ਕੀ ਮਲਟੀਵਿਟਾਮਿਨ ਅਸਲ ਵਿੱਚ ਸਿਹਤ ਲਈ ਹਨ ਮਹੱਤਵਪੂਰਨ? ਮਾਹਿਰਾਂ ਤੋਂ ਜਾਣੋ | does multivitamins really helpful fo health know from experts Punjabi news - TV9 Punjabi

ਕੀ ਮਲਟੀਵਿਟਾਮਿਨ ਅਸਲ ਵਿੱਚ ਸਿਹਤ ਲਈ ਹਨ ਮਹੱਤਵਪੂਰਨ? ਮਾਹਿਰਾਂ ਤੋਂ ਜਾਣੋ

Updated On: 

23 Apr 2024 16:20 PM

ਪਿਛਲੇ ਕੁਝ ਸਾਲਾਂ ਤੋਂ ਲੋਕਾਂ ਵਿੱਚ ਮਲਟੀਵਿਟਾਮਿਨ ਲੈਣ ਦਾ ਰੁਝਾਨ ਬਹੁਤ ਵਧਿਆ ਹੈ। ਇਹ ਵਿਸ਼ਵਾਸ ਬਣ ਗਿਆ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਸਰੀਰ ਫਿੱਟ ਰਹਿੰਦਾ ਹੈ ਪਰ ਕੀ ਸਰੀਰ ਨੂੰ ਅਸਲ ਵਿਚ ਮਲਟੀਵਿਟਾਮਿਨ ਦੀ ਲੋੜ ਹੁੰਦੀ ਹੈ? ਆਓ ਜਾਣਦੇ ਹਾਂ ਮਾਹਿਰਾਂ ਤੋਂ।

ਕੀ ਮਲਟੀਵਿਟਾਮਿਨ ਅਸਲ ਵਿੱਚ ਸਿਹਤ ਲਈ ਹਨ ਮਹੱਤਵਪੂਰਨ? ਮਾਹਿਰਾਂ ਤੋਂ ਜਾਣੋ

ਕੀ ਮਲਟੀਵਿਟਾਮਿਨ ਅਸਲ ਵਿੱਚ ਸਿਹਤ ਲਈ ਹਨ ਮਹੱਤਵਪੂਰਨ? (Image Credit source: Tanja Ivanova Getty images)

Follow Us On

ਪਿਛਲੇ ਕੁਝ ਸਾਲਾਂ ਵਿੱਚ ਮਲਟੀਵਿਟਾਮਿਨ ਲੈਣ ਦਾ ਰੁਝਾਨ ਬਹੁਤ ਵਧਿਆ ਹੈ। ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਨੂੰ ਦੂਰ ਕਰਨ ਲਈ ਲੋਕ ਇਨ੍ਹਾਂ ਦਾ ਸੇਵਨ ਕਰ ਰਹੇ ਹਨ। ਬਾਜ਼ਾਰ ਵਿੱਚ ਵੱਖ-ਵੱਖ ਬ੍ਰਾਂਡਾਂ ਦੇ ਮਲਟੀਵਿਟਾਮਿਨਾਂ ਦੀ ਮੰਗ ਵੀ ਵਧ ਗਈ ਹੈ। ਇਨ੍ਹਾਂ ਨੂੰ ਗੋਲੀਆਂ, ਪਾਊਡਰ ਅਤੇ ਐਨਰਜੀ ਬਾਰ ਦੇ ਰੂਪ ‘ਚ ਵੇਚਿਆ ਜਾ ਰਿਹਾ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਸਰੀਰ ‘ਚ ਵਿਟਾਮਿਨ, ਪ੍ਰੋਟੀਨ, ਆਇਰਨ ਅਤੇ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ। ਮਲਟੀਵਿਟਾਮਿਨਾਂ ਬਾਰੇ ਇੰਨਾ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਕਿ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਡਾਕਟਰਾਂ ਦੀ ਸਲਾਹ ਤੋਂ ਬਿਨਾਂ ਲੈਣਾ ਸ਼ੁਰੂ ਕਰ ਦਿੰਦੇ ਹਨ ਅਤੇ ਮਹੀਨਿਆਂ ਅਤੇ ਸਾਲਾਂ ਤੱਕ ਲੈਂਦੇ ਰਹਿੰਦੇ ਹਨ।

IMARC ਗਰੁੱਪ ਦੀ ਰਿਪੋਰਟ ਦੱਸਦੀ ਹੈ ਕਿ ਡਾਈਟ ਸਪਲੀਮੈਂਟ ਦਾ ਬਾਜ਼ਾਰ 43,650 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਇਹ 2028 ਤੱਕ 95,810 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਮਲਟੀਵਿਟਾਮਿਨ ਸਪਲੀਮੈਂਟਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ, ਪਰ ਕੀ ਸਰੀਰ ਨੂੰ ਅਸਲ ਵਿੱਚ ਇਨ੍ਹਾਂ ਦੀ ਲੋੜ ਹੈ?

ਸਿਹਤ ਲਈ ਮਲਟੀਵਿਟਾਮਿਨ ਕਿੰਨਾ ਜ਼ਰੂਰੀ?

ਦਿੱਲੀ ਦੇ ਰਾਜੀਵ ਗਾਂਧੀ ਹਸਪਤਾਲ ਦੇ ਡਾਕਟਰ ਅਜੀਤ ਜੈਨ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਅਤੇ ਗੂਗਲ ਦੇ ਇਸ ਦੌਰ ਵਿੱਚ ਲੋਕ ਖੁੱਦ ਹੀ ਆਪਣਾ ਇਲਾਜ ਕਰ ਰਹੇ ਹਨ। ਸਰੀਰ ਵਿੱਚ ਮਾਮੂਲੀ ਜਿਹੀ ਸਮੱਸਿਆ ਹੁੰਦੇ ਹੀ ਦਵਾਈ ਲੈਣੀ ਸ਼ੁਰੂ ਕਰ ਦਿੰਦੇ ਹਨ। ਮਲਟੀਵਿਟਾਮਿਨ ਨਾਲ ਵੀ ਅਜਿਹਾ ਹੀ ਕੁਝ ਹੁੰਦਾ ਹੈ। ਟੀਵੀ ‘ਤੇ ਇਸ਼ਤਿਹਾਰ ਦੇਖ ਕੇ ਇਨ੍ਹਾਂ ਨੂੰ ਖਾਣ ਦਾ ਰੁਝਾਨ ਵਧਿਆ ਹੈ। ਪਰ ਇਹ ਸਿਹਤ ਲਈ ਚੰਗਾ ਨਹੀਂ ਹੈ, ਸੰਤੁਲਿਤ ਖੁਰਾਕ ਦੀ ਕਮੀ ਨੂੰ ਮਲਟੀਵਿਟਾਮਿਨ ਲੈ ਕੇ ਪੂਰਾ ਨਹੀਂ ਕੀਤਾ ਜਾ ਸਕਦਾ। ਜੇਕਰ ਇਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਖਾਧਾ ਜਾਵੇ ਤਾਂ ਇਹ ਕਿਡਨੀ ਅਤੇ ਲੀਵਰ ਨੂੰ ਨੁਕਸਾਨ ਪਹੁੰਚਾਉਣ ਲੱਗਦੇ ਹਨ।

ਡਾ: ਜੈਨ ਦਾ ਕਹਿਣਾ ਹੈ ਕਿ ਸਰੀਰ ਨੂੰ ਮਲਟੀਵਿਟਾਮਿਨ ਦੀ ਲੋੜ ਨਹੀਂ ਹੁੰਦੀ। ਸਿਰਫ਼ ਉਹੀ ਵਿਟਾਮਿਨ ਲੈਣਾ ਚਾਹੀਦਾ ਹੈ ਜਿਸ ਦੀ ਸਰੀਰ ਵਿੱਚ ਕਮੀ ਹੋਵੇ। ਉਦਾਹਰਨ ਲਈ, ਜੇਕਰ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਜਾਂ ਬੀ12 ਦੀ ਕਮੀ ਹੈ, ਤਾਂ ਉਸ ਦੀ ਨਿਰਧਾਰਤ ਦਵਾਈ ਲਓ ਅਤੇ ਉਹ ਵੀ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ।

ਇਹ ਇਸ ਲਈ ਹੈ ਕਿਉਂਕਿ ਮਲਟੀਵਿਟਾਮਿਨ ਵਿੱਚ ਵਿਟਾਮਿਨ ਏ ਅਤੇ ਈ ਵੀ ਹੁੰਦੇ ਹਨ। ਇਨ੍ਹਾਂ ਵਿਟਾਮਿਨਾਂ ਦੀ ਕਮੀ ਲੋਕਾਂ ਵਿੱਚ ਘੱਟ ਹੀ ਦੇਖਣ ਨੂੰ ਮਿਲਦੀ ਹੈ। ਪਰ ਫਿਰ ਵੀ ਲੋਕ ਇਨ੍ਹਾਂ ਨੂੰ ਖਾਂਦੇ ਹਨ। ਇਸ ਨਾਲ ਕਈ ਸਮੱਸਿਆਵਾਂ ਵਧ ਸਕਦੀਆਂ ਹਨ। Vitamin A ਦੀ ਵੱਧ ਖ਼ੁਰਾਕ ਲੈਣ ਨਾਲ ਉੱਲਟੀ ਦਸਤ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਅਜਿਹੇ ‘ਚ ਇਨ੍ਹਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।

ਸਿਰਫ਼ ਉਹੀ ਵਿਟਾਮਿਨ ਖਾਓ ਜਿਸ ਦੀ ਤੁਹਾਨੂੰ ਕਮੀ ਹੈ

ਦਿੱਲੀ ਦੇ ਸੀਨੀਅਰ ਡਾਕਟਰ ਅਜੇ ਕੁਮਾਰ ਦਾ ਕਹਿਣਾ ਹੈ ਕਿ ਮਲਟੀਵਿਟਾਮਿਨ ਲੈਣ ਤੋਂ ਪਹਿਲਾਂ ਲੋਕਾਂ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਟੈਸਟ ਵਿਚ ਵਿਟਾਮਿਨ ਦੀ ਕਮੀ ਲਈ ਸਿਰਫ ਦਵਾਈ ਲਓ, ਮਲਟੀਵਿਟਾਮਿਨ ਨਾ ਲਓ। ਡਾਕਟਰ ਅਜੇ ਦੇ ਅਨੁਸਾਰ ਭਾਰਤ ਦੇ ਲੋਕਾਂ ਵਿੱਚ ਵਿਟਾਮਿਨ ਡੀ ਅਤੇ ਬੀ12 ਦੀ ਕਮੀ ਜ਼ਿਆਦਾ ਹੈ। ਅਜਿਹੇ ‘ਚ ਇਨ੍ਹਾਂ ਦੀ ਜਾਂਚ ਕਰਵਾਓ ਅਤੇ ਜੇਕਰ ਇਨ੍ਹਾਂ ਵਿਟਾਮਿਨਾਂ ਦੀ ਕਮੀ ਹੈ ਤਾਂ ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈ ਲਓ ਪਰ ਇਨ੍ਹਾਂ ਦਵਾਈਆਂ ਨੂੰ ਤਿੰਨ ਮਹੀਨਿਆਂ ਤੋਂ ਜ਼ਿਆਦਾ ਨਾ ਲਓ। ਇਸ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ।

ਡਾਕਟਰ ਕੁਮਾਰ ਦਾ ਕਹਿਣਾ ਹੈ ਕਿ ਮਲਟੀਵਿਟਾਮਿਨ ਕਦੇ ਵੀ ਬਿਹਤਰ ਖੁਰਾਕ ਨਾਲੋਂ ਬਿਹਤਰ ਨਹੀਂ ਹੁੰਦੇ। ਅਜਿਹੀ ਸਥਿਤੀ ਵਿੱਚ ਆਪਣੀ ਖੁਰਾਕ ਨੂੰ ਚੰਗੀ ਰੱਖਣ ਦੀ ਕੋਸ਼ਿਸ਼ ਕਰੋ, ਤਾਂ ਜੋ ਮਲਟੀ ਵਿਟਾਮਿਨ ਲੈਣ ਦੀ ਜ਼ਰੂਰਤ ਨਾ ਪਵੇ।

ਖੁਰਾਕ ਇਸ ਤਰ੍ਹਾਂ ਰੱਖੋ

ਦੁੱਧ

ਅੰਡੇ

ਮੱਛੀ

ਹਰੀਆਂ ਸਬਜ਼ੀਆਂ

ਫਲ

ਡ੍ਰਾਈ ਫਰੂਟਸ

Exit mobile version