ਵਿਆਹ ਤੋਂ ਬਾਅਦ ਕੰਮ ‘ਤੇ ਪਰਤੇ ਸਿਧਾਰਥ ਮਲਹੋਤਰਾ, ਸ਼ੁਰੂ ਕੀਤੀ ‘ਯੋਧਾ’ ਦੀ ਸ਼ੂਟਿੰਗ

Published: 

17 Feb 2023 15:51 PM

ਸਿਧਾਰਥ ਮਲਹੋਤਰਾ ਪਿਛਲੇ ਕਈ ਦਿਨਾਂ ਤੋਂ ਆਪਣੇ ਵਿਆਹ ਸਮਾਗਮਾਂ 'ਚ ਰੁੱਝੇ ਹੋਏ ਸਨ। ਹੁਣ ਉਹ ਇੱਕ ਵਾਰ ਫਿਰ ਕੰਮ 'ਤੇ ਪਰਤ ਆਏ ਹਨ। ਉਨ੍ਹਾਂ ਨੇ ਯੋਧਾ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਵਿਆਹ ਤੋਂ ਬਾਅਦ ਕੰਮ ਤੇ ਪਰਤੇ ਸਿਧਾਰਥ ਮਲਹੋਤਰਾ, ਸ਼ੁਰੂ ਕੀਤੀ ਯੋਧਾ ਦੀ ਸ਼ੂਟਿੰਗ

ਵਿਆਹ ਤੋਂ ਬਾਅਦ ਕੰਮ 'ਤੇ ਪਰਤੇ ਸਿਧਾਰਥ ਮਲਹੋਤਰਾ, ਸ਼ੁਰੂ ਕੀਤੀ 'ਯੋਧਾ' ਦੀ ਸ਼ੂਟਿੰਗ। Siddharth Malhotra back to work after marriage, resumed shooting of Yodha'

Follow Us On

ਸਿਧਾਰਥ ਮਲਹੋਤਰਾ ਪਿਛਲੇ ਕਈ ਦਿਨਾਂ ਤੋਂ ਆਪਣੇ ਵਿਆਹ ਦੇ ਸਿਲਸਿਲੇ ‘ਚ ਰੁੱਝੇ ਹੋਏ ਸਨ। ਸਿਧਾਰਥ ਮਲਹੋਤਰਾ ਨੇ 7 ਫਰਵਰੀ ਨੂੰ ਕਿਆਰਾ ਆਡਵਾਨੀ ਨਾਲ ਸੱਤ ਫੇਰੇ ਲਏ ਹਨ। ਦੋਵਾਂ ਨੇ ਆਪਣੇ ਵਿਆਹ ਦੀਆਂ ਸਾਰੀਆਂ ਰਸਮਾਂ ਮੁੰਬਈ ਤੋਂ ਦੂਰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿੱਚ ਕੀਤੀਆਂ ਸਨ। ਉਨ੍ਹਾਂ ਦੇ ਵਿਆਹ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਬਾਲੀਵੁੱਡ ਤੋਂ ਉਨ੍ਹਾਂ ਦੇ ਕੁਝ ਬਹੁਤ ਹੀ ਖਾਸ ਅਤੇ ਨਜਦੀਕੀ ਲੋਕ ਸ਼ਾਮਲ ਹੋਏ ਸਨ। ਵਿਆਹ ਤੋਂ ਬਾਅਦ, ਜੋੜੇ ਨੇ 9 ਅਤੇ 12 ਫਰਵਰੀ ਨੂੰ ਪਹਿਲਾਂ ਦਿੱਲੀ ਅਤੇ ਫਿਰ ਮੁੰਬਈ ਵਿੱਚ ਰਿਸੈਪਸ਼ਨ ਰੱਖਿਆ ਸੀ। ਇਸ ਸੱਬ ਦੇ ਕਾਰਨ ਸਿਧਾਰਥ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਕੰਮ ਤੋਂ ਦੂਰ ਰਿਹਾ। ਪਰ ਹੁਣ ਸਿਧਾਰਥ ਮਲਹੋਤਰਾ ਇੱਕ ਵਾਰ ਫਿਰ ਕੰਮ ‘ਤੇ ਵਾਪਸੀ ਕਰ ਲਈ ਹੈ।

ਕੈਜ਼ੂਅਲ ਲੁੱਕ ‘ਚ ਖੂਬਸੂਰਤ ਲੱਗੇ ਸਿਧਾਰਥ ਮਲਹੋਤਰਾ

ਸਿਧਾਰਥ ਮਲਹੋਤਰਾ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ‘ਚ ਉਹ ਫਿਲਮ ਯੋਧਾ ਦੀ ਟੀਮ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੇ ਹਨ। ਇਨ੍ਹਾਂ ਫੋਟੋਆਂ ਵਿੱਚ, ਸਿਧਾਰਥ ਨੇ ਹਲਕੇ ਨੀਲੇ ਰੰਗ ਦੀ ਡੈਨਿਮ ਸ਼ਰਟ ਗ੍ਰੇ ਪੈਂਟ ਦੇ ਨਾਲ ਚਿੱਟੇ ਸਨੀਕਰਸ ਪਾਏ ਹੋਏ ਹਨ ਅਤੇ ਬਲੈਕ ਗੋਗਲਸ ਨਾਲ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਪੂਰੀ ਟੀਮ ਦੇ ਨਾਲ ਮੀਡੀਆ ਨੂੰ ਵੀ ਖੂਬ ਪੋਜ਼ ਦਿੱਤੇ।

ਪ੍ਰਸ਼ੰਸਕਾਂ ਦੇ ਕਮੈਂਟਸ ਦਾ ਆਇਆ ਹੜ੍ਹ

ਜਿਵੇਂ ਹੀ ਸਿਧਾਰਥ ਮਲਹੋਤਰਾ ਨੇ ਇਨ੍ਹਾਂ ਵੀਡੀਓ ਅਤੇ ਫੋਟੋ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ, ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕੁਮੈਂਟ ਕਰਨਾ ਸ਼ੁਰੂ ਕਰ ਦਿੱਤਾ। ਸਿਧਾਰਥ ਮਲਹੋਤਰਾ ਦੇ ਲੁੱਕ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਜਿੱਥੇ ਕੁਝ ਲੋਕ ਸਿਧਾਰਥ ਨੂੰ ਕਿਊਟ ਕਹਿ ਰਹੇ ਹਨ ਤਾਂ ਕੁਝ ਉਨ੍ਹਾਂ ਨੂੰ ਹੈਂਡਸਮ ਕਹਿ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ, ‘ਵਿਆਹ ਦੀ ਚਮਕ ਸਿਧਾਰਥ ਦੇ ਚਿਹਰੇ ‘ਤੇ ਸਾਫ ਦਿਖਾਈ ਦੇ ਰਹੀ ਹੈ। ਦੋਵੇਂ ਹਮੇਸ਼ਾ ਖੁਸ਼ ਰਹਿਣ। ਦੂਜੇ ਨੇ ਲਿਖਿਆ, ‘ਕਿਆਰਾ ਨਾਲ ਵਿਆਹ ਕਰਨ ਤੋਂ ਬਾਅਦ ਤੁਸੀਂ ਜ਼ਿਆਦਾ ਖੂਬਸੂਰਤ ਲੱਗ ਰਹੇ ਹੋ।’ ਇਸ ਦੇ ਨਾਲ ਹੀ ਸਿਧਾਰਥ ਮਲਹੋਤਰਾ ਨੇ ਵੀ ਆਪਣੇ ਪ੍ਰਸ਼ੰਸਕਾਂ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ।