ਸੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਗਾਇਕ ਕਰਨ ਔਜਲਾ, ਰਿਹਾ ਬਚਾਅ | Singer Karan Aujla accident injured during shooting of song know full in punjabi Punjabi news - TV9 Punjabi

ਸੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਗਾਇਕ ਕਰਨ ਔਜਲਾ, ਰਿਹਾ ਬਚਾਅ

Updated On: 

19 Jul 2024 09:11 AM

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸ ਹਾਦਸੇ ਦੀ ਜਾਣਕਾਰੀ ਕਰਨ ਔਜਲਾ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਤੋਂ ਦਿੱਤੀ ਹੈ। ਹਾਦਸੇ ਸਬੰਧੀ ਅਜੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਹਾਦਸਾ ਕਿਸ ਜਗ੍ਹਾ ਵਾਪਰਿਆ ਹੈ। ਪਰ ਹੋ ਸਕਦਾ ਹੈ ਕਿ ਇਹ ਸਾਰਾ ਕਰਨ ਔਜਲਾ ਦੇ ਗੀਤ ਦੀ ਸੂਟਿੰਗ ਦਾ ਭਾਗ ਹੋਵੇ।

ਸੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਗਾਇਕ ਕਰਨ ਔਜਲਾ, ਰਿਹਾ ਬਚਾਅ

ਹਾਦਸੇ ਤੋਂ ਬਾਅਦ ਕਰਨ ਔਜਲਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ

Follow Us On

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸ ਬਾਰੇ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਦੀ ਟ੍ਰੈਕਿੰਗ ਕਾਰ ਪਲਟ ਜਾਂਦੀ ਹੈ ਅਤੇ ਇਸ ‘ਚ ਉਹ ਜ਼ਖਮੀ ਵੀ ਹੋ ਜਾਂਦੇ ਹਨ,ਜਾਣਕਾਰੀ ਅਨੁਸਾਰ ਇਹ ਹਾਦਸਾ ਵਿਦੇਸ਼ ਵੀ ਵਾਪਰਿਆ ਹੈ। ਇਹ ਖੁਸ਼ਕਿਸਮਤੀ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਰਨ ਨੇ ਸੋਸ਼ਲ ਮੀਡੀਆ ਪੋਸਟ ‘ਤੇ ਲਿਖਿਆ ਹੈ ਕਿ ਸੂਟਿੰਗ ਦੌਰਾਨ ਉਹਨਾਂ ਨੂੰ ਕਾਫ਼ੀ ਸੱਟਾਂ ਲੱਗ ਸਕਦੀਆਂ ਸਨ। ਪਰ ਬਚਾਅ ਹੋ ਗਿਆ।

ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਵਿਦੇਸ਼ ਵਿੱਚ ਆਪਣੇ ਇੱਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ‘ਚ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਕਰਨ ਨੇ ਸੋਸ਼ਲ ਮੀਡੀਆ ਪੋਸਟ ‘ਤੇ ਲਿਖਿਆ ਹੈ, ‘ਸ਼ੂਟਿੰਗ ਦੌਰਾਨ ਮੇਰੀ ਗਰਦਨ ਲਗਭਗ ਟੁੱਟਣ ਦੀ ਕਗਾਰ ‘ਤੇ ਸੀ, ਪਰ ਖੁਸ਼ਕਿਸਮਤੀ ਨਾਲ ਮੈਂ ਬਚ ਗਿਆ।’

‘ਤੌਬਾ-ਤੌਬਾ’ ਗੀਤ ਕਾਰਨ ਚਰਚਾਵਾਂ ਚ

ਅੱਜ ਕੱਲ੍ਹ ਗਾਇਕ ਔਜਲਾ ਆਪਣੇ ਗੀਤ ‘ਤੌਬਾ-ਤੌਬਾ’ ਕਾਰਨ ਚਰਚਾਵਾਂ ਵਿੱਚ ਹਨ। ਇਸ ਗੀਤ ‘ਤੇ ਕਰੋੜਾਂ ਲੋਕ ਸ਼ੋਸਲ ਮੀਡੀਆ ਤੇ ਰੀਲ ਕਰ ਚੁੱਕੇ ਹਨ। ਨਾਲ ਹੀ ਇਸ ਗੀਤ ਨੂੰ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਨੇ ਆਪਣੀ ਆਉਣ ਵਾਲੀ ਫਿਲਮ ‘ਬੈਡ ਨਿਊਜ਼’ ਸ਼ਾਮਿਲ ਕਰ ਲਿਆ ਹੈ। ‘ਤੌਬਾ-ਤੌਬਾ’ ਗੀਤ ਲਿਖਿਆ ਅਤੇ ਗਾਇਕ ਕਰਨ ਔਜਲਾ ਨੇ ਹੀ ਹੈ।

ਆਪਣੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਸਟ ਸ਼ੇਅਰ ਕਰਦਿਆਂ ਕਰਨ ਔਜਲਾ ਨੇ ਲਿਖਿਆ ਕਿ Who THEY ਗੀਤ ਦਾ ਵੀਡੀਓ ਆ ਗਿਆ ਹੈ। ਇਸ ਨੂੰ ਸ਼ੂਟ ਕਰਦੇ ਸਮੇਂ ਮੇਰੀ ਗਰਦਨ ਲਗਭਗ ਟੁੱਟ ਗਈ ਸੀ। ਇਸ ‘ਤੇ ਪ੍ਰਸ਼ੰਸਕਾਂ ਨੇ ਕਾਫੀ ਚਿੰਤਾ ਜਤਾਈ ਹੈ।

ਬੇਕਾਬੂ ਹੋਈ ਔਜਲਾ ਦੀ ਕਾਰ

ਔਜਲਾ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਵਿੱਚ, ਉਹ ਇੱਕ ਟਰੈਕਿੰਗ ਕਾਰ ਨਾਲ ਰੇਸ ਲਗਾਉਂਦੇ ਦਿਖਾਈ ਦੇ ਰਹੇ ਹਨ। ਰੇਸ ਦੌਰਾਨ ਅਚਾਨਕ ਹੀ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਤੋਂ ਪਹਿਲਾਂ ਇਹ 3-4 ਥਾਵਾਂ ‘ਤੇ ਖਿਸਕਦੀ ਹੈ, ਫਿਰ ਅੰਤ ਵਿੱਚ ਪਲਟ ਜਾਂਦੀ ਹੈ।

ਹਾਦਸੇ ਮਗਰੋਂ, ਮੌਕੇ ‘ਤੇ ਮੌਜੂਦ ਚਾਲਕ ਦਲ ਦੇ ਮੈਂਬਰ ਅਤੇ ਸੁਰੱਖਿਆ ਮੁਲਾਜ਼ਮ ਕਾਰ ਵੱਲ ਦੌੜੇ। ਇਸ ਤੋਂ ਬਾਅਦ ਗੱਡੀ ਵਿੱਚੋਂ ਕਰਨ ਔਜਲਾ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਦੌਰਾਨ ਔਜਲਾ ਨੂੰ ਗੀਤ ਦੀ ਸ਼ੂਟਿੰਗ ਕੁਝ ਸਮੇਂ ਲਈ ਰੋਕਣੀ ਪਈ।

Exit mobile version