Live Updates: ਚੋਣਾਂ ਦੀ ਨਿਰਪੱਖਤਾ ਤੇ ਪਾਰਦਰਸ਼ਤਾ ‘ਤੇ ਸਵਾਲ: ਮੁੱਖ ਮੰਤਰੀ ਮਮਤਾ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
ਚੋਣਾਂ ਦੀ ਨਿਰਪੱਖਤਾ ਤੇ ਪਾਰਦਰਸ਼ਤਾ ‘ਤੇ ਸਵਾਲ: ਮੁੱਖ ਮੰਤਰੀ ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਵੋਟਰ ਸੂਚੀਆਂ ਤੋਂ ਅਸਲੀ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ ਹਨ। ਇਹ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਤੇ ਪਾਰਦਰਸ਼ਤਾ ‘ਤੇ ਸਵਾਲ ਉਠਾਉਂਦਾ ਹੈ। ਇਸ ਤੋਂ ਇਲਾਵਾ, ਪਛਾਣ ਤੇ ਨਾਗਰਿਕਤਾ ਬਾਰੇ ਵੀ ਸਵਾਲ ਉਠਾਏ ਜਾ ਰਹੇ ਹਨ – ਖਾਸ ਕਰਕੇ, ਕਿਸ ਨੂੰ ਇੱਕ ਅਸਲੀ ਭਾਰਤੀ ਵੋਟਰ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ, ਤੇ ਕਿਸ ਆਧਾਰ ‘ਤੇ? ਭਾਜਪਾ ਨੂੰ ਇਸ ਮਾਮਲੇ ਬਾਰੇ ਜਵਾਬ ਦੇਣ ਲਈ ਕਿਹਾ ਗਿਆ ਹੈ।
-
ਗੜ੍ਹਦੀਵਾਲਾ ਵਿਖੇ ਪੁਲਿਸ ਵੱਲੋਂ 7 ਨੌਜਵਾਨ ਹਥਿਆਰਾਂ ਨਾਲ ਕਾਬੂ
ਹੋਸ਼ਿਆਰਪੁਰ ਦੇ ਗੜ੍ਹਦੀਵਾਲਾ ‘ਚ ਪੁਲਿਸ ਵੱਲੋਂ ਗਸ਼ਤ ਤੇ ਚੇਕਿੰਗ ਦੌਰਾਨ 7 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਨੌਜਵਾਨ ਗੜ੍ਹਦੀਵਾਲਾ ਵਿਖੇ ਇਕ ਦੁਕਾਨ ‘ਤੇ ਡਾਕੇ ਦੀ ਯੋਜਨਾ ਬਣਾ ਰਹੇ ਸਨ। 7 ਵਿਅਕਤੀਆ ਨੂੰ ਅਸਲਾ ਅਤੇ ਹਥਿਆਰਾ ਸਮੇਤ ਗਿਰਫ਼ਤਾਰ ਕੀਤਾ ਗਿਆ ਹੈਂ। ਇਨ੍ਹਾਂ ਕੋਲੋਂ ਇੱਕ 32 ਬੋਰ ਦਾ ਪਿਸਟਲ, ਲੋਹੇ ਦਾ ਖੰਡਾ, ਗੰਡਾਸੀ, ਕਿਰਪਾਨਾਂਅਤੇ ਕਿਰਚਾਂ ਆਦਿ ਹਥਿਆਰਾ ਬਰਾਮਦ ਕੀਤੇ ਗਏ ਹਨ।
-
ਗੈਸ ਰੀਫਿਲ ਬੁਕਿੰਗ ਲਈ ਉਡੀਕ ਸਮਾਂ ਫਿਰ ਵਧਾਇਆ ਗਿਆ
ਗੈਸ ਸਪਲਾਈ ‘ਚ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ, ਰੀਫਿਲ ਬੁੱਕ ਕਰਨ ਲਈ ਉਡੀਕ ਸਮਾਂ 25 ਦਿਨਾਂ ਤੋਂ ਵਧਾ ਕੇ 35 ਦਿਨ ਕਰ ਦਿੱਤਾ ਗਿਆ ਹੈ। ਨਤੀਜੇ ਵਜੋਂ, ਜਿਨ੍ਹਾਂ ਗਾਹਕਾਂ ਕੋਲ ਦੋ ਸਿਲੰਡਰ ਹਨ, ਉਨ੍ਹਾਂ ਨੂੰ ਹੁਣ ਰੀਫਿਲ ਬੁੱਕ ਕਰਨ ਤੋਂ ਪਹਿਲਾਂ ਆਪਣੀ ਪਿਛਲੀ ਡਿਲੀਵਰੀ ਤੋਂ 35 ਦਿਨ ਬਾਅਦ ਉਡੀਕ ਕਰਨੀ ਪਵੇਗੀ। ਪਹਿਲਾਂ, ਇਹ ਅੰਤਰਾਲ 25 ਦਿਨ ਸੀ।
-
ਅੱਜ ਗਵਰਨਰ ਨਾਲ ਮੁਲਾਕਾਤ ਕਰੇਗਾ ਪੰਜਾਬ ਭਾਜਪਾ ਦਾ ਵਫ਼ਦ
ਅੱਜ ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਵਫ਼ਦ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰੇਗਾ। ਭਾਜਪਾ ਦਾ ਵਫ਼ਦ ਗਵਰਨਰ ਨੂੰ ਡੀਐਮ ਗਗਨਦੀਪ ਸਿੰਘ ਸੁਸਾਇਡ ਕੇਸ ‘ਚ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰੇਗਾ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
