Air Pollution: ਹਵਾ ਪ੍ਰਦੂਸ਼ਣ ਦਾ ਗਰਭਵਤੀ ਔਰਤਾਂ ਨੂੰ ਵੱਧ ਖ਼ਤਰਾ, ਇੰਝ ਕਰੋ ਬਚਾਅ

Published: 

13 Oct 2023 19:48 PM

Air Pollution Side effects: ਇਸ ਮਹੀਨੇ ਦੀ ਸ਼ੁਰੂਆਤ ਤੋਂ ਦਿੱਲੀ-ਐਨਸੀਆਰ ਸਮੇਤ ਕਈ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਅਜਿਹੇ 'ਚ ਡਾਕਟਰਾਂ ਨੇ ਅਲਰਟ ਕੀਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਤੋਂ ਲੋਕਾਂ ਨੂੰ ਖੁਦ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣਾ ਹੋਵੇਗਾ। ਇਸ ਦੇ ਲਈ ਡਾਕਟਰਾਂ ਨੇ ਕੁਝ ਟਿਪਸ ਸਾਂਝੇ ਕੀਤੇ ਹਨ।

Air Pollution: ਹਵਾ ਪ੍ਰਦੂਸ਼ਣ ਦਾ ਗਰਭਵਤੀ ਔਰਤਾਂ ਨੂੰ ਵੱਧ ਖ਼ਤਰਾ, ਇੰਝ ਕਰੋ ਬਚਾਅ
Follow Us On

Air Pollution effects on body: ਮੌਸਮ ‘ਚ ਬਦਲਾਅ ਅਤੇ ਠੰਡ ਦੇ ਸ਼ੁਰੂ ਹੋਣ ਨਾਲ ਦਿੱਲੀ (Delhi) ਅਤੇ ਐਨਸੀਆਰ ਸਮੇਤ ਕਈ ਇਲਾਕਿਆਂ ‘ਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਵਧਦੇ ਖ਼ਤਰੇ ਦੇ ਮੱਦੇਨਜ਼ਰ ਦਿੱਲੀ-ਐਨਸੀਆਰ ਵਿੱਚ ਗ੍ਰੈਪ ਦੇ ਪਹਿਲੇ ਪੜਾਅ ਨੂੰ ਸ਼ੁਰੂ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਪ੍ਰਦੂਸ਼ਣ ਦਾ ਸਿਹਤ ‘ਤੇ ਵੀ ਗੰਭੀਰ ਅਸਰ ਪੈਂਦਾ ਹੈ। ਇਸ ਨਾਲ ਫੇਫੜਿਆਂ ਦੀ ਇਨਫੈਕਸ਼ਨ, ਅਸਥਮਾ ਅਤੇ ਬ੍ਰੌਨਕਾਈਟਸ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ। ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਪ੍ਰਦੂਸ਼ਣ ਦਾ ਸਭ ਤੋਂ ਵੱਧ ਖ਼ਤਰਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਤੋਂ ਗਰਭਵਤੀ ਔਰਤਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਆਉਣ ਵਾਲੇ ਦਿਨਾਂ ‘ਚ ਪ੍ਰਦੂਸ਼ਣ ਦਾ ਪੱਧਰ ਹੋਰ ਵਧੇਗਾ। ਜੇਕਰ ਹੁਣੇ ਹੀ ਸਾਵਧਾਨੀ ਵਰਤੀ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਗੰਭੀਰ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।

ਗੁਰੂਗ੍ਰਾਮ ਵਿਖੇ ਮੈਕਸ ਹਸਪਤਾਲ ਦੇ ਐਸੋਸੀਏਟ ਡਾਇਰੈਕਟਰ (ਆਬਸਟੇਟ੍ਰਿਕਸ ਅਤੇ ਗਾਇਨੀਕੋਲੋਜੀ) ਅਤੇ ਔਰਾ ਸਪੈਸ਼ਲਿਟੀ ਕਲੀਨਿਕ ਦੇ ਡਾਇਰੈਕਟਰ ਡਾ. ਰਿਤੂ ਸੇਠੀ ਨੇ ਇਸ ਤੇ ਚਿੰਤਾ ਜਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ (Air Pollution) ਵਧਣ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਸਾਹ ਦੀਆਂ ਬੀਮਾਰੀਆਂ ਹਨ, ਉਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ। ਵਧਦੇ ਪ੍ਰਦੂਸ਼ਣ ਕਾਰਨ ਖਾਸ ਕਰਕੇ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਪ੍ਰਦੂਸ਼ਣ ਹੁਣ ਬਹੁਤਾ ਨਹੀਂ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਵਧੇਗਾ। ਇਸ ਨਾਲ ਗਰਭਵਤੀ ਔਰਤ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਗਰਭਵਤੀ ਔਰਤਾਂ ਨੂੰ ਸਾਹ ਦੀ ਸਮੱਸਿਆ

ਡਾ. ਰਿਤੂ ਸ਼ੇਠੀ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ਦਾ ਪੱਧਰ ਵਧਣ ਕਾਰਨ ਗਰਭਵਤੀ ਔਰਤਾਂ ਨੂੰ ਸਾਹ ਦੀ ਸਮੱਸਿਆ ਹੋ ਸਕਦੀ ਹੈ। ਜਿਨ੍ਹਾਂ ਔਰਤਾਂ ਨੂੰ ਪਹਿਲਾਂ ਹੀ ਅਸਥਮਾ ਹੈ, ਉਨ੍ਹਾਂ ਦੀ ਬੀਮਾਰੀ ਅਚਾਨਕ ਵੱਧਣ ਲੱਗਦੀ ਹੈ। ਦਮੇ ਦਾ ਦੌਰਾ ਨਾ ਹੋਣ ‘ਤੇ ਵੀ ਸਾਹ ਲੈਣ ‘ਚ ਤਕਲੀਫ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਘਬਰਾਹਟ ਵੀ ਹੁੰਦੀ ਹੈ।

ਵਧਦੇ ਪ੍ਰਦੂਸ਼ਣ ਦਾ ਅਸਰ ਗਰਭਵਤੀ ਔਰਤ ਦੇ ਬੱਚੇ ‘ਤੇ ਵੀ ਪੈ ਸਕਦਾ ਹੈ। ਬੱਚੇ ਨੂੰ ਜਨਮ ਤੋਂ ਬਾਅਦ ਆਈਸੀਯੂ ਵਿੱਚ ਦਾਖਲ ਕਰਵਾਉਣ ਦੀ ਲੋੜ ਹੋ ਸਕਦੀ ਹੈ। ਕੁਝ ਮਾਮਲਿਆਂ ਵਿੱਚ ਸਮੇਂ ਤੋਂ ਪਹਿਲਾਂ ਜਨਮ ਦਾ ਖ਼ਤਰਾ ਵੀ ਹੁੰਦਾ ਹੈ। ਅਜਿਹੇ ‘ਚ ਔਰਤਾਂ ਨੂੰ ਖੁਦ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣਾ ਹੋਵੇਗਾ। ਇਸਦੇ ਲਈ ਤੁਸੀਂ ਇਹਨਾਂ ਟਿਪਸ ਨੂੰ ਫਾਲੋ ਕਰ ਸਕਦੇ ਹੋ।

ਇੰਝ ਕਰੋ ਬਚਾਓ

ਸਾਹ ਦੀ ਐਕਸਰਸਾਈਜ਼ ਕਰੋ

ਸਵੇਰੇ-ਸ਼ਾਮ ਘਰੋਂ ਬਾਹਰ ਨਾ ਨਿਕਲੋ

ਸਾਹ ਲੈਣ ‘ਚ ਤਕਲੀਫ਼ ਹੋਣ ਤੇ ਡਾਕਟਰ ਦੀ ਸਲਾਹ ਲਓ

ਰੋਜ਼ਾਨਾ ਸਵੇਰੇ ਘਰ ਚ ਹੀ ਯੋਗਾ ਕਰੋ

ਜ਼ਿਆਦਾ ਪ੍ਰਦੂਸ਼ਣ ਹੈ ਤਾਂ ਮਾਸਕ ਪਾ ਕੇ ਬਾਹਰ ਨਿਕਲੋ

Exit mobile version