Live Updates: ਚੰਡੀਗੜ੍ਹ ਮੇਅਰ ਚੋਣ: ਤਿੰਨੋ ਹੀ ਅਹੁਦਿਆਂ ‘ਤੇ ਭਾਜਪਾ ਦੀ ਜਿੱਤ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
ਚੰਡੀਗੜ੍ਹ ਮੇਅਰ ਚੋਣ: ਤਿੰਨੋ ਹੀ ਅਹੁਦਿਆਂ ‘ਤੇ ਭਾਜਪਾ ਦੀ ਜਿੱਤ
ਚੰਡੀਗੜ੍ਹ ਮੇਅਰ ਚੋਣ ਲਈ ਵੋਟਿੰਗ ਪੂਰੀ ਹੋ ਚੁੱਕੀ ਹੈ ਤੇ ਇਸ ਦੇ ਨਤੀਜੇ ਵੀ ਆ ਚੁੱਕੇ ਹਨ। ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ- ਤਿੰਨੋਂ ਹੀ ਸੀਟਾਂ ‘ਤੇ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ਭਾਜਪਾ ਦੇ ਸੌਰਭ ਜੋਸ਼ੀ 18 ਵੋਟਾਂ ਨਾਲ ਮੇਅਰ ਬਣੇ ਹਨ, ਜਸਨਪ੍ਰੀਤ ਸੀਨੀਅਰ ਡਿਪਟੀ ਮੇਅਰ ਬਣੇ ਹਨ, ਜਦਕਿ ਸੁਮਨ ਦੇਵੀ ਡਿਪਟੀ ਮੇਅਰ ਬਣੇ ਹਨ।
-
ਭਾਜਪਾ ਦੇ ਜਸਮਨਪ੍ਰੀਤ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
ਭਾਜਪਾ ਦੇ ਸੌਰਭ ਜੋਸ਼ੀ ਜਿੱਥੇ ਚੰਡੀਗੜ੍ਹ ਦੇ ਮੇਅਰ ਬਣੇ ਹਨ, ਉੱਥੇ ਹੀ ਸੀਨੀਅਰ ਡਿਪਟੀ ਮੇਅਰ ਦੀ ਸੀਟ ਵੀ ਭਾਜਪਾ ਕੋਲ ਆ ਗਈ ਹੈ। ਜਸਮਨਪ੍ਰੀਤ ਚੰਡੀਗੜ੍ਹ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ ਹਨ। ਉਨ੍ਹਾਂ ਨੂੰ 18 ਵੋਟਾਂ ਮਿਲਿਆਂ। ਕਾਂਗਰਸ ਨੇ ਮੇਅਰ ਚੋਣ ਤੋਂ ਬਾਅਦ ਡਿਪਟੀ ਮੇਅਰ ਚੋਣ ‘ਚੋਂ ਵਾਕਆਊਟ ਕਰ ਦਿੱਤਾ। ਉਨ੍ਹਾਂ ਕੋਲ 6 ਕੌਂਸਲਰਾਂ ਦੇ ਨਾਲ ਇੱਕ ਲੋਕ ਸਭਾ ਮੈਂਬਰ ਦੀ ਵੋਟ ਸੀ। ਆਮ ਆਦਮੀ ਪਾਰਟੀ ਦੇ 11 ਕੌਂਸਲਰ ਹਨ।
-
ਚੰਡੀਗੜ੍ਹ ‘ਚ ਬਣਿਆ ਭਾਜਪਾ ਦਾ ਮੇਅਰ
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਲਈ ਵੋਟਿੰਗ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਭਾਜਪਾ ਦੇ ਸੌਰਭ ਜੋਸ਼ੀ ਮੇਅਰ ਬਣ ਗਏ ਹਨ, ਉਨ੍ਹਾਂ ਨੂੰ ਭਾਜਪਾ ਦੇ ਸਾਰੇ ਹੀ 18 ਕੌਂਸਲਰਾਂ ਦੇ ਵੋਟ ਮਿਲੇ ਹਨ। ਇਸ ਵਾਰ ਵੋਟਿੰਗ ਪ੍ਰਕਿਰਿਆ ‘ਚ ਕ੍ਰੋਸ ਵੋਟਿੰਗ ਨਹੀਂ ਹੋਈ।
-
ਚੰਡੀਗੜ੍ਹ ਮੇਅਰ ਚੋਣ ਦੀ ਵੋਟਿੰਗ ਪ੍ਰਕਿਰਿਆ ਸ਼ੁਰੂ
ਚੰਡੀਗੜ੍ਹ ਮੇਅਰ ਚੋਣ ਦੀ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਹੱਥ ਖੜੇ ਕਰਕੇ ਵੋਟਿੰਗ ਹੋ ਰਹੀ ਹੈ।
-
ਚਰਨਜੀਤ ਚੰਨੀ ਵੱਲੋਂ 1 ਫਰਵਰੀ ਨੂੰ ਰਾਸ਼ਟਰੀ ਛੁੱਟੀ ਐਲਾਨਣ ਦੀ ਅਪੀਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਪ੍ਰਕਾਸ਼ ਪੁਰਬ ਮੌਕੇ 1 ਫਰਵਰੀ, 2026 ਨੂੰ ਰਾਸ਼ਟਰੀ ਛੁੱਟੀ ਐਲਾਨਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਇੱਕ ਰਸਮੀ ਪੱਤਰ ਲਿਖ ਕੇ ਸੰਸਦ ਦੇ ਕੰਮਕਾਜੀ ਸ਼ਡਿਊਲ ‘ਚ ਬਦਲਾਅ ਕਰਨ ਦੀ ਅਪੀਲ ਕੀਤੀ ਹੈ।
-
ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ ਦੇ ਪੰਜਾਬ ਸਕੱਤਰੇਤ ਤੇ ਮਿੰਨੀ ਸਕੱਤਰੇਤ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ, ਜਿਸ ਕਾਰਨ ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਚੌਕਸ ਹੋ ਗਿਆ। ਸਾਵਧਾਨੀ ਵਜੋਂ, ਪੰਜਾਬ ਸਕੱਤਰੇਤ ਦੇ ਨਾਲ-ਨਾਲ ਹਰਿਆਣਾ ਸਕੱਤਰੇਤ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ। ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
-
ਸਾਬਕਾ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਦੇ ਘਰ ਅੱਜ ਵੀ ਰੇਡ ਜਾਰੀ
ਕਾਂਗਰਸ ਦੇ ਸਾਬਕਾ ਪੰਜਾਬ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਈਡੀ ਦੀ ਰੇਡ ਅਜੇ ਵੀ ਜਾਰੀ ਹੈ। ਦੇਰ ਰਾਤ ਤੱਕ ਈਡੀ ਦੀ ਟੀਮ ਜਾਂਚ ਕਰਦੀ ਰਹੀ। ਰੇਡ ਟੀਮ ਦੇ ਲਈ ਰਾਤ ਨੂੰ ਕੁੱਝ ਗੱਦੇ ਵੀ ਘਰ ਅੰਦਰ ਲਿਜਾਏ ਗਏ। ਬੀਤੇ ਦਿਨ ਤੜਕਸਾਰ ਤੋਂ ਇਹ ਰੇਡ ਚੱਲ ਰਹੀ ਹੈ।
-
ਅੱਜ ਚੁਣਿਆ ਜਾਵੇਗਾ ਚੰਡੀਗੜ੍ਹ ਦਾ ਨਵਾਂ ਮੇਅਰ
ਅੱਜ ਚੰਡੀਗੜ੍ਹ ਦਾ ਨਵਾਂ ਮੇਅਰ ਚੁਣਿਆ ਜਾਵੇਗਾ। ਅੱਜ ਵੋਟਿੰਗ ਹੱਥ ਖੜੇ ਕਰਕੇ ਸਭ ਦੇ ਸਾਹਮਣੇ ਹੋਵੇਗਾ। ਚੋਣ ਦੀ ਪ੍ਰਕਿਰਿਆ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ। ਚੰਡੀਗੜ੍ਹ ਮੇਅਰ ਚੋਣ ਦੇ ਲਈ ਭਾਜਪਾ ਕੋਲ 18 ਸਾਂਸਦ ਹਨ। ਆਮ ਆਦਮੀ ਪਾਰਟੀ ਤੋਂ 11 ਤੇ ਕਾਂਗਰਸ ਤੋਂ 6 ਕੌਂਸਲਰ ਹਨ। ਕਾਂਗਰਸ ਤੋਂ ਇੱਕ ਲੋਕ ਸਭਾ ਮੈਂਬਰ ਦੀ ਵੋਟ ਵੀ ਹੋਵੇਗੀ। ਕੁੱਲ ਕੌਂਸਲਰ 35 ਹਨ। ਬਹੁਮਤ ਦੇ ਲਈ 19 ਵੋਟਾਂ ਦੀ ਜ਼ਰੂਰਤ ਹੋਵੇਗੀ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
