ਇਹ ਹੈਲਦੀ ਫ਼ੂਡ ਬਣਾਉਂਦੇ ਹਨ ਸਾਡੇ ਸ਼ਰੀਰ ਨੂੰ ਤੰਦਰੁਸਤ ਅਤੇ ਮਜਬੂਤ

Published: 

06 Feb 2023 09:27 AM

ਤੇਜੀ ਨਾਲ ਚੱਲ ਰਹੀ ਜਿੰਦਗੀ ਵਿੱਚ ਅੱਜ ਸਾਡੇ ਕੋਲ ਸਮੇਂ ਦੀ ਘਾਟ ਹੈ । ਅਸੀਂ ਆਪਣੇ ਲਈ ਜਿਆਦਾ ਸਮੇਂ ਨਹੀਂ ਨਿਕਾਲ ਪਾ ਰਹੇ।

ਇਹ ਹੈਲਦੀ ਫ਼ੂਡ ਬਣਾਉਂਦੇ ਹਨ ਸਾਡੇ ਸ਼ਰੀਰ ਨੂੰ ਤੰਦਰੁਸਤ ਅਤੇ ਮਜਬੂਤ
Follow Us On

ਤੇਜੀ ਨਾਲ ਚੱਲ ਰਹੀ ਜਿੰਦਗੀ ਵਿੱਚ ਅੱਜ ਸਾਡੇ ਕੋਲ ਸਮੇਂ ਦੀ ਘਾਟ ਹੈ । ਅਸੀਂ ਆਪਣੇ ਲਈ ਜਿਆਦਾ ਸਮੇਂ ਨਹੀਂ ਨਿਕਾਲ ਪਾ ਰਹੇ। ਇਸ ਭੱਜ ਦੌੜ ਵਿਚ ਅਸੀਂ ਆਪਣੇ ਖਾਣੇ ਲਈ ਵੀ ਸਮਾਂ ਨਹੀਂ ਬੱਚਾ ਪਾ ਰਹੇ । ਇਸ ਕਾਰਣ ਅਸੀਂ ਆਪਣਾ ਭੋਜਨ ਘਰ ਵਿੱਚ ਤਿਆਰ ਨਾ ਕਰਕੇ ਬਾਜ਼ਾਰ ਵਿੱਚੋ ਖਰੀਦ ਕੇ ਖਾਣਾ ਖਾ ਲੈਂਦੇ ਹਾਂ । ਇਹ ਖਾਣਾ ਸਾਡਾ ਢਿੱਡ ਤੇ ਭਰਦਾ ਹੈ ਪਰ ਸਾਨੂੰ ਜਰੂਰੀ ਪੋਸ਼ਕ ਤੱਤ ਨਹੀਂ ਦਿੰਦਾ । ਇਸ ਕਰਕੇ ਅਸੀਂ ਬਿਮਾਰੀਆਂ ਦੀ ਚਪੇਟ ਵਿੱਚ ਆ ਰਹੇ ਹਾਂ। ਲੇਕਿਨ ਜੇ ਅਸੀਂ ਥੋੜ੍ਹਾ ਜਿਹਾ ਸਮਾਂ ਕਢ ਕੇ ਆਪਣੇ ਖਾਣੇ ‘ਚ ਕੁਝ ਸੇਹਤਮੰਦ ਭੋਜਨ ਸ਼ਾਮਲ ਕਰੀਏ ਤਾਂ ਸਾਡੀ ਸਿਹਤ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਆਉ ਜਾਣਦੇ ਹਾਂ ਕੁੱਝ ਅਜਿਹੇ ਹੀ ਸੇਹਤਮੰਦ ਭੋਜਨ ਬਾਰੇ …

ਭੋਜਨ ਵਿੱਚ ਸਾਬਤ ਅਨਾਜ ਸ਼ਾਮਲ ਕਰੋ

ਸਾਨੂੰ ਆਪਣੀ ਖੁਰਾਕ ਵਿੱਚ ਸਾਬਤ ਅਨਾਜ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਆਪਣੀ ਖੁਰਾਕ ਵਿੱਚ ਛੋਲੇ, ਓਟਮੀਲ, ਓਟਸ ਵਰਗੇ ਸਾਬਤ ਅਨਾਜ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਜਿਸ ਤੋਂ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ। ਛੋਲਿਆਂ ਅਤੇ ਦਾਲ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਹਰੀਆਂ ਸਬਜ਼ੀਆਂ

ਹਰੀਆਂ ਸਬਜ਼ੀਆਂ 12 ਮਹੀਨਿਆਂ ਤੱਕ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਹਨ। ਸਾਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਘੱਟੋ-ਘੱਟ ਇੱਕ ਹਰੀ ਸਬਜ਼ੀ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੋ ਸਬਜ਼ੀਆਂ ਮੌਸਮ ਵਿੱਚ ਹੁੰਦੀਆਂ ਹਨ, ਉਨ੍ਹਾਂ ਨੂੰ ਖੁਰਾਕ ਵਿੱਚ ਸ਼ਾਮਲ ਕੀਤਾ ਜਾਵੇ। ਕਿਉਂਕਿ ਸਬਜ਼ੀਆਂ ਸਸਤੀਆਂ ਹੁੰਦੀਆਂ ਹਨ ਅਤੇ ਮੌਸਮ ਦੇ ਹਿਸਾਬ ਨਾਲ ਕੁਦਰਤੀ ਤਰੀਕੇ ਨਾਲ ਤਿਆਰ ਹੁੰਦੀਆਂ ਹਨ। ਬੇਮੌਸਮੀ ਸਬਜ਼ੀਆਂ ਕਈ ਵਾਰ ਸਾਨੂੰ ਬੀਮਾਰ ਵੀ ਕਰ ਸਕਦੀਆਂ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਸਿਹਤ ਦਾ ਖਜ਼ਾਨਾ ਹਨ। ਮੇਥੀ, ਪਾਲਕ, ਗੋਭੀ, ਸਲਾਦ ਅਤੇ ਕਾਲੇ ਵਰਗੀਆਂ ਸਬਜ਼ੀਆਂ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ ਅਤੇ ਮਾਸਪੇਸ਼ੀਆਂ ਦੀ ਸਿਹਤ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ।

ਫਲ ਖਾਓ

ਫਲ ਵੀ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹਨ। ਸਾਨੂੰ ਸਮੇਂ ਦੇ ਅਨੁਸਾਰ ਫਲਾਂ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸਬਜ਼ੀਆਂ ਦੀ ਤਰ੍ਹਾਂ ਫਲ ਵੀ ਮੌਸਮ ਦੇ ਹਿਸਾਬ ਨਾਲ ਖਾਣੇ ਚਾਹੀਦੇ ਹਨ। ਕਿਉਂਕਿ ਮੌਸਮੀ ਫਲ ਸਸਤੇ ਹੁੰਦੇ ਹਨ ਅਤੇ ਕੁਦਰਤ ਨੇ ਉਨ੍ਹਾਂ ਨੂੰ ਮੌਸਮ ਦੇ ਹਿਸਾਬ ਨਾਲ ਸਾਡੇ ਸਰੀਰ ਲਈ ਬਣਾਇਆ ਹੈ। ਅਸੀਂ ਹਰ ਰੋਜ਼ ਸਵੇਰੇ, ਦੁਪਹਿਰ ਜਾਂ ਰਾਤ ਦੇ ਖਾਣੇ ਦੇ ਵਿਚਕਾਰ ਫਲਾਂ ਦਾ ਸੇਵਨ ਕਰ ਸਕਦੇ ਹਾਂ। ਫਲਾਂ ਵਿੱਚ ਫਾਈਬਰ ਅਤੇ ਕਈ ਹੋਰ ਪੌਸ਼ਟਿਕ ਤੱਤ ਵੀ ਭਰਪੂਰ ਹੁੰਦੇ ਹਨ। ਜਿਸ ਕਾਰਨ ਇਹ ਸਾਡੀ ਸਿਹਤ ਦੇ ਨਾਲ-ਨਾਲ ਸਾਡੀ ਇਮਿਊਨਿਟੀ ਸਿਸਟਮ ਨੂੰ ਵੀ ਮਜ਼ਬੂਤ ਕਰਦੇ ਹਨ।

ਸੁੱਕੇ ਮੇਵੇ ਖਾਓ

ਚੰਗੀ ਸਿਹਤ ਲਈ ਅਸੀਂ ਆਪਣੀ ਉਮਰ ਦੇ ਹਿਸਾਬ ਨਾਲ ਸੁੱਕੇ ਮੇਵੇ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰ ਸਕਦੇ ਹਾਂ। ਹਰ ਰੋਜ਼ ਥੋੜ੍ਹੀ ਮਾਤਰਾ ਵਿੱਚ ਲਏ ਗਏ ਸੁੱਕੇ ਮੇਵੇ ਸਾਡੇ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਅਸੀਂ ਸੁੱਕੇ ਮੇਵੇ ਵਿੱਚ ਬਦਾਮ, ਕਾਜੂ, ਅਖਰੋਟ, ਕਿਸ਼ਮਿਸ਼ ਜਾਂ ਖਜੂਰ ਸ਼ਾਮਲ ਕਰ ਸਕਦੇ ਹਾਂ।

ਦੁੱਧ, ਦਹੀਂ, ਪਨੀਰ

ਦੁੱਧ ਨੂੰ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ। ਜੇਕਰ ਅਸੀਂ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਜਿਵੇਂ ਦਹੀਂ, ਪਨੀਰ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰਦੇ ਹਾਂ, ਤਾਂ ਇਹ ਵੀ ਸਾਡੀ ਸਿਹਤ ਲਈ ਫਾਇਦੇਮੰਦ ਸਾਬਤ ਹੁੰਦੇ ਹਨ। ਦੁੱਧ ਵਿੱਚ ਪ੍ਰੋਟੀਨ, ਚਰਬੀ, ਕੈਲਸ਼ੀਅਮ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ ਜੋ ਸਾਡੇ ਸਰੀਰ ਦੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।