ਤਾਰਕ-ਮਹਿਤਾ ਦਾ ਉਲਟਾ ਚਸ਼ਮਾ ਸੀਰੀਅਲ ਵਿਵਾਦਾਂ ਚ, ਸਿੱਖ ਦੇ ਗਲੇ ‘ਚ ਪਾਇਆ ਟਾਇਰ, 1984 ਯਾਦ ਕਰਵਾਉਣ ਦੀ ਕੋਸ਼ਿਸ਼- ਸਿੱਖ ਸੰਗਠਨ

Updated On: 

13 Oct 2023 15:46 PM

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਟੀਵੀ ਸੀਰੀਅਲ ਅੱਜ ਕੱਲ੍ਹ ਵਿਵਾਦਾਂ ਵਿੱਚ ਹੈ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਸੀਰੀਅਲ ਵਿੱਚ ਇੱਕ ਸਿੱਖ ਵਿਅਕਤੀ ਦੇ ਗਲੇ ਵਿੱਚ ਟਾਇਰ ਪਾਏ ਜਾਣ ਦੇ ਸੀਨ ਨੂੰ ਫਿਲਮਾ ਕੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ਜਥੇਬੰਦੀਆਂ ਇਸ ਸੀਰੀਅਲ ਦੀਆਂ ਕਲਿੱਪਾਂ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਬਾਈਕਾਟ ਕਰਨ ਦੀ ਅਪੀਲ ਕਰ ਰਹੀਆਂ ਹਨ।

ਤਾਰਕ-ਮਹਿਤਾ ਦਾ ਉਲਟਾ ਚਸ਼ਮਾ ਸੀਰੀਅਲ ਵਿਵਾਦਾਂ ਚ, ਸਿੱਖ ਦੇ ਗਲੇ ਚ ਪਾਇਆ ਟਾਇਰ, 1984 ਯਾਦ ਕਰਵਾਉਣ ਦੀ ਕੋਸ਼ਿਸ਼- ਸਿੱਖ ਸੰਗਠਨ

Photo Courtesy: Twitter- Taarak Mehta Ka Ooltah Chashmah

Follow Us On

ਮਨੋਰੰਜਨ ਨਿਊਜ਼। ਮਸ਼ਹੂਰ ਟੀਵੀ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਇੱਕ ਦ੍ਰਿਸ਼ ਨੂੰ ਲੈ ਕੇ ਵਿਵਾਦਾਂ ਵਿੱਚ ਹੈ। ਸਿੱਖ ਸੰਗਠਨਾਂ ਵੱਲੋਂ ਇਸ ਸੀਰੀਅਲ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ‘ਤੇ ਸਿੱਖ ਜਥੇਬੰਦੀਆਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸੀਰੀਅਲ ਵਿੱਚ ਇੱਕ ਸਿੱਖ ਵਿਅਕਤੀ ਦੇ ਗਲੇ ਵਿੱਚ ਟਾਇਰ ਪਾਏ ਜਾਣ ਦੇ ਸੀਨ ਨੂੰ ਫਿਲਮਾ ਕੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਸਿੱਖ ਜਥੇਬੰਦੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਸਭ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਅਤੇ ਸਭ ਕੁਝ ਸੋਚੀ ਸਮਝੀ ਚਾਲ ਤਹਿਤ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਇਸ ਸੀਰੀਅਲ ਦੀਆਂ ਕਲਿੱਪਾਂ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਬਾਈਕਾਟ ਕਰਨ ਦੀ ਅਪੀਲ ਕਰ ਰਹੀਆਂ ਹਨ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੁਝ ਸਿੱਖ ਵਿਰੋਧੀ ਲੋਕ ਇਹ ਸਭ ਕੁਝ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਕਰਵਾ ਰਹੇ ਹਨ ਪਰ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ

ਸਿੱਖ ਜਥੇਬੰਦੀਆਂ ਨੇ ਨਾਟਕ ਦੇ ਬਾਈਕਾਟ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਾਈਕਾਟ TMKOC ਹੈਸ਼ਟੈਗ ਵੀ ਸ਼ੁਰੂ ਕਰ ਦਿੱਤਾ ਹੈ। ਜੋ ਕਿ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋ ਰਿਹਾ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਨਿਰਮਾਤਾ-ਨਿਰਦੇਸ਼ਕ ਨੇ ਡਰਾਮੇ ਵਿੱਚ ਇੱਕ ਸਿੱਖ ਵਿਅਕਤੀ ਦੇ ਗਲ ਵਿੱਚ ਟਾਇਰ ਪਾਉਣ ਦਾ ਦ੍ਰਿਸ਼ ਦਿਖਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹ 1984 ਦੇ ਜ਼ਖਮ ਅਜੇ ਤੱਕ ਨਹੀਂ ਭੁੱਲੇ ਹਨ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਕਰਨਗੇ।

Exit mobile version