Uric Acid: ਗਲਤੀ ਨਾਲ ਵੀ ਨਾ ਖਾਓ ਇਹ ਚੀਜ਼ਾਂ, ਸਰੀਰ ‘ਚ ਵੱਧਦਾ ਹੈ ਯੂਰਿਕ ਐਸਿਡ ਦਾ ਪੱਧਰ

Published: 

02 May 2023 18:22 PM

ਵਧੇ ਹੋਏ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਨਾ ਕੀਤਾ ਜਾਵੇ ਤਾਂ ਇਹ ਕ੍ਰਿਸਟਲ ਦਾ ਰੂਪ ਧਾਰਨ ਕਰਨ ਲੱਗ ਪੈਂਦਾ ਹੈ ਅਤੇ ਜੋੜਾਂ ਦੇ ਆਲੇ-ਦੁਆਲੇ ਜੰਮ ਕੇ ਉਨ੍ਹਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ। ਤੁਸੀਂ ਇਸ ਨੂੰ ਭੋਜਨ ਦੁਆਰਾ ਕੰਟਰੋਲ ਕਰ ਸਕਦੇ ਹੋ। ਜਾਣੋ ਕਿਹੜੀਆਂ ਚੀਜ਼ਾਂ ਨਾ ਖਾਣ ਨਾਲ ਸਰੀਰ 'ਚ ਯੂਰਿਕ ਐਸਿਡ ਦਾ ਪੱਧਰ ਘੱਟਦਾ ਹੈ।

Uric Acid: ਗਲਤੀ ਨਾਲ ਵੀ ਨਾ ਖਾਓ ਇਹ ਚੀਜ਼ਾਂ, ਸਰੀਰ ਚ ਵੱਧਦਾ ਹੈ ਯੂਰਿਕ ਐਸਿਡ ਦਾ ਪੱਧਰ

ਵੱਧ ਗਿਆ ਹੈ ਯੂਰਿਕ ਐਸਿਡ ਤਾਂ ਇਸ ਤਰ੍ਹਾਂ ਦੀ ਰੱਖੋ ਡਾਈਟ, ਮਾਹਿਰਾਂ ਤੋਂ ਜਾਣੋ

Follow Us On

ਯੂਰਿਕ ਐਸਿਡ (Uric Acid) ਦਾ ਵਧਣਾ ਅੱਜਕੱਲ੍ਹ ਇੱਕ ਆਮ ਸਮੱਸਿਆ ਹੈ ਅਤੇ ਕਿਉਂਕਿ ਅੱਜ ਕੱਲ੍ਹ ਨਾ ਸਿਰਫ਼ ਬਜ਼ੁਰਗਾਂ ਨੂੰ ਸਗੋਂ ਨੌਜਵਾਨਾਂ ਨੂੰ ਵੀ ਯੂਰਿਕ ਐਸਿਡ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਜੋੜਾਂ ਦਾ ਦਰਦ, ਕਿਡਨੀ ਦੀ ਸਮੱਸਿਆ ਜਾਂ ਹੋਰ ਸਮੱਸਿਆ ਬਣੀ ਰਹਿੰਦੀ ਹੈ। ਯੂਰਿਕ ਐਸਿਡ ਸਾਡੇ ਸਰੀਰ ਵਿੱਚ ਪਿਊਰੀਨ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ ਅਤੇ ਇਹ ਕਿਡਨੀ ਰਾਹੀਂ ਪਿਸ਼ਾਬ ਦੇ ਨਾਲ ਸਰੀਰ ਵਿੱਚੋਂ ਬਾਹਰ ਆਉਂਦਾ ਹੈ। ਕਈ ਵਾਰ ਯੂਰਿਕ ਐਸਿਡ ਸਰੀਰ ਤੋਂ ਬਾਹਰ ਨਹੀਂ ਨਿਕਲ ਪਾਉਂਦਾ ਅਤੇ ਇਸ ਦਾ ਪੱਧਰ ਵਧਣ ਲੱਗਦਾ ਹੈ। ਜੇਕਰ ਵਧੇ ਹੋਏ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਨਾ ਕੀਤਾ ਜਾਵੇ ਤਾਂ ਇਹ ਕ੍ਰਿਸਟਲ ਦਾ ਰੂਪ ਧਾਰਨ ਕਰਨ ਲੱਗ ਪੈਂਦਾ ਹੈ ਅਤੇ ਜੋੜਾਂ ਦੇ ਆਲੇ-ਦੁਆਲੇ ਉਨ੍ਹਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ।

ਇਸ ਕਾਰਨ ਹੋਣ ਵਾਲੀਆਂ ਸਮੱਸਿਆਵਾਂ ‘ਚੋਂ ਗਠੀਆ ਸਭ ਤੋਂ ਆਮ ਹੈ। ਤੁਸੀਂ ਇਸ ਨੂੰ ਭੋਜਨ ਦੁਆਰਾ ਕੰਟਰੋਲ ਕਰ ਸਕਦੇ ਹੋ। ਜਾਣੋ ਕਿਹੜੀਆਂ ਚੀਜ਼ਾਂ ਨਾ ਖਾਣ ਨਾਲ ਸਰੀਰ ‘ਚ ਯੂਰਿਕ ਐਸਿਡ ਦਾ ਪੱਧਰ ਘੱਟ ਹੋਣ ਲੱਗਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਕੈਮੀਕਲ ਪਿਊਰੀਨ ਸਿਰਫ਼ ਸਰੀਰ ਵਿੱਚ ਹੀ ਨਹੀਂ, ਸਗੋਂ ਖਾਣ-ਪੀਣ ਦੀਆਂ ਕੁਝ ਚੀਜ਼ਾਂ ਵਿੱਚ ਵੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਫਰੁਕਟੋਜ਼ ਨੂੰ ਧਿਆਨ ਵਿਚ ਰੱਖਦੇ ਹੋਏ ਭੋਜਨ ਵੀ ਲੈਣਾ ਚਾਹੀਦਾ ਹੈ। ਇਹ ਇੱਕ ਕੁਦਰਤੀ ਸ਼ੂਗਰ ਮੰਨਿਆ ਜਾਂਦਾ ਹੈ ਜੋ ਸਬਜ਼ੀਆਂ ਅਤੇ ਫਲਾਂ ਵਿੱਚ ਮੌਜੂਦ ਹੁੰਦਾ ਹੈ। ਜੇਕਰ ਇਸ ਦਾ ਸੇਵਨ ਜ਼ਿਆਦਾ ਹੋਵੇ ਤਾਂ ਸਰੀਰ ‘ਚ ਯੂਰਿਕ ਐਸਿਡ ਦਾ ਪੱਧਰ ਵਿਗੜਨਾ ਸ਼ੁਰੂ ਹੋ ਜਾਂਦਾ ਹੈ।

ਫਲ ਅਤੇ ਸੁੱਕੇ ਫਲ

ਓ ਜੋ ਸਰੀਰ ਵਿੱਚ ਪਿਊਰੀਨ ਦੀ ਮਾਤਰਾ ਵਧਾਉਣ ਦਾ ਕੰਮ ਕਰਦੇ ਹਨ। ਅੰਗੂਰ ਅਤੇ ਕਿਸ਼ਮਿਸ਼ ਵਰਗੀਆਂ ਚੀਜ਼ਾਂ ‘ਚ ਪਿਊਰੀਨ ਜ਼ਿਆਦਾ ਹੁੰਦੀ ਹੈ, ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।

ਇਮਲੀ

ਜਿਨ੍ਹਾਂ ਨੂੰ ਖੱਟਾ ਬਹੁਤ ਪਸੰਦ ਹੈ, ਉਨ੍ਹਾਂ ਨੂੰ ਇਸ ਆਦਤ ਨੂੰ ਬਦਲਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਮਲੀ ਭਾਵੇਂ ਸਵਾਦਿਸ਼ਟ ਹੋਵੇ ਪਰ ਇਹ ਸਰੀਰ ਵਿੱਚ ਯੂਰਿਕ ਐਸਿਡ ਦੀ ਸਥਾਈ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਗੋਲ ਗੱਪਾ ਜਾਂ ਚਾਟ ਵਰਗੀਆਂ ਚੀਜ਼ਾਂ ਘੱਟ ਖਾਓ ਕਿਉਂਕਿ ਇਨ੍ਹਾਂ ਵਿੱਚ ਇਮਲੀ ਦੀ ਚਟਨੀ ਮਿਲਾਈ ਜਾਂਦੀ ਹੈ।

ਜਾਨਵਰਾਂ ਦੇ ਅੰਗ ਵੀ ਵਧਾਉਂਦੇ ਹਨ ਯੂਰਿਕ ਐਸਿਡ

ਯੂਰਿਕ ਐਸਿਡ ਦੀ ਸਮੱਸਿਆ ਮੀਟ ਜਾਂ ਚਿਕਨ ਨਾਲ ਵੀ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਡਨੀ ਅਤੇ ਲੀਵਰ ਵਰਗੇ ਜਾਨਵਰਾਂ ਦੇ ਅੰਗਾਂ ਨੂੰ ਖਾਣ ਤੋਂ ਬਚੋ। ਇਨ੍ਹਾਂ ‘ਚ ਵੀ ਪਿਊਰੀਨ ਦਾ ਪੱਧਰ ਜ਼ਿਆਦਾ ਹੁੰਦਾ ਹੈ ਅਤੇ ਅਜਿਹੀ ਸਥਿਤੀ ‘ਚ ਤੁਸੀਂ ਯੂਰਿਕ ਐਸਿਡ ਦੇ ਮਰੀਜ਼ ਬਣ ਸਕਦੇ ਹੋ।

ਸਮੁੰਦਰੀ ਭੋਜਨ

ਟੂਨਾ, ਸ਼ੈਲਫਿਸ਼ ਵਰਗੇ ਕਈ ਸਮੁੰਦਰੀ ਭੋਜਨ ਵਿੱਚ ਪਿਊਰੀਨ ਸਭ ਤੋਂ ਵੱਧ ਪਾਇਆ ਜਾਂਦਾ ਹੈ। ਇਨ੍ਹਾਂ ਤੋਂ ਬਣੀਆਂ ਚੀਜ਼ਾਂ ਖਾਣ ‘ਚ ਸਵਾਦ ਲੱਗਦੀਆਂ ਹਨ ਪਰ ਇਨ੍ਹਾਂ ਨੂੰ ਖਾਣ ਦੀ ਆਦਤ ਸਰੀਰ ਨੂੰ ਭਾਰੀ ਪੈ ਸਕਦੀ ਹੈ। ਜਿਨ੍ਹਾਂ ਨੂੰ ਗਠੀਆ ਜਾਂ ਜੋੜਾਂ ਦਾ ਦਰਦ ਹੈ, ਉਨ੍ਹਾਂ ਨੂੰ ਸਮੁੰਦਰੀ ਭੋਜਨ ਜਾਂ ਰੈੱਡ ਮੀਟ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ