Live Updates: ਮਹਿਲਾ ਵਿਸ਼ਵ ਕੱਪ- ਅਸਟ੍ਰੇਲੀਆ ਨੂੰ ਹਰਾਕੇ ਭਾਰਤ ਪਹੁੰਚਿਆ ਫਾਈਨਲ ਵਿੱਚ

Updated On: 

01 Nov 2025 05:55 AM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਮਹਿਲਾ ਵਿਸ਼ਵ ਕੱਪ- ਅਸਟ੍ਰੇਲੀਆ ਨੂੰ ਹਰਾਕੇ ਭਾਰਤ ਪਹੁੰਚਿਆ ਫਾਈਨਲ ਵਿੱਚ

Live Updates

Follow Us On

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 30 Oct 2025 05:43 PM (IST)

    CBSE ਨੇ ਜਾਰੀ ਕੀਤੀ ਪ੍ਰੀਖਿਆ ਦੀ ਡੇਟਸ਼ੀਟ

    CBSE ਨੇ ਅਗਲੇ ਸਾਲ ਹੋਣ ਜਾ ਰਹੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟ ਸੀਟ ਜਾਰੀ ਕਰ ਦਿੱਤੀ ਹੈ, 17 ਫਰਬਰੀ ਤੋਂ 10 ਮਾਰਚ ਵਿਚਾਲੇ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।

  • 30 Oct 2025 02:43 PM (IST)

    ਕਾਸ਼ ਰਾਹੁਲ ਗਾਂਧੀ ਨੂੰ ਚੰਗੇ ਸੰਸਕਾਰ ਮਿਲੇ ਹੁੰਦੇ: ਪੁਸ਼ਕਰ ਸਿੰਘ ਧਾਮੀ

    ਛੱਠੀ ਮਈਆ ਨੂੰ ਲੈ ਕੇ ਪ੍ਰਧਾਨ ਮੰਤਰੀ ‘ਤੇ ਬਿਆਨ ਕਰਨ ਲਈ ਭਾਜਪਾ ਰਾਹੁਲ ਗਾਂਧੀ ‘ਤੇ ਹਮਲਾ ਕਰ ਰਹੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਦਾਦੀ ਤੇ ਪਰਿਵਾਰ ਨੇ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੱਤੇ ਹੁੰਦੇ ਹਨ ਤਾਂ ਉਹ ਅਜਿਹੀਆਂ ਗੱਲਾਂ ਨਾ ਕਹਿੰਦੇ।

  • 30 Oct 2025 01:46 PM (IST)

    ਖਰਾਬ ਮੌਸਮ ਕਾਰਨ ਤੇਜਸਵੀ ਯਾਦਵ ਦੀਆਂ ਦੋ ਰੈਲੀਆਂ ਰੱਦ

    ਬਿਹਾਰ ਦੇ ਕਈ ਜ਼ਿਲ੍ਹਿਆਂ ‘ਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਚੋਣ ਪ੍ਰਚਾਰ ‘ਚ ਵਿਘਨ ਪੈ ਰਿਹਾ ਹੈ। ਖਰਾਬ ਮੌਸਮ ਕਾਰਨ ਤੇਜਸਵੀ ਯਾਦਵ ਦਾ ਹੈਲੀਕਾਪਟਰ ਉਤਰਨ ‘ਚ ਅਸਮਰੱਥ ਸੀ। ਇਸ ਕਾਰਨ ਦਰਭੰਗਾ ‘ਚ ਦੋ ਰੈਲੀਆਂ ਰੱਦ ਕਰ ਦਿੱਤੀਆਂ ਗਈਆਂ।

  • 30 Oct 2025 01:01 PM (IST)

    ਚੱਕਰਵਾਤ ਮੋਂਥਾ ਦੀ ਤਬਾਹੀ, ਤੇਲੰਗਾਨਾ ‘ਚ ਹੜ੍ਹ ‘ਚ ਫਸੇ ਲੋਕਾਂ ਨੂੰ ਭੇਜੀ ਗਈ ਡਰੋਨ ਨਾਲ ਮਦਦ

    ਚੱਕਰਵਾਤ ਮੋਂਥਾ ਤੇਲੰਗਾਨਾ ‘ਚ ਭਾਰੀ ਬਾਰਿਸ਼ ਦਾ ਕਾਰਨ ਬਣ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਖੇਤਰ ਡੁੱਬ ਗਏ ਹਨ। ਨਤੀਜੇ ਵਜੋਂ, ਵਾਰੰਗਲ ‘ਚ ਨਗਰ ਨਿਗਮ ਅਧਿਕਾਰੀ ਬੀਆਰ ਨਗਰ’ਚ ਹੜ੍ਹ ਦੇ ਪਾਣੀ ‘ਚ ਫਸੇ ਲੋਕਾਂ ਨੂੰ ਭੋਜਨ ਵੰਡਣ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ।

  • 30 Oct 2025 11:38 AM (IST)

    ਬਿਹਾਰ ਦੇ ਲੋਕ ਉਨ੍ਹਾਂ ਨੂੰ ਸਬਕ ਸਿਖਾਉਣਗੇ: ਤੇਜਸਵੀ ਯਾਦਵ

    ਮਹਾਗਠਬੰਧਨ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਆਰਜੇਡੀ ਨੇਤਾ ਤੇਜਸਵੀ ਯਾਦਵ ਨੇ ਕਿਹਾ, “ਇਸ ਵਾਰ, ਬਿਹਾਰ ਦੇ ਲੋਕ ਉਨ੍ਹਾਂ ਨੂੰ ਸਬਕ ਸਿਖਾਉਣਗੇ। ਬਿਹਾਰ ਨੂੰ ਬਿਹਾਰ ਦਾ ਲਾਲ ਚਲਾਏਗਾ, ਕੋਈ ਬਾਹਰੀ ਵਿਅਕਤੀ ਨਹੀਂ ਚਲਾਏਗਾ। ਸਾਨੂੰ ਬਿਹਾਰ ਨੂੰ ਅੱਗੇ ਲੈ ਕੇ ਜਾਣਾ ਹੈ। ਅੱਜ ਵੀ ਸਰਕਾਰ 10 ਲੱਖ ਔਰਤਾਂ ਦੇ ਖਾਤਿਆਂ ‘ਚ ਪੈਸੇ ਜਮ੍ਹਾ ਕਰ ਰਹੀ ਹੈ। ਚੋਣ ਕਮਿਸ਼ਨ ਦੀ ਨੈਤਿਕਤਾ ਕਿੱਥੇ ਗਈ ਹੈ?”

  • 30 Oct 2025 10:33 AM (IST)

    ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ 3 ਦਿਨਾਂ ਦਾ ਰਿਮਾਂਡ ਮਿਲਿਆ

    ਦੇਰ ਰਾਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਮ ਦੀ ਸਿਲਚਰ ਜੇਲ੍ਹ ਤੋਂ ਅੰਮ੍ਰਿਤਸਰ ਏਅਰਪੋਰਟ ਲਿਆਂਦਾ ਗਿਆ। ਬਟਾਲਾ ਪੁਲਿਸ ਉਸ ਨੂੰ ਹਾਲ ਹੀ ‘ਚ ਹੋਈ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ। ਪੁਲਿਸ ਨੇ ਅੱਜ ਉਸ ਨੂੰ ਬਟਾਲਾ ਕੋਰਟ ‘ਚ ਪੇਸ਼ ਕੀਤਾ, ਜਿੱਥੇ ਉਸ ਦਾ 3 ਦਿਨਾਂ ਦਾ ਰਿਮਾਂਡ ਮਿਲਿਆ ਹੈ।

  • 30 Oct 2025 09:08 AM (IST)

    ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲੇ 1,000 ਨੂੰ ਪਾਰ

    ਬੁੱਧਵਾਰ ਨੂੰ ਪੰਜਾਬ ‘ਚ ਪਰਾਲੀ ਸਾੜਨ ਦੇ ਰਿਕਾਰਡ 283 ਮਾਮਲੇ ਸਾਹਮਣੇ ਆਏ। ਇਸ ਦੇ ਨਾਲ, ਇਸ ਸੀਜ਼ਨ ‘ਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ 1,000 ਨੂੰ ਪਾਰ ਕਰ ਗਈ ਹੈ।