Ratan Tata Death: ਅਜੇ ਦੇਵਗਨ ਤੋਂ ਲੈ ਕੇ ਸਲਮਾਨ ਖਾਨ ਤੱਕ ਇਨ੍ਹਾਂ ਸਿਤਾਰਿਆਂ ਨੇ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ, ਫਿਲਮ ਇੰਡਸਟਰੀ 'ਚ ਹੈ ਸੋਗ | ratan tata death salman khan anushka sharma ajay devgn pays tribute know full in punjabi Punjabi news - TV9 Punjabi

Ratan Tata Death: ਅਜੇ ਦੇਵਗਨ ਤੋਂ ਲੈ ਕੇ ਸਲਮਾਨ ਖਾਨ ਤੱਕ ਇਨ੍ਹਾਂ ਸਿਤਾਰਿਆਂ ਨੇ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ, ਫਿਲਮ ਇੰਡਸਟਰੀ ‘ਚ ਹੈ ਸੋਗ

Updated On: 

10 Oct 2024 13:06 PM

ਦੇਸ਼ ਦੇ ਮਸ਼ਹੂਰ ਕਾਰੋਬਾਰੀ ਰਤਨ ਟਾਟਾ ਦਾ 86 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰਤਨ ਟਾਟਾ ਨੂੰ ਉਨ੍ਹਾਂ ਦੀ ਮੌਤ 'ਤੇ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਹੈ। ਰਤਨ ਟਾਟਾ ਨੇ 9 ਅਕਤੂਬਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ।

Ratan Tata Death: ਅਜੇ ਦੇਵਗਨ ਤੋਂ ਲੈ ਕੇ ਸਲਮਾਨ ਖਾਨ ਤੱਕ ਇਨ੍ਹਾਂ ਸਿਤਾਰਿਆਂ ਨੇ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ, ਫਿਲਮ ਇੰਡਸਟਰੀ ਚ ਹੈ ਸੋਗ

ਅਜੇ ਦੇਵਗਨ ਤੋਂ ਲੈ ਕੇ ਸਲਮਾਨ ਖਾਨ ਤੱਕ ਇਨ੍ਹਾਂ ਸਿਤਾਰਿਆਂ ਨੇ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ

Follow Us On

ਰਤਨ ਟਾਟਾ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਵਧਦੀ ਉਮਰ ਕਾਰਨ ਉਨ੍ਹਾਂ ਨੂੰ ਸਿਹਤ ਸੰਬੰਧੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਨੇ ਬੁੱਧਵਾਰ 9 ਅਕਤੂਬਰ ਨੂੰ ਆਖਰੀ ਸਾਹ ਲਿਆ। ਰਤਨ ਟਾਟਾ ਦੇ ਦੇਹਾਂਤ ਕਾਰਨ ਪੂਰਾ ਦੇਸ਼ ਸੋਗ ਵਿੱਚ ਹੈ। ਪੀਐਮ ਮੋਦੀ ਤੋਂ ਲੈ ਕੇ ਕਈ ਰਾਜਨੇਤਾਵਾਂ, ਕਾਰੋਬਾਰੀਆਂ ਨੇ ਹੀ ਨਹੀਂ ਬਲਕਿ ਫਿਲਮ ਇੰਡਸਟਰੀ ਨੇ ਵੀ ਦੇਸ਼-ਵਿਦੇਸ਼ ਦੇ ਇਸ ਦਿੱਗਜ ਉਦਯੋਗਪਤੀ ਨੂੰ ਸ਼ਰਧਾਂਜਲੀ ਦਿੱਤੀ ਹੈ।

ਅਜੇ ਦੇਵਗਨ ਨੇ ਆਪਣੇ ਐਕਸ ਅਕਾਊਂਟ ਹੈਂਡਲ ‘ਤੇ ‘ਅਸਕ ਅਜੈ’ ਨਾਮ ਨਾਲ ਲਾਈਵ ਸੈਸ਼ਨ ਦਾ ਐਲਾਨ ਕੀਤਾ ਸੀ। ਪਰ ਜਿਵੇਂ ਹੀ ਉਨ੍ਹਾਂ ਨੂੰ ਰਤਨ ਟਾਟਾ ਦੇ ਦਿਹਾਂਤ ਦੀ ਖਬਰ ਮਿਲੀ, ਉਨ੍ਹਾਂ ਨੇ ਆਪਣਾ ਲਾਈਵ ਸੈਸ਼ਨ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਆਪਣੇ ਟਵੀਟ ‘ਚ ਅਜੇ ਨੇ ਲਿਖਿਆ, ”ਅੱਜ ਪੂਰੀ ਦੁਨੀਆ ਦੂਰਦਰਸ਼ੀ ਪ੍ਰਤਿਭਾ ਦੇ ਦੇਹਾਂਤ ‘ਤੇ ਸੋਗ ਮਨਾ ਰਹੀ ਹੈ। ਰਤਨ ਟਾਟਾ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਸਾਡੇ ਦੇਸ਼ ਲਈ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਧੰਨਵਾਦ, ਓਮ ਸ਼ਾਂਤੀ।

ਰੋਹਿਤ ਸ਼ੈੱਟੀ ਨੇ ਕਿਹਾ ‘ਅਸਲੀ ਹੀਰੋ’

ਕਰਨ ਜੌਹਰ ਲਿਖਦੇ ਹਨ, “ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਮਿਸਟਰ ਰਤਨ ਟਾਟਾ, ਪੂਰੀ ਦੁਨੀਆ ਤੁਹਾਡੇ ਦਰਸ਼ਨ ਅਤੇ ਤੁਹਾਡੀ ਵਿਰਾਸਤ ਨੂੰ ਯਾਦ ਕਰੇਗੀ।” ਰੋਹਿਤ ਸ਼ੈੱਟੀ ਨੇ ਸਲਾਮ ਇਮੋਜੀ ਨਾਲ ਲਿਖਿਆ ਹੈ ਕਿ ਅਸਲੀ ਹੀਰੋ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਅਨੁਸ਼ਕਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਸ਼੍ਰੀ ਰਤਨ ਟਾਟਾ ਦੇ ਦੇਹਾਂਤ ਦੀ ਖਬਰ ਸੁਣ ਕੇ ਉਹ ਬਹੁਤ ਦੁਖੀ ਹੈ। ਉਹ ਸੱਚਮੁੱਚ ਭਾਰਤ ਦਾ ਪ੍ਰਤੀਕ ਅਤੇ ਤਾਜ ਸੀ। ਤੁਸੀਂ ਕਈ ਜ਼ਿੰਦਗੀਆਂ ਨੂੰ ਛੂਹ ਲਿਆ ਹੈ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।

ਸਲਮਾਨ ਖਾਨ ਨੇ ਦਿੱਤੀ ਸ਼ਰਧਾਂਜਲੀ

ਇਨ੍ਹਾਂ ਮਸ਼ਹੂਰ ਹਸਤੀਆਂ ਤੋਂ ਇਲਾਵਾ ਆਯੁਸ਼ਮਾਨ ਖੁਰਾਨਾ, ਅਨਨਿਆ ਪਾਂਡੇ, ਸੁਸ਼ਮਿਤਾ ਸੇਨ ਨੇ ਵੀ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਲਈ ‘ਭਾਈਜਾਨ’ ਸਲਮਾਨ ਖਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਮੋਜੀ ਨਾਲ ਟਵੀਟ ਕੀਤਾ ਅਤੇ ਲਿਖਿਆ ਕਿ ਅਸੀਂ ਸ਼੍ਰੀ ਟਾਟਾ ਦੇ ਜਾਣ ਤੋਂ ਬਹੁਤ ਦੁਖੀ ਹਾਂ, ਸੁਸ਼ਮਿਤਾ ਸੇਨ ਨੇ ਆਪਣੀ ਇੰਸਟਾਗ੍ਰਾਮ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਹ ਕਿੰਨੇ ਸ਼ਾਨਦਾਰ ਵਿਅਕਤੀ ਸਨ। ਸੰਜੇ ਦੱਤ ਲਿਖਦੇ ਹਨ ਕਿ ਭਾਰਤ ਨੇ ਅੱਜ ਇੱਕ ਅਸਲੀ ਦੂਰਦਰਸ਼ੀ ਕਾਰੋਬਾਰੀ ਨੂੰ ਗੁਆ ਦਿੱਤਾ ਹੈ। ਉਸ ਦੀ ਬਦੌਲਤ ਕਈਆਂ ਦੇ ਜੀਵਨ ‘ਚ ਰੌਸ਼ਨੀ ਆਈ ਹੈ। ਉਸ ਨੇ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਤਨ ਜੀ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।

Exit mobile version