ਆਤਿਸ਼ੀ ਨਹੀਂ ਲਹਿਰਾ ਸਕਣਗੇ ਤਿਰੰਗਾ ... ਕੇਜਰੀਵਾਲ ਦੀ ਚਿੱਠੀ ਦਾ ਆਇਆ ਵਿਭਾਗ ਦਾ ਜਵਾਬ | arvind-kejriwal-letter to lg for flag-hoisting by atishi-Marlena-on independence-day-aap-delhi full detail in punjabi Punjabi news - TV9 Punjabi

ਆਤਿਸ਼ੀ ਨਹੀਂ ਲਹਿਰਾ ਸਕਣਗੇ ਤਿਰੰਗਾ … ਕੇਜਰੀਵਾਲ ਦੀ ਚਿੱਠੀ ‘ਤੇ ਆਇਆ ਵਿਭਾਗ ਦਾ ਜਵਾਬ

Updated On: 

13 Aug 2024 12:56 PM

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਇਸ ਵਾਰ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਜਦੋਂ ਉਹ ਜੇਲ੍ਹ 'ਚ ਹਨ ਤਾਂ ਉਨ੍ਹਾਂ ਦੀ ਥਾਂ 'ਤੇ ਮੰਤਰੀ ਆਤਿਸ਼ੀ ਝੰਡਾ ਲਹਿਰਾਉਣ, ਜਿਸ 'ਤੇ General Administration Department ਨੇ ਕਿਹਾ ਕਿ ਕਾਨੂੰਨ ਮੁਤਾਬਕ ਇਸ ਚੀਜ ਦੀ ਇਜਾਜ਼ਤ ਨਹੀਂ ਹੈ।

ਆਤਿਸ਼ੀ ਨਹੀਂ ਲਹਿਰਾ ਸਕਣਗੇ ਤਿਰੰਗਾ ... ਕੇਜਰੀਵਾਲ ਦੀ ਚਿੱਠੀ ਤੇ ਆਇਆ ਵਿਭਾਗ ਦਾ ਜਵਾਬ

ਆਤਿਸ਼ੀ ਮਾਰਲੇਨਾ, ਮੰਤਰੀ, ਦਿੱਲੀ ਸਰਕਾਰ

Follow Us On

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ LG ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਮੰਤਰੀ ਆਤਿਸ਼ੀ ਆਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਉਣ, ਪਰ LG ਨੇ ਕਿਹਾ ਕਿ ਉਨ੍ਹਾਂ ਦੀ ਚਿੱਠੀ LG ਤੱਕ ਨਹੀਂ ਪਹੁੰਚੀ, ਜਿਸ ਤੋਂ ਬਾਅਦ ਮੰਤਰੀ ਗੋਪਾਲ ਰਾਏ ਨੇ General Administration Department ਨੂੰ ਪੱਤਰ ਲਿੱਖ ਕੇ ਕੇਜਰੀਵਾਲ ਨੂੰ ਬੇਨਤੀ ਅੱਗੇ ਰੱਖਿਆ।

ਗੋਪਾਲ ਰਾਏ ਨੇ ਪੱਤਰ ਵਿੱਚ ਕਿਹਾ ਕਿ ਸੀਐਮ ਅਰਵਿੰਦ ਕੇਜਰੀਵਾਲ ਚਾਹੁੰਦੇ ਹਨ ਕਿ ਮੰਤਰੀ ਆਤਿਸ਼ੀ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ਉੱਤੇ ਉਨ੍ਹਾਂ ਦੀ ਜਗ੍ਹਾ ਝੰਡਾ ਲਹਿਰਾਉਣ, ਜਿਸ ਦੇ ਜਵਾਬ ਵਿੱਚ ਵਿਭਾਗ ਨੇ ਕਿਹਾ ਕਿ ਕਾਨੂੰਨ ਮੁਤਾਬਕ ਅਜਿਹੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਵੀ ਕਿਹਾ ਗਿਆ ਕਿ ਸੀਐਮ ਕੇਜਰੀਵਾਲ ਦਾ ਜੇਲ ਤੋਂ ਇਸ ਤਰ੍ਹਾਂ ਦੀ ਗੱਲ ਕਰਨਾ ਵੀ ਜੇਲ ਦੇ ਨਿਯਮਾਂ ਦੇ ਖਿਲਾਫ ਹੈ ਕਿਉਂਕਿ ਜੇਲ੍ਹ ਦੇ ਨਿਯਮਾਂ ਮੁਤਾਬਕ ਸਿਰਫ ਨਿੱਜੀ ਮਾਮਲਿਆਂ ‘ਚ ਬਾਹਰ ਆਪਣੇ ਨੇੜਲਿਆਂ ਨੂੰ ਚਿੱਠੀਆਂ ਲਿਖੀਆਂ ਜਾ ਸਕਦੀਆਂ ਹਨ।

ਆਮ ਪ੍ਰਸ਼ਾਸਨ ਵਿਭਾਗ ਨੇ ਗੋਪਾਲ ਰਾਏ ਨੂੰ ਜਵਾਬ ਦਿੱਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਮੇਂ ਜੇਲ੍ਹ ਵਿੱਚ ਹਨ ਅਤੇ ਆਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਉਣ ਲਈ ਉਪਲਬਧ ਨਹੀਂ ਹਨ। ਇਹ ਮਾਮਲਾ ਉੱਚ ਪੱਧਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਦਿੱਲੀ ਜੇਲ੍ਹ ਨਿਯਮਾਂ ਤਹਿਤ ਜਿਸ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਉਹ ਉਚਿਤ ਨਹੀਂ ਹਨ।

ਕੀ ਕਿਹਾ ਮਨੀਸ਼ ਸਿਸੋਦੀਆ ਨੇ?

ਆਤਿਸ਼ੀ ਨੂੰ ਝੰਡਾ ਲਹਿਰਾਉਣ ਦੀ ਇਜਾਜ਼ਤ ਨਾ ਮਿਲਣ ‘ਤੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ LG ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਜਿਹੇ ਆਜ਼ਾਦੀ ਦਿਵਸ ਮੌਕੇ ਵੀ ਸਿਆਸਤ ਕੀਤੀ ਜਾ ਰਹੀ ਹੈ। ਮੈਂ ਅਖਬਾਰਾਂ ਵਿਚ ਪੜ੍ਹਦਾ ਰਹਿੰਦਾ ਹਾਂ ਕਿ ਜਦੋਂ ਠੱਗ ਸੁਕੇਸ਼ ਚਿੱਠੀ ਲਿਖਦਾ ਹੈ ਤਾਂ ਤਿਹਾੜ ਦੇ ਅਧਿਕਾਰੀ ਉਸ ਨੂੰ ਐੱਲਜੀ ਨੂੰ ਸੌਂਪ ਦਿੰਦੇ ਹਨ ਅਤੇ ਐੱਲਜੀ ਉਸ ‘ਤੇ ਕਾਰਵਾਈ ਕਰਦੇ ਹਨ, ਪਰ ਜਦੋਂ ਦਿੱਲੀ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਤਾਂ ਐੱਲਜੀ ਤਿਹਾੜ ਦੇ ਅਧਿਕਾਰੀਆਂ ਨੂੰ ਪੱਤਰ ਭੇਜਣ ਤੋਂ ਰੋਕਦੇ ਹਨ।

ਸੁਤੰਤਰਤਾ ਦਿਵਸ ਏਨ੍ਹਾ ਮਹਾਨ ਮੌਕਾ ਹੈ। ਜੇਕਰ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਸਬੰਧੀ ਕੋਈ ਚਿੱਠੀ ਲਿਖੀ ਹੈ ਤਾਂ LG ਦਫ਼ਤਰ ਨੂੰ ਡੀਜੀ ਦਫ਼ਤਰ ਨੂੰ ਬੁਲਾ ਕੇ ਪੁੱਛਣਾ ਚਾਹੀਦਾ ਸੀ ਕਿ ਕੀ ਮੁੱਖ ਮੰਤਰੀ ਨੇ ਕੋਈ ਚਿੱਠੀ ਲਿਖੀ ਹੈ। ਪਰ ਉਨ੍ਹਾਂ ਨੂੰ ਆਜ਼ਾਦੀ ਦਿਵਸ ਨਾਲ ਕੀ ਲੈਣਾ ਦੇਣਾ ਹੈ, ਉਨ੍ਹਾਂ ਨੂੰ ਦੇਸ਼ ਨਾਲ ਕੀ ਲੈਣਾ ਦੇਣਾ ਹੈ, ਉਹ ਤਾਂ ਸੁਕੇਸ਼ ਵਰਗੇ ਲੋਕਾਂ ਨੂੰ ਹੀ ਪਿਆਰ ਕਰਦੇ ਹਨ।

ਮਨੀਸ਼ ਸਿਸੋਦੀਆ ਦਾ ਐਲਜੀ ਤੇ ਹਮਲਾ

ਚੁਣੀ ਹੋਈ ਸਰਕਾਰ ਦੇ ਮੁੱਖ ਮੰਤਰੀ ਜਾਂ ਮੰਤਰੀ ਨੂੰ ਹੀ ਝੰਡਾ ਲਹਿਰਾਉਣਾ ਚਾਹੀਦਾ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਕੋਈ ਸਮੱਸਿਆ ਹੈ, ਪਰ ਮੌਜੂਦਾ ਲੈਫਟੀਨੈਂਟ ਗਵਰਨਰ ਅਤੇ ਉਨ੍ਹਾਂ ਦੇ ਮੁਖੀ ਤੋਂ ਲੋਕਤੰਤਰ ਅਤੇ ਸੰਵਿਧਾਨ ਦੀ ਉਮੀਦ ਕਰਨਾ ਅਰਥਹੀਣ ਹੈ। ਉਨ੍ਹਾਂ ਤੋਂ ਤਾਨਾਸ਼ਾਹੀ ਦੀ ਹੀ ਉਮੀਦ ਕੀਤੀ ਜਾ ਸਕਦੀ ਹੈ ਅਤੇ ਉਹ ਅਜਿਹਾ ਕਰ ਰਹੇ ਹਨ।

ਕਿਥੋਂ ਸ਼ੁਰੂ ਹੋਇਆ ਵਿਵਾਦ?

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਹਫਤੇ LG ਵੀਕੇ ਸਕਸੈਨਾ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਦਿੱਲੀ ਸਰਕਾਰ ਵਿੱਚ ਸਿੱਖਿਆ ਮੰਤਰੀ ਆਤਿਸ਼ੀ ਨੂੰ ਆਜ਼ਾਦੀ ਦਿਵਸ ਦੇ ਮੌਕੇ ‘ਤੇ ਝੰਡਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਜਾਵੇ, ਜਿਸ ‘ਤੇ LG ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਪੱਤਰ ਨਹੀਂ ਪਹੁੰਚਿਆ ਹੈ। ਨਾਲ ਹੀ ਜੇਲ ਪ੍ਰਸ਼ਾਸਨ ਨੇ ਕਿਹਾ ਕਿ ਕੇਜਰੀਵਾਲ ਦਾ ਆਜ਼ਾਦੀ ਦਿਵਸ ਨੂੰ ਲੈ ਕੇ LG ਨੂੰ ਪੱਤਰ ਲਿਖਣਾ ਉਨ੍ਹਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦਾ ਅਪਮਾਨ ਕਰਨ ਦੇ ਬਰਾਬਰ ਹੈ।

ਜਿਸ ਤੋਂ ਬਾਅਦ ਸੋਮਵਾਰ ਨੂੰ ‘ਆਪ’ ਨੇਤਾ ਗੋਪਾਲ ਰਾਏ ਨੇ General Administration Department ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਦੀ ਸੀਐਮ ਕੇਜਰੀਵਾਲ ਨਾਲ ਮੁਲਾਕਾਤ ਹੋਈ ਹੈ ਅਤੇ ਉਹ ਚਾਹੁੰਦੇ ਹਨ ਕਿ ਆਤਿਸ਼ੀ ਆਜ਼ਾਦੀ ਦਿਵਸ ਦੇ ਮੌਕੇ ‘ਤੇ ਝੰਡਾ ਲਹਿਰਾਉਣ। ਜਿਸ ‘ਤੇ ਹੁਣ ਵਿਭਾਗ ਨੇ ਜਵਾਬ ਦਿੱਤਾ ਹੈ।

Exit mobile version