Shocking News : ਪੰਜਾਬ ‘ਚ ਤੇਜ਼ੀ ਨਾਲ ਪੈਰ ਪਸਾਰਤਾ ਬ੍ਰੈਸਟ ਕੈਂਸਰ, 10 ਸਾਲਾਂ ‘ਚ 25 ਫੀਸਦੀ ਵਧੀ ਮੌਤਾਂ ਦੀ ਗਿਣਤੀ
Breast Cancer Cases Increases in Punjab: ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਪੰਜਾਬ 'ਚ ਇਹ ਸਮੱਸਿਆ ਵਧਦੀ ਜਾ ਰਹੀ ਹੈ। ਜੇਕਰ ਸੂਬੇ ਦੀਆਂ ਔਰਤਾਂ ਦੀ ਸਮੇਂ ਸਿਰ ਜਾਂਚ ਕਰਵਾਈ ਜਾਵੇ ਤਾਂ ਉਨ੍ਹਾਂ ਨੂੰ ਬ੍ਰੈਸਟ ਕੈਂਸਰ ਤੋਂ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ।
ਪੰਜਾਬ ਵਿੱਚ 10 ਸਾਲਾਂ ਵਿੱਚ ਬ੍ਰੈਸਟ ਕੈਂਸਰ ਕਾਰਨ ਜਾਨ ਗੁਆਉਣ ਵਾਲੀਆਂ ਔਰਤਾਂ ਦੀ ਗਿਣਤੀ ਵਿੱਚ 25 ਫੀਸਦੀ ਦਾ ਵਾਧਾ ਹੋਇਆ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਵਿੱਚ ਇਹ ਖੁਲਾਸਾ ਹੋਇਆ ਹੈ।
ਰਿਪੋਰਟ ਮੁਤਾਬਕ ਜੇਕਰ ਪੰਜਾਬ ‘ਚ ਬ੍ਰੈਸਟ ਕੈਂਸਰ ਨਾਲ ਹੋਣ ਵਾਲੀਆਂ ਔਰਤਾਂ ਦੀਆਂ ਅੰਦਾਜ਼ਨ ਮੌਤਾਂ ਦੀ ਗੱਲ ਕਰੀਏ ਤਾਂ ਸਾਲ 2014 ‘ਚ ਬ੍ਰੈਸਟ ਕੈਂਸਰ ਕਾਰਨ 1972 ਮੌਤਾਂ ਹੋਈਆਂ ਸਨ ਪਰ ਸਾਲ 2023 ‘ਚ ਇਹ ਗਿਣਤੀ ਵਧ ਕੇ 2480 ਹੋ ਗਈ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਪਿਛਲੇ ਮਹੀਨੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਵੱਲੋਂ ਇਸ ਸਬੰਧੀ ਇੱਕ ਰਿਪੋਰਟ ਵੀ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਸੀ, ਜਿਸ ਅਨੁਸਾਰ ਪਿਛਲੇ 10 ਸਾਲਾਂ ਤੋਂ ਹਰ ਸਾਲ ਲਗਾਤਾਰ ਇਹ ਮੌਤਾਂ ਵੱਧ ਰਹੀਆਂ ਹਨ। ਪੰਜਾਬ ਵਿੱਚ 2015 ਵਿੱਚ ਬ੍ਰੈਸਟ ਕੈਂਸਰ ਕਾਰਨ 2024 ਮੌਤਾਂ ਹੋਈਆਂ ਸਨ, ਜੋ 2016 ਵਿੱਚ ਵੱਧ ਕੇ 2079 ਹੋ ਗਈਆਂ। ਇਸੇ ਤਰ੍ਹਾਂ 2017 ਵਿੱਚ 2133, 2018 ਵਿੱਚ 2189, 2019 ਵਿੱਚ 2246, 2020 ਵਿੱਚ 2303, 2021 ਵਿੱਚ 2361, 2022 ਵਿੱਚ 2421 ਅਤੇ 2023 ਵਿੱਚ ਮੌਤਾਂ ਦੀ ਗਿਣਤੀ 2480 ਹੋ ਗਈ। ਇਨ੍ਹਾਂ ਅੰਕੜਿਆਂ ਨੇ ਪੰਜਾਬ ਦੇ ਸਿਹਤ ਵਿਭਾਗ ਦੀ ਚਿੰਤਾ ਵੀ ਵਧਾ ਦਿੱਤੀ ਹੈ ਕਿਉਂਕਿ ਕੈਂਸਰ ਦੇ ਮਰੀਜ਼ਾਂ ਦੀ ਜ਼ਿਆਦਾ ਗਿਣਤੀ ਆਉਣ ਕਾਰਨ ਮਾਲਵੇ ਨੂੰ ਪਹਿਲਾਂ ਹੀ ਕੈਂਸਰ ਬੈਲਟ ਕਿਹਾ ਜਾ ਰਿਹਾ ਸੀ। ਹੁਣ ਰਿਪੋਰਟਾਂ ਵਿੱਚ ਬ੍ਰੈਸਟ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਵਿੱਚ ਹੋਏ ਵਾਧੇ ਦੀ ਗੱਲ ਸਾਹਮਣੇ ਆਈ ਹੈ।
ਹਰ ਸਾਲ ਵੱਧਦੇ ਗਏ ਮੌਤਾਂ ਦੇ ਅੰਕੜੇ
ਸਾਲ ਮੌਤ
2014 1972
2015 2024
2016 2079
2017 2133
2018 2189
2019 2246
2020 2303
2021 2361
2022 2421
2023 2480
ਇਹ ਵੀ ਪੜ੍ਹੋ
ਬ੍ਰੈਸਟ ਕੈਂਸਰ ਦੇ ਵਧਣ ਦੇ ਇਹ ਹਨ ਮੁੱਖ ਕਾਰਨ
ਮਾੜੀ ਜੀਵਨ ਸ਼ੈਲੀ, ਸਰੀਰਕ ਗਤੀਵਿਧੀ ਦੀ ਘਾਟ, ਮਾਹਵਾਰੀ ਦਾ ਜਲਦੀ ਆਉਣਾ, ਫਸਲਾਂ ਵਿੱਚ ਹਾਨੀਕਾਰਕ ਕੀਟਨਾਸ਼ਕਾਂ ਦੀ ਵਰਤੋਂ, ਦੇਰ ਨਾਲ ਵਿਆਹ ਅਤੇ ਔਰਤਾਂ ਵਿੱਚ ਜਾਗਰੂਕਤਾ ਦੀ ਕਮੀ ਕੁਝ ਅਜਿਹੇ ਕਾਰਨ ਹਨ ਜੋ ਇਸ ਬਿਮਾਰੀ ਨੂੰ ਵਧਾ ਰਹੇ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਔਰਤਾਂ ਦਾ ਨਿਯਮਤ ਤੌਰ ਤੇ ਟੈਸਟ ਨਹੀਂ ਕਰਵਾਇਆ ਜਾਂਦਾ ਹੈ।
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼
ਬ੍ਰੈਸਟ ਵਿੱਚ ਦਰਦ, ਬ੍ਰੈਸਟ ਦੀ ਚਮੜੀ ਵਿੱਚ ਲਾਲੀ, ਬ੍ਰੈਸਟ ਦੇ ਆਲੇ ਦੁਆਲੇ ਸੋਜ, ਖੂਨ ਵਗਣਾ, ਬ੍ਰੈਸਟ ਦੀ ਸ਼ਕਲ ਵਿੱਚ ਤਬਦੀਲੀ ਛਾਤੀ ਦੇ ਕੈਂਸਰ ਦੇ ਮੁੱਖ ਲੱਛਣ ਹਨ। ਜੇਕਰ ਔਰਤਾਂ ਨੂੰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਪੰਜਾਬ ਦੀਆਂ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਵਧਣ ਦਾ ਮੁੱਖ ਕਾਰਨ ਮਾੜੀ ਜੀਵਨ ਸ਼ੈਲੀ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਹੈ। ਇਸ ਤੋਂ ਇਲਾਵਾ ਸ਼ਰਾਬ ਪੀਣ ਨਾਲ ਕੈਂਸਰ ਦਾ ਖਤਰਾ ਵੀ ਵੱਧ ਰਿਹਾ ਹੈ। ਰੋਜ਼ਾਨਾ 30 ਮਿੰਟ ਕਸਰਤ ਕਰਨੀ ਚਾਹੀਦੀ ਹੈ ਅਤੇ ਖਾਣ-ਪੀਣ ਦੀਆਂ ਆਦਤਾਂ ਨੂੰ ਵੀ ਸੁਧਾਰਨਾ ਚਾਹੀਦਾ ਹੈ।
ਬ੍ਰੈਸਟ ਕੈਂਸਰ ਦੇ ਕਾਰਨ ਅਤੇ ਉਪਚਾਰ
ਬ੍ਰੈਸਟ ਕੈਂਸਰ ਕਿਵੇਂ ਹੁੰਦਾ ਹੈ ਜਾਂ ਕਿਉਂ ਹੁੰਦਾ ਹੈ ਇਸਦਾ ਸਹੀ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਪਰ ਕੁਝ ਜੋਖਮ ਦੇ ਕਾਰਕ ਇਸਦੀ ਸੰਭਾਵਨਾ ਵਧੇਰੇ ਬਣਾਉਂਦੇ ਹਨ, ਜਿਨ੍ਹਾਂ ਚੋਂ ਕੁਝ ਹੇਠਾਂ ਦੇ ਰਹੇ ਹਾਂ
ਉਮਰ :ਬ੍ਰੈਸਟ ਕੈਂਸਰ ਦਾ ਖ਼ਤਰਾ ਉਮਰ ਦੇ ਨਾਲ ਵਧਦਾ ਹੈ।
ਜੈਨੇਟਿਕਸ :ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਬ੍ਰੈਸਟ ਕੈਂਸਰ ਹੈ ਜਾਂ ਸੀ, ਤਾਂ ਬ੍ਰੈਸਟ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਬ੍ਰੈਸਟ ਕੈਂਸਰ ਜਾਂ ਬ੍ਰੈਸਟ ਵਿੱਚ ਗੱਠ ਦਾ ਇਤਿਹਾਸ : ਜਿਨ੍ਹਾਂ ਔਰਤਾਂ ਨੂੰ ਪਹਿਲਾਂ ਬ੍ਰੈਸਟ ਕੈਂਸਰ ਹੋਇਆ ਹੈ ਜਾਂ ਹੋਇਆ ਸੀ ਤਾਂ ਉਨ੍ਹਾਂ ਵਿੱਚ ਇਹ ਬਿਮਾਰੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਸਰੀਰ ਦਾ ਵਜ਼ਨ : ਮੈਨੋਪੌਜ਼ ਤੋਂ ਬਾਅਦ ਜ਼ਿਆਦਾ ਜਿਆਦਾ ਵਜਨ ਵਾਲੀਆਂ ਔਰਤਾਂ ਨੂੰ ਉੱਚ ਐਸਟ੍ਰੋਜਨ ਦੇ ਪੱਧਰ ਕਾਰਨ ਬ੍ਰੈਸਟ ਕੈਂਸਰ ਹੋਣ ਦਾ ਖ਼ਤਰਾ ਵੀ ਵੱਧ ਹੁੰਦਾ ਹੈ।
ਸ਼ਰਾਬ ਦੀ ਵਰਤੋਂ : ਨਿਯਮਤ ਅਤੇ ਜ਼ਿਆਦਾ ਮਾਤਰਾ ਵਿੱਚ ਅਲਕੋਹਲ ਦਾ ਸੇਵਨ ਬ੍ਰੈਸਟ ਕੈਂਸਰ ਦੇ ਜੋਖਮ ਨੂੰ ਵਧਾਉਂਦਾ ਹੈ। ਨੈਸ਼ਨਲ ਕੈਂਸਰ ਇੰਸਟੀਚਿਊਟ (ਐਨਸੀਆਈ) ਦੁਆਰਾ ਕਰਵਾਏ ਗਏ ਅਧਿਐਨਾਂ ਵਿੱਚ ਲਗਾਤਾਰ ਪਾਇਆ ਗਿਆ ਹੈ ਕਿ ਸ਼ਰਾਬ ਦਾ ਸੇਵਨ ਕਰਨ ਵਾਲੀਆਂ ਔਰਤਾਂ ਵਿੱਚ ਬ੍ਰੈਸਟ ਕੈਂਸਰ ਦਾ ਖ਼ਤਰਾ ਵੱਧ ਹੁੰਦਾ ਹੈ।
ਰੇਡੀਏਸ਼ਨ ਐਕਸਪੋਜਰ : ਕਿਸੇ ਦੂਜੇ ਕੈਂਸਰ ਲਈ ਕੀਮੋਥੈਰੇਪੀ ਕਰਵਾਉਣਾ ਭਵਿੱਖ ਵਿੱਚ ਬ੍ਰੈਸਟ ਕੈਂਸਰ ਦੇ ਵਿਕਾਸ ਦੇ ਤੁਹਾਡੇ ਜੋਖਮ ਨੂੰ ਵਧਾ ਸਕਦਾ ਹੈ।
ਹਾਰਮੋਨ ਟ੍ਰੀਟਮੈਂਟ : NCI ਅਧਿਐਨਾਂ ਦੇ ਅਨੁਸਾਰ, ਮੌਖਿਕ ਗਰਭ ਨਿਰੋਧਕ ਲੈਣਾ ਬ੍ਰੈਸਟ ਕੈਂਸਰ ਦੇ ਜੋਖਮ ਨੂੰ ਥੋੜ੍ਹਾ ਵਧਾ ਸਕਦਾ ਹੈ।
ਕਿਰਪਾ ਕਰਕੇ ਧਿਆਨ ਦਿਓ ਕਿ ਕੁਝ ਔਰਤਾਂ ਨੂੰ ਬਿਨਾਂ ਕਿਸੇ ਜੋਖਮ ਦੇ ਕਾਰਕਾਂ ਦੇ ਵੀ ਬ੍ਰੈਸਟ ਕੈਂਸਰ ਹੋ ਸਕਦਾ ਹੈ। ਜੋਖਮ ਦੇ ਕਾਰਕ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਨੂੰ ਬਿਮਾਰੀ ਹੋ ਜਾਵੇਗੀ, ਅਤੇ ਸਾਰੇ ਜੋਖਮ ਕਾਰਕਾਂ ਦਾ ਇੱਕੋ ਜਿਹਾ ਪ੍ਰਭਾਵ ਨਹੀਂ ਹੁੰਦਾ।
ਬ੍ਰੈਸਟ ਦੀ ਜਾਂਚ ਕਦੋਂ ਕੀਤੀ ਜਾਣੀ ਚਾਹੀਦੀ ਹੈ?
ਅਮਰੀਕਨ ਕਾਲਜ ਆਫ਼ ਔਬਸਟੇਟ੍ਰੀਸ਼ੀਅਨਜ਼ ਐਂਡ ਗਾਇਨੀਕੋਲੋਜਿਸਟ (ਏਸੀਓਜੀ) ਨੇ ਸਿਫ਼ਾਰਸ਼ ਕੀਤੀ ਹੈ ਕਿ 20 ਅਤੇ 30 ਸਾਲਾਂ ਦੀਆਂ ਔਰਤਾਂ ਨੂੰ ਹਰ ਇੱਕ ਤੋਂ ਤਿੰਨ ਸਾਲਾਂ ਵਿੱਚ ਇੱਕ ਵਾਰ ਬ੍ਰੈਸਟ ਦੀ ਜਾਂਚ ਕਰਨੀ ਚਾਹੀਦੀ ਹੈ, ਅਤੇ 40 ਸਾਲ ਦੀ ਉਮਰ ਤੋਂ ਬਾਅਦ, ਇਹ ਹਰ ਸਾਲ ਕੀਤੀ ਜਾਣੀ ਚਾਹੀਦੀ ਹੈ।
ACOG ਸਿਫ਼ਾਰਸ਼ ਕਰਦਾ ਹੈ ਕਿ ਔਰਤਾਂ 20 ਸਾਲ ਦੀ ਉਮਰ ਤੋਂ ਹੀ ਛਾਤੀ ਦੀ ਸਵੈ-ਜਾਂਚ ਸ਼ੁਰੂ ਕਰ ਦੇਣ। ਜਿਹੜੀਆਂ ਔਰਤਾਂ ਆਪਣੇ ਆਪ ਬ੍ਰੈਸਟ ਦੀ ਜਾਂਚ ਕਰਨ ਦਾ ਫੈਸਲਾ ਕਰਦੀਆਂ ਹਨ, ਉਹਨਾਂ ਕੋਲ ਇਸਨੂੰ ਜਾਂਚਣ ਦੀ ਤਕਨੀਕ ਇੱਕ ਪ੍ਰਮਾਣਿਤ ਡਾਕਟਰ ਤੋਂ ਪਤਾ ਕਰ ਲੈਣੀ ਚਾਹੀਦੀ ਹੈ। ਛਾਤੀ ਦੇ ਸਵੈ-ਜਾਂਚ ਦੌਰਾਨ ਦੇਖੇ ਗਏ ਕੋਈ ਵੀ ਲੱਛਣ ਤੁਰੰਤ ਡਾਕਟਰ ਨੂੰ ਦੱਸੇ ਜਾਣੇ ਚਾਹੀਦੇ ਹਨ।
ਜਿਨ੍ਹਾਂ ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਲੱਛਣਾਂ ਦਾ ਵੱਧ ਖ਼ਤਰਾ ਹੁੰਦਾ ਹੈ, ਉਹਨਾਂ ਨੂੰ ਉਹਨਾਂ ਦੇ ਸਾਲਾਨਾ ਮੈਮੋਗ੍ਰਾਮ ਦੇ ਨਾਲ ਉਹਨਾਂ ਦੀ ਬ੍ਰੈਸਟ ਦਾ ਸਾਲਾਨਾ MRI ਕਰਵਾਉਣਾ ਚਾਹੀਦਾ ਹੈ। ਨਾਲ ਹੀ ਆਪਣੇ ਡਾਕਟਰ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ।