Live Updates: ਅਮਰਾਵਤੀ ਦੇ ਮੇਲਘਾਟ ਵਿੱਚ ਪਿਕਅੱਪ ਵੈਨ ਖੱਡ ਵਿੱਚ ਡਿੱਗੀ, ਪੰਜ ਮਜ਼ਦੂਰਾਂ ਦੀ ਹੋਈ ਮੌਤ

Updated On: 

22 Feb 2026 23:37 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਅਮਰਾਵਤੀ ਦੇ ਮੇਲਘਾਟ ਵਿੱਚ ਪਿਕਅੱਪ ਵੈਨ ਖੱਡ ਵਿੱਚ ਡਿੱਗੀ, ਪੰਜ ਮਜ਼ਦੂਰਾਂ ਦੀ ਹੋਈ ਮੌਤ

Live Updates

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

ਪੰਜਾਬ ਦੇ ਗੁਰਦਾਸਪੁਰ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੇ ਝਗੜੇ ਤੋਂ ਬਾਅਦ ਗੋਲੀਬਾਰੀ ਕਰ ਦਿੱਤੀ। ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਅਧਿਕਾਰੀਆਂ ਦੀ ਪਛਾਣ ਅਸ਼ੋਕ ਕੁਮਾਰ ਅਤੇ ਗੁਰਨਾਮ ਸਿੰਘ ਵਜੋਂ ਹੋਈ ਹੈ।

LIVE NEWS & UPDATES

The liveblog has ended.
  • 22 Feb 2026 07:23 PM (IST)

    ਦਿੱਲੀ ਦੇ ਸੀਲਮਪੁਰ ਚੌਕੀ ਦੇ ਨੇੜੇ ਇੱਕ ਦੁਕਾਨ ‘ਚ ਲੱਗੀ ਭਿਆਨਕ ਅੱਗ

    ਦਿੱਲੀ ਦੇ ਸ਼ਾਹਦਰਾ ਦੇ ਕ੍ਰਿਸ਼ਨਾ ਨਗਰ ਥਾਣਾ ਖੇਤਰ ਵਿੱਚ ਪੁਰਾਣੀ ਸੀਲਮਪੁਰ ਚੌਕੀ ਦੇ ਨੇੜੇ ਇੱਕ ਦੁਕਾਨ ਵਿੱਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਮੌਜੂਦ ਹਨ।

  • 22 Feb 2026 05:55 PM (IST)

    ਗੁਰਦਾਸਪੁਰ ‘ਚ ਭਾਰਤ-ਪਾਕ ਸਰਹੱਦ ‘ਤੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਮਿਲੀਆਂ ਲਾਸ਼ਾਂ

    ਭਾਰਤ-ਪਾਕਿਸਤਾਨ ਸਰਹੱਦ ਨੇੜੇ ਡਿਊਟੀ ‘ਤੇ ਤਾਇਨਾਤ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਐਤਵਾਰ ਨੂੰ ਇੱਕ ਪੁਲਿਸ ਚੌਕੀ ਦੇ ਅੰਦਰ ਮ੍ਰਿਤਕ ਪਾਏ ਗਏ। ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀਆਂ ਲਾਸ਼ਾਂ ‘ਤੇ ਗੋਲੀਆਂ ਦੇ ਜ਼ਖ਼ਮ ਸਨ।

  • 22 Feb 2026 01:47 PM (IST)

    PM ਮੋਦੀ ਨੇ ਨਮੋ ਭਾਰਤ ਰੈਪਿਡ ਰੇਲ ਤੇ ਮੇਰਠ ਮੈਟਰੋ ਦਾ ਕੀਤਾ ਉਦਘਾਟਨ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਤਾਬਦੀ ਨਗਰ ਨਮੋ ਭਾਰਤ ਸਟੇਸ਼ਨ ਤੋਂ ਮੇਰਠ ਮੈਟਰੋ ਤੇ ਨਮੋ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

  • 22 Feb 2026 12:58 PM (IST)

    ਫਰੀਦਕੋਟ ਵਿੱਚ ਕਰੀਬ 5 ਕਿਲੋ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ

    ਫਰੀਦਕੋਟ ਵਿੱਚ ਕਰੀਬ 5 ਕਿਲੋ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ ਕੀਤਾ ਗਿਆ ਹੈ।

  • 22 Feb 2026 10:49 AM (IST)

    J&K ਦੇ ਕਿਸ਼ਤਵਾੜ ‘ਚ ਮੁਠਭੇੜ ਵਿੱਚ ਜੈਸ਼ ਦਾ ਅੱਤਵਾਦੀ ਗ੍ਰਿਫ਼ਤਾਰ

    ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਠਭੇੜ ਹੋਈ। ਇਹ ਐਕਾਉਂਟਰ ਕਿਸ਼ਤਵਾੜ ਦੇ ਚਤਰੂ ਇਲਾਕੇ ਵਿੱਚ ਹੋਇਆ। ਭਾਰਤੀ ਫੌਜ ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਕਿਸ਼ਤਵਾੜ ਨੇ ਦੋ ਜਾਂ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਸਾਰੇ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਮੈਂਬਰ ਹਨ।

  • 22 Feb 2026 10:26 AM (IST)

    ਪ੍ਰਯਾਗਰਾਜ ਦੇ ਦਸ਼ਾਸ਼ਵਮੇਧ ਘਾਟ ‘ਤੇ ਟੀਮ ਇੰਡੀਆ ਦੀ ਦੱਖਣੀ ਅਫਰੀਕਾ ਵਿਰੁੱਧ ਜਿੱਤ ਲਈ ਕੀਤੀ ਗਈ ਪ੍ਰਾਰਥਨਾ

    ਪ੍ਰਯਾਗਰਾਜ ਦੇ ਦਸ਼ਾਸ਼ਵਮੇਧ ਘਾਟ ‘ਤੇ ਟੀਮ ਇੰਡੀਆ ਦੀ ਜਿੱਤ ਲਈ ਇੱਕ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ, ਕਿਉਂਕਿ ਉਹ ਅੱਜ ਟੀ-20 ਵਿਸ਼ਵ ਕੱਪ ਦੇ ਸੁਪਰ 8 ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰਨਗੇ।

  • 22 Feb 2026 09:39 AM (IST)

    ਜਲੰਧਰ ਦੇ ਗਾਇਕ KS ਮੱਖਣ ਆਏ ਰਾਜਨੀਤੀ ਵਿੱਚ, ਸੁਖਬੀਰ ਬਾਦਲ ਨੇ ਅਕਾਲੀ ਦਲ ਵਿੱਚ ਕਰਵਾਇਆ ਸ਼ਾਮਲ

    ਜਲੰਧਰ ਦੇ ਨਕੋਦਰ ਵਿੱਚ ਜਨਮੇ ਪੰਜਾਬੀ ਗਾਇਕ ਅਤੇ ਪਹਿਲਵਾਨ ਕੇਐਸ ਮੱਖਣ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਬਾਦਲ ਨੇ ਕੇਐਸ ਮੱਖਣ ਦਾ ਸਿਰੋਪਾ ਭੇਟ ਕਰਕੇ ਪਾਰਟੀ ਵਿੱਚ ਸਵਾਗਤ ਕੀਤਾ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਤੇ ਨਜ਼ਰ ਰੱਖਦੇ ਹੋਏ, ਅਕਾਲੀ ਦਲ ਨੇ ਇੱਕ ਹਫ਼ਤੇ ਦੇ ਅੰਦਰ ਆਪਣੇ ਦੂਜੇ ਪ੍ਰਮੁੱਖ ਕਬੱਡੀ ਖਿਡਾਰੀ ਨੂੰ ਆਪਣੇ ਵਿੱਚ ਸ਼ਾਮਲ ਕੀਤਾ ਹੈ।

  • 22 Feb 2026 08:08 AM (IST)

    ਤਰਨਤਾਰਨ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਐਨਕਾਊਟਰ, 2 ਆਰੋਪੀ ਹੋਏ ਜ਼ਖਮੀ

    ਤਰਨਤਾਰਨ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਐਨਕਾਊਟਰ। ਸਰਪੰਚ ਕਤਲ ਮਾਮਲੇ ਦੇ 2 ਆਰੋਪੀ ਪੁਲਿਸ ਮੁਕਾਬਲੇ ਵਿੱਚ ਜ਼ਖਮੀ ਹੋ ਗਏ। ਕੁਝ ਦਿਨ ਪਹਿਲਾਂ ਇੱਕ ਵਿਆਹ ਸਮਾਗਮ ਵਿੱਚ ਸਰਪੰਚ ਹਰਬੀਰਇੰਦਰ ਸਿੰਘ ਦੀ ਕਰ ਦਿੱਤੀ ਗਈ ਸੀ ਗੋਲੀ ਮਾਰ ਕੇ ਹੱਤਿਆ

  • 22 Feb 2026 07:37 AM (IST)

    ਨਮੋ ਭਾਰਤ ਰੈਪਿਡ ਰੇਲ ਦੇ ਵਿਸਥਾਰ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੇਰਠ ਦੇ ਸ਼ਤਾਬਦੀ ਨਗਰ ਸਟੇਸ਼ਨ ਤੋਂ ਨਮੋ ਭਾਰਤ ਰੈਪਿਡ ਰੇਲ ਦੇ ਵਿਸਥਾਰ ਦਾ ਉਦਘਾਟਨ ਕਰਨਗੇ। ਝੰਡੀ ਦਿਖਾਉਣ ਦੀ ਰਸਮ ਦੁਪਹਿਰ 12:30 ਵਜੇ ਨਿਰਧਾਰਤ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੇਰਠ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ।

Follow Us