Kidney Transplant: ਨਵੀਂ ਕਿਡਨੀ ਲਗਾਉਣ ਤੋਂ ਬਾਅਦ ਖਰਾਬ ਕਿਡਨੀ ਦਾ ਕੀ ਹੁੰਦਾ ਹੈ? ਡਾਕਟਰਾਂ ਨੇ ਦੱਸਿਆ | damaged-kidney-is-not-removed-during-transplant how to keep kidney healthy full detail in punjabi Punjabi news - TV9 Punjabi

Kidney Transplant: ਨਵੀਂ ਕਿਡਨੀ ਲਗਾਉਣ ਤੋਂ ਬਾਅਦ ਖਰਾਬ ਕਿਡਨੀ ਦਾ ਕੀ ਹੁੰਦਾ ਹੈ? ਡਾਕਟਰਾਂ ਨੇ ਦੱਸਿਆ

Updated On: 

17 Jul 2024 14:48 PM

Kidney Transplant: ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਵਿਗੜੇ ਹੋਏ ਲਾਈਫਸਟਾਈਲ ਕਾਰਨ ਲੋਕਾਂ ਦੀ ਕਿਡਨੀ ਖਰਾਬ ਹੋ ਰਹੀ ਹੈ। ਜਦੋਂ ਕਿਡਨੀ ਖਰਾਬ ਹੋ ਜਾਂਦੀ ਹੈ ਤਾਂ ਮਰੀਜ਼ ਦੀ ਜਾਨ ਬਚਾਉਣ ਲਈ ਕਿਡਨੀ ਟਰਾਂਸਪਲਾਂਟ ਕਰਨਾ ਪੈਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿਡਨੀ ਟਰਾਂਸਪਲਾਂਟ ਦੌਰਾਨ ਖਰਾਬ ਹੋਈ ਕਿਡਨੀ ਦਾ ਕੀ ਕੀਤਾ ਜਾਂਦਾ ਹੈ।

Kidney Transplant: ਨਵੀਂ ਕਿਡਨੀ ਲਗਾਉਣ ਤੋਂ ਬਾਅਦ ਖਰਾਬ ਕਿਡਨੀ ਦਾ ਕੀ ਹੁੰਦਾ ਹੈ? ਡਾਕਟਰਾਂ ਨੇ ਦੱਸਿਆ

ਨਵੀਂ ਕਿਡਨੀ ਲਗਾਉਣ ਤੋਂ ਬਾਅਦ ਕਿਉਂ ਨਹੀਂ ਕੱਢੀ ਜਾਂਦੀ ਖਰਾਬ ਕਿਡਨੀ ?

Follow Us On

ਭਾਰਤ ਵਿੱਚ ਕਿਡਨੀ ਦੀਆਂ ਬਿਮਾਰੀਆਂ ਦਾ ਘੇਰਾ ਵਧਦਾ ਜਾ ਰਿਹਾ ਹੈ। ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਖਰਾਬ ਲਾਈਫ਼ਸਟਾਈਲ ਕਾਰਨ ਇਹ ਅੰਗ ਖਰਾਬ ਹੋ ਰਹੇ ਹਨ। ਜਦੋਂ ਕਿਡਨੀ ਖਰਾਬ ਹੋ ਜਾਂਦੀ ਹੈ, ਤਾਂ ਮਰੀਜ਼ ਦੀ ਜਾਨ ਬਚਾਉਣ ਲਈ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ। ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਕਿਡਨੀ ਫੇਲ ਹੋਣ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ। ਜੇਕਰ ਕੋਈ ਵਿਅਕਤੀ ਜ਼ਿਆਦਾ ਥੱਕਿਆ ਹੋਇਆ ਹੈ। ਪਿਸ਼ਾਬ ਵਾਰ-ਵਾਰ ਆਉਂਦਾ ਹੈ ਅਤੇ ਹੱਥਾਂ, ਗਿੱਟਿਆਂ ਜਾਂ ਚਿਹਰੇ ‘ਤੇ ਸੋਜ ਦਿਖਾਈ ਦੇਣ ਲੱਗੇ ਤਾਂ ਇਹ ਕਿਡਨੀ ਫੇਲ ਹੋਣ ਦਾ ਲੱਛਣ ਹੈ। ਪਰ ਲੋਕ ਇਨ੍ਹਾਂ ਲੱਛਣਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਕਿਡਨੀ ਖ਼ਰਾਬ ਅਤੇ ਫੇਲ ਹੋਣ ਲੱਗਦੇ ਹਨ। ਇਸ ਸਥਿਤੀ ਵਿੱਚ, ਟ੍ਰਾਂਸਪਲਾਂਟ ਦੀ ਲੋੜ ਹੁੰਦੀ ਹੈ।

ਟ੍ਰਾਂਸਪਲਾਂਟ ਲਈ ਇੱਕ ਡੋਨਰ ਦੀ ਲੋੜ ਹੁੰਦੀ ਹੈ। ਡੇਨਰ ਦਾ ਗੁਰਦਾ ਸਿਹਤਮੰਦ ਹੋਣਾ ਚਾਹੀਦਾ ਹੈ। ਜਿਉਂਦਾ ਜਾਂ ਮਰਿਆ ਹੋਇਆ ਕਿਸੇ ਵੀ ਵਿਅਕਤੀ ਦਾ ਸਿਹਤਮੰਦ ਗੁਰਦਾ ਮਰੀਜ਼ ਵਿੱਚ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਡਾਇਲਸਿਸ ਤੋਂ ਗੁਜ਼ਰ ਰਹੇ ਮਰੀਜ਼ਾਂ ਵਿੱਚ ਕਿਡਨੀ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ। ਟ੍ਰਾਂਸਪਲਾਂਟ ਲਈ ਇੱਕ ਅਪਰੇਸ਼ਨ ਕੀਤਾ ਜਾਂਦਾ ਹੈ। ਜਿਸ ਵਿੱਚ ਕੁਝ ਘੰਟੇ ਲੱਗਦੇ ਹਨ। ਟਰਾਂਸਪਲਾਂਟ ਦੇ ਦੌਰਾਨ, ਡਾਕਟਰਾਂ ਦੀ ਇੱਕ ਵੱਡੀ ਟੀਮ ਮਰੀਜ਼ ਦੀ ਸਰਜਰੀ ਕਰਦੀ ਹੈ ਅਤੇ ਸਰੀਰ ਦੇ ਅੰਦਰ ਸਿਹਤਮੰਦ ਗੁਰਦਾ ਟ੍ਰਾਂਸਪਲਾਂਟ ਕਰਦੀ ਹੈ।

ਇਸ ਆਪਰੇਸ਼ਨ ਦੇ ਕੁਝ ਸਮੇਂ ਬਾਅਦ, ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਂਦੀ ਹੈ। ਕਿਡਨੀ ਟ੍ਰਾਂਸਪਲਾਂਟ ਕਰਵਾਉਣ ਵਾਲੇ ਮਰੀਜ਼ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਅਤੇ ਦਵਾਈਆਂ ਦਾ ਲੰਬਾ ਕੋਰਸ ਕਰਨਾ ਪੈਂਦਾ ਹੈ। ਡਾਈਟ ਡਾਕਟਰਾਂ ਦੀ ਸਲਾਹ ਅਨੁਸਾਰ ਹੀ ਲੈਣੀ ਹੁੰਦੀ ਹੈ। ਸ਼ਰਾਬ, ਸਿਗਰਟਨੋਸ਼ੀ ਅਤੇ ਫਾਸਟ ਫੂਡ ਤੋਂ ਦੂਰ ਰਹਿਣਾ ਹੁੰਦਾ ਹੈ। ਡਾਕਟਰ ਵਜ਼ਨ ਨੂੰ ਬਰਕਰਾਰ ਰੱਖਣ ਅਤੇ ਬਹੁਤ ਜ਼ਿਆਦਾ ਸਰੀਰਕ ਗਤੀਵਿਧੀਆਂ ਤੋਂ ਬਚਣ ਦੀ ਸਲਾਹ ਦਿੰਦੇ ਹਨ।

ਖਰਾਬ ਕਿਡਨੀ ਦਾ ਕੀ ਹੁੰਦਾ ਹੈ?

ਸਫਦਰਜੰਗ ਹਸਪਤਾਲ ਦੇ ਨੈਫਰੋਲੋਜੀ ਵਿਭਾਗ ਦੇ ਐਚਓਡੀ ਡਾਕਟਰ ਹਿਮਾਂਸ਼ੂ ਵਰਮਾ ਦਾ ਕਹਿਣਾ ਹੈ ਕਿ ਜਦੋਂ ਡਾਕਟਰ ਕਿਡਨੀ ਟ੍ਰਾਂਸਪਲਾਂਟ ਕਰਦੇ ਹਨ, ਤਾਂ ਉਹ ਸਰੀਰ ਤੋਂ ਬੇਕਾਰ ਕਿਡਨੀ ਨੂੰ ਨਹੀਂ ਕੱਢਦੇ। ਖਰਾਬ ਕਿਡਨੀ ਨੂੰ ਸਰੀਰ ਦੇ ਅੰਦਰ ਹੀ ਰਹਿਣ ਦਿੱਤਾ ਜਾਂਦਾ ਹੈ। ਨਵੀਂ ਕਿਡਨੀ ਨੂੰ ਪੇਟ ਦੇ ਹੇਠਲੇ ਹਿੱਸੇ ਵਿੱਚ ਅੱਗੇ ਵੱਲ ਟਰਾਂਸਪਲਾਂਟ ਕੀਤਾ ਜਾਂਦਾ ਹੈ ਅਤੇ ਪੁਰਾਣੀ ਕਿਡਨੀ ਪਿਛਲੇ ਪਾਸੇ ਰਹਿੰਦੀ ਹੈ। ਭਾਵ ਟਰਾਂਸਪਲਾਂਟ ਤੋਂ ਬਾਅਦ ਵਿਅਕਤੀ ਦੇ ਸਰੀਰ ਵਿੱਚ ਕੁੱਲ ਤਿੰਨ ਗੁਰਦੇ ਹੁੰਦੇ ਹਨ ਪਰ ਕੰਮ ਸਿਰਫ਼ ਦੋ ਹੀ ਹੁੰਦੇ ਹਨ। ਖ਼ਰਾਬ ਕਿਡਨੀ ਅੰਦਰ ਹੀ ਰਹਿ ਜਾਂਦੀ ਹੈ ਪਰ ਜੇਕਰ ਖ਼ਰਾਬ ਕਿਡਨੀ ਦਾ ਆਕਾਰ ਬਹੁਤ ਵੱਡਾ ਹੋ ਜਾਵੇ ਜਾਂ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਜਾਂ ਕਿਡਨੀ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ ਤਾਂ ਡਾਕਟਰ ਜਾਂਚ ਤੋਂ ਬਾਅਦ ਇਸ ਨੂੰ ਹਟਾ ਦਿੰਦੇ ਹਨ, ਪਰ ਅਜਿਹਾ ਬਹੁਤ ਘੱਟ ਮਾਮਲਿਆਂ ਵਿੱਚ ਹੁੰਦਾ ਹੈ।

ਕਿਹੜੀਆਂ ਆਦਤਾਂ ਕਿਡਨੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ?

ਡਾ: ਹਿਮਾਂਸ਼ੂ ਦੱਸਦੇ ਹਨ ਕਿ ਕਿਡਨੀ ਫੇਲ ਹੋਣ ਦੇ ਕਈ ਕਾਰਨ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਗਲਤ ਖਾਣ-ਪੀਣ ਦੀਆਂ ਆਦਤਾਂ ਹਨ। ਜੋ ਲੋਕ ਆਪਣੇ ਭੋਜਨ ਵਿੱਚ ਬਹੁਤ ਜ਼ਿਆਦਾ ਨਮਕ, ਚੀਨੀ ਖਾਂਦੇ ਹਨ ਜਾਂ ਜ਼ਿਆਦਾ ਸ਼ਰਾਬ ਪੀਂਦੇ ਹਨ, ਉਨ੍ਹਾਂ ਨੂੰ ਕਿਡਨੀ ਖਰਾਬ ਹੋਣ ਦਾ ਖ਼ਤਰਾ ਹੁੰਦਾ ਹੈ। ਸੋਡੀਅਮ ਅਤੇ ਪੋਟਾਸ਼ੀਅਮ ਜ਼ਿਆਦਾ ਹੋਣ ਕਾਰਨ ਕਿਡਨੀ ਖਰਾਬ ਹੋ ਜਾਂਦੀ ਹੈ। ਇਸ ਦੇ ਲੱਛਣ ਸ਼ੁਰੂ ਵਿੱਚ ਹੀ ਦਿਖਾਈ ਦੇਣ ਲੱਗ ਪੈਂਦੇ ਹਨ ਪਰ ਲੋਕ ਇਨ੍ਹਾਂ ਵੱਲ ਧਿਆਨ ਨਹੀਂ ਦਿੰਦੇ।

ਲੋਕਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਦਾ ਹੈ ਜਦੋਂ ਕਿਡਨੀ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ। ਅਜਿਹੇ ‘ਚ ਮਰੀਜ਼ ਡਾਇਲਸਿਸ ‘ਤੇ ਆ ਜਾਂਦਾ ਹੈ। ਜੇਕਰ ਕਿਸੇ ਦੀ ਕਿਡਨੀ ਫੇਲ ਹੋ ਜਾਵੇ, ਤਾਂ ਟ੍ਰਾਂਸਪਲਾਂਟ ਕਰਨਾ ਪੈਂਦਾ ਹੈ, ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਜਿਸ ਵਿਅਕਤੀ ਦੀ ਕਿਡਨੀ ਫੇਲ ਹੋ ਜਾਵੇ ਅਤੇ ਉਸ ਨੂੰ ਤੁਰੰਤ ਡੋਨਰ ਮਿਲ ਜਾਵੇ। ਬਹੁਤ ਸਾਰੇ ਮਾਮਲਿਆਂ ਵਿੱਚ ਡੋਨਰ ਮਿਲ ਹੀ ਨਹੀਂ ਪਾਉਂਦਾ। ਅਜਿਹਾ ਇਸ ਲ

ਇਹ ਵੀ ਪੜ੍ਹੋ –

ਕਿਡਨੀ ਨੂੰ ਕਿਵੇਂ ਰੱਖੀਏ ਹੈਲਦੀ

ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਨੈਫਰੋਲੋਜੀ ਵਿਭਾਗ ਵਿੱਚ ਡਾਕਟਰ ਵੈਭਵ ਤਿਵਾਰੀ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੀ ਕਿਡਨੀ ਨੂੰ ਠੀਕ ਰੱਖਣਾ ਚਾਹੁੰਦੇ ਹੋ ਤਾਂ ਚੰਗੀ ਖੁਰਾਕ ਬਣਾਈ ਰੱਖਣਾ ਸਭ ਤੋਂ ਜ਼ਰੂਰੀ ਹੈ। ਆਪਣੀ ਖੁਰਾਕ ਵਿੱਚ ਫਲ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਪ੍ਰੋਸੈਸਡ ਫੂਡ ਅਤੇ ਜ਼ਿਆਦਾ ਨਮਕ ਖਾਣ ਤੋਂ ਪਰਹੇਜ਼ ਕਰੋ। ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕਰੋ। ਹਰ ਰੋਜ਼ ਕਸਰਤ ਕਰੋ ਅਤੇ ਸਾਲ ਵਿੱਚ ਇੱਕ ਵਾਰ ਆਪਣੇ ਗੁਰਦਿਆਂ ਦੀ ਜਾਂਚ ਕਰਵਾਓ। ਜੇਕਰ ਤੁਹਾਨੂੰ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਇਨ੍ਹਾਂ ਨੂੰ ਕੰਟਰੋਲ ‘ਚ ਰੱਖੋ। ਡਾਕਟਰਾਂ ਦੀ ਸਲਾਹ ਤੋਂ ਬਿਨਾਂ ਦਵਾਈਆਂ ਨਾ ਲਓ।

Exit mobile version