ਬਿਨਾਂ ਸਲਾਹ ਵਿਟਾਮਿਨ ਡੀ ਦੀਆਂ ਗੋਲੀਆਂ ਲੈ ਰਹੇ ਹੋ ਤਾਂ ਹੋ ਜਾਓ ਸਾਵਧਾਨ, ਭੁਗਤਨਾ ਪੈ ਸਕਦਾ ਹੈ ਵੱਡਾ ਨੁਕਸਾਨ
ਵਿਟਾਮਿਨ ਡੀ : ਅੱਜ ਕੱਲ੍ਹ ਵਿਟਾਮਿਨ ਡੀ ਦੀਆਂ ਦਵਾਈਆਂ ਲੈਣ ਦਾ ਰੁਝਾਨ ਵੱਧ ਗਿਆ ਹੈ। ਬਹੁਤ ਸਾਰੇ ਲੋਕ ਬਿਨਾਂ ਡਾਕਟਰਾਂ ਦੀ ਸਲਾਹ ਲਏ ਦਵਾਈਆਂ ਲੈ ਰਹੇ ਹਨ। ਇਸ ਨਾਲ ਦਵਾਈਆਂ ਦੀ ਓਵਰਡੋਜ਼ ਹੋ ਰਹੀ ਹੈ। ਇਸ ਕਾਰਨ ਸਰੀਰ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ ਅਤੇ ਕਈ ਅੰਗ ਪ੍ਰਭਾਵਿਤ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਹ ਜਾਣਨਾ ਮਹੱਤਵਪੂਰਨ ਹੈ ਕਿ ਵਿਟਾਮਿਨ ਡੀ ਦੀ ਦਵਾਈ ਕਦੋਂ ਲੈਣੀ ਚਾਹੀਦੀ ਹੈ।
ਵਿਟਾਮਿਨ ਡੀ ਦੇ ਮਾੜੇ ਪ੍ਰਭਾਵ: ਅੱਜ ਦੇ ਸਮੇਂ ਵਿੱਚ ਸਰੀਰ ਵਿੱਚ ਵਿਟਾਮਿਨ ਡੀ (Vitamin D) ਦੀ ਕਮੀ ਇੱਕ ਆਮ ਗੱਲ ਹੋ ਗਈ ਹੈ। ਸ਼ਹਿਰੀ ਖੇਤਰਾਂ ਵਿੱਚ ਸਥਿਤੀ ਬਦਤਰ ਹੈ। ਚਾਰ ਵਿੱਚੋਂ ਇੱਕ ਵਿਅਕਤੀ ਕੋਲ ਵਿਟਾਮਿਨ ਡੀ ਦੀ ਲੋੜੀਂਦੀ ਮਾਤਰਾ ਨਹੀਂ ਹੈ। ਇਸ ਵਿਟਾਮਿਨ ਦੀ ਕਮੀ ਦੇ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਗੋਡਿਆਂ ਅਤੇ ਕਮਰ ਵਿੱਚ ਦਰਦ ਦੀ ਸਮੱਸਿਆ ਵੇਖਣ ਨੂੰ ਮਿਲਦੀ ਹੈ।
ਕਈ ਮਾਮਲਿਆਂ ਵਿੱਚ ਲੋਕਾਂ ਨੂੰ ਨਿਊਰੋਲੋਜੀਕਲ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ ਅਤੇ ਵਾਲ ਵੀ ਝੜਨੇ ਸ਼ੁਰੂ ਹੋ ਜਾਂਦੇ ਹਨ। ਜਦੋਂ ਲੋਕ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਡਾਕਟਰ ਕੋਲ ਜਾਂਦੇ ਹਨ ਤਾਂ ਡਾਕਟਰ ਉਨ੍ਹਾਂ ਨੂੰ ਵਿਟਾਮਿਨ ਡੀ ਲਈ ਟੈਸਟ ਕਰਵਾਉਂਣ ਲਈ ਕਹਿੰਦੇ ਹਨ। ਜੇਕਰ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਪਾਈ ਜਾਂਦੀ ਹੈ ਤਾਂ ਦਵਾਈ ਲੈਣ ਜਾਂ ਟੀਕੇ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਸ ਨਾਲ ਸਰੀਰ ‘ਚ ਵਿਟਾਮਿਨ ਦੀ ਕਮੀ ਪੂਰੀ ਹੁੰਦੀ ਹੈ।
ਇਸ ਦੌਰਾਨ ਡਾਕਟਰ ਲੋਕਾਂ ਨੂੰ ਹਰ 6 ਮਹੀਨਿਆਂ ਜਾਂ ਸਾਲ ਵਿੱਚ ਇੱਕ ਵਾਰ ਦੁਬਾਰਾ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਹਨ। ਪਰ ਜ਼ਿਆਦਾਤਰ ਲੋਕ ਇਸ ਵੱਲ ਧਿਆਨ ਨਹੀਂ ਦਿੰਦੇ। ਕਈ ਮਾਮਲਿਆਂ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਵਿਅਕਤੀ 6 ਮਹੀਨਿਆਂ ਜਾਂ ਸਾਲ ਵਿੱਚ ਇੱਕ ਵਾਰ ਵੀ ਟੈਸਟ ਨਹੀਂ ਕਰਵਾਉਂਦਾ ਅਤੇ ਕੁਝ ਮਹੀਨਿਆਂ ਬਾਅਦ ਵਿਟਾਮਿਨ ਡੀ ਦੀ ਦਵਾਈ ਲੈਣੀ ਸ਼ੁਰੂ ਕਰ ਦਿੰਦਾ ਹੈ। ਕੁਝ ਲੋਕ ਰੋਜ਼ਾਨਾ ਦਵਾਈ ਲੈਣਾ ਸ਼ੁਰੂ ਕਰ ਦਿੰਦੇ ਹਨ, ਭਾਵੇਂ ਉਨ੍ਹਾਂ ਨੂੰ ਪਤਾ ਨਾ ਹੋਵੇ ਕਿ ਵਿਟਾਮਿਨ ਦਾ ਪੱਧਰ ਘਟ ਗਿਆ ਹੈ ਜਾਂ ਨਹੀਂ। ਦਵਾਈ ਦੇ ਲਗਾਤਾਰ ਸੇਵਨ ਨਾਲ ਓਵਰਡੋਜ਼ ਹੋ ਜਾਂਦੀ ਹੈ। ਜਿਸ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਓਵਰਡੋਜ਼ ਦੇ ਬੁਰੇ ਪ੍ਰਭਾਵ
ਮੇਓ ਕਲੀਨਿਕ ਦੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਵਿਟਾਮਿਨ ਡੀ ਦਵਾਈਆਂ ਜਾਂ ਕਿਸੇ ਹੋਰ ਸਰੋਤ ਰਾਹੀਂ ਇਸ ਵਿਟਾਮਿਨ ਦੀ ਓਵਰਡੋਜ਼ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦੀ ਹੈ। ਬਹੁਤ ਜ਼ਿਆਦਾ ਵਿਟਾਮਿਨ ਡੀ ਲੈਣ ਨਾਲ ਹਾਈਪਰਵਿਟਾਮਿਨੋਸਿਸ ਡੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਕਾਰਨ ਸਰੀਰ ‘ਚ ਕਮਜ਼ੋਰੀ ਅਤੇ ਪਿਸ਼ਾਬ ਦਾ ਜ਼ਿਆਦਾ ਆਉਣਾ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਜ਼ਿਆਦਾ ਪਿਸ਼ਾਬ ਆਉਣ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਤੁਹਾਡੀ ਕਿਡਨੀ ‘ਤੇ ਪੈਂਦਾ ਹੈ।
ਗੁਰਦੇ ਖਰਾਬ
ਸਫਦਰਜੰਗ ਹਸਪਤਾਲ ਦੇ ਡਾਕਟਰ ਦੀਪਕ ਕੁਮਾਰ ਸੁਮਨ ਦਾ ਕਹਿਣਾ ਹੈ ਕਿ ਵਿਟਾਮਿਨ ਡੀ ਦੀ ਓਵਰਡੋਜ਼ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਨਾਲ ਕਿਡਨੀ (Kidney) ‘ਚ ਕੈਲਸ਼ੀਅਮ ਸਟੋਨ ਬਣਨ ਦੀ ਸਮੱਸਿਆ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕਈ ਹੋਰ ਅੰਗ ਵੀ ਪ੍ਰਭਾਵਿਤ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਨਾਂ ਟੈਸਟ ਕੀਤੇ ਅਤੇ ਡਾਕਟਰ ਦੀ ਸਲਾਹ ਲਏ ਬਿਨਾਂ ਵਿਟਾਮਿਨ ਡੀ ਦੀਆਂ ਦਵਾਈਆਂ ਬਿਲਕੁਲ ਨਾ ਲੈਣ।
ਇਹ ਵੀ ਪੜ੍ਹੋ
ਟੈਸਟ ਕਰਵਾਉਣਾ ਮਹੱਤਵਪੂਰਨ
ਡਾਕਟਰ ਸੁਮਨ ਦਾ ਕਹਿਣਾ ਹੈ ਕਿ ਵਿਟਾਮਿਨ ਡੀ ਦੀ ਕਮੀ ਨੂੰ ਦਵਾਈਆਂ ਦੇ ਕੇ ਪੂਰਾ ਕੀਤਾ ਜਾ ਸਕਦਾ ਹੈ। ਪਰ ਅਜਿਹਾ ਹੁੰਦਾ ਹੈ ਕਿ ਕਿਸੇ ਵਿਅਕਤੀ ਦੇ ਸਰੀਰ ਵਿੱਚ ਵਿਟਾਮਿਨ ਡੀ ਦਾ ਪੱਧਰ 6 ਮਹੀਨਿਆਂ ਵਿੱਚ ਫਿਰ ਘੱਟ ਜਾਂਦਾ ਹੈ। ਕੁਝ ਲੋਕਾਂ ਵਿੱਚ ਇੱਕ ਸਾਲ ਤੱਕ ਇਸ ਦਾ ਪੱਧਰ ਨਹੀਂ ਘੱਟਦਾ। ਇਸ ਲਈ ਬਿਨਾਂ ਜਾਂਚ ਕੀਤੇ ਵਿਟਾਮਿਨ ਡੀ ਦੀ ਦਵਾਈ ਆਪਣੇ ਆਪ ਨਹੀਂ ਲੈਣੀ ਚਾਹੀਦੀ। ਜੇਕਰ ਵਿਟਾਮਿਨ ਦੀ ਕਮੀ ਨਹੀਂ ਹੈ ਅਤੇ ਤੁਸੀਂ ਦਵਾਈ ਲੈ ਰਹੇ ਹੋ, ਤਾਂ ਕੁਝ ਮਹੀਨਿਆਂ ਬਾਅਦ ਸਰੀਰ ਵਿੱਚ ਮਾੜੇ ਪ੍ਰਭਾਵ ਦਿਖਾਈ ਦੇਣ ਲੱਗ ਪੈਂਦੇ ਹਨ। ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕਿੰਨਾ ਵਿਟਾਮਿਨ ਡੀ ਹੋਣਾ ਚਾਹੀਦਾ ਹੈ?
ਸਰਵੋਦਿਆ ਹਸਪਤਾਲ ਦੇ ਜਨਰਲ ਫਿਜ਼ੀਸ਼ੀਅਨ ਡਾ. ਸੁਮਿਤ ਅਗਰਵਾਲ ਦਾ ਕਹਿਣਾ ਹੈ ਕਿ ਸਰੀਰ ਵਿੱਚ ਵਿਟਾਮਿਨ ਡੀ ਦੇ ਪੱਧਰ ਦਾ ਕੋਈ ਸਹੀ ਮਾਪ ਨਹੀਂ ਹੈ। ਇਹ ਵਿਅਕਤੀ ਦੀ ਉਮਰ ਅਤੇ ਉਸ ਦੀ ਸਰੀਰਕ ਸਥਿਤੀ ‘ਤੇ ਨਿਰਭਰ ਕਰਦਾ ਹੈ। ਹਾਲਾਂਕਿ, ਜੇਕਰ ਕਿਸੇ ਵਿਅਕਤੀ ਵਿੱਚ ਵਿਟਾਮਿਨ ਡੀ ਦਾ ਪੱਧਰ 20 ਨੈਨੋਮੋਲਸ/ਲੀਟਰ ਤੋਂ ਘੱਟ ਹੈ ਤਾਂ ਉਸਨੂੰ ਇਸਦੇ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਦਵਾਈ ਜਾਂ ਸਪਲੀਮੈਂਟ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਲੈਣੇ ਚਾਹੀਦੇ ਹਨ।
ਦਵਾਈਆਂ ਦੇ ਨਾਲ-ਨਾਲ ਵਿਅਕਤੀ ਨੂੰ ਖੁਰਾਕ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਸ ਭੋਜਨਾਂ ਦਾ ਸੇਵਨ ਕਰੋ ਜਿਨ੍ਹਾਂ ਵਿੱਚ ਵਿਟਾਮਿਨ ਡੀ ਦੀ ਚੰਗੀ ਮਾਤਰਾ ਹੋਵੇ। ਇਸ ਦੇ ਲਈ ਆਪਣੀ ਡਾਈਟ ‘ਚ ਆਂਡੇ, ਮਸ਼ਰੂਮ, ਦੁੱਧ ਅਤੇ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ।