ਦਿਲ ਲਈ ਹੈ ਬਹੁਤ ਫਾਇਦੇਮੰਦ ਹੈ ਸਟ੍ਰਾਬੇਰੀ

Published: 

16 Feb 2023 16:32 PM

ਡਾਕਟਰ ਸਾਨੂੰ ਪੌਸ਼ਟਿਕ ਆਹਾਰ ਲੈਣ ਦੀ ਸਲਾਹ ਦਿੰਦੇ ਹੋਏ ਆਪਣੀ ਰੁਟੀਨ ਡਾਈਟ ਵਿਚ ਕੁਝ ਫਲਾਂ ਨੂੰ ਸ਼ਾਮਲ ਕਰਨ ਲਈ ਕਹਿੰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫਲ ਬਾਰੇ ਦੱਸਣ ਜਾ ਰਹੇ ਹਾਂ ਜੋ ਸਾਡੇ ਦਿਲ ਲਈ ਬਹੁਤ ਫਾਇਦੇਮੰਦ ਹੈ।

ਦਿਲ ਲਈ ਹੈ ਬਹੁਤ ਫਾਇਦੇਮੰਦ ਹੈ ਸਟ੍ਰਾਬੇਰੀ
Follow Us On

ਸਮੇਂ ਦੀ ਕਮੀ ਅਤੇ ਬਦਲਦੀ ਜੀਵਨ ਸ਼ੈਲੀ ਸਾਡੇ ਸਰੀਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀ ਹੈ। ਜਾਣੇ ਜਾਂ ਅਣਜਾਣੇ ਵਿੱਚ ਅੱਜ ਅਸੀਂ ਕਈ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਾਂ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਫਾਸਟ ਫ਼ੂਡ ਅਤੇ ਗੈਰ-ਸਿਹਤਮੰਦ ਭੋਜਨ ਸਾਡੇ ਸਰੀਰ ਨੂੰ ਵੱਧ ਤੋਂ ਵੱਧ ਬਿਮਾਰੀਆਂ ਦੇ ਰਿਹਾ ਹੈ। ਸਾਡਾ ਦਿਲ ਜੋ ਕਿ ਸਾਡੇ ਸਰੀਰ ਦਾ ਇੱਕ ਅਹਿਮ ਅੰਗ ਹੈ, ਅੱਜ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਪਰ ਅਸੀਂ ਸਾਰੇ ਜਾਣਦੇ ਹਾਂ ਕਿ ਆਪਣੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲ ਕੇ ਅਸੀਂ ਆਪਣੇ ਦਿਲ ਨੂੰ ਕਈ ਜਾਨਲੇਵਾ ਬਿਮਾਰੀਆਂ ਤੋਂ ਬਚਾ ਸਕਦੇ ਹਾਂ।

ਡਾਕਟਰ ਸਾਨੂੰ ਪੌਸ਼ਟਿਕ ਆਹਾਰ ਲੈਣ ਦੀ ਸਲਾਹ ਦਿੰਦੇ ਹੋਏ ਆਪਣੀ ਰੁਟੀਨ ਡਾਈਟ ਵਿਚ ਕੁਝ ਫਲਾਂ ਨੂੰ ਸ਼ਾਮਲ ਕਰਨ ਲਈ ਕਹਿੰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫਲ ਬਾਰੇ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ ਖਾਣ ‘ਚ ਸਵਾਦਿਸ਼ਟ ਹੈ ਸਗੋਂ ਸਾਡੇ ਦਿਲ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ‘ਚ ਕਈ ਅਜਿਹੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਡੇ ਦਿਲ ਨੂੰ ਸਿਹਤਮੰਦ ਰੱਖਦੇ ਹਨ ਅਤੇ ਬੀਮਾਰੀਆਂ ਤੋਂ ਬਚਾਉਂਦੇ ਹਨ।

ਸਾਡੇ ਦਿਲ ਲਈ ਫਾਇਦੇਮੰਦ ਹੈ ਸਟ੍ਰਾਬੇਰੀ

ਸਿਹਤ ਨਾਲ ਜੁੜੀਆਂ ਕਈ ਖੋਜਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸਟ੍ਰਾਬੇਰੀ ਦਿਲ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਫਾਈਬਰ, ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਨਾਲ ਹੀ ਇਸ ‘ਚ ਪੋਟਾਸ਼ੀਅਮ, ਵਿਟਾਮਿਨ-ਸੀ, ਵਿਟਾਮਿਨ-ਈ, ਫਾਸਫੋਰਸ ਵਰਗੇ ਤੱਤ ਪਾਏ ਜਾਂਦੇ ਹਨ। ਇਸ ‘ਚ ਮੌਜੂਦ ਨਾਈਟ੍ਰੇਟ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਹ ਸਾਰਾ ਸਾਲ ਬਜ਼ਾਰ ਵਿੱਚ ਉਪਲਬਧ ਰਹਿੰਦੀ ਹੈ ਪਰ ਅਪ੍ਰੈਲ ਅਤੇ ਮਈ ਵਿੱਚ ਇਹ ਉੱਤਰ ਭਾਰਤ ਵਿੱਚ ਭਰਪੂਰ ਮਾਤਰਾ ਵਿੱਚ ਉਪਲਬਧ ਹੁੰਦੀ ਹੈ। ਸਿਹਤ ਮਾਹਿਰ ਸਾਨੂੰ ਕਈ ਤਰੀਕਿਆਂ ਨਾਲ ਸਟ੍ਰਾਬੇਰੀ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ।

ਸਟ੍ਰਾਬੇਰੀ ਦਾ ਸੇਵਨ ਫਲ ਜਾਂ ਸਲਾਦ ਦੇ ਤੌਰ ‘ਤੇ ਕਰੋ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਅਸੀਂ ਸਟ੍ਰਾਬੇਰੀ ਦਾ ਸੇਵਨ ਫਲ ਜਾਂ ਸਲਾਦ ਵਜੋਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਸਟ੍ਰਾਬੇਰੀ ਦਾ ਜੂਸ ਵੀ ਪੀ ਸਕਦੇ ਹਾਂ। ਇਸ ਦਾ ਜੂਸ ਸਵਾਦ ਦੇ ਨਾਲ-ਨਾਲ ਤੁਹਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਸਟ੍ਰਾਬੇਰੀ ਦੇ ਜੂਸ ਵਿੱਚ ਆਪਣੀ ਪਸੰਦ ਅਨੁਸਾਰ ਹੋਰ ਫਲ ਵੀ ਪਾ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਸਟ੍ਰਾਬੇਰੀ ਰਾਇਤਾ ਜਾਂ ਸਮੂਦੀ ਵੀ ਲੈ ਸਕਦੇ ਹਾਂ।