Diljit Dosanjh: ਮੁੰਬਈ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਤਾਂ ਦਿਲਜੀਤ ਦੋਸਾਂਝ ਨੇ ਦਿੱਤਾ ਠੋਕਵਾਂ ਜਵਾਬ
Diljit Dosanjh On Notice: ਇਸ ਦੌਰਾਨ ਦਿਲਜੀਤ ਨੇ ਅੱਗੇ ਸਾਗਰ ਮੰਥਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕਿਵੇਂ ਦੇਵਤਿਆਂ ਨੇ ਅੰਮ੍ਰਿਤ (ਪਵਿੱਤਰ ਜਲ) ਦਾ ਸੇਵਨ ਕੀਤਾ, ਜਦੋਂ ਕਿ ਭਗਵਾਨ ਸ਼ਿਵ ਨੇ ਜ਼ਹਿਰ ਲਿਆ। ਦੋਸਾਂਝ ਨੇ ਅੱਗੇ ਕਿਹਾ ਕਿ ਸ਼ਿਵ ਨੇ ਜ਼ਹਿਰ ਨਹੀਂ ਨਿਗਲਿਆ ਸਗੋਂ ਆਪਣੇ ਗਲੇ ਵਿੱਚ ਰੱਖ ਲਿਆ।
ਦਿਲਜੀਤ ਦੋਸਾਂਝ ਨੇ ਆਪਣੇ ਮੁੰਬਈ ਕੰਸਰਟ ਤੋਂ ਪਹਿਲਾਂ ਆਪਣੇ ਖਿਲਾਫ ਜਾਰੀ ਐਡਵਾਇਜ਼ਰੀ ਦਾ ਜਵਾਬ ਦਿੱਤਾ ਹੈ। ਅਭਿਨੇਤਾ-ਗਾਇਕ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਨਾ ਕਰਨ ਦਾ ਭਰੋਸਾ ਦਿੱਤਾ ਅਤੇ ਡਬਲ ਮਨੋਰੰਜਨ ਦਾ ਵਾਅਦਾ ਕੀਤਾ। ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਮੁੰਬਈ ਕੰਸਰਟ ਤੋਂ ਪਹਿਲਾਂ ਆਪਣੇ ਖਿਲਾਫ ਜਾਰੀ ਐਡਵਾਈਜ਼ਰੀ ਨੂੰ ਸੰਬੋਧਨ ਕੀਤਾ।
ਦਿਲਜੀਤ ਦੋਸਾਂਝ ਦੀ ਟੀਮ ਦੁਆਰਾ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ, ਗਾਇਕ ਨੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਚੁਣੌਤੀਆਂ ਦੇ ਬਾਵਜੂਦ, ਉਹ ਇਹ ਸੁਨਿਸ਼ਚਿਤ ਕਰੇਗਾ ਕਿ ਉਹ “ਦੁੱਗਣਾ ਮਨੋਰੰਜਨ” ਕਰਨਗੇ। ਦਿਲਜੀਤ ਨੇ 19 ਦਸੰਬਰ ਨੂੰ ਮੁੰਬਈ ‘ਚ ਪਰਫਾਰਮ ਕੀਤਾ ਸੀ।
‘ਚਿੰਤਾ ਨਾ ਕਰੋ, ਐਡਵਾਇਜ਼ਰੀ ਮੇਰੇ ਲਈ ਆ’
ਸ਼ੋਸਲ ਮੀਡੀਆ ਤੇ ਪਾਈ ਵੀਡੀਓ ਵਿੱਚ ਦਿਲਜੀਤ ਨੇ ਕਿਹਾ, ” ਮੈਂ ਕੱਲ੍ਹ ਆਪਣੀ ਟੀਮ ਨੂੰ ਪੁੱਛਿਆ, ‘ਕੀ ਕੋਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ?’ ਉਨ੍ਹਾਂ ਕਿਹਾ ਕਿ ਸਭ ਕੁਝ ਠੀਕ ਹੈ। ਮੈਂ ਸਵੇਰੇ ਉੱਠ ਕੇ ਹੀ ਜਾਣਿਆ ਕਿ ਇੱਕ ਐਡਵਾਇਜ਼ਰੀ ਜਾਰੀ ਹੋ ਗਈ ਸੀ। ਦਿਲਜੀਤ ਨੇ ਅੱਗੇ ਕਿਹਾ, ਚਿੰਤਾ ਨਾ ਕਰੋ, ਸਾਰੀਆਂ ਐਡਾਵਾਇਜ਼ਰੀਆਂ ਮੇਰੇ ਲਈ ਹਨ। ਤੁਸੀਂ ਮਸਤੀ ਕਰਨ ਆਏ ਹੋ, ਮੈਨੂੰ ਯਕੀਨ ਹੈ ਕਿ ਤੁਹਾਡਾ ਮਜ਼ਾ ਦੁੱਗਣਾ ਹੋ ਆਵੇਗਾ।”
ਇਸ ਦੌਰਾਨ ਦਿਲਜੀਤ ਨੇ ਅੱਗੇ ਸਾਗਰ ਮੰਥਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕਿਵੇਂ ਦੇਵਤਿਆਂ ਨੇ ਅੰਮ੍ਰਿਤ (ਪਵਿੱਤਰ ਜਲ) ਦਾ ਸੇਵਨ ਕੀਤਾ, ਜਦੋਂ ਕਿ ਭਗਵਾਨ ਸ਼ਿਵ ਨੇ ਜ਼ਹਿਰ ਲਿਆ। ਦੋਸਾਂਝ ਨੇ ਅੱਗੇ ਕਿਹਾ ਕਿ ਸ਼ਿਵ ਨੇ ਜ਼ਹਿਰ ਨਹੀਂ ਨਿਗਲਿਆ ਸਗੋਂ ਆਪਣੇ ਗਲੇ ਵਿੱਚ ਰੱਖ ਲਿਆ। “ਮੁਝੇ ਤੋ ਯਹੀ ਸਿਖਨੇ ਕੋ ਮਿਲਾ ਕੀ ਜਿੰਦਗੀ ਔਰ ਦੁਨੀਆ ਆਪ ਪੇ ਜਿਤਨਾ ਮਰਜ਼ੀ ਜ਼ੇਹਰ ਫੇਂਕੇ ਵੋ ਇਸਕੋ ਕਭੀ ਭੀ ਅਪਨੇ ਅੰਦਰ ਮੱਤ ਲੀਜਾਨਾ”।
ਅੰਤ ਵਿੱਚ, ਦਿਲਜੀਤ ਦੋਸਾਂਝ ਨੇ ਪੁਸ਼ਪਾ ਫਿਲਮ ਤੋਂ ਲਏ ਗਏ ਡਾਇਲਾਗ ਨੂੰ ਦੋਹਾਇਆ…ਝੁਕੇਗਾ ਨਹੀਂ…
ਇਹ ਵੀ ਪੜ੍ਹੋ
ਦਿਲਜੀਤ ਨੇ ਇਸ ਤੋਂ ਪਹਿਲਾਂ 14 ਦਸੰਬਰ ਨੂੰ ਚੰਡੀਗੜ੍ਹ ਵਿੱਚ ਸ਼ੋਅ ਕੀਤਾ ਸੀ। ਹਾਲਾਂਕਿ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਉਹਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਸੂਚਿਤ ਕੀਤਾ ਗਿਆ ਸੀ ਕਿ ਸੰਗੀਤ ਸਮਾਰੋਹ ਵਿੱਚ ਸ਼ੋਰ ਦਾ ਪੱਧਰ ਸ਼ੋਰ ਪ੍ਰਦੂਸ਼ਣ (ਨਿਯਮ ਅਤੇ ਨਿਯੰਤਰਣ) ਨਿਯਮਾਂ ਦੇ ਤਹਿਤ ਮਨਜ਼ੂਰ ਸੀਮਾ ਤੋਂ ਵੱਧ ਗਿਆ ਸੀ। ਅਦਾਲਤ ਜਨਵਰੀ ‘ਚ ਇਸ ਮਾਮਲੇ ‘ਤੇ ਸੁਣਵਾਈ ਕਰੇਗੀ।
ਦਿਲਜੀਤ ਦੋਸਾਂਝ ਦੇ ਦਿਲ-ਲੁਮਿਨਾਟੀ ਟੂਰ ਦਾ ਭਾਰਤੀ ਪੜਾਅ 26 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ੁਰੂ ਹੋਇਆ ਸੀ। ਦੌਰੇ ਤੋਂ ਬਾਅਦ ਹੈਦਰਾਬਾਦ ਅਤੇ ਅਹਿਮਦਾਬਾਦ ਦੀ ਯਾਤਰਾ ਕੀਤੀ ਹੈ। ਆਪਣੇ ਮੁੰਬਈ ਕੰਸਰਟ ਤੋਂ ਬਾਅਦ, ਦਿਲਜੀਤ ਲਖਨਊ, ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ, ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਨ ਲਈ ਤਹਿ ਕੀਤਾ ਗਿਆ ਹੈ, ਅਤੇ 29 ਦਸੰਬਰ ਨੂੰ ਗੁਹਾਟੀ ਵਿੱਚ ਦੌਰੇ ਦੀ ਸਮਾਪਤੀ ਹੋਵੇਗੀ।