‘ਮੁਸੀਬਤ ਵੇਲੇ ਨਾਲ ਖੜ੍ਹਨਾ ਸਾਡਾ ਫ਼ਰਜ਼’, ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚੇ ਸੁਨੰਦਾ ਸ਼ਰਮਾ

Updated On: 

01 Sep 2025 00:01 AM IST

ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਹੜ੍ਹ ਪ੍ਰਭਾਵਿਤ ਖੇਤਰ ਪਹੁੰਚ ਕੇ ਲੋਕਾਂ ਨਾਲ ਹਮਦਰਦੀ ਜ਼ਾਹਰ ਕੀਤੀ। ਗਾਇਕਾ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਭ ਆਪਣੇ ਹਿੱਸੇ ਅਨੁਸਾਰ ਹੜ ਪੀੜਤ ਪਰਿਵਾਰਾਂ ਦਾ ਸਾਥ ਦੇਣ। ਉਹਨਾਂ ਕਿਹਾ, ਇਹ ਸਮਾਂ ਏਕਤਾ ਨਾਲ ਖੜ੍ਹਨ ਦਾ ਹੈ, ਕਿਉਂਕਿ ਸਾਨੂੰ ਇੱਕ ਦੂਜੇ ਦੀ ਲੋੜ ਹੈ।

ਮੁਸੀਬਤ ਵੇਲੇ ਨਾਲ ਖੜ੍ਹਨਾ ਸਾਡਾ ਫ਼ਰਜ਼, ਹੜ੍ਹ ਪ੍ਰਭਾਵਿਤ ਇਲਾਕਿਆਂ ਚ ਪਹੁੰਚੇ ਸੁਨੰਦਾ ਸ਼ਰਮਾ
Follow Us On

ਅਮ੍ਰਿਤਸਰ ਦੇ ਅਜਨਾਲਾ ‘ਚ ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਹੜ੍ਹ ਪ੍ਰਭਾਵਿਤ ਖੇਤਰ ਪਹੁੰਚ ਕੇ ਲੋਕਾਂ ਨਾਲ ਹਮਦਰਦੀ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਆਪਣੇ ਪੰਜਾਬੀਆਂ ਦੀ ਬਾਂਹ ਫੜਨੀ ਚਾਹੀਦੀ ਹੈ। ਸੁਨੰਦਾ ਸ਼ਰਮਾ ਨੇ ਕਿਹਾ “ਜਦੋਂ ਸਾਡਾ ਭਰਾ ਜਾਂ ਭੈਣ ਮੁਸੀਬਤ ਵਿੱਚ ਹੁੰਦਾ ਹੈ ਤਾਂ ਉਸ ਵੇਲੇ ਨਾਲ ਖੜ੍ਹਨਾ ਸਾਡਾ ਸਭ ਤੋਂ ਵੱਡਾ ਫ਼ਰਜ਼ ਹੈ।”

ਉਨ੍ਹਾਂ ਨੇ ਹੋਰ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਸਮਰੱਥਾ ਦੇ ਹਿਸਾਬ ਨਾਲ ਮਦਦ ਲਈ ਅੱਗੇ ਆਈਏ। ਸੁਨੰਦਾ ਸ਼ਰਮਾ ਆਪਣੇ ਟੀਮ ਮੈਂਬਰਾਂ ਸਮੇਤ ਰਾਸ਼ਨ ਅਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਹੜ ਪੀੜਤ ਲੋਕਾਂ ਦੇ ਪਿੰਡਾਂ ਵੱਲ ਰਵਾਨਾ ਹੋਏ। ਹਾਲਾਂਕਿ ਉਹਨਾਂ ਨੇ ਸਪਸ਼ਟ ਕੀਤਾ ਕਿ ਪਿੰਡ ਦਾ ਨਾਮ ਉਹਨਾਂ ਨੂੰ ਨਹੀਂ ਪਤਾ, ਪਰ ਇਹ ਨਾਨਕਪੁਰ ਅਜਨਾਲੇ ਦੇ ਨੇੜੇ ਹੈ।

ਇਹ ਨਾਲ ਖੜ੍ਹਣ ਦਾ ਸਮਾਂ: ਸੁਨੰਦਾ ਸ਼ਰਮਾ

ਸੋਸ਼ਲ ਮੀਡੀਆ ਰਾਹੀਂ ਹੜਾਂ ਦੀ ਤਬਾਹੀ ਦੇ ਨਜ਼ਾਰੇ ਦੇਖ ਕੇ ਸੁਨੰਦਾ ਸ਼ਰਮਾ ਨੇ ਕਿਹਾ ਕਿ ਉਹ ਖੁਦ ਮੌਕੇ ਤੇ ਪਹੁੰਚਣਾ ਆਪਣਾ ਧਰਮ ਸਮਝਦੇ ਹਨ।ਉਹਨਾਂ ਕਿਹਾ, ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਹੈ। ਅਸੀਂ ਸਾਰਿਆਂ ਲਈ ਆਏ ਹਾਂ ਤੇ ਜੋ ਵੀ ਸਾਡੇ ਵੱਲੋਂ ਬਣੇਗਾ, ਉਹ ਜ਼ਰੂਰ ਕਰਾਂਗੇ।

ਗਾਇਕਾ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਭ ਆਪਣੇ ਹਿੱਸੇ ਅਨੁਸਾਰ ਹੜ ਪੀੜਤ ਪਰਿਵਾਰਾਂ ਦਾ ਸਾਥ ਦੇਣ। ਉਹਨਾਂ ਕਿਹਾ, ਇਹ ਸਮਾਂ ਏਕਤਾ ਨਾਲ ਖੜ੍ਹਨ ਦਾ ਹੈ, ਕਿਉਂਕਿ ਸਾਨੂੰ ਇੱਕ ਦੂਜੇ ਦੀ ਲੋੜ ਹੈ,