ਮੈਂ ਹਮੇਸ਼ਾ ਇੱਕ ਚੰਗਾ ਪਤੀ ਬਣਨ ਦੀ ਕੋਸ਼ਿਸ਼ ਕਰਦਾ ਹਾਂ: ਵਿੱਕੀ ਕੌਸ਼ਲ

tv9-punjabi
Published: 

14 Mar 2023 14:44 PM

Happy Life: ਕੈਟਰੀਨਾ ਵਿੱਕੀ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ, ਉੱਥੇ ਹੀ ਵਿੱਕੀ ਕੌਸ਼ਲ ਦਾ ਵੀ ਮੰਨਣਾ ਹੈ ਕਿ ਕੈਟਰੀਨਾ ਦੀ ਜ਼ਿੰਦਗੀ 'ਚ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਜ਼ਿਆਦਾ ਖੂਬਸੂਰਤ ਹੋ ਗਈ ਹੈ।

ਮੈਂ ਹਮੇਸ਼ਾ ਇੱਕ ਚੰਗਾ ਪਤੀ ਬਣਨ ਦੀ ਕੋਸ਼ਿਸ਼ ਕਰਦਾ ਹਾਂ: ਵਿੱਕੀ ਕੌਸ਼ਲ
Follow Us On

Bollywood: ਬਾਲੀਵੁੱਡ ਦੇ ਦੋ ਸਿਤਾਰਿਆਂ ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ (Katrina Kaif) ਦੇ ਵਿਆਹ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਦੋਵੇਂ ਇੱਕ ਦੂਜੇ ਨਾਲ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਬਿਤਾ ਰਹੇ ਹਨ। ਇਸ ਲਈ ਇਹ ਦੋਵੇਂ ਇਸ ਸਮੇਂ ਬਾਲੀਵੁੱਡ ਦੀਆਂ ਬੇਮਿਸਾਲ ਜੋੜੀਆਂ ‘ਚ ਗਿਣੇ ਜਾਂਦੇ ਹਨ। ਜਿੱਥੇ ਕੈਟਰੀਨਾ ਵਿੱਕੀ ਨਾਲ ਖੁਸ਼ਹਾਲ ਜ਼ਿੰਦਗੀਬਤੀਤ ਕਰ ਰਹੀ ਹੈ, ਉੱਥੇ ਹੀ ਵਿੱਕੀ ਕੌਸ਼ਲ ਦਾ ਵੀ ਮੰਨਣਾ ਹੈ ਕਿ ਕੈਟਰੀਨਾ ਦੀ ਜ਼ਿੰਦਗੀ ‘ਚ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਜ਼ਿਆਦਾ ਖੂਬਸੂਰਤ ਹੋ ਗਈ ਹੈ। ਹਾਲਾਂਕਿ, ਵਿੱਕੀ ਮਹਿਸੂਸ ਕਰਦਾ ਹੈ ਕਿ ਉਸ ਵਿੱਚ ਉਹ ਸਾਰੇ ਗੁਣ ਨਹੀਂ ਹਨ ਜੋ ਉਸਨੂੰ ਸੰਪੂਰਨ ਪਤੀ ਬਣਾ ਸਕਦੇ ਹਨ। ਹਾਲ ਹੀ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿੱਕੀ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੇ ਕਈ ਰਾਜ਼ ਸਾਂਝੇ ਕੀਤੇ।

ਵਿਆਹੁਤਾ ਜੀਵਨ ਇੱਕ ਸੁਪਨੇ ਵਰਗਾ ਹੈ- ਵਿੱਕੀ ਕੌਸ਼ਲ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਕੀ ਕੌਸ਼ਲ ਨੇ ਦੱਸਿਆ ਕਿ ਕੈਟਰੀਨਾ ਨਾਲ ਉਨ੍ਹਾਂ ਦਾ ਵਿਆਹੁਤਾ ਜੀਵਨ ਇੱਕ ਸੁਪਨੇ ਵਰਗਾ ਹੈ। ਉਹ ਦੋਵੇਂ ਇੱਕ ਦੂਜੇ ਤੋਂ ਬਹੁਤ ਖੁਸ਼ ਹਨ। ਵਿੱਕੀ ਨੇ ਦੱਸਿਆ ਕਿ ਉਹ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਆਉਣ ਵਾਲੇ ਕੱਲ੍ਹ ਵਿੱਚ ਉਹ ਅੱਜ ਨਾਲੋਂ ਵੱਧ ਕਾਬਲ ਅਤੇ ਚੰਗਾ ਪਤੀ ਬਣੇ। ਵਿੱਕੀ ਦਾ ਮੰਨਣਾ ਹੈ ਕਿ ਅਜਿਹਾ ਸੋਚਣ ਅਤੇ ਕਰਨ ਨਾਲ ਉਸ ਦਾ ਅਤੇ ਕੈਟਰੀਨਾ ਕੈਫ ਦਾ ਪਿਆਰ (Katrina Kaif Love) ਮਜ਼ਬੂਤ ਹੋ ਰਿਹਾ ਹੈ।

ਹਰ ਰੋਜ਼ ਸਿੱਖਣ ਲਈ ਬਹੁਤ ਕੁਝ ਹੈ

ਵਿੱਕੀ ਨੇ ਦੱਸਿਆ ਕਿ ਬੈਚਲਰ ਅਤੇ ਵਿਆਹੁਤਾ ਜੀਵਨ ਵਿੱਚ ਬਹੁਤ ਅੰਤਰ ਹੁੰਦਾ ਹੈ। ਜਦੋਂ ਤੁਸੀਂ ਵਿਆਹ ਕਰਵਾਉਂਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਵਿਆਹ ਤੋਂ ਬਾਅਦ ਪਰਿਵਾਰ ਨਾਲ ਇਕੱਠੇ ਰਹਿਣ ਦੀ ਭਾਵਨਾ ਬਦਲ ਜਾਂਦੀ ਹੈ। ਤੁਹਾਨੂੰ ਹਮੇਸ਼ਾ ਇਹ ਅਹਿਸਾਸ ਹੁੰਦਾ ਹੈ ਕਿ ਤੁਹਾਡਾ ਜੀਵਨ ਸਾਥੀ ਘਰ ਵਿੱਚ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਅਜਿਹੇ ਅਹਿਸਾਸ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਜ਼ਿੰਮੇਵਾਰ ਬਣਾਉਂਦੇ ਹਨ।

2019 ਵਿੱਚ ਇੱਕ ਦੂਜੇ ਦੇ ਨੇੜੇ ਆਏ

ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿੱਕੀ ਨੇ ਦੱਸਿਆ ਕਿ ਉਹ ਅਤੇ ਕੈਟਰੀਨਾ ਕੈਫ 2019 ਵਿੱਚ ਇੱਕ ਦੂਜੇ ਦੇ ਕਰੀਬ ਆਏ ਸਨ। ਇਸ ਤੋਂ ਬਾਅਦ ਦੋਵਾਂ ਵਿਚਾਲੇ ਸਮਝਦਾਰੀ ਅਤੇ ਪਿਆਰ ਵਧਦਾ ਗਿਆ। ਇਸ ਤੋਂ ਬਾਅਦ ਦੋਹਾਂ ਨੇ 9 ਦਸੰਬਰ 2021 ਨੂੰ ਵਿਆਹ ਕਰਵਾ ਲਿਆ। ਮੌਜੂਦਾ ਸਮੇਂ ਵਿੱਚ ਦੋਵੇਂ ਆਪਣੀ ਆਉਣ ਵਾਲਿਆਂ ਫ਼ਿਲਮਾਂ ਨੂੰ ਲੈ ਕੇ ਉਤਸਾਹਿਤ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ