ਸ਼ੂਗਰ ਦੇ ਅੱਧੇ ਤੋਂ ਵੱਧ ਮਰੀਜ਼ ਹੋ ਜਾਂਦੇ ਹਨ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ, ਅਜਿਹਾ ਕਿਉਂ ਹੁੰਦਾ ਹੈ?

Published: 

14 Dec 2024 10:02 AM

ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਸਰੀਰ ਦੇ ਲਗਭਗ ਹਰ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸ਼ੂਗਰ ਤੋਂ ਪੀੜਤ 50 ਤੋਂ 70 ਫੀਸਦ ਮਰੀਜ਼ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਪੀੜਤ ਹੋ ਸਕਦੇ ਹਨ, ਪਰ ਆਓ ਜਾਣਦੇ ਹਾਂ ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਸ਼ੂਗਰ ਦੇ ਅੱਧੇ ਤੋਂ ਵੱਧ ਮਰੀਜ਼ ਹੋ ਜਾਂਦੇ ਹਨ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ, ਅਜਿਹਾ ਕਿਉਂ ਹੁੰਦਾ ਹੈ?

ਕਿਉਂ ਹਰ ਸਾਲ ਵਧ ਰਹੇ ਡਾਇਬਟੀਜ਼ ਦੇ ਕੇਸ

Follow Us On

ਭਾਰਤ ਵਿੱਚ ਸ਼ੂਗਰ ਇੱਕ ਵੱਡਾ ਖ਼ਤਰਾ ਹੈ। ਅਜਿਹਾ ਇਸ ਲਈ ਕਿਉਂਕਿ ਹਰ ਸਾਲ ਇਸ ਬਿਮਾਰੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ICMR ਦੇ ਮੁਤਾਬਕ, ਭਾਰਤ ਵਿੱਚ ਸ਼ੂਗਰ ਦੇ 10 ਕਰੋੜ ਤੋਂ ਵੱਧ ਮਰੀਜ਼ ਹਨ। ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਸ਼ੂਗਰ ਤੋਂ ਪੀੜਤ 50 ਤੋਂ 70 ਫੀਸਦੀ ਮਰੀਜ਼ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਪੀੜਤ ਹਨ। ਬੀਪੀ ਵਧਣ ਨਾਲ ਦਿਲ ਦੇ ਰੋਗ ਅਤੇ ਗੁਰਦੇ ਦੀਆਂ ਬੀਮਾਰੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਸ਼ੂਗਰ ਵਿੱਚ ਹਾਈ ਬੀਪੀ ਕਿਉਂ ਹੁੰਦਾ ਹੈ ਅਤੇ ਇਸ ਨੂੰ ਹੋਣ ਤੋਂ ਕਿਵੇਂ ਰੋਕਿਆ ਜਾਵੇ।

ਡਾਇਬਟੀਜ਼ ਦੀ ਬੀਮਾਰੀ ਕਾਰਨ ਸਰੀਰ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਜੇਕਰ ਸ਼ੂਗਰ ਲੈਵਲ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਦਿਲ, ਗੁਰਦੇ, ਅੱਖਾਂ, ਚਮੜੀ ਤੇ ਬਲੱਡ ਪ੍ਰੈਸ਼ਰ ਨੂੰ ਪ੍ਰਭਾਵਿਤ ਕਰਦਾ ਹੈ। ਮੈਡੀਕਲ ਜਰਨਲ ਦਿ ਲੈਂਸੇਟ ਮੁਤਾਬਕ ਸ਼ੂਗਰ ਹੋਣ ਤੋਂ ਬਾਅਦ 50 ਤੋਂ 70 ਫੀਸਦੀ ਲੋਕਾਂ ਨੂੰ ਹਾਈ ਬੀ.ਪੀ.ਦੀ ਸਮੱਸਿਆ ਹੋ ਜਾਂਦੀ ਹੈ। ਹਾਈ ਬੀ.ਪੀ. ਕਾਰਨ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਰਹਿੰਦਾ ਹੈ। ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਸਰੀਰ ਦੇ ਲਗਭਗ ਹਰ ਹਿੱਸੇ ਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰਦੀ ਹੈ।

ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਿਉਂ ਹੁੰਦੀ ਹੈ ਹਾਈ ਬੀ.ਪੀ ਦੀ ਬੀਮਾਰੀ ?

ਡਾਇਬਟੀਜ਼ ਵਿੱਚ ਇਨਸੁਲਿਨ ਪ੍ਰਤੀਰੋਧ ਹੁੰਦਾ ਹੈ, ਜਿਸ ਕਾਰਨ ਸਰੀਰ ਵਿੱਚ ਇੰਸੁਲਿਨ ਦੀ ਮਾਤਰਾ ਸਹੀ ਢੰਗ ਨਾਲ ਨਹੀਂ ਬਣ ਪਾਉਂਦੀ। ਇਸ ਨਾਲ ਬੀਪੀ ਵਧ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਵਿੱਚ ਭਾਰ ਵਧਣਾ ਆਮ ਗੱਲ ਹੈ, ਜਿਸ ਨਾਲ ਹਾਈ ਬੀਪੀ ਵੀ ਹੋ ਸਕਦਾ ਹੈ। ਸ਼ੂਗਰ ਲੈਵਲ ਵਧਣ ਨਾਲ ਨਸਾਂ ਨੂੰ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਬੀ.ਪੀ. ਵੱਧ ਸਕਦਾ ਹੈ।

ਡਾਇਬਟੀਜ਼ ਵਿੱਚ ਜਦੋਂ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਤਾਂ ਇਹ ਸਰੀਰ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਕਾਰਨ ਨਾੜੀਆਂ ਤੰਗ ਹੋਣ ਲੱਗਦੀਆਂ ਹਨ। ਜਿਸ ਕਾਰਨ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਹੈ। ਜਿਸ ਕਾਰਨ ਬਲੱਡ ਪ੍ਰੈਸ਼ਰ ਵਧਣ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਰਹਿੰਦਾ ਹੈ। ਅਜਿਹੇ ‘ਚ ਸ਼ੂਗਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਨਹੀਂ ਤਾਂ ਇਹ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਸ਼ੂਗਰ ਤੋਂ ਕਿਵੇਂ ਬਚਿਆ ਜਾਵੇ

ਆਪਣੀ ਖੁਰਾਕ ਦਾ ਧਿਆਨ ਰੱਖੋ

  • ਰੋਜ਼ਾਨਾ ਕਸਰਤ
  • ਮੋਟਾਪਾ ਵਧਣ ਨਾ ਦਿਓ
  • ਬਹੁਤ ਜ਼ਿਆਦਾ ਮਿਠਾਈਆਂ ਨਾ ਖਾਓ
  • ਮਾਨਸਿਕ ਤਣਾਅ ਨਾ ਲਓ
  • BP ਨੂੰ ਕੰਟਰੋਲ ਵਿੱਚ ਕਿਵੇਂ ਰੱਖਿਆ ਜਾਵੇ
  • ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ
  • ਰੋਜ਼ਾਨਾ ਕਸਰਤ
  • ਬਹੁਤ ਜ਼ਿਆਦਾ ਲੂਣ ਨਾ ਖਾਓ
  • ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਬਚੋ

Exit mobile version