ਰੁਟੀਨ ਵਿੱਚ ਨੀਂਦ ਦੀਆਂ ਗੋਲੀਆਂ ਲੈਣਾ ਹੋ ਸਕਦਾ ਹੈ ਖਤਰਨਾਕ

Published: 

04 Feb 2023 15:29 PM

ਅੱਜ-ਕੱਲ੍ਹ ਬਹੁਤ ਸਾਰੇ ਲੋਕ ਅਨੀਂਦੇ ਦੀ ਸ਼ਿਕਾਇਤ ਤੋਂ ਪੀੜਤ ਹਨ। ਉਹ 24 ਘੰਟੇ ਵਿੱਚ ਵੀ ਆਪਣੀ ਲੋੜ ਮੁਤਾਬਕ ਸੌਂ ਨਹੀਂ ਪਾਉਂਦੇ। ਇਸ ਕਾਰਨ ਉਹ ਮਾਨਸਿਕ ਰੋਗੀ ਹੋ ਜਾਂਦੇ ਹਨ। ਕਈ ਵਾਰ ਜਦੋਂ ਅਸੀਂ ਸੌਂ ਨਹੀਂ ਸਕਦੇ ਤਾਂ ਅਸੀਂ ਨੀਂਦ ਦੀਆਂ ਗੋਲੀਆਂ ਖਾਂਦੇ ਹਾਂ ।

ਰੁਟੀਨ ਵਿੱਚ ਨੀਂਦ ਦੀਆਂ ਗੋਲੀਆਂ ਲੈਣਾ ਹੋ ਸਕਦਾ ਹੈ ਖਤਰਨਾਕ
Follow Us On

ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਤਰ੍ਹਾਂ ਤਣਾਅ ਵਿੱਚ ਘਿਰਿਆ ਹੋਇਆ ਹੈ। ਸਵੇਰ ਤੋਂ ਸ਼ਾਮ ਤੱਕ ਕੰਮ ਵਿੱਚ ਰੁੱਝੇ ਰਹਿਣ ਕਾਰਨ ਸਾਡਾ ਸਰੀਰ ਮਾੜੀਆਂ ਹਾਲਤਾਂ ਵਿੱਚੋਂ ਗੁਜ਼ਰ ਰਿਹਾ ਹੈ। ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਾਡਾ ਮਨ ਤਣਾਅ ਵਿਚ ਰਹਿੰਦਾ ਹੈ। ਇਹ ਤਣਾਅ ਸਾਡੀ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਦੇਖਦੇ ਹਾਂ ਕਿ ਅੱਜ-ਕੱਲ੍ਹ ਬਹੁਤ ਸਾਰੇ ਲੋਕ ਅਨੀਂਦੇ ਦੀ ਸ਼ਿਕਾਇਤ ਤੋਂ ਪੀੜਤ ਹਨ। ਉਹ 24 ਘੰਟੇ ਵਿੱਚ ਵੀ ਆਪਣੀ ਲੋੜ ਮੁਤਾਬਕ ਸੌਂ ਨਹੀਂ ਪਾਉਂਦੇ। ਇਸ ਕਾਰਨ ਉਹ ਮਾਨਸਿਕ ਰੋਗੀ ਹੋ ਜਾਂਦੇ ਹਨ। ਕਈ ਵਾਰ ਜਦੋਂ ਅਸੀਂ ਸੌਂ ਨਹੀਂ ਸਕਦੇ ਤਾਂ ਅਸੀਂ ਨੀਂਦ ਦੀਆਂ ਗੋਲੀਆਂ ਖਾਂਦੇ ਹਾਂ । ਸ਼ੁਰੂ-ਸ਼ੁਰੂ ਵਿਚ ਨੀਂਦ ਦੀ ਅੱਧੀ ਗੋਲੀ ਲੈਣ ਨਾਲ ਸਾਨੂੰ ਨੀਂਦ ਆਉਂਦੀ ਹੈ ਪਰ ਜਦੋਂ ਅਸੀਂ ਇਸ ਦਾ ਨਿਯਮਤ ਸੇਵਨ ਸ਼ੁਰੂ ਕਰਦੇ ਹਾਂ ਤਾਂ ਅਸੀਂ ਇਸ ਦੇ ਆਦੀ ਹੋ ਜਾਂਦੇ ਹਾਂ। ਜੋ ਕਿ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ।

ਨੀਂਦ ਦੀਆਂ ਗੋਲੀਆਂ ਲੈਣ ਦੇ ਕੀ ਨੁਕਸਾਨ ?

ਜ਼ਿਆਦਾਤਰ ਦਵਾਈਆਂ ਵਾਂਗ ਨੀਂਦ ਦੀਆਂ ਗੋਲੀਆਂ ਦੇ ਵੀ ਨੁਕਸਾਨ ਹਨ। ਕਈ ਵਾਰ ਨੀਂਦ ਦੀਆਂ ਗੋਲੀਆਂ ਦਾ ਲਗਾਤਾਰ ਸੇਵਨ ਕਰਨ ਨਾਲ ਸਾਡੇ ਹੱਥਾਂ-ਪੈਰਾਂ ਵਿਚ ਝਰਨਾਹਟ, ਭੁੱਖ ਨਾ ਲੱਗਣਾ, ਕਬਜ਼, ਦਸਤ, ਸੰਤੁਲਨ ਬਣਾਉਣ ਵਿਚ ਦਿੱਕਤ ਆਦਿ ਦੀ ਸ਼ਿਕਾਇਤ ਹੁੰਦੀ ਹੈ। ਨੀਂਦ ਦੀਆਂ ਗੋਲੀਆਂ ਦਾ ਲਗਾਤਾਰ ਸੇਵਨ ਕਰਨ ਨਾਲ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ ਜਾਂ ਦਿਮਾਗ ਹੌਲੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।

ਨੌਜਵਾਨਾਂ ਨੂੰ ਨੀਂਦ ਦੀਆਂ ਗੋਲੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਨੀਂਦ ਦੀਆਂ ਗੋਲੀਆਂ ਤੋਂ ਬਚਣਾ ਚਾਹੀਦਾ ਹੈ। ਜੇਕਰ ਨੌਜਵਾਨ ਚੰਗੀ ਨੀਂਦ ਨਹੀਂ ਲੈ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ। ਨਿਯਮਿਤ ਤੌਰ ‘ਤੇ ਸੈਰ ਕਰਨੀ ਚਾਹੀਦੀ ਹੈ, ਹਲਕੀ ਕਸਰਤ ਕਰਨੀ ਚਾਹੀਦੀ ਹੈ, ਯੋਗ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਤਣਾਅ ਕਾਰਨ ਸੌਂ ਨਹੀਂ ਪਾਉਂਦੇ ਹੋ ਤਾਂ ਰਾਤ ਨੂੰ ਆਪਣੀ ਪਸੰਦ ਦਾ ਹਲਕਾ ਸੰਗੀਤ ਸੁਣੋ। ਇਨ੍ਹਾਂ ਸਾਰੇ ਤਰੀਕਿਆਂ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

ਵੱਡੀ ਉਮਰ ਦੇ ਲੋਕਾਂ ਲਈ ਬਹੁਤ ਹੀ ਹਾਨੀਕਾਰਕ ਹਨ ਨੀਂਦ ਦੀਆਂ ਗੋਲੀਆਂ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਬਜ਼ੁਰਗਾਂ ਨੂੰ ਵੀ ਨੀਂਦ ਦੀਆਂ ਗੋਲੀਆਂ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਵੱਡੀ ਉਮਰ ਦੇ ਲੋਕਾਂ ਨੂੰ ਛੋਟੀ ਉਮਰ ਦੇ ਲੋਕਾਂ ਦੇ ਮੁਕਾਬਲੇ ਨੀਂਦ ਦੀਆਂ ਗੋਲੀਆਂ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਜੇਕਰ ਕਿਸੇ ਬੁਜੁਰਗ ਨੂੰ ਨੀਂਦ ਦੀ ਗੋਲੀ ਦਿੱਤੀ ਜਾਵੇ ਤਾਂ ਕਮਜ਼ੋਰੀ ਕਾਰਣ ਉਸ ਦੇ ਸ਼ਰੀਰ ਵਿੱਚ ਗੋਲੀ ਦਾ ਅਸਰ ਰਾਤ ਤੋਂ ਬਾਅਦ ਵੀ ਬਣਿਆ ਰਹੇਗਾ। ਇਸ ਲਈ, ਪੂਰੀ ਰਾਤ ਦੀ ਨੀਂਦ ਦੇ ਬਾਵਜੂਦ, ਬੇਹੋਸ਼ੀ ਅਗਲੇ ਦਿਨ ਤੱਕ ਰਹਿ ਸਕਦੀ ਹੈ । ਯਾਦਦਾਸ਼ਤ ਦਾ ਕਮਜ਼ੋਰ ਹੋਣਾ ਵੀ ਇਸਦੇ ਆਕਾਰ-ਪ੍ਰਭਾਵ ਹਨ। ਇਸ ਲਈ ਸਾਨੂੰ ਜਿੱਥੋਂ ਤੱਕ ਹੋ ਸਕੇ ਨੀਂਦ ਦੀਆਂ ਗੋਲੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਇਹ ਬਹੁਤ ਜ਼ਰੂਰੀ ਹੋ ਜਾਵੇ ਤਾਂ ਸਾਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਨੀਂਦ ਦੀਆਂ ਗੋਲੀਆਂ ਨਹੀਂ ਖਾਣੀਆਂ ਚਾਹੀਦੀਆਂ।