World Parkinson’s Day: ਬਜ਼ੁਰਗਾਂ ਨੂੰ ਹੋਣ ਵਾਲੀ ਪਾਰਕਿੰਸਨ ਦੀ ਬਿਮਾਰੀ ਹੁਣ ਨੌਜਵਾਨਾਂ ਵਿੱਚ ਵੀ ਫੈਲ ਰਹੀ, ਅਜਿਹਾ ਕਿਉਂ ਹੋ ਰਿਹਾ? | Youngster also suffering from Parkinson disease know full Story in Punjabi Punjabi news - TV9 Punjabi

World Parkinsons Day: ਬਜ਼ੁਰਗਾਂ ਨੂੰ ਹੋਣ ਵਾਲੀ ਪਾਰਕਿੰਸਨ ਦੀ ਬਿਮਾਰੀ ਹੁਣ ਨੌਜਵਾਨਾਂ ਵਿੱਚ ਵੀ ਫੈਲ ਰਹੀ, ਅਜਿਹਾ ਕਿਉਂ ਹੋ ਰਿਹਾ?

Published: 

11 Apr 2024 23:04 PM

World Parkinson's Day 2024 : ਵਿਸ਼ਵ ਪਾਰਕਿੰਸਨ ਦਿਵਸ ਹਰ ਸਾਲ 11 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਪਾਰਕਿੰਸਨ ਇੱਕ ਦਿਮਾਗੀ ਬਿਮਾਰੀ ਹੈ ਜਿਸ ਵਿੱਚ ਮਰੀਜ਼ ਦਾ ਦਿਮਾਗ਼ ਸਹੀ ਢੰਗ ਨਾਲ ਕੰਮ ਨਹੀਂ ਕਰਦਾ। ਪਹਿਲਾਂ ਇਹ ਬਿਮਾਰੀ ਬਜ਼ੁਰਗਾਂ ਨੂੰ ਪ੍ਰਭਾਵਿਤ ਕਰਦੀ ਸੀ ਪਰ ਹੁਣ ਛੋਟੀ ਉਮਰ ਵਿੱਚ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ।

World Parkinsons Day: ਬਜ਼ੁਰਗਾਂ ਨੂੰ ਹੋਣ ਵਾਲੀ ਪਾਰਕਿੰਸਨ ਦੀ ਬਿਮਾਰੀ ਹੁਣ ਨੌਜਵਾਨਾਂ ਵਿੱਚ ਵੀ ਫੈਲ ਰਹੀ, ਅਜਿਹਾ ਕਿਉਂ ਹੋ ਰਿਹਾ?

ਹੁਣ ਨੌਜਵਾਨਾਂ ਨੂੰ ਵੀ ਹੋ ਰਹੀ ਪਾਰਕਿੰਸਨ ਦੀ ਬਿਮਾਰੀ (Image Credit source: Peter Dazeley Getty images)

Follow Us On

ਕੁਝ ਦਹਾਕੇ ਪਹਿਲਾਂ ਤੱਕ ਪਾਰਕਿੰਸਨ ਦੀ ਬਿਮਾਰੀ ਬਜ਼ੁਰਗਾਂ ਨੂੰ ਪ੍ਰਭਾਵਿਤ ਕਰਦੀ ਸੀ ਪਰ ਹੁਣ ਨੌਜਵਾਨ ਵੀ ਇਸ ਬਿਮਾਰੀ ਤੋਂ ਪੀੜਤ ਹਨ। ਪਾਰਕਿੰਸਨ ਦਿਮਾਗੀ ਪ੍ਰਣਾਲੀ ਅਤੇ ਦਿਮਾਗ ਨਾਲ ਸਬੰਧਤ ਇੱਕ ਪੁਰਾਣੀ ਬਿਮਾਰੀ ਹੈ। ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 11 ਅਪ੍ਰੈਲ ਨੂੰ ਵਿਸ਼ਵ ਪਾਰਕਿੰਸਨ ਦਿਵਸ ਮਨਾਇਆ ਜਾਂਦਾ ਹੈ। ਹਾਲਾਂਕਿ, ਅਜੇ ਵੀ ਬਹੁਤ ਘੱਟ ਲੋਕ ਇਸ ਬਿਮਾਰੀ ਬਾਰੇ ਜਾਣਦੇ ਹਨ। ਆਓ ਜਾਣਦੇ ਹਾਂ ਡਾਕਟਰਾਂ ਤੋਂ ਇਹ ਬੀਮਾਰੀ ਨੌਜਵਾਨਾਂ ਨੂੰ ਵੀ ਕਿਉਂ ਪ੍ਰਭਾਵਿਤ ਕਰ ਰਹੀ ਹੈ ਅਤੇ ਇਹ ਇੰਨੀ ਤੇਜ਼ੀ ਨਾਲ ਕਿਉਂ ਫੈਲ ਰਹੀ ਹੈ?

ਡਾਕਟਰਾਂ ਦਾ ਕਹਿਣਾ ਹੈ ਕਿ ਪਾਰਕਿੰਸਨ ਰੋਗ ਇੱਕ ਮਾਨਸਿਕ ਸਮੱਸਿਆ ਹੈ ਜਿਸ ਵਿੱਚ ਵਿਅਕਤੀ ਆਪਣਾ ਮਾਨਸਿਕ ਸੰਤੁਲਨ ਗੁਆ ​​ਬੈਠਦਾ ਹੈ। ਨਰਾਇਣ ਹਸਪਤਾਲ ਦੇ ਨਿਊਰੋਲੋਜਿਸਟ ਡਾ: ਅਰਿੰਦਮ ਘੋਸ਼ ਦਾ ਕਹਿਣਾ ਹੈ ਕਿ ਭਾਰਤ ਵਿੱਚ ਹਰ 1,00,000 ਲੋਕਾਂ ਵਿੱਚੋਂ 67 ਲੋਕਾਂ ਨੂੰ ਪਾਰਕਿੰਸਨ ਰੋਗ ਪ੍ਰਭਾਵਿਤ ਕਰਦਾ ਹੈ। ਇਸ ਬਿਮਾਰੀ ਕਾਰਨ ਤੁਰਨ ਦੀ ਰਫ਼ਤਾਰ ਮੱਠੀ ਹੋ ਜਾਂਦੀ ਹੈ ਅਤੇ ਮਰੀਜ਼ ਦੇ ਸਰੀਰ ਵਿੱਚ ਕੰਬਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਹੀ ਯਾਦਦਾਸ਼ਤ ਸੰਬੰਧੀ ਸਮੱਸਿਆ ਵੀ ਹੋਣ ਲੱਗੀ ਹੈ। ਅੱਜ ਤੱਕ ਇਸ ਬਿਮਾਰੀ ਦਾ ਪੂਰਾ ਇਲਾਜ ਨਹੀਂ ਹੋ ਸਕਿਆ ਹੈ, ਪਰ ਸਮੇਂ ਸਿਰ ਇਸ ਬਿਮਾਰੀ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਇਸ ‘ਤੇ ਕਾਬੂ ਪਾਇਆ ਜਾ ਸਕਦਾ ਹੈ।

ਪਾਰਕਿੰਸਨ ਦੇ ਕੀ ਹਨ ਲੱਛਣ?

ਦਿੱਲੀ ਦੇ ਧਰਮਸ਼ੀਲਾ ਨਰਾਇਣ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਡਾਇਰੈਕਟਰ ਡਾਕਟਰ ਅਮਿਤ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਇਹ ਬਿਮਾਰੀ ਹੌਲੀ-ਹੌਲੀ ਵਧਦੀ ਹੈ। ਇਹ ਇੰਨੀ ਹੌਲੀ-ਹੌਲੀ ਵਾਪਦੀ ਹੈ ਕਿ ਸ਼ੁਰੂਆਤ ਵਿੱਚ ਤੁਹਾਨੂੰ ਪਤਾ ਵੀ ਨਹੀਂ ਚਲੇਗਾ। ਸ਼ੁਰੂ ਵਿੱਚ ਮਰੀਜ਼ ਦੇ ਹੱਥਾਂ ਵਿੱਚ ਕੰਪਨ ਹੁੰਦੀ ਹੈ ਅਤੇ ਹੌਲੀ- ਹੌਲੀ ਉਸ ਦੇ ਸੋਚਣ ਦੀ ਸਮਰੱਥਾ ‘ਤੇ ਵੀ ਅਸਰ ਹੋਣ ਲੱਗ ਪੈਂਦਾ ਹੈ। ਮਾਸਪੇਸ਼ੀਆਂ ‘ਚ ਅਕੜਾਅ, ਚੱਲਣ-ਫਿਰਨ ‘ਚ ਦਿੱਕਤ, ਨੀਂਦ ਨਾ ਆਉਣਾ ਅਤੇ ਲਾਰ ਆਉਣਾ ਇਸ ਬੀਮਾਰੀ ਦੇ ਲੱਛਣ ਹਨ।

ਨੌਜਵਾਨ ਵੀ ਹੋ ਰਹੇ ਇਸ ਦਾ ਸ਼ਿਕਾਰ

ਡਾ: ਬਿਪਲਬ ਦਾਸ, ਡਾਇਰੈਕਟ ਅਤੇ ਸੀਨੀਅਰ ਕੰਸਲਟੈਂਟ, ਨਿਊਰੋਲੋਜੀ, ਨਰਾਇਣ ਹਸਪਤਾਲ, ਗੁਰੂਗ੍ਰਾਮ ਨੇ ਦੱਸਿਆ ਕਿ ਇਸ ਬਿਮਾਰੀ ਦਾ ਪ੍ਰਭਾਵ ਜਿਆਦਾਤਰ ਬਜ਼ੁਰਗਾਂ ਵਿੱਚ ਦੇਖਿਆ ਜਾਂਦਾ ਸੀ ਪਰ ਹੁਣ ਇਸ ਬਿਮਾਰੀ ਦੇ ਮਾਮਲੇ ਛੋਟੀ ਉਮਰ ਦੇ ਨੌਜਵਾਨਾਂ ਵਿੱਚ ਵੀ ਸਾਹਮਣੇ ਆ ਰਹੇ ਹਨ, ਹਲਾਂਕਿ ਨੌਜਵਾਨ ਮਰੀਜ਼ਾਂ ਦੀ ਗਿਣਤੀ ਘੱਟ ਹੈ ਪਰ ਫਿਰ ਵੀ ਇਸ ਬਿਮਾਰੀ ਵੱਲ ਧਿਆਨ ਦੇਣ ਦੀ ਲੋੜ ਹੈ।

ਕੀ ਹੈ ਇਲਾਜ ਅਤੇ ਰੋਕਥਾਮ ?

  • ਜਿਵੇਂ ਹੀ ਮਰੀਜ਼ ਦੇ ਲੱਛਣ ਦਿਖਾਈ ਦਿੰਦੇ ਹਨ, ਤੁਰੰਤ ਡਾਕਟਰ ਨਾਲ ਸੰਪਰਕ ਕਰੋ।
  • ਡੀ.ਬੀ.ਐਸ. ਤਕਨੀਕ, ਟੀਕੇ ਅਤੇ ਦਵਾਈਆਂ ਰਾਹੀਂ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
  • ਬਚਾਅ ਲਈ ਆਪਣੀ ਖੁਰਾਕ ਵਿੱਚ ਵਿਟਾਮਿਨ, ਕੈਲਸ਼ੀਅਮ ਅਤੇ ਖਣਿਜ ਸ਼ਾਮਲ ਕਰੋ।
  • ਜ਼ਿਆਦਾ ਨਮਕ ਅਤੇ ਖੰਡ ਤੋਂ ਦੂਰ ਰਹੋ

ਇਹ ਵੀ ਪੜ੍ਹੋ: ਕੀ ਹੁੰਦਾ ਹੈ ਐਨਲਾਰਜ ਹਰਟ ਬਿਮਾਰੀ, ਕੀ ਹੈ ਇਸ ਦੇ ਲੱਛਣ ?

Exit mobile version