਾ ਹੈ ਕਿ ਉਹ ਜਨਤਾ ਵਿਚ ਜਾਵੇਗਾ।

ਉਹ ਵੀ ਅਜਿਹੇ ਸਮੇਂ ਜਦੋਂ ਕੇਂਦਰ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਸੀਬੀਆਈ ਅਤੇ ਈਡੀ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜ ਹਰ ਪਾਸੇ ਇਹ ਚਰਚਾ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੀਆਂ ਏਜੰਸੀਆਂ ਰਾਹੀਂ ਰਚੀ ਗਈ ਸਾਜ਼ਿਸ਼ ਦਾ ਟਾਕਰਾ ਕਰਨ ਤੋਂ ਬਾਅਦ ਸੀ.ਐਮ ਕੇਜਰੀਵਾਲ ਸਾਹਮਣੇ ਆ ਗਏ ਹਨ ਅਤੇ ਜਨਤਾ ਦੀ ਅਗਨੀ ਪ੍ਰੀਖਿਆ ਪਾਸ ਕਰਕੇ ਹੀ ਕੁਰਸੀ ‘ਤੇ ਬੈਠਣ ਦੀ ਗੱਲ ਕਰ ਰਹੇ ਹਨ।

‘ਭਾਜਪਾ ਤੋਂ ਨਾਰਾਜ਼ ਹਨ ਲੋਕ’

ਸੌਰਭ ਭਾਰਦਵਾਜ ਨੇ ਅੱਗੇ ਕਿਹਾ, ਦਿੱਲੀ ਦੇ ਲੋਕਾਂ ਵਿੱਚ ਇੰਨੀ ਉਤਸੁਕਤਾ ਹੈ ਕਿ ਅੱਜ ਹੀ ਚੋਣਾਂ ਹੋ ਜਾਣ ਅਤੇ ਲੋਕ ਅਰਵਿੰਦ ਕੇਜਰੀਵਾਲ ਨੂੰ ਦੁਬਾਰਾ ਮੁੱਖ ਮੰਤਰੀ ਚੁਣ ਲੈਣ, ਲੋਕ ਕਹਿ ਰਹੇ ਹਨ ਕਿ ਚੰਗਾ ਹੋਇਆ ਕਿ ਮੁੱਖ ਮੰਤਰੀ ਨੇ ਜੇਲ੍ਹ ਵਿੱਚ ਅਸਤੀਫਾ ਨਹੀਂ ਦਿੱਤਾ। ਭਾਜਪਾ ‘ਤੇ ਹਮਲਾ ਕਰਦੇ ਹੋਏ ਸੌਰਭ ਭਾਰਦਵਾਜ ਨੇ ਕਿਹਾ ਕਿ ਲੋਕਾਂ ‘ਚ ਭਾਜਪਾ ਪ੍ਰਤੀ ਭਾਰੀ ਰੋਸ ਹੈ।

ਸੀਐਮ ਕੇਜਰੀਵਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਈਆਈਟੀ ਕੀਤੀ, ਇਨਕਮ ਟੈਕਸ ਵਿਭਾਗ ਦੀ ਨੌਕਰੀ ਛੱਡ ਦਿੱਤੀ ਅਤੇ ਇਹ ਭਾਜਪਾ ਇੱਕ ਇਮਾਨਦਾਰ ਆਦਮੀ ਦੇ ਮਗਰ ਲੱਗ ਗਈ, ਜੇਲ੍ਹ ਵਿੱਚ ਸੁੱਟ ਦਿੱਤਾ ਅਤੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਹੁਣ ਕੇਜਰੀਵਾਲ ਨੇ ਸੱਤਾ ਦੀ ਕੁਰਸੀ ਛੱਡ ਦਿੱਤੀ ਹੈ।

ਤ੍ਰੇਤਾਯੁਗ ਵਿੱਚ ਭਗਵਾਨ ਸ਼੍ਰੀ ਰਾਮ ਨੇ ਹਾਲਾਤਾਂ ਦੇ ਕਾਰਨ ਰਾਜ ਗੱਦੀ ਤਿਆਗ ਦਿੱਤੀ ਸੀ। ਇਸ ਕਾਰਨ ਅਯੁੱਧਿਆ ਦੇ ਲੋਕ ਵੀ ਬਹੁਤ ਦੁਖੀ ਸਨ। ਇਸ ਤੋਂ ਬਾਅਦ ਭਰਤ ਨੇ ਵੀ ਸ਼੍ਰੀ ਰਾਮ ਦੇ ਖਡਾਊ ਨੂੰ ਗੱਦੀ ‘ਤੇ ਬਿਠਾ ਕੇ ਰਾਜ ਕੀਤਾ।

“ਮਰਿਆਦਾ ਲਈ ਛੱਡੀ ਕੁਰਸੀ”

‘ਆਪ’ ਨੇਤਾ ਨੇ ਕਿਹਾ, ਲੋਕ ਕਹਿ ਰਹੇ ਹਨ ਕਿ ਇਹ ਸਤਯੁਗ ‘ਚ ਹੋਇਆ ਸੀ, ਜਦੋਂ ਭਗਵਾਨ ਰਾਮ 14 ਸਾਲਾਂ ਲਈ ਬਨਵਾਸ ‘ਤੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਭਗਵਾਨ ਰਾਮ ਨਹੀਂ, ਭਗਵਾਨ ਰਾਮ ਨਾਲ ਉਨ੍ਹਾਂ ਦੀ ਕੋਈ ਤੁਲਨਾ ਨਹੀਂ, ਉਹ ਭਗਵਾਨ ਰਾਮ ਦੇ ਭਗਤ ਹਨੂੰਮਾਨ ਦੇ ਭਗਤ ਹਨ, ਪਰ ਅਰਵਿੰਦ ਕੇਜਰੀਵਾਲ ਨੇ ਮਰਿਆਦਾ ਦੀ ਖਾਤਰ ਕੁਰਸੀ ਛੱਡੀ ਹੈ।

ਭਾਜਪਾ ‘ਤੇ ਸਾਧਿਆ ਨਿਸ਼ਾਨਾ

ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ 6 ਮਹੀਨਿਆਂ ਤੋਂ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕਰ ਰਹੀ ਸੀ ਅਤੇ ਕਹਿ ਰਹੀ ਸੀ ਕਿ ਜੇਲ ਤੋਂ ਸਰਕਾਰ ਨਹੀਂ ਚਲਾਈ ਜਾ ਸਕਦੀ, ਪਰ ਸਰਕਾਰ ਚੱਲੀ। ਹੁਣ ਅਸਤੀਫਾ ਦੇ ਦਿੱਤਾ ਹੈ, ਤਾਂ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਅਸਤੀਫਾ ਕਿਉਂ ਦੇ ਦਿੱਤਾ?

ਇਹ ਸਭ ਭਾਰਤੀ ਜਨਤਾ ਪਾਰਟੀ ਦੀਆਂ ਖੋਖਲੀਆਂ ​​ਗੱਲਾਂ ਹਨ, ਭਾਜਪਾ ਚਿੰਤਤ ਹੈ, ਭਾਜਪਾ ਨੇਤਾਵਾਂ ਨੇ ਮੈਨੂੰ ਦੱਸਿਆ ਕਿ ਜਿੱਥੇ ਉਨ੍ਹਾਂ ਦੀ ਸੋਚ ਖਤਮ ਹੁੰਦੀ ਹੈ, ਅਰਵਿੰਦ ਕੇਜਰੀਵਾਲ ਦੀ ਸੋਚ ਉੱਥੋਂ ਸ਼ੁਰੂ ਹੁੰਦੀ ਹੈ। ਭਾਜਪਾ ਵਿੱਚ ਸੱਤਾ ਦੀ ਲੜਾਈ ਹੈ, ਕੋਈ ਗਡਕਰੀ ਦਾ ਹੈ, ਕੋਈ ਉੱਥੇ ਰਾਜਨਾਥ ਦਾ ਹੈ, ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸਿ ਕਿ ਅਰਵਿੰਦ ਕੇਜਰੀਵਾਲ ਅਜਿਹਾ ਕਰਨਗੇ। ਕੱਲ੍ਹ ਭਾਜਪਾ ਦੇ ਬੁਲਾਰਿਆਂ ਦੇ ਬਿਆਨ ਦੇਖੋ।

ਜਦੋਂ ‘ਆਪ’ ਆਗੂ ਨੂੰ ਪੁੱਛਿਆ ਗਿਆ ਕਿ ਉਹ ਵਿਧਾਨ ਸਭਾ ਭੰਗ ਕਿਉਂ ਨਹੀਂ ਕਰਦੇ ਅਤੇ ਕੀ ਉਹ ਚੋਣ ਕਮਿਸ਼ਨ ਨੂੰ ਛੇਤੀ ਚੋਣਾਂ ਕਰਵਾਉਣ ਦੀ ਸਿਫ਼ਾਰਸ਼ ਕਰਨਗੇ? ਤਾਂ ਉਨ੍ਹਾਂ ਨੇ ਕਿਹਾ ਅਸੀਂ ਵਿਧਾਨ ਸਭਾ ਭੰਗ ਨਹੀਂ ਕਰਵਾਵਾਂਗੇ, ਨਹੀਂ ਤਾਂ ਉਹ ਕਹਿਣਗੇ ਕਿ ਅਸੀਂ ਭੱਜ ਗਏ, ਹੁਣ ਅਸੀਂ ਇੰਨੇ ਮੂਰਖ ਨਹੀਂ ਰਹੇ, ਅਸੀਂ ਵਿਧਾਨ ਸਭਾ ਕਿਉਂ ਭੰਗ ਕਰਾਈਏ, ਅਸੀਂ ਗੇਂਦ ਉਨ੍ਹਾਂ ਦੇ ਕੋਰਟ ਵਿੱਚ ਪਾ ਦਿੱਤੀ ਹੈ, ਹੁਣ ਉਹ ਦੇਖਣ। ਚੋਣ ਕਮਿਸ਼ਨ ਨੂੰ ਕਿਹੜੀ ਸਿਫ਼ਾਰਸ਼ ਕਰਨੀ ਹੈ, ਇਹ ਉਹ ਜਾਣਨ।

Exit mobile version