ਕਾਂਗਰਸ ਨੇ CM ਆਤਿਸ਼ੀ ਖਿਲਾਫ ਅਲਕਾ ਲਾਂਬਾ ਨੂੰ ਮੈਦਾਨ ‘ਚ ਉਤਾਰਿਆ, ਕਾਲਕਾਜੀ ਸੀਟ ‘ਤੇ ਦਿਲਚਸਪ ਮੁਕਾਬਲਾ

Updated On: 

03 Jan 2025 17:45 PM

Delhi Assembly Election : ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਲਕਾਜੀ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਅਲਕਾ ਲਾਂਬਾ ਨੂੰ ਟਿਕਟ ਦਿੱਤੀ ਹੈ। ਕਾਲਕਾਜੀ ਸੀਟ 'ਤੇ ਉਨ੍ਹਾਂ ਦਾ ਸਾਹਮਣਾ ਮੁੱਖ ਮੰਤਰੀ ਆਤਿਸ਼ੀ ਨਾਲ ਹੋਵੇਗਾ। ਅਲਕਾ ਨੇ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਇਹ ਚੋਣ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਲੜੀ ਸੀ। ਉਨ੍ਹਾਂ ਨੇ ਭਾਜਪਾ ਉਮੀਦਵਾਰ ਸੁਮਨ ਗੁਪਤਾ ਨੂੰ 18 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।

ਕਾਂਗਰਸ ਨੇ CM ਆਤਿਸ਼ੀ ਖਿਲਾਫ ਅਲਕਾ ਲਾਂਬਾ ਨੂੰ ਮੈਦਾਨ ਚ ਉਤਾਰਿਆ, ਕਾਲਕਾਜੀ ਸੀਟ ਤੇ ਦਿਲਚਸਪ ਮੁਕਾਬਲਾ

ਆਤਿਸ਼ੀ ਦੇ ਖਿਲਾਫ ਲੜਣਗੇ ਅਲਕਾ ਲਾਂਬਾ

Follow Us On

Alka Lamba Vs CM Atishi: ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਲਕਾਜੀ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਅਲਕਾ ਲਾਂਬਾ ਨੂੰ ਟਿਕਟ ਦਿੱਤੀ ਹੈ, ਉਹ ਕਾਲਕਾਜੀ ਸੀਟ ‘ਤੇ ਮੁੱਖ ਮੰਤਰੀ ਆਤਿਸ਼ੀ ਦਾ ਸਾਹਮਣਾ ਕਰੇਗੀ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਵਿੱਚ ਕਾਂਗਰਸ ਨੇ ਕਿਹਾ, ਕੇਂਦਰੀ ਚੋਣ ਕਮੇਟੀ ਨੇ ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਲਈ 51-ਕਾਲਕਾਜੀ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਅਲਕਾ ਲਾਂਬਾ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

2020 ਦੀਆਂ ਚੋਣਾਂ ‘ਚ ਤੀਜੇ ਨੰਬਰ ‘ਤੇ ਰਹੇ ਸਨ ਅਲਕਾ ਲਾਂਬਾ

ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਅਲਕਾ ਲਾਂਬਾ ਨੇ ਕਾਂਗਰਸ ਦੀ ਟਿਕਟ ‘ਤੇ ਚਾਂਦਨੀ ਚੌਕ ਸੀਟ ਤੋਂ ਚੋਣ ਲੜੀ ਸੀ। ਹਾਲਾਂਕਿ ਇੱਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਹਿਲਾਦ ਸਿੰਘ ਸਾਹਨੀ ਨੇ ਜਿੱਤ ਹਾਸਲ ਕੀਤੀ ਸੀ। ਇਸ ਚੋਣ ਵਿਚ ਅਲਕਾ ਲਾਂਬਾ ਤੀਜੇ ਨੰਬਰ ‘ਤੇ ਰਹੇ ਸਨ। ਉੱਧਰ ਅਲਕਾ ਨੇ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਇਹ ਚੋਣ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲੜੀ ਸੀ। ਉਨ੍ਹਾਂ ਨੇ ਭਾਜਪਾ ਉਮੀਦਵਾਰ ਸੁਮਨ ਗੁਪਤਾ ਨੂੰ 18 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।

ਦਿੱਲੀ ਦੀ ਜਨਤਾ ਕਾਂਗਰਸ ਨਾਲ ਮਿਲ ਕੇ ਬਦਲਾਅ ਲਿਆਵਾਂਗੇ

ਅਲਕਾ ਨੇ ਕਿਹਾ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਮਿਲ ਕੇ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਸੀ ਪਰ ਪਿਛਲੇ 10 ਸਾਲਾਂ ਵਿਚ ਦੋਵੇਂ ਇਕ-ਦੂਜੇ ਨਾਲ ਭਿੜਦੇ ਰਹੇ ਹਨ। ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਇਸ ਟਕਰਾਅ ਦਾ ਖਾਮਿਆਜ਼ਾ ਦਿੱਲੀ ਦੇ ਲੋਕਾਂ ਨੂੰ ਭੁਗਤਣਾ ਪਿਆ। ਬੇਰੋਜ਼ਗਾਰੀ ਹੋਵੇ, ਮਹਿੰਗਾਈ ਹੋਵੇ, ਅਪਰਾਧ ਹੋਵੇ ਜਾਂ ਭ੍ਰਿਸ਼ਟਾਚਾਰ, ਹਰ ਸਮੱਸਿਆ ਨੇ ਦਿੱਲੀ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਤੋਂ ਪ੍ਰੇਸ਼ਾਨ ਦਿੱਲੀ ਦੇ ਲੋਕ ਕਾਂਗਰਸ ਦੀ ਮਦਦ ਨਾਲ ਬਦਲਾਅ ਲਿਆਉਣਗੇ।