ਔਰਤਾਂ 'ਚ ਵੱਧ ਰਹੀ ਹੱਡੀਆਂ ਦੀ ਕਮਜ਼ੋਰੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਨਹੀਂ ਹੋਵੇਗੇ ਬੀਮਾਰ | tips to avoid bone weakness problem for women know full detail in punjabi Punjabi news - TV9 Punjabi

ਔਰਤਾਂ ‘ਚ ਵੱਧ ਰਹੀ ਹੱਡੀਆਂ ਦੀ ਕਮਜ਼ੋਰੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਨਹੀਂ ਹੋਵੇਗੇ ਬੀਮਾਰ

Updated On: 

20 Oct 2023 15:18 PM

ਹੱਡੀਆਂ ਦੀ ਸਿਹਤ : ਅੱਜ-ਕੱਲ੍ਹ ਹੱਡੀਆਂ ਥੋੜ੍ਹੇ ਸਮੇਂ ਵਿੱਚ ਹੀ ਕਮਜ਼ੋਰ ਹੋ ਰਹੀਆਂ ਹਨ। ਇਹ ਸਮੱਸਿਆ ਔਰਤਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਗਲਤ ਖੁਰਾਕ ਅਤੇ ਖਰਾਬ ਜੀਵਨਸ਼ੈਲੀ ਹੱਡੀਆਂ ਦੀ ਕਮਜ਼ੋਰੀ ਦੇ ਮੁੱਖ ਕਾਰਨ ਹਨ। ਇਸ ਤੋਂ ਇਲਾਵ ਕੁਝ ਹੋਰ ਕਾਰਨ ਵੀ ਹਨ ਜੋ ਇਸ ਹੱਡੀਆਂ ਨੂੰ ਕਮਜੋਰ ਕਰਦੇ ਹਨ। ਆਓ ਜਾਣਦੇ ਹਾਂ ਡਾਕਟਰ ਤੋਂ ਕਿ ਕਿਸ ਤਰ੍ਹਾਂ ਹੱਡੀਆਂ ਨੂੰ ਮਜ਼ਬੂਤ ​​ਬਣਾਇਆ ਜਾ ਸਕਦਾ ਹੈ।

ਔਰਤਾਂ ਚ ਵੱਧ ਰਹੀ ਹੱਡੀਆਂ ਦੀ ਕਮਜ਼ੋਰੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਨਹੀਂ ਹੋਵੇਗੇ ਬੀਮਾਰ
Follow Us On

ਅੱਜਕਲ ਔਰਤਾਂ ਦੀਆਂ ਹੱਡੀਆਂ 40 ਸਾਲ ਦੀ ਉਮਰ ਵਿੱਚ ਵੀ ਕਮਜ਼ੋਰ ਹੋਣ ਲੱਗੀਆਂ ਹਨ। ਇਸ ਕਾਰਨ ਜੋੜਾਂ ਦੇ ਦਰਦ ਦੀ ਸਮੱਸਿਆ ਹੁੰਦੀ ਹੈ ਅਤੇ ਕੋਈ ਵੀ ਸਰੀਰਕ ਕੰਮ ਕਰਨ ‘ਚ ਵੀ ਦਿੱਕਤ ਹੁੰਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੱਡੀਆਂ (Bone) ਦੇ ਕਮਜ਼ੋਰ ਹੋਣ ਦਾ ਇੱਕ ਵੱਡਾ ਕਾਰਨ ਗਲਤ ਖੁਰਾਕ ਅਤੇ ਖਰਾਬ ਜੀਵਨ ਸ਼ੈਲੀ ਹੈ। ਸ਼ਰਾਬ ਦਾ ਸੇਵਨ ਅਤੇ ਸਿਗਰਟਨੋਸ਼ੀ ਵੀ ਹੱਡੀਆਂ ਦੀ ਕਮਜ਼ੋਰੀ ਦੇ ਮੁੱਖ ਕਾਰਨ ਹਨ। ਜੇਕਰ ਤੁਸੀਂ ਆਪਣੇ ਆਪ ਨੂੰ ਇਨ੍ਹਾਂ ਤੋਂ ਬਚਾਉਂਣਾ ਚਾਹੁੰਦੇ ਹੋ, ਤਾਂ ਤੁਸੀਂ ਵਧਦੀ ਉਮਰ ਦੇ ਨਾਲ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਰੋਕ ਸਕਦੇ ਹੋ।

ਗੁਰੂਗ੍ਰਾਮ ਦੇ ਸੀਕੇ ਬਿਰਲਾ ਹਸਪਤਾਲ ਦੇ ਆਰਥੋਪੀਡਿਕ ਮਾਹਿਰ ਡਾਕਟਰ ਦੇਬਾਸ਼ੀਸ਼ ਚੰਦਾ ਨੇ TV9 ਨੂੰ ਦੱਸਿਆ ਕਿ ਔਰਤਾਂ ਨੂੰ ਆਪਣੀਆਂ ਹੱਡੀਆਂ ਨੂੰ ਮਜ਼ਬੂਤ ​​ਕਰਨ ਲਈ ਆਪਣੀ ਖੁਰਾਕ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕੈਲਸ਼ੀਅਮ ਅਤੇ ਵਿਟਾਮਿਨ ਡੀ (Vitamin D) ਨਾਲ ਭਰਪੂਰ ਭੋਜਨ ਖਾਓ। ਇਸ ਦੇ ਲਈ ਤੁਹਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਆਪਣੀ ਖੁਰਾਕ ਵਿੱਚ ਸਾਬਤ ਅਨਾਜ ਨੂੰ ਵੀ ਜੋੜੋ। ਪ੍ਰੋਸੈਸਡ ਭੋਜਨ ਅਤੇ ਜਿਆਦਾ ਨਮਕ ਦੇ ਸੇਵਨ ਤੋਂ ਬਚਣ ਦੀ ਕੋਸ਼ਿਸ਼ ਕਰੋ। ਬਾਹਰੋਂ ਮਸਾਲੇਦਾਰ ਭੋਜਨ ਨਾ ਖਾਓ ਇਹ ਸਿਹਤ ਲਈ ਚੰਗਾ ਨਹੀਂ ਹੁੰਦਾ।

ਰੋਜ਼ਾਨਾ ਕਸਰਤ

ਹੱਡੀਆਂ ਨੂੰ ਮਜ਼ਬੂਤ ​​ਰੱਖਣ ਲਈ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਜੋ ਔਰਤਾਂ ਨਿਯਮਿਤ ਰੂਪ ਨਾਲ ਕਸਰਤ ਨਹੀਂ ਕਰਦੀਆਂ, ਉਨ੍ਹਾਂ ਵਿੱਚ ਹੱਡੀਆਂ ਦੇ ਕਮਜ਼ੋਰ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਕਸਰਤ ਨਾਲ ਹੱਡੀਆਂ ਦੇ ਨੁਕਸਾਨ ਦਾ ਖ਼ਦਸ਼ਾ ਘੱਟਦਾ ਹੈ। ਜਿੰਨਾ ਜ਼ਿਆਦਾ ਤੁਸੀਂ ਕਸਰਤ ਕਰੋਗੇ, ਤੁਹਾਡੀਆਂ ਹੱਡੀਆਂ ਓਨੀਆਂ ਹੀ ਮਜ਼ਬੂਤ ​​ਹੋਣਗੀਆਂ। ਕਸਰਤ ‘ਚ ਸਿਰਫ਼ ਭਾਰੀ ਵਰਕਆਉਟ ਕਰਨਾ ਜ਼ਰੂਰੀ ਨਹੀਂ ਹੈ, ਤੁਸੀਂ ਰੋਜ਼ਾਨਾ ਇੱਕ ਕਿਲੋਮੀਟਰ ਪੈਦਲ ਚੱਲ ਸਕਦੇ ਹੋ। ਹਲਕਾ ਦੌੜਨਾ ਵੀ ਫਾਇਦੇਮੰਦ ਹੈ।

ਧੁੱਪ ‘ਚ ਸਮਾਂ ਬਿਤਾਓ

ਹੱਡੀਆਂ ਨੂੰ ਮਜ਼ਬੂਤ ​​ਰੱਖਣ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਧੁੱਪ ਲੈਣੀ ਬਹੁਤ ਜਰੂਰੀ ਹੈ। ਪਰ ਅੱਜ-ਕੱਲ੍ਹ ਲੋਕ ਧੁੱਪ ‘ਚ ਨਹੀਂ ਨਿਕਲਦੇ। ਇਸ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਅਜਿਹੇ ‘ਚ ਹੱਡੀਆਂ ਦੀ ਚੰਗੀ ਸਿਹਤ ਲਈ ਲੋਕਾਂ ਨੂੰ ਧੁੱਪ ‘ਚ ਕੁਝ ਸਮਾਂ ਬਿਤਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਆਪਣੀ ਡਾਈਟ ‘ਚ ਮੱਛੀ, ਅੰਡੇ ਅਤੇ ਦਾਲਾਂ ਨੂੰ ਸ਼ਾਮਲ ਕਰੋ।

ਸ਼ਰਾਬ ਤੋਂ ਰਹੋ ਦੂਰ

ਅੱਜ ਦੇ ਸਮੇਂ ਵਿੱਚ ਸ਼ਰਾਬ ਪੀਣ ਦਾ ਰੁਝਾਨ ਵੱਧ ਗਿਆ ਹੈ ਪਰ ਸ਼ਰਾਬ ਤੁਹਾਡੀਆਂ ਹੱਡੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸ਼ਰਾਬ ਤੋਂ ਦੂਰ ਰਹੋ। ਕਈ ਖੋਜਾਂ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਹੱਡੀਆਂ ਨੂੰ ਕਮਜ਼ੋਰ ਬਣਾ ਸਕਦਾ ਹੈ। ਇਸ ਕਾਰਨ ਓਸਟੀਓਪੋਰੋਸਿਸ ਦੀ ਬੀਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ। ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ਵਿੱਚ ਅਜਿਹੇ ਹਾਰਮੋਨ ਪੈਦਾ ਹੁੰਦੇ ਹਨ ਜੋ ਹੱਡੀਆਂ ਨੂੰ ਕਮਜ਼ੋਰ ਕਰ ਦਿੰਦੇ ਹਨ। ਅਜਿਹੇ ‘ਚ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Exit mobile version