Live Updates: NIA ਨੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀਆਂ 3 ਜਾਇਦਾਦਾਂ ਜ਼ਬਤ ਕੀਤੀਆਂ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਦਿੱਲੀ ਸ਼ਰਾਬ ਨੀਤੀ: ਅਮਨਦੀਪ ਸਿੰਘ ਢੱਲ ਨੂੰ ਵੀ ਮਿਲੀ ਜ਼ਮਾਨਤ
ਦਿੱਲੀ ਸ਼ਰਾਬ ਨੀਤੀ ਕੇਸ ਵਿੱਚ ਜੇਲ੍ਹ ਵਿੱਚ ਬੰਦ ਕਾਰੋਬਾਰੀ ਅਮਨਦੀਪ ਸਿੰਘ ਢੱਲ ਨੂੰ ਵੀ ਜ਼ਮਾਨਤ ਮਿਲ ਗਈ ਹੈ। ਸੁਪਰੀਮ ਕੋਰਟ ‘ਚ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਅਮਨਦੀਪ ਦੀ ਜ਼ਮਾਨਤ ‘ਤੇ ਫੈਸਲਾ ਸੁਣਾਇਆ। ਅਦਾਲਤ ਨੇ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਉਸ ਨੂੰ ਹਰ ਤਰੀਕ ‘ਤੇ ਹੇਠਲੀ ਅਦਾਲਤ ‘ਚ ਪੇਸ਼ ਹੋਣਾ ਪਵੇਗਾ | ਹਾਲਾਂਕਿ ਈਡੀ ਨੇ ਜ਼ਮਾਨਤ ਦਾ ਵਿਰੋਧ ਕੀਤਾ। ਸੁਣਵਾਈ ਦੌਰਾਨ ਅਮਨਦੀਪ ਢੱਲ ਦੇ ਵਕੀਲ ਨੇ ਕਿਹਾ ਕਿ ਈਡੀ ਮਾਮਲੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਸਾਰੇ ਸਹਿ-ਦੋਸ਼ੀ ਜ਼ਮਾਨਤ ‘ਤੇ ਹਨ, ਇਕ ਵੀ ਮੁਲਜ਼ਮ ਜੇਲ੍ਹ ‘ਚ ਨਹੀਂ ਹੈ।
-
ਅਮਰੋਹਾ: ਸਕੂਲ ਵੈਨ ‘ਤੇ ਫਾਇਰਿੰਗ
ਅੱਜ ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਚਾਰ ਅਣਪਛਾਤੇ ਵਿਅਕਤੀਆਂ ਨੇ ਇੱਕ ਸਕੂਲ ਵੈਨ ਤੇ ਦੋ ਰਾਉਂਡ ਫਾਇਰ ਕੀਤੇ। ਵੈਨ ‘ਤੇ ਵੀ ਪਥਰਾਅ ਕੀਤਾ। ਸਕੂਲ ਵੈਨ ਵਿੱਚ ਚੌਥੀ ਜਮਾਤ ਤੱਕ ਦੇ ਬੱਚੇ ਸਵਾਰ ਸਨ। ਹਾਲਾਂਕਿ ਵੈਨ ਚਾਲਕ ਨੇ ਬੜੀ ਸਮਝਦਾਰੀ ਨਾਲ ਫਾਇਰਿੰਗ ਕਰ ਰਹੇ ਲੋਕਾਂ ਤੋਂ ਵੈਨ ਨੂੰ ਭਜਾ ਕੇ ਸਕੂਲ ਤੱਕ ਪਹੁੰਚਾਇਆ। ਸਕੂਲ ਵੈਨ ‘ਤੇ ਗੋਲੀਬਾਰੀ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ ਹੈ।
-
ਮਹਾਰਾਸ਼ਟਰ: ਕਾਂਗਰਸ ਦੀ ਅੱਜ ਦਿੱਲੀ ਵਿੱਚ ਮੀਟਿੰਗ
ਮਹਾਰਾਸ਼ਟਰ ਚੋਣਾਂ 2024 ਲਈ ਉਮੀਦਵਾਰਾਂ ਦੀ ਚੋਣ ਲਈ ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਸ਼ਾਮ 4:30 ਵਜੇ ਦਿੱਲੀ ਵਿੱਚ ਏਆਈਸੀਸੀ ਹੈੱਡਕੁਆਰਟਰ ਵਿੱਚ ਬੁਲਾਈ ਗਈ ਹੈ।
-
ਐਨਸੀਪੀ ਨੇ ਬਾਂਦਰਾ ਤੋਂ ਜੀਸ਼ਾਨ ਸਿੱਦੀਕੀ ਨੂੰ ਬਣਾਇਆ ਉਮੀਦਵਾਰ
ਮਹਾਰਾਸ਼ਟਰ ਦੇ ਦਿੱਗਜ ਨੇਤਾ ਬਾਬਾ ਸਿੱਦੀਕੀ ਦੇ ਪੁੱਤਰ, ਮੁੰਬਈ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਜੀਸ਼ਾਨ ਸਿੱਦੀਕੀ ਮੁੰਬਈ ਵਿੱਚ ਰਾਸ਼ਟਰਵਾਦੀ ਕਾਂਗਰਸ (ਐਨਸੀਪੀ) ਵਿੱਚ ਸ਼ਾਮਲ ਹੋ ਗਏ ਹਨ। ਐਨਸੀਪੀ ਨੇ ਬਾਂਦਰਾ ਪੂਰਬੀ ਹਲਕੇ ਤੋਂ ਜੀਸ਼ਾਨ ਸਿੱਦੀਕੀ ਨੂੰ ਪਾਰਟੀ ਉਮੀਦਵਾਰ ਬਣਾਇਆ ਹੈ।
-
ਖੰਨਾ ਦੀ ਅਨਾਜ ਮੰਡੀ ਦਾ ਦੌਰਾ ਕਰਨਗੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ
ਸਿਹਤਯਾਬ ਹੋਣ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਐਕਟਿਵ ਹੋ ਗਏ ਹਨ।ਉਹ ਥੋੜ੍ਹੀ ਦੇਰ ਬਾਅਦ ਖੰਨਾ ਵਿਖੇ ਫਸਲ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ।