ਜ਼ੀਕਾ ਵਾਇਰਸ ਦਾ ਵਧਿਆ ਖਤਰਾ, ICMR ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਇਹ ਟੈਸਟ ਕਰਵਾਉਣ ਦੀ ਦਿੱਤੀ ਸਲਾਹ | zika-virus-cases-are-increasing in various states-icmr-issues-guidelines to keep safe full detail in punjabi Punjabi news - TV9 Punjabi

ਜ਼ੀਕਾ ਵਾਇਰਸ ਦਾ ਵਧਿਆ ਖਤਰਾ, ICMR ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਇਹ ਟੈਸਟ ਕਰਵਾਉਣ ਦੀ ਦਿੱਤੀ ਸਲਾਹ

Updated On: 

10 Jul 2024 17:50 PM

Zika Virus: ਪੁਣੇ ਵਿੱਚ ਜ਼ੀਕਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹਾਲਾਤ ਦੇ ਮੱਦੇਨਜ਼ਰ, ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਨੇ ਰਾਜਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ICMR ਨੇ ਕਿਹਾ ਹੈ ਕਿ ਸਾਰੇ ਸੂਬੇ ਡੇਂਗੂ ਅਤੇ ਚਿਕਨਗੁਨੀਆ ਲਈ ਟੈਸਟਿੰਗ ਵਧਾਉਣ। ਇਨ੍ਹਾਂ ਬਿਮਾਰੀਆਂ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਦੂਜਾ ਟੈਸਟ ਵੀ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।

ਜ਼ੀਕਾ ਵਾਇਰਸ ਦਾ ਵਧਿਆ ਖਤਰਾ, ICMR ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਇਹ ਟੈਸਟ ਕਰਵਾਉਣ ਦੀ ਦਿੱਤੀ ਸਲਾਹ

ਜ਼ੀਕਾ ਵਾਇਰਸ ਦਾ ਵਧਿਆ ਖਤਰਾ

Follow Us On

ਪੁਣੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜ਼ੀਕਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਕੁਝ ਹੋਰ ਰਾਜਾਂ ਵਿੱਚ ਵੀ ਸੰਕਰਮਣ ਦਾ ਖ਼ਤਰਾ ਵੱਧ ਰਿਹਾ ਹੈ। ਅਜਿਹੇ ‘ਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੇ ਜ਼ੀਕਾ ਵਾਇਰਸ ਨੂੰ ਲੈ ਕੇ ਇਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਵਿੱਚ ਰਾਜਾਂ ਨੂੰ ਡੇਂਗੂ ਅਤੇ ਚਿਕਨਗੁਨੀਆ ਲਈ ਟੈਸਟਿੰਗ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ICMR ਨੇ ਸਾਰੇ ਰਾਜਾਂ ਨੂੰ ਜ਼ੀਕਾ ਦੀ ਸਕਰੀਨਿੰਗ ਵਧਾਉਣ ਅਤੇ ਇਸ ਲਾਗ ਨੂੰ ਲੈ ਕੇ ਚੌਕਸ ਰਹਿਣ ਲਈ ਕਿਹਾ ਹੈ।

ਭਾਰਤ ਵਿੱਚ ਜ਼ੀਕਾ ਵਾਇਰਸ ਦੇ ਕੁਝ ਹੀ ਮਾਮਲੇ ਹਨ, ਫਿਰ ਵੀ ICMR ਨੇ ਇਹ ਦਿਸ਼ਾ-ਨਿਰਦੇਸ਼ ਕਿਉਂ ਜਾਰੀ ਕੀਤੇ ਹਨ? ਆਓ ਜਾਣਦੇ ਹਾਂ ਇਸ ਬਾਰੇ। ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਮਾਨਸੂਨ ਆ ਜਾਣ ਕਾਰਨ ਜ਼ੀਕਾ ਵਾਇਰਸ ਦੇ ਮਾਮਲੇ ਹੋਰ ਵਧਣ ਦੀ ਸੰਭਾਵਨਾ ਹੈ। ਅਜਿਹੇ ‘ਚ ਇਸ ਬੀਮਾਰੀ ਨੂੰ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ। ਜ਼ੀਕਾ ਵੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਸ ਵਾਇਰਸ ਨੂੰ ਲੈ ਕੇ ਜਾਣ ਵਾਲੇ ਮੱਛਰ ਮੀਂਹ ਵਿੱਚ ਪੈਦਾ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ, ICMR ਨੇ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਵਿੱਚ ਰਾਜਾਂ ਨੂੰ ਕਿਹਾ ਗਿਆ ਹੈ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਲੱਛਣਾਂ ਵਾਲੇ ਮਰੀਜ਼ਾਂ ਵਿੱਚ ਜ਼ੀਕਾ ਵਾਇਰਸ ਦਾ ਟੈਸਟ ਵੀ ਕੀਤਾ ਜਾਵੇਗਾ।

ਕੀ ਹੈ ਜ਼ੀਕਾ ਵਾਇਰਸ?

ਲੇਡੀ ਹਾਰਡਿੰਗ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਐਚਓਡੀ ਡਾਕਟਰ ਐਲਐਚ ਘੋਟੇਕਰ ਦਾ ਕਹਿਣਾ ਹੈ ਕਿ ਜ਼ੀਕਾ ਵਾਇਰਸ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਡੇਂਗੂ ਅਤੇ ਚਿਕਨਗੁਨੀਆ ਵੀ ਫੈਲਾਉਂਦਾ ਹੈ। ਹਾਲਾਂਕਿ, ਡੇਂਗੂ ਦੇ ਮੁਕਾਬਲੇ, ਜ਼ੀਕਾ ਵਾਇਰਸ ਦੇ ਲੱਛਣ ਹਲਕੇ ਹਨ। ਸਕਿਨ ‘ਤੇ ਧੱਫੜ, ਅੱਖਾਂ ਦਾ ਲਾਲ ਹੋਣਾ, ਜੋੜਾਂ ਦਾ ਦਰਦ, ਮਾਸਪੇਸ਼ੀਆਂ ਦਾ ਦਰਦ ਅਤੇ ਸਿਰ ਦਰਦ ਜ਼ੀਕਾ ਵਾਇਰਸ ਦੇ ਲੱਛਣ ਹੋ ਸਕਦੇ ਹਨ।

ਕਿਸਨੂੰ ਹੈ ਵੱਧ ਖਤਰਾ?

ਜ਼ੀਕਾ ਵਾਇਰਸ ਗਰਭਵਤੀ ਔਰਤਾਂ ਲਈ ਜ਼ਿਆਦਾ ਖਤਰਨਾਕ ਹੈ। ਇਸ ਤੋਂ ਨਵਜੰਮੇ ਬੱਚਿਆਂ ਨੂੰ ਵੀ ਖਤਰਾ ਹੈ। ਇਸ ਦੇ ਇਨਫੈਕਸ਼ਨ ਕਾਰਨ ਬੱਚੇ ਦੇ ਮਾਨਸਿਕ ਵਿਕਾਸ ‘ਚ ਦਿੱਕਤ ਆ ਸਕਦੀ ਹੈ। ਜ਼ੀਕਾ ਦੇ ਮਾਮਲੇ ਗਰਭਵਤੀ ਔਰਤਾਂ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ। ਅਜਿਹੀ ਸਥਿਤੀ ਵਿੱਚ, ICMR ਨੇ ਰਾਜਾਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਕਿਉਂ ਵੱਧ ਰਹੇ ਹਨ ਜ਼ੀਕਾ ਦੇ ਮਾਮਲੇ?

ਬਰਸਾਤ ਦੇ ਮੌਸਮ ਵਿੱਚ ਪਾਣੀ ਭਰ ਜਾਣ ਕਾਰਨ ਮੱਛਰ ਤੇਜ਼ੀ ਨਾਲ ਪੈਦਾ ਹੁੰਦੇ ਹਨ। ਇਸ ਮੌਸਮ ਵਿੱਚ ਨਮੀ ਵੀ ਮੱਛਰਾਂ ਦੀ ਉਮਰ ਵਧਾਉਂਦੀ ਹੈ। ਬਰਸਾਤਾਂ ਦੌਰਾਨ ਘਰਾਂ ਵਿੱਚ ਪਾਣੀ ਦੀਆਂ ਟੈਂਕੀਆਂ, ਕੂਲਰਾਂ ਅਤੇ ਹੋਰ ਚੀਜ਼ਾਂ ਵਿੱਚ ਪਾਣੀ ਜਮ੍ਹਾਂ ਰਹਿੰਦਾ ਹੈ। ਇਸ ਨਾਲ ਵੀ ਮੱਛਰਾਂ ਦੀ ਗਿਣਤੀ ਵਧ ਜਾਂਦੀ ਹੈ। ਇਸ ਕਾਰਨ ਜ਼ੀਕਾ ਵਾਇਰਸ, ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਵਧਣ ਲੱਗਦੀਆਂ ਹਨ।

ਇਹ ਵੀ ਪੜ੍ਹੋ – ਭਾਰਤ ਚ ਜ਼ੀਕਾ ਵਾਇਰਸ ਅਲਰਟ ਜਾਰੀ, ਜਾਣੋ ਵਾਇਰਸ ਸਰੀਰ ਦੇ ਵੱਖ-ਵੱਖ ਹਿੱਸਿਆਂ ਤੇ ਕਿਵੇਂ ਪਾਉਂਦਾ ਹੈ ਅਸਰ?

ਕਿਵੇਂ ਕਰੀਏ ਬਚਾਅ –

ਮੱਛਰਦਾਨੀ ਦੀ ਵਰਤੋਂ ਕਰੋ।
ਨੇੜੇ ਪਾਣੀ ਇਕੱਠਾ ਨਾ ਹੋਣ ਦਿਓ।
ਪਾਣੀ ਦੇ ਡੱਬਿਆਂ ਨੂੰ ਢੱਕ ਕੇ ਰੱਖੋ।
ਮੱਛਰ ਭਜਾਉਣ ਵਾਲੀ ਕਰੀਮ ਲਗਾਓ।

Exit mobile version