Singham Again Trailer: ਦੁਸਹਿਰੇ ‘ਤੇ ਨਹੀਂ, ਦੀਵਾਲੀ ‘ਤੇ ਰਾਵਣ ਦੀ ਲੰਕਾ ਸਾੜਨਗੇ Ajay Devgn, ਸੀਤਾ ਨੂੰ ਬਚਾਉਣ ਲਈ ਨਾਲ ਆਏ ਲਕਸ਼ਮਣ-ਹਨੂਮਾਨ
Singham Again Trailer: ਅਜੇ ਦੇਵਗਨ ਅਤੇ ਰੋਹਿਤ ਸ਼ੈੱਟੀ ਦੀ ਮੱਚ ਅਵੇਟੇਡ ਫਿਲਮ ਫਿਲਮ 'ਸਿੰਘਮ ਅਗੇਨ' ਦਾ ਟ੍ਰੇਲਰ ਆ ਚੁੱਕਾ ਹੈ। ਇਸ ਫਿਲਮ ਨੂੰ ਲੈ ਕੇ ਸਾਲ ਦੀ ਸ਼ੁਰੂਆਤ ਤੋਂ ਹੀ ਕਾਫੀ ਚਰਚਾ ਸੀ। ਇਹ ਫਿਲਮ ਦੀਵਾਲੀ 'ਤੇ ਆ ਰਹੀ ਹੈ, ਜਿਸ ਦੀ ਟੱਕਰ ਕਾਰਤਿਕ ਆਰੀਅਨ ਦੀ 'ਭੂਲ ਭੁਲਾਇਆ 3' ਨਾਲ ਹੋਵੇਗੀ।
ਇਤਿਹਾਸ ਆਪਣੇ ਆਪ ਨੂੰ ਦੁਹਰਾਉਣ ਜਾ ਰਿਹਾ ਹੈ, ਇਹ ਇੱਕ ਵਚਨ ਲਈ ਲੰਕਾ ਨੂੰ ਸਾੜਨ ਵਾਲਾ ਹੈ… ਸਾਲ ਦੇ ਸ਼ੁਰੂ ਤੋਂ ਜਿਸ ਪਲ ਦੀ ਉਡੀਕ ਕੀਤੀ ਜਾ ਰਹੀ ਸੀ, ਉਹ ਸ਼ਾਇਦ ਹੁਣ ਥੋੜ੍ਹਾ ਘੱਟ ਹੋਇਆ ਹੈ। ਇਸ ਸਾਲ ਦੀ ਬਹੁ ਉਡੀਕੀ ਫਿਲਮ ਸਿੰਘਮ ਅਗੇਨ ਦਾ ਸ਼ਾਨਦਾਰ ਟ੍ਰੇਲਰ ਆ ਗਿਆ ਹੈ। ਅਜੇ ਦੇਵਗਨ ਇੱਕ ਵਾਰ ਫਿਰ ਬਾਜੀਰਾਓ ਸਿੰਘਮ ਦੇ ਰੂਪ ਵਿੱਚ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਇਸ ਵਾਰ ਉਨ੍ਹਾਂ ਦੇ ਨਾਲ ਰਣਵੀਰ ਸਿੰਘ, ਟਾਈਗਰ ਸ਼ਰਾਫ, ਕਰੀਨਾ ਕਪੂਰ ਅਤੇ ਦੀਪਿਕਾ ਪਾਦੂਕੋਣ ਨਜ਼ਰ ਆ ਰਹੇ ਹਨ। ਇਹ ਫਿਲਮ ਦੀਵਾਲੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਹਾਲਾਂਕਿ, ਰਾਹ ਆਸਾਨ ਨਹੀਂ ਹੋਵੇਗਾ ਕਿਉਂਕਿ ਕਾਰਤਿਕ ਆਰੀਅਨ ਦੀ ‘ਭੂਲ ਭੁਲਾਇਆ 3’ ਵੀ ਇਸ ਖਾਸ ਮੌਕੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।
4 ਮਿੰਟ 58 ਸੈਕਿੰਡ ਦੇ ਟ੍ਰੇਲਰ ਦੀ ਸ਼ੁਰੂਆਤ ਅਜੇ ਦੇਵਗਨ ਨਾਲ ਹੁੰਦੀ ਹੈ। ਉਸ ‘ਤੇ ਕਸ਼ਮੀਰ ਅਤੇ ਬਾਜੀਰਾਓ ਸਿੰਘਮ ਦਾ ਨਜ਼ਾਰ। ਉਸੇ ਵੇਲ੍ਹੇ ਐਂਟਰੀ ਹੁੰਦੀ ਹੈ ਕਰੀਨਾ ਕਪੂਰ ਦੀ। ‘ਰਾਮਲੀਲਾ’ ਦੇ ਸ਼ੋਅ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕੁੱਲ ਮਿਲਾ ਕੇ ਇਹ ਸਾਰੀ ਕਹਾਣੀ ਰਾਮਾਇਣ ‘ਤੇ ਆਧਾਰਿਤ ਹੈ। ਜਿਸ ਤਰ੍ਹਾਂ ਮਾਂ ਸੀਤਾ ਨੂੰ ਰਾਵਣ ਨੇ ਅਗਵਾ ਕੀਤਾ ਸੀ, ਉਸੇ ਤਰ੍ਹਾਂ ਫਿਲਮ ‘ਚ ਬਾਜੀਰਾਓ ਸਿੰਘਮ ਦੀ ਪਤਨੀ ਬਣੀ ਕਰੀਨਾ ਕਪੂਰ ਨੂੰ ਰਾਵਣ ਅਗਵਾ ਕਰ ਲਵੇਗਾ। ਅਜੇ ਦੇਵਗਨ ਸ਼ੁਰੂ ਤੋਂ ਹੀ ਫੁੱਲ ਆਨ ਐਕਸ਼ਨ ਮੋਡ ‘ਚ ਨਜ਼ਰ ਆ ਰਹੇ ਹਨ।
‘ਸਿੰਘਮ ਅਗੇਨ’ ਦੇ ਟ੍ਰੇਲਰ ਨੇ ਮਚਾਈ ਹਲਚਲ
ਇਹ ਹੁਣ ਤੱਕ ਦਾ ਸਭ ਤੋਂ ਲੰਬਾ ਟ੍ਰੇਲਰ ਹੈ, ਪਰ ਸਾਢੇ ਚਾਰ ਮਿੰਟ ਤੱਕ ਰੋਹਿਤ ਸ਼ੈੱਟੀ ਦੀ ਟੀਮ ਸ਼ਾਨਦਾਰ ਐਕਸ਼ਨ ਕਰ ਰਹੀ ਹੈ, ਉਸ ਦੇ ਮੁਕਾਬਲੇ ਇਹ ਸਮਾਂ ਵੀ ਘੱਟ ਲੱਗਦਾ ਹੈ। ਜੈਕੀ ਸ਼ਰਾਫ ਫਿਲਮ ‘ਚ ਨਕਾਰਾਤਮਕ ਭੂਮਿਕਾ ਨਿਭਾਅ ਰਹੇ ਹਨ, ਜੋ ਕਿ ਰਾਵਣ ਬਣੇ ਅਰਜੁਨ ਕਪੂਰ ਦੀ ਜਾਣਕਾਰੀ ਸਿੰਘਮ ਨੂੰ ਦਿੰਦੇ ਹਨ। ਫਿਲਮ ‘ਚ ਅਰਜੁਨ ਕਪੂਰ ਵਿਲੇਨ ਦੀ ਭੂਮਿਕਾ ਨਿਭਾਅ ਰਹੇ ਹਨ। ਚੇਹਰੇ ‘ਤੇ ਖੂਨ ਹੀ ਖੂਨ ਹੈ ਅਤੇ ਉਹ ਥਾਣੇ ‘ਚ ਦਾਖਲ ਹੋ ਕੇ ਪੁਲਿਸ ਵਾਲਿਆਂ ਨੂੰ ਮਾਰਦੇ ਨਜ਼ਰ ਆ ਰਹੇ ਹਨ। ਡੇਢ ਸਕਿੰਟ ‘ਤੇ ਟ੍ਰੇਲਰ ‘ਚ ਸ਼ਕਤੀ ਸ਼ੈੱਟੀ ਯਾਨੀ ਦੀਪਿਕਾ ਪਾਦੁਕੋਣ ਦੀ ਐਂਟਰੀ ਹੁੰਦੀ ਹੈ। ਉਹ ਫੁੱਲ ਐਕਸ਼ਨ ਦੇ ਨਾਲ-ਨਾਲ ਬਿਲਕੁਲ ਵੱਖਰੇ ਕੂਲ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਚਲਦੀ ਸਪੋਰਟਸ ਕਾਰ ‘ਚ ਗੋਲੀਆਂ ਚਲਾਉਣ ਦਾ ਸ਼ਕਤੀ ਸ਼ੈੱਟੀ ਦਾ ਅਵਤਾਰ ਲਾਜਵਾਬ ਹੈ।
ਇਸ ਤੋਂ ਬਾਅਦ ਵਾਰੀ ਆਉਂਦੀ ਹੈ ਟਾਈਗਰ ਸ਼ਰਾਫ ਦੀ , ਜੋ ਬਾਜੀਰਾਓ ਸਿੰਘਮ ਦੇ ਲਕਸ਼ਮਣ ਬਣ ਕੇ ਕੰਮ ਰਹੇ ਹਨ। ਇਸ ਐਕਸ਼ਨ ਨਾਲ ਭਰਪੂਰ ਟ੍ਰੇਲਰ ਦਾ ਅਸਲੀ ਮਜ਼ਾ ਉਦੋਂ ਆਉਂਦਾ ਹੈ ਜਦੋਂ ਰਣਵੀਰ ਸਿੰਘ ਐਂਟਰੀ ਕਰਦੇ ਹਨ। ਉਨ੍ਹਾਂ ਦੀ ਭੂਮਿਕਾ ਭਗਵਾਨ ਹਨੂੰਮਾਨ ਤੋਂ ਪ੍ਰੇਰਿਤ ਹੈ। ਦਰਅਸਲ, ਉਹ ਆਪਣੀ ਟੀਮ ਲਈ ਹਨੂੰਮਾਨ ਵਾਂਗ ਕੰਮ ਕਰ ਰਹੇ ਹਨ, ਜੋ ਅਜੇ ਦੇਵਗਨ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ। ਇਸ ਵਾਰ ਐਕਸ਼ਨ ਇੱਕ ਲੈਵਨ ਉੱਤੇ ਲੈ ਜਾਇਆ ਗਿਆ ਹੈ। ਹੁਣ ਰੋਹਿਤ ਸ਼ੈੱਟੀ ਪਾਣੀ ਦੇ ਨਾਲ-ਨਾਲ ਹਵਾ ‘ਚ ਵੀ ਐਕਸ਼ਨ ਕਰ ਰਹੇ ਹਨ। ਸੀਆਈਡੀ ਵਾਲੇ ਦਯਾ ਵੀ ਦਰਵਾਜ਼ਾ ਤੋੜਦੇ ਨਜ਼ਰ ਆ ਰਹੇ ਹਨ। ਫਿਲਮ ‘ਚ ਸ਼ਵੇਤਾ ਤਿਵਾਰੀ ਵੀ ਨਜ਼ਰ ਆਉਣ ਵਾਲੀ ਹੈ।
ਇਹ ਵੀ ਪੜ੍ਹੋ
ਅਕਸ਼ੇ ਕੁਮਾਰ ਦੀ ਐਂਟਰੀ ਨੇ ਲਾਈਮਲਾਈਟ ਲੁੱਟੀ
ਟ੍ਰੇਲਰ ਦੇ ਅੰਤ ਵਿੱਚ ਅਕਸ਼ੈ ਕੁਮਾਰ ਦੀ ਐਂਟਰੀ ਹੁੰਦੀ ਹੈ। ਉਹ ਕਹਿੰਦੇ ਹਨ ਕਿ ਸੂਰਿਆਵੰਸ਼ੀ ਤੋਂ ਬਿਨਾਂ ਰੋਹਿਤ ਸ਼ੈੱਟੀ ਦੀ ਕਹਾਣੀ ਕਿਵੇਂ ਪੂਰੀ ਹੋ ਸਕਦੀ ਹੈ। ਉਹ ਸੀਤਾ ਨੂੰ ਬਚਾਉਣ ਵਿੱਚ ਬਾਜੀਰਾਓ ਸਿੰਘਮ ਦੀ ਮਦਦ ਕਰਦੇ ਹਨ। ਅੰਤ ‘ਚ ਰੋਹਿਤ ਸ਼ੈੱਟੀ ਦੀ ਪੂਰੀ ਸਿੰਘਮ ਟੀਮ ਨਜ਼ਰ ਆ ਰਹੀ ਹੈ। ਹਾਲਾਂਕਿ ਐਕਸ਼ਨ ਦੇ ਨਾਲ-ਨਾਲ ਕਾਫੀ ਡਰਾਮਾ, ਕਾਮੇਡੀ ਅਤੇ ਜ਼ਬਰਦਸਤ ਸਿਨੇਮੈਟੋਗ੍ਰਾਫੀ ਵੀ ਦੇਖਣ ਨੂੰ ਮਿਲਣ ਵਾਲੀ ਹੈ। ਟ੍ਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਕਾਰਤਿਕ ਆਰੀਅਨ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ।