ਜ਼ਿਆਦਾ ਸੌਂਣ ਵਾਲਿਆਂ ਨੂੰ ਹੁੰਦਾ ਹੈ ਸਟ੍ਰੋਕ ਦਾ ਜਿਆਦਾ ਖ਼ਤਰਾ, ਰਿਸਰਚ 'ਚ ਹੋਇਆ ਖੁਲਾਸਾ | research on excess sleep people-who-sleep-more-at-greater-risk-of-stroke-research-reveals-detail in punjabi Punjabi news - TV9 Punjabi

ਜ਼ਿਆਦਾ ਸੌਂਣ ਵਾਲਿਆਂ ਨੂੰ ਹੁੰਦਾ ਹੈ ਸਟ੍ਰੋਕ ਦਾ ਜਿਆਦਾ ਖ਼ਤਰਾ, ਰਿਸਰਚ ‘ਚ ਹੋਇਆ ਖੁਲਾਸਾ

Updated On: 

07 Nov 2024 16:49 PM

Research on Excess Sleep : ਅਕਸਰ ਕਈ ਲੋਕ ਸਾਰੀ ਰਾਤ ਸੌਣ ਤੋਂ ਬਾਅਦ ਦਿਨ ਵਿੱਚ ਵੀ ਕਈ ਘੰਟੇ ਸੌਂਦੇ ਹਨ, ਪਰ ਇੰਨੀ ਜਿਆਦਾ ਨੀਂਦ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ, ਇੱਕ ਖੋਜ ਤੋਂ ਇਹ ਸਾਬਤ ਹੋਇਆ ਹੈ ਕਿ ਜੋ ਲੋਕ ਜ਼ਿਆਦਾ ਸੌਂਦੇ ਹਨ ਉਨ੍ਹਾਂ ਨੂੰ ਸਟ੍ਰੋਕ ਦਾ ਖ਼ਤਰਾ ਵੱਧ ਹੁੰਦਾ ਹੈ। ਆਓ ਜਾਣਦੇ ਹਾਂ ਇਸ ਰਿਪੋਰਟ ਵਿੱਚ।

ਜ਼ਿਆਦਾ ਸੌਂਣ ਵਾਲਿਆਂ ਨੂੰ ਹੁੰਦਾ ਹੈ ਸਟ੍ਰੋਕ ਦਾ ਜਿਆਦਾ ਖ਼ਤਰਾ, ਰਿਸਰਚ ਚ ਹੋਇਆ ਖੁਲਾਸਾ

ਜ਼ਿਆਦਾ ਸੌਂਣ ਵਾਲਿਆਂ ਨੂੰ ਹੁੰਦਾ ਹੈ ਸਟ੍ਰੋਕ ਦਾ ਜਿਆਦਾ ਖ਼ਤਰਾ, ਰਿਸਰਚ ਚ ਹੋਇਆ ਖੁਲਾਸਾ

Follow Us On

ਸਾਡੀ ਰੋਜ਼ਾਨਾ ਦੀ ਰੁਟੀਨ ਲਈ ਨੀਂਦ ਬਹੁਤ ਜ਼ਰੂਰੀ ਹੈ, ਇਸ ਲਈ ਰਾਤ ਨੂੰ 7 ਤੋਂ 8 ਘੰਟੇ ਦੀ ਨੀਂਦ ਹਰ ਕਿਸੇ ਲਈ ਬਹੁਤ ਜ਼ਰੂਰੀ ਹੋ ਜਾਂਦੀ ਹੈ ਤਾਂ ਜੋ ਤੁਸੀਂ ਅਗਲੇ ਦਿਨ ਤਾਜ਼ਗੀ ਮਹਿਸੂਸ ਕਰ ਸਕੀਏ ਅਤੇ ਸਾਰੇ ਦਿਨ ਦਾ ਕੰਮ ਪੂਰੀ ਐਨਰਜੀ ਨਾਲ ਕਰ ਸਕੀਏ। ਹਾਲਾਂਕਿ ਹਰ ਵਿਅਕਤੀ ਦੀ ਨੀਂਦ ਵੱਖਰੀ ਹੁੰਦੀ ਹੈ,ਕੁਝ ਜ਼ਿਆਦਾ ਸੌਂਦੇ ਹਨ ਅਤੇ ਕੁਝ ਘੱਟ। ਇਹ ਵਿਅਕਤੀ ਦੇ ਕੰਮ ਦੇ ਸੁਭਾਅ ਅਤੇ ਰੋਜ਼ਾਨਾ ਦੀ ਰੁਟੀਨ ਅਨੁਸਾਰ ਹੁੰਦਾ ਹੈ। ਕੁਝ ਲੋਕ ਘੱਟ ਨੀਂਦ ਲੈਣ ‘ਤੇ ਵੀ ਤਰੋਤਾਜ਼ਾ ਮਹਿਸੂਸ ਕਰਦੇ ਹਨ, ਜਦਕਿ ਕੁਝ ਲੋਕਾਂ ਨੂੰ ਜ਼ਿਆਦਾ ਨੀਂਦ ਵੀ ਘੱਟ ਪੈ ਜਾਂਦੀ ਹੈ। ਪਰ ਜਿਆਦਾ ਸੌਣਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।

ਹਾਲਾਂਕਿ ਆਮ ਤੌਰ ‘ਤੇ 7 ਤੋਂ 8 ਘੰਟੇ ਦੀ ਨੀਂਦ ਕਾਫੀ ਮੰਨੀ ਜਾਂਦੀ ਹੈ ਪਰ ਕਈ ਲੋਕ ਇਸ ਤੋਂ ਵੀ ਜ਼ਿਆਦਾ ਘੰਟੇ ਸੌਂਦੇ ਹਨ। ਇਹ ਜ਼ਿਆਦਾ ਘੰਟੇ ਦੀ ਨੀਂਦ ਕਿਸੇ ਵਿਅਕਤੀ ਦੀ ਜਾਨ ਨੂੰ ਖਤਰੇ ਵਿੱਚ ਪਾ ਸਕਦੀ ਹੈ ਕਿਉਂਕਿ ਇੱਕ ਖੋਜ ਦੇ ਅਨੁਸਾਰ, ਜੋ ਲੋਕ ਬਹੁਤ ਜ਼ਿਆਦਾ ਸੌਂਦੇ ਹਨ, ਉਨ੍ਹਾਂ ਵਿੱਚ ਆਮ ਤੌਰ ‘ਤੇ ਸੌਣ ਵਾਲੇ ਲੋਕਾਂ ਦੇ ਮੁਕਾਬਲੇ ਸਟ੍ਰੋਕ ਦਾ ਖ਼ਤਰਾ 85 ਪ੍ਰਤੀਸ਼ਤ ਵੱਧ ਹੁੰਦਾ ਹੈ। ਸਟ੍ਰੋਕ ਇੱਕ ਬਹੁਤ ਹੀ ਖ਼ਤਰਨਾਕ ਸਥਿਤੀ ਹੈ ਜਿਸ ਵਿੱਚ ਦਿਮਾਗ ਨੂੰ ਖੂਨ ਦੇ ਵਹਾਅ ਵਿੱਚ ਰੁਕਾਵਟ ਦੇ ਕਾਰਨ ਦਿਮਾਗ ਦੀਆਂ ਨਾੜੀਆਂ ਫਟ ਜਾਂਦੀਆਂ ਹਨ। ਇਸ ਸਥਿਤੀ ਵਿੱਚ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।

ਜਿਆਦਾ ਸੌਣ’ਤੇ ਰਿਸਰਚ

ਇਸ ਰਿਸਰਚ ਦੇ ਮੁਤਾਬਕ ਰੋਜ਼ਾਨਾ 9 ਘੰਟੇ ਤੋਂ ਜ਼ਿਆਦਾ ਸੌਣਾ ਜ਼ਿਆਦਾ ਨੀਂਦ ਦੀ ਸ਼੍ਰੇਣੀ ‘ਚ ਆਉਂਦਾ ਹੈ। ਇਸ ਖੋਜ ਵਿੱਚ ਖੋਜਕਰਤਾਵਾਂ ਨੇ 31,750 ਭਾਗੀਦਾਰਾਂ ਦੇ ਸੌਣ ਦੇ ਪੈਟਰਨ ਦਾ ਅਧਿਐਨ ਕੀਤਾ ਜੋ ਲਗਭਗ 6 ਸਾਲਾਂ ਤੋਂ ਇੱਕੋ ਤਰ੍ਹਾਂ ਦੀ ਨੀਂਦ ਲੈ ਰਹੇ ਹਨ। ਇਸ ਖੋਜ ਵਿੱਚ ਸ਼ਾਮਲ ਭਾਗੀਦਾਰਾਂ ਦੀ ਔਸਤ ਉਮਰ ਲਗਭਗ 62 ਸਾਲ ਸੀ। ਇਸ ਤੋਂ ਇਲਾਵਾ, ਸ਼ਰਾਬ, ਸਿਗਰਟਨੋਸ਼ੀ, ਦਿਲ ਦੀਆਂ ਬਿਮਾਰੀਆਂ ਦੀ ਹਿਸਟਰੀ, ਸਟ੍ਰੋਕ ਦੀ ਹਿਸਟਰੀ ਅਤੇ ਕੋਲੈਸਟ੍ਰੋਲ ਦੀਆਂ ਸਮੱਸਿਆਵਾਂ ਵਰਗੇ ਹੋਰ ਜੋਖ਼ਮ ਦੇ ਕਾਰਕ ਵੀ ਖੋਜ ਵਿੱਚ ਸ਼ਾਮਲ ਕੀਤੇ ਗਏ।

ਕੀ ਕਹਿੰਦੀ ਹੈ ਸਟਡੀ?

ਇਸ ਖੋਜ ਵਿੱਚ ਪਾਇਆ ਗਿਆ ਕਿ ਜੋ ਲੋਕ ਹਰ ਰਾਤ 9 ਘੰਟੇ ਤੋਂ ਵੱਧ ਸੌਂਦੇ ਸਨ, ਉਨ੍ਹਾਂ ਵਿੱਚ ਘੱਟ ਨੀਂਦ ਲੈਣ ਵਾਲਿਆਂ ਦੇ ਮੁਕਾਬਲੇ ਸਟ੍ਰੋਕ ਦਾ ਖ਼ਤਰਾ 23 ਫ਼ੀਸਦੀ ਜ਼ਿਆਦਾ ਹੁੰਦਾ ਹੈ। ਜਿਨ੍ਹਾਂ ਲੋਕਾਂ ਨੇ ਦਿਨ ਵਿਚ 90 ਮਿੰਟ ਦੀ ਵਾਧੂ ਨੀਂਦ ਲਈ, ਉਨ੍ਹਾਂ ਵਿਚ ਸਟ੍ਰੋਕ ਦਾ 85 ਫੀਸਦੀ ਜ਼ਿਆਦਾ ਖ਼ਤਰਾ ਪਾਇਆ ਗਿਆ। ਇਸ ਖੋਜ ਵਿੱਚ ਇਹ ਪਾਇਆ ਗਿਆ ਕਿ ਜ਼ਿਆਦਾ ਨੀਂਦ ਸੋਜ, ਮੋਟਾਪੇ ਅਤੇ ਹੋਰ ਕਾਰਕਾਂ ਨਾਲ ਜੁੜੀ ਹੋਈ ਹੈ।

ਕਿਵੇ ਬੱਚੀਏ ਇਸ ਤੋਂ

– ਸੌਣ ਦੀ ਨਿਯਮਤ ਰੁਟੀਨ ਬਣਾਓ।

– ਨਿਸ਼ਚਿਤ ਸਮੇਂ ‘ਤੇ ਸੌਂਵੋ ਅਤੇ ਨਿਸ਼ਚਿਤ ਸਮੇਂ ‘ਤੇ ਜਾਗੋ।

– ਵੱਧ ਤੋਂ ਵੱਧ 7-8 ਘੰਟੇ ਦੀ ਨੀਂਦ ਲਓ।

– ਅਲਾਰਮ ਸੈਟ ਕਰਕੇ ਹੀ ਸੌਂਵੋ।

– ਦਿਨ ਵੇਲੇ ਸੌਣ ਤੋਂ ਬਚੋ

Exit mobile version