ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਥਿਤ ਸ਼ਰਾਬ ਘੁਟਾਲੇ ‘ਚ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ 7 ਮਈ ਤੱਕ ਵਧੀ

Arvind Kejriwal : ਪਿਛਲੀ ਸੁਣਵਾਈ ਦੌਰਾਨ ਅਦਾਲਤ 'ਚ ਅਰਵਿੰਦ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ 'ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਮੇਰੇ 'ਤੇ ਕੋਈ ਆਰੋਪ ਨਹੀਂ ਹੈ, ਮੈਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਹੈ? ਉਨ੍ਹਾਂ ਕਿਹਾ ਕਿ ਈਡੀ ਕੋਲ ਮੇਰੀ ਗ੍ਰਿਫ਼ਤਾਰੀ ਦਾ ਕੋਈ ਪੁਖਤਾ ਆਧਾਰ ਨਹੀਂ ਹੈ? ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਅਦਾਲਤ ਨੇ ਦੋਸ਼ੀ ਨਹੀਂ ਪਾਇਆ, ਫਿਰ ਮੈਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ?

ਕਥਿਤ ਸ਼ਰਾਬ ਘੁਟਾਲੇ ‘ਚ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ 7 ਮਈ ਤੱਕ ਵਧੀ
ਅਰਵਿੰਦ ਕੇਜਰੀਵਾਲ ਅਤੇ ਸੁਨੀਤਾ ਕੇਜਰੀਵਾਲ
Follow Us
jitendra-bhati
| Updated On: 23 Apr 2024 15:04 PM

ਦਿੱਲੀ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਗਈ ਹੈ। ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਸ਼ਰਾਬ ਘੁਟਾਲੇ ਨਾਲ ਸਬੰਧਤ ਈਡੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਬੀਆਰਐਸ ਆਗੂ ਕੇ ਕਵਿਤਾ ਅਤੇ ਚੰਨਪ੍ਰੀਤ ਸਿੰਘ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਹੈ।

15 ਅਪ੍ਰੈਲ ਨੂੰ ਅਦਾਲਤ ਨੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 23 ਅਪ੍ਰੈਲ ਤੱਕ ਵਧਾਈ ਸੀ। ਉਨ੍ਹਾਂ ਨੂੰ 21 ਮਾਰਚ ਦੀ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੇਜਰੀਵਾਲ ਦੀ ਨਿਆਂਇਕ ਹਿਰਾਸਤ ਦੀ ਮਿਆਦ ਖਤਮ ਹੋਣ ‘ਤੇ ਰਾਊਜ਼ ਐਵੇਨਿਊ ਕੋਰਟ ਦੀ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।

ਹਨੁਮਾਨ ਮੰਦਰ ਪਹੁੰਚੀ ਸੁਨੀਤਾ ਕੇਜਰੀਵਾਲ

ਉੱਧਰ ਹਨੁਮਾਨ ਜਯੰਤੀ ਦੇ ਮੌਕੇ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਿੱਲੀ ਦੇ ਕਨਾਟ ਪਲੇਸ ਦੇ ਹਨੁਮਾਨ ਮੰਦਰ ਪਰੁੰਚੇ। ਉਨ੍ਹਾਂ ਨੇ ਹਨੁਮਾਨ ਜੀ ਤੋਂ ਸਾਰਿਆਂ ਨੂੰ ਸਦਬੁੱਧੀ ਦੇਣ ਦੀ ਪ੍ਰਾਥਣਾ ਕੀਤੀ ਨਾਲ ਹੀ ਕਿਹਾ ਕਿ ਉਹ ਛੇਤੀ ਹੀ ਆਪਣੇ ਪਤੀ ਨਾਲ ਇਸ ਮੰਦਰ ਵਿੱਚ ਮੱਥਾ ਟੇਕਣ ਆਉਣਗੇ।

ਗੱਲਬਾਤ ਦੌਰਾਨ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹਰ ਖਾਸ ਮੌਕਿਆਂ ‘ਤੇ ਇਸ ਹਨੂੰਮਾਨ ਮੰਦਰ ‘ਚ ਦਰਸ਼ਨ ਲਈ ਆਉਂਦੇ ਸਨ। ਪਰ ਫਿਲਹਾਲ ਉਹ ਜੇਲ੍ਹ ਵਿੱਚ ਹਨ। ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਸੁਨੀਤਾ ਭਗਵਾਨ ਦੀ ਪੂਜਾ ਕਰਦੀ ਨਜ਼ਰ ਆ ਰਹੇ ਹਨ। ਪੋਸਟ ‘ਚ ਲਿਖਿਆ ਗਿਆ ਹੈ ਕਿ ਹਨੂੰਮਾਨ ਜੈਅੰਤੀ ਦੇ ਮੌਕੇ ‘ਤੇ ਸੁਨੀਤਾ ਕੇਜਰੀਵਾਲ ਜੀ ਨੇ ਅੱਜ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਿਰ ਦੇ ਦਰਸ਼ਨ ਕੀਤੇ ਅਤੇ ਪ੍ਰਾਰਥਨਾ ਕੀਤੀ ਕਿ ਹਨੂੰਮਾਨ ਬਾਬਾ ਸਭ ਨੂੰ ਬੁੱਧੀ ਦੇਣ, ਸਭ ਦਾ ਭਲਾ ਕਰਨ, ਹਨੂੰਮਾਨ ਬਾਬਾ ਸਭ ਦੀਆਂ ਪਰੇਸ਼ਾਨੀਆਂ ਦੂਰ ਕਰਨ। ਸਰ ਦੇ ਨਾਲ ਛੇਤੀ ਹੀ ਮੁੜ ਤੋਂ ਇੱਥੇ ਆਵਾਂਗੀ।

ਪਤੀ ਦੇ ਸੰਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ ਸੁਨੀਤਾ ਕੇਜਰੀਵਾਲ

ਦਰਅਸਲ, ਦਿੱਲੀ ਦੇ ਸ਼ਰਾਬ ਘੁਟਾਲੇ ਵਿੱਚ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਕੇਜਰੀਵਾਲ ਇਨ੍ਹੀਂ ਦਿਨੀਂ ਤਿਹਾੜ ਜੇਲ੍ਹ ਵਿੱਚ ਬੰਦ ਹਨ। ਸੁਨੀਤਾ ਕੇਜਰੀਵਾਲ ਲਗਾਤਾਰ ਆਪਣੇ ਪਤੀ ਨੂੰ ਮਿਲ ਰਹੇ ਹਨ ਅਤੇ ਕੇਜਰੀਵਾਲ ਵੱਲੋਂ ਭੇਜੇ ਸੰਦੇਸ਼ ਲੋਕਾਂ ਦੇ ਸਾਹਮਣੇ ਰੱਖ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਸੁਨੀਤਾ ਸਿਆਸੀ ਮੰਚ ‘ਤੇ ਵੀ ਸਰਗਰਮ ਨਜ਼ਰ ਆ ਰਹੇ ਹਨ।

ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ
ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ...
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼...
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?...
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ...
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ...
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ...
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ...
ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼
ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼...
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ...
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ...
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ Vs ਰਾਜਾ ਵੜਿੰਗ
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ  Vs ਰਾਜਾ ਵੜਿੰਗ...
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ...
ਤਾਰਕ ਮਹਿਤਾ ਦੇ ਸੋਢੀ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਲਾਪਤਾ ਹੋਣ ਦੌਰਾਨ ਇਕ ਹੋਰ ਵੱਡੀ ਗੱਲ ਆਈ ਸਾਹਮਣੇ
ਤਾਰਕ ਮਹਿਤਾ ਦੇ ਸੋਢੀ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਲਾਪਤਾ ਹੋਣ ਦੌਰਾਨ ਇਕ ਹੋਰ ਵੱਡੀ ਗੱਲ ਆਈ ਸਾਹਮਣੇ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ CM ਭਗਵੰਤ ਮਾਨ, ਲੋਕ ਸਭਾ ਚੋਣ ਤੇ ਰਾਜਾ ਵੜਿੰਗ 'ਤੇ ਕੀ ਬੋਲੇ? ਜਾਣੋ
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ CM ਭਗਵੰਤ ਮਾਨ, ਲੋਕ ਸਭਾ ਚੋਣ ਤੇ ਰਾਜਾ ਵੜਿੰਗ 'ਤੇ ਕੀ ਬੋਲੇ? ਜਾਣੋ...
Stories