Live Updates: ਅਰੁਣਾਚਲ ਪ੍ਰਦੇਸ਼ 'ਚ ਮੁਕਾਬਲੇ ਦੌਰਾਨ ਮਾਰਿਆ ਗਿਆ ਉਗਰਵਾਦੀ | aaj-ki-taaja-khabar-Today-breaking-news-live-updates-latest-news-punjabi-samachar-daily-breaking-26-october-2024-know-in-punjabi Punjabi news - TV9 Punjabi

Live Updates: ਪੁਣੇ ਟੈਸਟ ‘ਚ ਨਿਊਜ਼ੀਲੈਂਡ ਦੀ 113 ਦੌੜਾਂ ਨਾਲ ਜਿੱਤ, ਭਾਰਤ ਹਾਰਿਆ ਸੀਰੀਜ਼

Published: 

26 Oct 2024 10:56 AM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਪੁਣੇ ਟੈਸਟ ਚ ਨਿਊਜ਼ੀਲੈਂਡ ਦੀ 113 ਦੌੜਾਂ ਨਾਲ ਜਿੱਤ, ਭਾਰਤ ਹਾਰਿਆ ਸੀਰੀਜ਼

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

LIVE NEWS & UPDATES

  • 26 Oct 2024 04:06 PM (IST)

    ਭਾਰਤ ਦੀ 113 ਦੌੜਾਂ ਨਾਲ ਹਾਰ

    ਟੀਮ ਇੰਡੀਆ ਨੇ ਆਪਣਾ 10ਵਾਂ ਵਿਕਟ ਵੀ ਗੁਆ ਦਿੱਤਾ ਹੈ, ਇਸ ਨਾਲ ਉਸ ਦੀ ਪਾਰੀ 245 ਦੌੜਾਂ ‘ਤੇ ਸਿਮਟ ਗਈ ਹੈ। ਨਿਊਜ਼ੀਲੈਂਡ ਦੀ ਟੀਮ ਨੇ ਇਹ ਮੈਚ 113 ਦੌੜਾਂ ਨਾਲ ਜਿੱਤ ਲਿਆ ਹੈ ਅਤੇ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਵੀ ਬਣਾ ਲਈ ਹੈ।

  • 26 Oct 2024 02:35 PM (IST)

    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ

    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ।

  • 26 Oct 2024 01:34 PM (IST)

    ਪੰਜਾਬ ਦੇ ਕਪੂਰਥਲਾ ਵਿੱਚ ਕਿਸਾਨ ਰੋਸ ਪ੍ਰਦਰਸ਼ਨ

    ਪੰਜਾਬ ਦੇ ਕਪੂਰਥਲਾ ਦੇ ਫਗਵਾੜਾ ਮੁੱਖ ਚੌਕ ਨੇੜੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਖਰੀਦ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ ਇੱਕ ਦਿਨ ਦਾ ਧਰਨਾ ਦੇਣ ਦਾ ਐਲਾਨ ਕੀਤਾ ਹੈ।

  • 26 Oct 2024 11:59 AM (IST)

    ਕਾਂਗਰਸ ਨੇ ਹਰਿਆਣਾ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜੀ, ਫਿਰ ਵੀ ਸਰਕਾਰ ਨਹੀਂ ਬਣਾ ਸਕੀ – ਸੰਜੇ ਰਾਉਤ

    ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ, ਮਹਾਰਾਸ਼ਟਰ ਵਿੱਚ ਤਿੰਨ ਸਿਆਸੀ ਪਾਰਟੀਆਂ ਮਜ਼ਬੂਤ ​​ਹਨ, ਕਾਂਗਰਸ, ਐਨਸੀਪੀ-ਐਸਸੀਪੀ ਅਤੇ ਸ਼ਿਵ ਸੈਨਾ (ਯੂਬੀਟੀ)। ਮੇਰਾ ਮੰਨਣਾ ਹੈ ਕਿ ਇਨ੍ਹਾਂ ਪਾਰਟੀਆਂ ਵਿਚ ਸੀਟਾਂ ਦੀ ਵੰਡ ਨਿਰਪੱਖ ਅਤੇ ਬਰਾਬਰ ਹੈ। ਹਰਿਆਣਾ ਵਿਚ ਕਾਂਗਰਸ ਨੇ ਸਾਰੀਆਂ ਸੀਟਾਂ ‘ਤੇ ਚੋਣਾਂ ਲੜੀਆਂ, ਫਿਰ ਵੀ ਉਹ ਉਥੇ ਸਰਕਾਰ ਨਹੀਂ ਬਣਾ ਸਕੀ, ਇਸ ਲਈ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਸਬਕਾ ਸਾਥ, ਸਬ ਕਾ ਵਿਕਾਸ ਦੇ ਨਾਅਰੇ ਦੀ ਲੋੜ ਹੈ।

  • 26 Oct 2024 11:04 AM (IST)

    ਅਰੁਣਾਚਲ ਪ੍ਰਦੇਸ਼ ‘ਚ ਮੁਕਾਬਲੇ ਦੌਰਾਨ ਮਾਰਿਆ ਗਿਆ ਉਗਰਵਾਦੀ

    ਭਾਰਤੀ ਫੌਜ ਦੀ ਸਪੀਅਰ ਕੋਰ ਨੇ ਟਵੀਟ ਕੀਤਾ, ਅਰੁਣਾਚਲ ਪ੍ਰਦੇਸ਼ ਦੇ ਲੋਂਗਡਿੰਗ ਜ਼ਿਲੇ ਦੇ ਚਾਂਗਖਾਓ ਖੇਤਰ ਵਿੱਚ ਉਗਵਾਦੀਆਂ ਦੀ ਗਤੀਵਿਧੀ ਬਾਰੇ ਖੁਫੀਆ ਸੂਚਨਾ ਮਿਲਣ ‘ਤੇ, ਅਸਾਮ ਰਾਈਫਲਜ਼ ਨੇ 25 ਅਕਤੂਬਰ 2024 ਨੂੰ ਤਲਾਸ਼ੀ ਮੁਹਿੰਮ ਚਲਾਈ। ਸੰਪਰਕ ਸਥਾਪਿਤ ਹੋਣ ਤੋਂ ਬਾਅਦ, ਸੈਨਿਕਾਂ ‘ਤੇ ਗੋਲੀਬਾਰੀ ਕੀਤੀ ਗਈ। ਤੇਜ਼ੀ ਨਾਲ ਜਵਾਬ ਦਿੰਦੇ ਹੋਏ, ਸੈਨਿਕਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਵਿੱਚ ਇੱਕ NSCN (K-YA) ਉਗਰਵਾਦੀ ਮਾਰਿਆ ਗਿਆ। ਮੌਕੇ ਤੋਂ ਇੱਕ ਪਿਸਤੌਲ ਅਤੇ ਜੰਗੀ ਸਮੱਗਰੀ ਬਰਾਮਦ ਕੀਤੀ ਗਈ ਹੈ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Exit mobile version