Kidney Cancer: ਪਿਸ਼ਾਬ ਦੇ ਰੰਗ ‘ਚ ਇਹ ਬਦਲਾਅ ਕਿਡਨੀ ਕੈਂਸਰ ਦਾ ਹੋ ਸਕਦਾ ਹੈ ਲੱਛਣ , ਨਾ ਕਰੋ ਨਜ਼ਰਅੰਦਾਜ਼

Published: 

13 Sep 2023 15:58 PM

Kidney Cancer: ਕੈਂਸਰ ਦੇ ਮਾਮਲੇ ਹਰ ਸਾਲ ਵੱਧ ਰਹੇ ਹਨ। ਇਹ ਬਿਮਾਰੀ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕਿਡਨੀ 'ਚ ਵੀ ਕੈਂਸਰ ਹੁੰਦਾ ਹੈ, ਜਿਸ ਦੇ ਲੱਛਣ ਆਸਾਨੀ ਨਾਲ ਪਤਾ ਨਹੀਂ ਲੱਗਦੇ ਪਰ ਕੁਝ ਅਜਿਹੇ ਲੱਛਣ ਪੇਸ਼ਾਬ 'ਚ ਵੀ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਕੈਂਸਰ ਦੀ ਪਛਾਣ ਕਰ ਸਕਦੇ ਹੋ।

Kidney Cancer: ਪਿਸ਼ਾਬ ਦੇ ਰੰਗ ਚ ਇਹ ਬਦਲਾਅ ਕਿਡਨੀ ਕੈਂਸਰ ਦਾ ਹੋ ਸਕਦਾ ਹੈ ਲੱਛਣ , ਨਾ ਕਰੋ ਨਜ਼ਰਅੰਦਾਜ਼
Follow Us On

ਦੁਨੀਆ ਭਰ ਵਿੱਚ ਕੈਂਸਰ ਦੇ ਮਾਮਲੇ ਹਰ ਰੋਜ਼ ਵੱਧ ਰਹੇ ਹਨ। ਕੈਂਸਰ ਦੇ ਜ਼ਿਆਦਾਤਰ ਕੇਸ ਅਜੇ ਵੀ ਆਖਰੀ ਪੜਾਅ ‘ਚ ਹੀ ਸਾਹਮਣੇ ਆਉਂਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜ਼ਿਆਦਾਤਰ ਮਰੀਜ਼ ਇਸ ਬਿਮਾਰੀ ਦੇ ਲੱਛਣਾਂ ਤੋਂ ਜਾਣੂ ਨਹੀਂ ਹੁੰਦੇ। ਕੈਂਸਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ। ਇਸ ਦਾ ਅਸਰ ਗੁਰਦਿਆਂ ‘ਤੇ ਵੀ ਪੈਂਦਾ ਹੈ। ਕਿਡਨੀ ਦੀ ਪੁਰਾਣੀ ਬਿਮਾਰੀ ਕੈਂਸਰ ਦਾ ਰੂਪ ਲੈ ਲੈਂਦੀ ਹੈ। ਹਾਲਾਂਕਿ, ਤੁਸੀਂ ਇਸਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾ ਸਕਦੇ ਹੋ।

ਪਿਸ਼ਾਬ ਦੇ ਰੰਗ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਗੁਰਦਿਆਂ ਵਿੱਚ ਕੋਈ ਬਿਮਾਰੀ ਪੈਦਾ ਹੋ ਰਹੀ ਹੈ। ਕਿਡਨੀ ਫੇਲ ਹੋਣ ਦੀ ਸ਼ੁਰੂਆਤ ‘ਚ ਪਿਸ਼ਾਬ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਵਾਰ-ਵਾਰ ਪਿਸ਼ਾਬ ਆਉਂਦਾ ਹੈ। ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਹੁੰਦਾ ਹੈ। ਪਿਸ਼ਾਬ ਕਰਦੇ ਸਮੇਂ ਜਲਨ ਹੁੰਦੀ ਹੈ ਅਤੇ ਝੱਗ ਵੀ ਦਿਖਾਈ ਦਿੰਦੀ ਹੈ। ਇਹ ਲੱਛਣ ਦੱਸਦੇ ਹਨ ਕਿ ਕਿਡਨੀ ਦੀ ਸਿਹਤ ਵਿਗੜ ਰਹੀ ਹੈ।

ਕਿਡਨੀ ਦੀ ਸਿਹਤ ਵਿਗੜ ਵਿਗਾੜ ਸਕਦੀਆਂ ਹਨ ਇਹ ਆਦਤਾਂ

ਡਾਕਟਰਾਂ ਮੁਤਾਬਕ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਕਿਡਨੀ ਦੀ ਸਿਹਤ ਵਿਗੜ ਜਾਂਦੀ ਹੈ। ਜੇਕਰ ਗੁਰਦੇ ਦੇ ਕਿਸੇ ਵੀ ਹਿੱਸੇ ਵਿੱਚ ਟਿਊਮਰ ਵਧ ਰਿਹਾ ਹੈ, ਤਾਂ ਇਹ ਬਾਅਦ ਵਿੱਚ ਕੈਂਸਰ ਦਾ ਰੂਪ ਲੈ ਸਕਦਾ ਹੈ। ਇਸ ਦੌਰਾਨ ਕਈ ਲੱਛਣ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਭੁੱਖ ਨਾ ਲੱਗਣਾ, ਲਗਾਤਾਰ ਭਾਰ ਵਧਣਾ, ਹੱਡੀਆਂ ਵਿੱਚ ਦਰਦ ਅਤੇ ਅਨੀਮੀਆ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।

ਸਿਗਰਟ ਪੀਣ ਵਾਲੇ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਕਿਡਨੀ ਕੈਂਸਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਪਿਛਲੇ 10 ਸਾਲਾਂ ‘ਚ ਦੁਨੀਆ ਭਰ ‘ਚ ਕਿਡਨੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ‘ਚ 20 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਖਰਾਬ ਜੀਵਨ ਸ਼ੈਲੀ ਹੈ।

ਪਿਸ਼ਾਬ ਵਿੱਚ ਦਿਖਾਈ ਦਿੰਦੇ ਹਨ ਇਹ ਲੱਛਣ

ਸਫਦਰਜੰਗ ਹਸਪਤਾਲ ਦੇ ਨੈਫਰੋਲੋਜੀ ਵਿਭਾਗ ਦੇ ਡਾਕਟਰ ਹਿਮਾਂਸ਼ੂ ਕੁਮਾਰ ਦੱਸਦੇ ਹਨ ਕਿ ਕਿਡਨੀ ਕੈਂਸਰ ਦੇ ਲੱਛਣ ਪਿਸ਼ਾਬ ਵਿੱਚ ਵੀ ਦੇਖੇ ਜਾ ਸਕਦੇ ਹਨ। ਜੇਕਰ ਪਿਸ਼ਾਬ ‘ਚ ਖੂਨ ਆਉਂਦਾ ਹੈ ਤਾਂ ਇਹ ਗੰਭੀਰ ਲੱਛਣ ਹੈ। ਇਸ ਸਥਿਤੀ ਵਿੱਚ, ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਡਾਕਟਰ ਪਿਸ਼ਾਬ ਦੀ ਜਾਂਚ, ਖੂਨ ਦੀ ਜਾਂਚ, ਐਮਆਰਆਈ ਜਾਂ ਸੀਟੀ ਸਕੈਨ ਰਾਹੀਂ ਬਿਮਾਰੀ ਦਾ ਪਤਾ ਲਗਾ ਸਕਦੇ ਹਨ। ਜੇਕਰ ਟੈਸਟ ਵਿੱਚ ਕੈਂਸਰ ਦੀ ਪੁਸ਼ਟੀ ਹੋ ​​ਜਾਂਦੀ ਹੈ, ਤਾਂ ਡਾਕਟਰ ਦੇਖਦੇ ਹਨ ਕਿ ਇਹ ਕਿਸ ਹੱਦ ਤੱਕ ਫੈਲਿਆ ਹੈ ਅਤੇ ਕਿਸ ਸਟੇਜ ਤੇ ਹੈ। ਜੇਕਰ ਕੈਂਸਰ ਸ਼ੁਰੂਆਤੀ ਪੜਾਅ ਵਿੱਚ ਹੈ ਤਾਂ ਟਿਊਮਰ ਨੂੰ ਹਟਾ ਕੇ ਇਸ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।

ਇੰਝ ਕਰੋ ਬਚਾਓ

ਦਿਨ ਵਿਚ ਘੱਟ ਤੋਂ ਘੱਟ ਅੱਠ ਗਲਾਸ ਪਾਣੀ ਪੀਓ
ਸ਼ਰਾਬ ਦਾ ਸੇਵਨ ਨਾ ਕਰੋ
ਰੋਜ਼ਾਨਾ ਐਕਸਰਸਾਈਜ਼ ਕਰੋ
ਵਜ਼ਨ ਅਤੇ ਬੀਪੀ ਨੂੰ ਕੰਟਰੋਲ ਵਿੱਚ ਰੱਖੋ

Exit mobile version