ਕੰਗਨਾ ਰਣੌਤ ਨੇ ਇਸ ਬਾਲੀਵੁੱਡ ਸੁਪਰਸਟਾਰ ਨੂੰ ਕਿਉਂ ਕਿਹਾ ਵਿਚਾਰਾ ?

Published: 

12 Feb 2023 10:58 AM

ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਵਾਰ ਕੰਗਨਾ ਰਣੌਤ ਨੇ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਬਾਰੇ ਅਜਿਹਾ ਹੀ ਬਿਆਨ ਦਿੱਤਾ ਹੈ, ਜਿਸ ਨੂੰ ਲੈ ਕੇ ਉਹ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ।

ਕੰਗਨਾ ਰਣੌਤ ਨੇ ਇਸ ਬਾਲੀਵੁੱਡ ਸੁਪਰਸਟਾਰ ਨੂੰ ਕਿਉਂ ਕਿਹਾ ਵਿਚਾਰਾ ?
Follow Us On

ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਇਸ ਵਾਰ ਕੰਗਨਾ ਰਣੌਤ ਨੇ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਬਾਰੇ ਅਜਿਹਾ ਹੀ ਬਿਆਨ ਦਿੱਤਾ ਹੈ, ਜਿਸ ਨੂੰ ਲੈ ਕੇ ਉਹ ਇਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਅਸਲ ‘ਚ ਆਮਿਰ ਖਾਨ ਇਕ ਕਿਤਾਬ ਲਾਂਚ ਦੇ ਸਿਲਸਿਲੇ ‘ਚ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਗਏ ਸਨ। ਇਸ ਦੌਰਾਨ ਜਦੋਂ ਆਮਿਰ ਖਾਨ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਬਾਲੀਵੁੱਡ ਦੀ ਅਜਿਹੀ ਕੋਈ ਅਭਿਨੇਤਰੀ ਹੈ ਜੋ ਸ਼ੋਭਾ ਡੇ ਦੀ ਬਾਇਓਪਿਕ ‘ਚ ਸ਼ੋਭਾ ਡੇ ਦਾ ਕਿਰਦਾਰ ਚੰਗੀ ਤਰ੍ਹਾਂ ਨਿਭਾ ਸਕਦੀ ਹੈ। ਇਸ ਦੇ ਜਵਾਬ ‘ਚ ਆਮਿਰ ਖਾਨ ਨੇ ਦੀਪਿਕਾ, ਆਲੀਆ ਭੱਟ ਅਤੇ ਪ੍ਰਿਅੰਕਾ ਦੇ ਨਾਂ ਦਾ ਜ਼ਿਕਰ ਕੀਤਾ। ਇਸ ‘ਤੇ ਜਦੋਂ ਆਮਿਰ ਨੂੰ ਕੰਗਨਾ ਰਣੌਤ ਦਾ ਇਹ ਕਿਰਦਾਰ ਨਿਭਾਉਣ ਦਾ ਸਵਾਲ ਪੁੱਛਿਆ ਗਿਆ ਤਾਂ ਆਮਿਰ ਖਾਨ ਨੇ ਕੰਗਨਾ ਰਣੌਤ ਦੀ ਅਦਾਕਾਰੀ ਦੀ ਤਾਰੀਫ ਕੀਤੀ। ਪਰ ਆਮਿਰ ਖਾਨ ਵਲੋਂ ਤਾਰੀਫ ਕੀਤੇ ਜਾਣ ‘ਤੇ ਕੰਗਨਾ ਰਣੌਤ ਨੇ ਅਜਿਹਾ ਜਵਾਬ ਦਿੱਤਾ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਆਮਿਰ ਖਾਨ ਦੀ ਤਾਰੀਫ ਕਰਨ ਤੋਂ ਬਾਅਦ ਕੰਗਨਾ ਨੇ ਟਵੀਟ ਕੀਤਾ, ‘ਵਿਚਾਰਾ ਆਮਿਰ ਖਾਨ। ਉਸ ਨੇ ਮੇਰਾ ਨਾਮ ਨਾਂ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਜਾਣਦੇ ਕਿ ਮੈਂ ਇਕਲੌਤੀ ਅਭਿਨੇਤਰੀ ਹਾਂ ਜਿਸ ਨੇ ਤਿੰਨ ਵਾਰ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ ਹੈ। ਆਮਿਰ ਨੇ ਇਨ੍ਹਾਂ ਵਿੱਚੋਂ ਕਿਸੇ ਵੀ ਸਨਮਾਨ ਦਾ ਜ਼ਿਕਰ ਨਹੀਂ ਕੀਤਾ। ਲੇਖਿਕਾ ਸ਼ੋਭਾ ਜੀ ਦਾ ਜ਼ਿਕਰ ਕਰਦੇ ਹੋਏ ਕੰਗਨਾ ਨੇ ਅੱਗੇ ਕਿਹਾ- ਮੈਂ ਯਕੀਨੀ ਤੌਰ ‘ਤੇ ਤੁਹਾਡੀ ਭੂਮਿਕਾ ਨਿਭਾਉਣਾ ਚਾਹਾਂਗੀ। ਤੁਹਾਡਾ ਧੰਨਵਾਦ.

ਸ਼ੋਭਾ ਡੇ ਹੋਰਾਂ ਨੂੰ ਕਿਤਾਬ ਰਿਲੀਜ਼ ਲਈ ਵਧਾਈ

ਕੰਗਨਾ ਰਣੌਤ ਨੇ ਸ਼ੋਭਾ ਡੇ ਜੀ ਨੂੰ ਕਿਤਾਬ ਰਿਲੀਜ਼ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੰਗਨਾ ਨੇ ਕਿਹਾ ਕਿ ਸ਼ੋਭਾ ਜੀ ਅਤੇ ਮੇਰੀ ਸਿਆਸੀ ਰਾਏ ਨਿਸ਼ਚਿਤ ਤੌਰ ‘ਤੇ ਵੱਖ-ਵੱਖ ਹੈ। ਪਰ ਉਹਨਾਂ ਨੇ ਹਮੇਸ਼ਾ ਮੇਰੀ ਕਲਾ ਅਤੇ ਅਦਾਕਾਰੀ ਦੀ ਸ਼ਲਾਘਾ ਕੀਤੀ ਹੈ। ਮੇਰੀ ਮਿਹਨਤ ਅਤੇ ਲਗਨ ਨੂੰ ਦੇਖਿਆ। ਮੈਡਮ ਨੂੰ ਨਵੀਂ ਕਿਤਾਬ ਲਈ ਬਹੁਤ ਬਹੁਤ ਮੁਬਾਰਕਾਂ।

ਮੇਰੇ ਕੋਲ 4 ਰਾਸ਼ਟਰੀ ਅਤੇ 1 ਪਦਮ ਸ਼੍ਰੀ ਪੁਰਸਕਾਰ

ਅਮੀਰ ਖਾਨ ‘ਤੇ ਆਪਣੀ ਟਿੱਪਣੀ ਕਰਨ ਤੋਂ ਬਾਅਦ, ਅਗਲੇ ਟਵੀਟ ਵਿੱਚ ਕੰਗਨਾ ਨੇ ਲਿਖਿਆ ਕਿ ਮੇਰੇ ਕੋਲ ਚਾਰ ਰਾਸ਼ਟਰੀ ਪੁਰਸਕਾਰ ਅਤੇ ਇੱਕ ਪਦਮ ਸ਼੍ਰੀ ਹੈ। ਮੇਰੇ ਪ੍ਰਸ਼ੰਸਕਾਂ ਨੇ ਮੈਨੂੰ ਇਹ ਯਾਦ ਕਰਵਾਇਆ, ਨਹੀਂ ਤਾਂ ਮੈਂ ਭੁੱਲ ਜਾਂਦੀ ਹਾਂ ਕਿ ਮੇਰੇ ਕੋਲ ਕਿੰਨੇ ਪੁਰਸਕਾਰ ਹਨ।

ਕੰਗਨਾ ਟ੍ਰੋਲ ਹੋਈ

ਸੀਨੀਅਰ ਕਲਾਕਾਰ ਆਮਿਰ ਖਾਨ ‘ਤੇ ਟਵੀਟ ਕਰਕੇ ਕੰਗਨਾ ਰਣੌਤ ਟ੍ਰੋਲ ਹੋ ਗਈ। ਕਈ ਲੋਕਾਂ ਨੇ ਕੰਗਨਾ ਦੇ ਇਸ ਟਵੀਟ ਨੂੰ ਉਸ ਦਾ ਬਚਕਾਨਾ ਕੰਮ ਕਰਾਰ ਦਿੱਤਾ ਹੈ। ਕੰਗਨਾ ਦਾ ਜ਼ਿਕਰ ਕਰਦੇ ਹੋਏ ਯੂਜ਼ਰਸ ਨੇ ਕਿਹਾ ਕਿ ਕੰਗਨਾ ਨੂੰ ਆਪਣੇ ਸੀਨੀਅਰ ਕਲਾਕਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਯੂਜ਼ਰਸ ਨੇ ਕਿਹਾ ਕਿ ਕਈ ਵਾਰ ਕਿਸੇ ਇਕ ਐਕਟਰ ਜਾਂ ਅਭਿਨੇਤਰੀ ਦਾ ਨਾਂ ਦਿਮਾਗ ‘ਚ ਨਹੀਂ ਆਉਂਦਾ ਪਰ ਉਨ੍ਹਾਂ ਦੇ ਸੀਨੀਅਰ ਕਲਾਕਾਰਾਂ ਪ੍ਰਤੀ ਇਸ ਤਰ੍ਹਾਂ ਦਾ ਵਤੀਰਾ ਕੰਗਨਾ ਰਣੌਤ ਨੂੰ ਸ਼ੋਭਾ ਨਹੀਂ ਦਿੰਦਾ।