Health Myth: ਹੱਡੀਆਂ ‘ਚੋਂ ਚਟਕਣ ਦੀ ਆਵਾਜ਼ ਆਉਣਾ ਕੀ ਗਠਿਆ ਦੀ ਬਿਮਾਰੀ ਦਾ ਹੈ ਸੰਕੇਤ? ਜਾਣੋ
Joints Noises: ਕਈ ਲੋਕਾਂ ਨੂੰ ਹੱਡੀਆਂ ਚਟਕਾਉਣ ਅਤੇ ਉਨ੍ਹਾਂ ਵਿੱਚੋਂ ਕੱਟ-ਕੱਟ ਦੀ ਆਵਾਜ਼ ਆਉਣ ਤੋਂ ਪਰੇਸ਼ਾਨੀ ਹੁੰਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਲੋਕ ਇਸ ਨੂੰ ਅਰਥਰਾਇਟਸ ਯਾਨੀ ਗਠੀਏ ਦੀ ਬਿਮਾਰੀ ਜਾਂ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਮੰਨ ਲੈਂਦੇ ਹਨ,ਪਰ ਕੀ ਹੈ ਸੱਚ ਹੈ? ਆਓ ਐਕਸਪਰਟਸ ਤੋਂ ਜਾਣਦੇ ਹਾਂ। ਲੋਕਾਂ ਨੂੰ ਸਲਾਹ ਹੈ ਕਿ ਅਜਿਹੀ ਪਰੇਸ਼ਾਨੀ ਹੋਣ 'ਤੇ ਇਹ ਨਾ ਮਨ ਲਿਓ ਕਿ ਤੁਹਾਨੂੰ ਗਠੀਆ ਦੀ ਬਿਮਾਰੀ ਹੈ ਇਸ ਤੋਂ ਪਹਿਲਾਂ ਸਰੀਰ ਦੀ ਜਾਂਚ ਕਰਵਾ ਲਓ।
ਅੱਜ ਦੇ ਦੌਰ ਵਿੱਚ ਖਰਾਬ ਲਾਈਫਸਟਾਇਲ ਅਤੇ ਖਾਣ-ਪਾਣ ਦੀਆਂ ਗਲਤ ਆਦਤਾਂ ਦੇ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਕਿਸੇ ਵੀ ਬਿਮਾਰੀ ਦੇ ਲੱਛਣ ਸਰੀਰ ਵਿੱਚ ਦਿਖਣ ਲੱਗਦੇ ਹਨ। ਹੱਡੀਆਂ ਦੀ ਬਿਮਾਰੀ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਆਮ ਲੱਛਣ ਹੱਡੀਆਂ ਦਾ ਚੱਟਕਣ ਜਾਂ ਫਿਰ ਕੱਟ-ਕੱਟ ਦੀ ਆਵਾਜ਼ ਆਉਣਾ ਹੈ। ਅੱਜ ਦੇ ਸਮੇਂ ਵਿੱਚ ਕਈ ਲੋਕ ਅਜਿਹੀ ਪਰੇਸ਼ਾਨ ਦਾ ਸਾਹਮਣਾ ਕਰ ਰਹੇ ਹਨ। ਇਸ ਸਮੱਸਿਆ ਨੂੰ ਆਮਤੌਰ ਤੇ ਜ਼ਿਆਦਾਤਰ ਲੋਕ ਗਠਿਆ ਦੀ ਬਿਮਾਰੀ ਮੰਨ ਲੈਂਦੇ ਹਨ। ਕਈ ਮਾਮਲੇ ਵਿੱਚ ਬਿਨ੍ਹਾਂ ਕਿਸੇ ਡਾਕਟਰ ਦੀ ਸਲਾਲ ਲਏ ਦੇਸੀ ਨੁਸਖੇ ਨਾਲ ਗਠਿਆ ਦਾ ਇਲਾਜ ਸ਼ੁਰੂ ਕਰ ਦਿੰਦੇ ਹਨ ਜਾਂ ਫਿਰ ਐਕਸਰਸਾਈਜ਼ ਚਾਲੂ ਕਰ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਹੱਡੀਆਂ ਦੇ ਚਟਕਣ ਦੀ ਆਵਾਜ਼ ਆਉਣ ਨਾਲ ਜ਼ਰੂਰੀ ਨਹੀਂ ਹੈ ਕਿ ਇਹ ਗਠਿਆ ਦੀ ਹੀਬਿਮਾਰੀ ਹੋਵੇ।
ਮੈਡੀਕਲ ਸਾਈਂਸ ਵਿੱਚ ਜੋੜਾਂ ਅਤੇ ਹੱਡੀਆਂ ਤੋਂ ਆਉਣ ਵਾਲੀ ਆਵਾਜ਼ ਨੂੰ ਕਿਸੇ ਬਿਮਾਰੀ ਨਾਲ ਨਹੀਂ ਜੋੜਿਆ ਗਿਆ ਹੈ। ਇਹ ਸਮੱਸਿਆ Arthritis or Rheumatoid Arthritis ਵਰਗੀ ਕਿਸੇ ਬਿਮਾਰੀ ਨਾਲ ਸੰਬੰਧਿਤ ਨਹੀਂ ਹੈ, ਪਰ ਫਿਰ ਵੀ ਇਹ ਆਮ ਸੋਚ ਹੈ ਕਿ ਜੋੜਾਂ ਤੋਂ ਆਵਾਜ਼ ਆਉਣਾ ਗਠੀਆ ਦਾ ਸੰਕੇਤ ਹੈ। ਆਓ ਇਸ ਬਾਰੇ ਮਾਹਿਰਾਂ ਨਾਲ ਡਿਟੇਲ ਵਿੱਚ ਜਾਣਦੇ ਹਾਂ।
ਹੱਡੀਆਂ ਤੋਂ ਆਵਾਜ਼ ਆਉਣਾ ਗਠਿਆ ਨਹੀਂ
ਵੈਸ਼ਾਲੀ ਦੇ ਮੈਕਸ ਹਸਪਤਾਲ ਵਿੱਚ ਆਰਥੋਪੈਡਿਕ ਅਤੇ ਜੁਆਇੰਟ ਰਿਪਲੇਸਮੈਂਟ ਸਰਜਨ ਡਾ. ਅਖਿਲੇਸ਼ ਯਾਦਵ ਦੱਸਦੇ ਹਨ ਕਿ ਹੱਡੀਆਂ ਤੋਂ ਚਟਕਣ ਦੀ ਆਵਾਜ਼ ਜਾਂ ਕੱਟ-ਕੱਟ ਦੀ ਆਵਾਜ਼ ਆਉਣਾ ਜ਼ਰੂਰੀ ਨਹੀਂ ਹੈ ਕਿ ਗਠਿਆ ਦੀ ਬਿਮਾਰੀ ਹੀ ਹੋਵੇ। ਜੇਕਰ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਦੀ ਕਮੀ ਨਹੀਂ ਹੈ, ਆਰਥਰਾਇਟਸ ਦੀ ਕੋਈ ਪਾਰਿਵਾਰਕ ਹਿਸਟ੍ਰੀ ਨਹੀਂ ਹੈ, ਪਰ ਫਿਰ ਵੀ ਅਜਿਹੀ ਆਵਾਜ਼ ਆਉਂਦੀ ਹੈ ਤਾਂ ਇਹ ਗਠਿਆ ਦੀ ਬਿਮਾਰੀ ਨਹੀਂ ਹੈ ਸਗੋਂ ਅਜਿਹਾ ਸਰੀਰ ਵਿੱਚ ਟੇਂਡਨ ਗਲਾਇੰਡ ਦੇ ਕਾਰਨ ਹੋ ਸਕਦਾ ਹੈ। ਟੇਂਡਨ ਰੇਸ਼ੇਦਾਰ ਟਿਸ਼ੂ ਹੁੰਦਾ ਹੈ ਜੋ ਤੁਹਾਡੀਆਂ ਮਾਸਪੇਸ਼ੀਆਂ ਨੂੰ ਤੁਹਾਡੇ ਪੂਰੇ ਸਰੀਰ ਦੀਆਂ ਹੱਡੀਆਂ ਦੇ ਨਾਲ ਜੋੜਦਾ ਹੈ।
ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ। ਜੇਕਰ ਕਿਸੇ ਵਿਅਕਤੀ ਨੂੰ ਹੱਡੀਆਂ ਵਿੱਚੋਂ ਕੱਟ-ਕੱਟ ਦੀ ਆਵਾਜ਼ ਆਉਣ ਦੀ ਸਮੱਸਿਆ ਹੈ ਤਾਂ ਉਸ ਨੂੰ ਡਾਕਟਰ ਦੀ ਸਲਾਹ ਦੇ ਹਿਸਾਬ ਨਾਲ ਕਸਰਤ ਕਰਕੇ ਠੀਕ ਕੀਤਾ ਜਾ ਸਕਦਾ ਹੈ। ਕੁੱਝ ਮਾਮਲਿਆਂ ਵਿੱਚ ਕਾਰਟੀਲੈਜ ਦੇ ਨੁਕਸਾਨ ਦੇ ਕਾਰਨ ਵੀ ਅਜਿਹਾ ਹੋ ਸਕਦਾ ਹੈ। ਇਹ ਸਮੱਸਿਆ ਵੱਧਦੀ ਉੱਮਰ ਵਿੱਚ ਜ਼ਿਆਦਾ ਦੇਖੀ ਜਾਂਦੀ ਹੈ। ਇਸ ਵਿੱਚ ਜੋੜ ਮੋਟੇ ਹੋ ਸਕਦੇ ਹਨ ਅਤੇ ਆਵਾਜ਼ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ। ਪਰ ਇਹ ਗਠਿਆ ਨਹੀਂ ਹੁੰਦਾ ਹੈ।
ਗਠਿਆ ਹੈ ਜਾਂ ਨਹੀਂ, ਕਿਵੇਂ ਚੱਲੇਗਾ ਪਤਾ?
ਡਾ. ਅਖਿਲੇਸ਼ ਨੇ ਦੱਸਿਆ ਕਿ ਹੱਡੀਆਂ ਤੋਂ ਚਟਕਣ ਦੀ ਆਵਾਜ਼ ਆਉਣਾ ਗਠਿਆ ਦੀ ਬਿਮਾਰੀ ਉਸ ਸਮੇਂ ਬਣਦੀ ਹੈ ਜਦੋਂ ਸਰੀਰ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਕਮੀ ਹੈ। ਜੇਕਰ ਤੁਹਾਡਾ ਮੇਟਾਬਾਲਿਜਮ ਖਰਾਬ ਹੈ ਤਾਂ ਵੀ ਗਠਿਆ ਦੀ ਬਿਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ। ਪਰ ਜੇਕਰ ਅਜਿਹੀ ਕੋਈ ਸਮੱਸਿਆ ਨਹੀਂ ਹੈ ਅਤੇ ਫਿਰ ਵੀ ਚਟਕਣ ਦੀ ਆਵਾਜ਼ ਆਉਂਦੀ ਹੈ ਤਾਂ ਇਹ ਟੇਂਡਨ ਗਲਾਇੰਡ ਦੇ ਕਾਰਨ ਹੋ ਸਕਦਾ ਹੈ। ਇਸ ਲਈ ਲੋਕਾਂ ਨੂੰ ਸਲਾਹ ਹੈ ਕਿ ਅਜਿਹੀ ਪਰੇਸ਼ਾਨੀ ਹੋਣ ‘ਤੇ ਇਹ ਨਾ ਮਨ ਲਿਓ ਕਿ ਤੁਹਾਨੂੰ ਗਠਿਆ ਦੀ ਬਿਮਾਰੀ ਹੈ ਇਸ ਤੋਂ ਪਹਿਲਾਂ ਸਰੀਰ ਦੀ ਜਾਂਚ ਕਰਵਾ ਲਓ।
ਇਹ ਵੀ ਪੜ੍ਹੋ
ਹੱਡੀਆਂ ਨੂੰ ਇੰਝ ਰੱਖੋ ਮਜ਼ਬੂਤ
ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਲਈ ਤੁਹਾਨੂੰ ਆਪਣੀ ਡਾਈਟ ਵਿੱਚ ਕੈਲਸ਼ੀਅਮ ਦੀ ਚੰਗੀ ਮਾਤਰਾ ਜ਼ਰੂਰ ਲੈਣੀ ਚਾਹੀਦੀ ਹੈ। ਇਸ ਦੇ ਲਈ ਰੋਜ਼ਾਨਾ ਦੁੱਧ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰਦੀਆਂ ਵਿੱਚ ਬਾਦਾਮ ਖਾਣੇ ਚਾਹੀਦੇ ਹਨ ਅਤੇ ਟੋਫੂ ਅਤੇ ਸੋਇਆ ਪਨੀਰ ਖਾਣ ਨਾਲ ਵੀ ਸ਼ਰੀਰ ਨੂੰ ਚੰਗੀ ਮਾਤਰਾ ਵਿੱਚ ਕੈਲਸ਼ੀਅਮ ਮਿਲ ਜਾਂਦਾ ਹੈ।