Anantnag Encounter: ਮੁੜ ਵਾਪਿਸ ਆਉਣ ਦਾ ਕੀਤਾ ਵਾਅਦਾ…ਮੇਜਰ ਆਸ਼ੀਸ਼ ਦੇਸ਼ ਲਈ ਕੁਰਬਾਨ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ

Published: 

14 Sep 2023 07:41 AM

ਮੇਜਰ ਆਸ਼ੀਸ਼ ਆਪਣੀ ਕਾਬਲੀਅਤ ਸਦਕਾ ਫੌਜ ਵਿੱਚ ਤਰੱਕੀਆਂ ਪ੍ਰਾਪਤ ਕਰਦੇ ਰਹੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਸ਼ੀਸ਼ ਬਹੁਤ ਬਹਾਦਰ ਸੀ ਅਤੇ ਬਿਨਾਂ ਕਿਸੇ ਗੱਲ ਦੀ ਚਿੰਤਾ ਕੀਤੇ ਦੁਸ਼ਮਣਾਂ ਨਾਲ ਲੜ ਜਾਂਦੇ ਸੀ। ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਮੇਜਰ ਆਸ਼ੀਸ਼ ਧੌਣਚੱਕ ਸ਼ਹੀਦ ਹੋ ਗਏ।

Anantnag Encounter: ਮੁੜ ਵਾਪਿਸ ਆਉਣ ਦਾ ਕੀਤਾ ਵਾਅਦਾ...ਮੇਜਰ ਆਸ਼ੀਸ਼ ਦੇਸ਼ ਲਈ ਕੁਰਬਾਨ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
Follow Us On

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਬਿੰਜੌਲ ਲਈ ਬੁੱਧਵਾਰ ਦਾ ਦਿਨ ਕਿਸੇ ਝਟਕੇ ਤੋਂ ਘੱਟ ਨਹੀਂ ਸੀ। ਖਬਰਾਂ ਆਈਆਂ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਪਿੰਡ ਦੇ ਲਾਲ ਮੇਜਰ ਆਸ਼ੀਸ਼ ਧੌਣਚੱਕ ਸ਼ਹੀਦ ਹੋ ਗਏ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਚਾਰੇ ਪਾਸੇ ਸੋਗ ਛਾ ਗਿਆ। ਹੁਣ ਸਿਰਫ ਆਸ਼ੀਸ਼ ਦੇ ਬਚਪਨ ਅਤੇ ਬਹਾਦਰੀ ਦੀਆਂ ਕਹਾਣੀਆਂ ਹੀ ਸਨ, ਜਿਸ ਦੀ ਲੋਕ ਚਰਚਾ ਕਰ ਰਹੇ ਹਨ।

ਦਰਅਸਲ, ਸ਼ਹੀਦ ਮੇਜਰ ਆਸ਼ੀਸ਼ ਪਾਣੀਪਤ ਜ਼ਿਲ੍ਹੇ ਦੇ ਪਿੰਡ ਬਿੰਜੌਲ ਦੇ ਰਹਿਣ ਵਾਲੇ ਸਨ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਦੱਸਿਆ ਜਾ ਰਿਹਾ ਹੈ ਕਿ ਆਸ਼ੀਸ਼ 6 ਮਹੀਨੇ ਪਹਿਲਾਂ ਆਪਣੇ ਸਾਲੇ ਦੇ ਵਿਆਹ ਲਈ ਛੁੱਟੀ ਲੈ ਕੇ ਘਰ ਆਇਆ ਸੀ। ਉਨ੍ਹਾਂ ਦੇ ਪਿਤਾ ਅਤੇ ਮਾਤਾ ਪਾਣੀਪਤ ਦੇ ਸੈਕਟਰ-7 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ।

ਛੇ ਮਹੀਨੇ ਪਹਿਲਾਂ ਹੀ ਆਏ ਸੀ ਘਰ

ਤੁਹਾਨੂੰ ਦੱਸ ਦੇਈਏ ਕਿ ਮੇਜਰ ਆਸ਼ੀਸ਼ ਨੂੰ ਵੀ ਸੈਨਾ ਮੈਡਲ ਲਈ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਦੀ ਚਾਰ-ਪੰਜ ਸਾਲ ਦੀ ਇੱਕ ਧੀ ਵੀ ਹੈ। ਉਹ ਮਾਰਚ ਮਹੀਨੇ ਆਪਣੇ ਸਾਲੇ ਦੇ ਵਿਆਹ ਲਈ ਛੁੱਟੀ ‘ਤੇ ਆਏ ਸੀ। ਮੇਜਰ ਆਸ਼ੀਸ਼ ਦਾ ਸਹੁਰਾ ਘਰ ਜੀਂਦ ਵਿੱਚ ਹੈ।

ਇਸ ਦੌਰਾਨ ਉਹ ਆਪਣੇ ਘਰ ਵੀ ਆ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਟੀ.ਡੀ.ਆਈ ਸਿਟੀ ‘ਚ ਆਪਣਾ ਮਕਾਨ ਬਣਵਾ ਰਹੇ ਸੀ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਸ਼ੁਭ ਸਮੇਂ ‘ਤੇ ਹੀ ਛੁੱਟੀ ‘ਤੇ ਆਉਣਾ ਸੀ।

ਯੋਗਤਾ ਕਾਰਨ ਮਿਲੀ ਤਰੱਕੀ

ਜਾਣਕਾਰੀ ਮੁਤਾਬਕ ਮੇਜਰ ਆਸ਼ੀਸ਼ ਫੌਜ ‘ਚ ਬਤੌਰ ਲੈਫਟੀਨੈਂਟ ਭਰਤੀ ਹੋਏ ਸਨ। ਉਸ ਦੌਰਾਨ ਉਨ੍ਹਾਂ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੇ ਚਾਚੇ ਦਾ ਲੜਕਾ ਵੀ ਫ਼ੌਜ ਵਿੱਚ ਭਰਤੀ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਸ਼ੀਸ਼ ਪੜ੍ਹਾਈ ‘ਚ ਕਾਫੀ ਅੱਗੇ ਸੀ।

ਇਹੀ ਕਾਰਨ ਸੀ ਕਿ ਉਨ੍ਹਾਂ ਦੀ ਕਾਬਲੀਅਤ ਸਦਕਾ ਉਨ੍ਹਾਂ ਨੂੰ ਫ਼ੌਜ ਵਿੱਚ ਵੀ ਤਰੱਕੀ ਮਿਲਦੀ ਰਹੀ। ਉਨ੍ਹਾਂ ਦੱਸਿਆ ਕਿ ਮੇਜਰ ਆਸ਼ੀਸ਼ ਬਹੁਤ ਬਹਾਦਰ ਸਨ ਅਤੇ ਉਹ ਬਿਨਾਂ ਕਿਸੇ ਪਰਵਾਹ ਦੇ ਦੁਸ਼ਮਣਾਂ ਨਾਲ ਲੜ ਜਾਂਦੇ ਸਨ।

ਦੇਸ਼ ਦੀ ਸੇਵਾ ‘ਚ ਪਰਿਵਾਰ

ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਮੇਜਰ ਦੇ ਪਿਤਾ ਲਾਲਚੰਦ ਸਿੰਘ ਆਪਣੇ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹਨ। ਉਹ ਐਨਐਫਐਲ ਤੋਂ ਸੇਵਾਮੁਕਤ ਹੋ ਚੁੱਕੇ ਸਨ। ਜਦੋਂ ਕਿ ਉਨ੍ਹਾਂ ਦਾ ਦੂਜਾ ਭਰਾ ਯਾਨੀ ਮੇਜਰ ਆਸ਼ੀਸ਼ ਦੇ ਚਾਚਾ ਦਿਲਾਵਰ ਏਅਰਫੋਰਸ ਤੋਂ ਸੇਵਾਮੁਕਤ ਹਨ। ਉਨ੍ਹਾਂ ਦਾ ਇੱਕ ਪੁੱਤਰ ਵੀ ਫੌਜ ‘ਚ ਮੇਜਰ ਬਣ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਆਸ਼ੀਸ਼ ਦੇ ਤੀਜਾ ਚਾਚਾ ਬਲਵਾਨ ਪਿੰਡ ਵਿੱਚ ਰਹਿੰਦੇ ਹਨ ਅਤੇ ਚੌਥਾ ਚਾਚਾ ਦਿਲਬਾਗ, ਗੁਰੂਗ੍ਰਾਮ ਵਿੱਚ ਰਹਿੰਦੇ ਹਨ।