Rabindranath Tagore Jayanti 2024: ਰਾਬਿੰਦਰਨਾਥ ਟੈਗੋਰ ਦੀ ਅੱਜ 163ਵੀਂ ਜਯੰਤੀ, ਪੰਜਾਬ ਨਾਲ ਜੁੜਿਆ ਹੈ ਖ਼ਾਸ ਕਨੈਕਸ਼ਨ, ਜਾਣੋ | Rabindranath Tagore's 163rd birth anniversary today he has a special connection with Punjab Punjabi news - TV9 Punjabi

Rabindranath Tagore Jayanti 2024: ਰਾਬਿੰਦਰਨਾਥ ਟੈਗੋਰ ਦੀ ਅੱਜ 163ਵੀਂ ਜਯੰਤੀ, ਪੰਜਾਬ ਨਾਲ ਕੀ ਹੈ ਖ਼ਾਸ ਕਨੈਕਸ਼ਨ? ਜਾਣੋ

Updated On: 

07 May 2024 16:59 PM

Rabindranath Tagore Jayanti 2024: ਰਾਬਿੰਦਰਨਾਥ ਟੈਗੋਰ ਦੀ ਅੱਜ 163ਵੀਂ ਜਯੰਤੀ ਮਨਾਈ ਜਾ ਰਹੀ ਹੈ। ਟੈਗੋਰ ਭਾਰਤ ਤੋਂ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਸਨ। ਉਸ ਨੂੰ 'ਨਾਈਟ ਹੁੱਡ' ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਹ ਸਨਮਾਨ ਵਾਪਸ ਕਰ ਦਿੱਤਾ ਸੀ। ਇਸ ਸਨਮਾਨ ਵਾਪਸ ਕਰਨ ਦਾ ਪੰਜਾਬ ਨਾਲ ਖਾਸ ਕਨੈਕਸ਼ਨ ਹੈ।

Follow Us On

Rabindranath Tagore Jayanti 2024: ਅੱਜ ਭਾਰਤ ਦੇ ਪਹਿਲੇ ਨੋਬਲ ਪੁਰਸਕਾਰ ਜੇਤੂ ਅਤੇ ਮਹਾਨ ਕਵੀ ਰਾਬਿੰਦਰਨਾਥ ਟੈਗੋਰ ਦੀ 163ਵੀਂ ਜਯੰਤੀ ਹੈ। ਰਾਬਿੰਦਰਨਾਥ ਟੈਗੋਰ ਦਾ ਜਨਮ 7 ਮਈ, 1861 ਨੂੰ ਕੋਲਕਾਤਾ ਵਿੱਚ ਹੋਇਆ ਸੀ। ਰਬਿੰਦਰਨਾਥ ਟੈਗੋਰ ਨੂੰ ਸਾਲ 1913 ਵਿੱਚ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ। 1913 ਵਿੱਚ, ਰਬਿੰਦਰਨਾਥ ਟੈਗੋਰ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਨਾਨ-ਯੂਰਪੀਅਨ ਅਤੇ ਪਹਿਲੇ ਭਾਰਤੀ ਸਨ। ਟੈਗੋਰ ਨੂੰ ਉਨ੍ਹਾਂ ਦੀ ਸਭ ਤੋਂ ਮਸ਼ਹੂਰ ਕਾਵਿ ਸੰਗ੍ਰਹਿ ਗੀਤਾਂਜਲੀ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਕਵੀ, ਲੇਖਕ, ਨਾਟਕਕਾਰ, ਸੰਗੀਤਕਾਰ, ਦਾਰਸ਼ਨਿਕ, ਸਮਾਜ ਸੁਧਾਰਕ ਸਨ।

ਕਿਹੜੇ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ ਸੀ?

ਰਾਬਿੰਦਰਨਾਥ ਟੈਗੋਰ ਨੂੰ ‘ਗੁਰੂਦੇਵ’, ‘ਕਬੀਗੁਰੂ’ ਅਤੇ ‘ਵਿਸ਼ਵਾਕਾਬੀ’ ਵਰਗੇ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਹਿਤ, ਸੰਗੀਤ ਅਤੇ ਕਲਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵਿਸ਼ਵ ਭਰ ਵਿੱਚ ਸਨਮਾਨਿਤ, ਪੱਛਮੀ ਬੰਗਾਲ ਦੇ ਪ੍ਰਸਿੱਧ ਬੰਗਾਲੀ ਕਵੀ, ਲੇਖਕ, ਚਿੱਤਰਕਾਰ, ਸਮਾਜ ਸੁਧਾਰਕ ਅਤੇ ਦਾਰਸ਼ਨਿਕ ਟੈਗੋਰ ਨੇ ਭਾਰਤ ਦੇ ਸੱਭਿਆਚਾਰਕ ਅਤੇ ਰਾਜਨੀਤਿਕ ਇਤਿਹਾਸ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ।

Rabindranath Tagore, the 1913 recipient of the Nobel Prize in Literature, standing in a group.(Photo by Michael Nicholson Corbis via Getty Images)

ਦੋ ਦੇਸ਼ਾਂ ਲਈ ਲਿਖਿਆ ਸੀ ਰਾਸ਼ਟਰੀ ਗੀਤ

ਟੈਗੋਰ ਦੇ ਨਾਂ ‘ਤੇ ਇਕ ਇਤਿਹਾਸਕ ਰਿਕਾਰਡ ਦਰਜ਼ ਹੈ, ਜਿਸ ਮੁਤਾਬਕ ਉਨ੍ਹਾਂ ਨੂੰ ਦੋ ਦੇਸ਼ਾਂ ਦੇ ਰਾਸ਼ਟਰੀ ਗੀਤ ਲਿਖਣ ਦਾ ਅਨੂਠਾ ਗੌਰਵ ਪ੍ਰਾਪਤ ਹੈ। ਉਨ੍ਹਾਂ ਨੇ ਭਾਰਤ ਲਈ ‘ਜਨ…ਗਣ…ਮਨ…’ ਅਤੇ ਬੰਗਲਾਦੇਸ਼ ਲਈ ‘ਅਮਰ ਸੋਨਾਰ ਬਾਂਗਲਾ’ ਲਿਖਿਆ।

ਇਹ ਵੀ ਪੜ੍ਹੋ- ਬਾਲੀਵੁੱਡ ਦੀ ਵੱਡੀ ਫਿਲਮ ਦਾ ਰੋਲ ਠੁਕਰਾਉਣ ਵਾਲੀ ਤਾਨੀਆ ਅੱਜ ਕਰ ਰਹੀ ਹੈ ਪਾਲੀਵੁੱਡ ਤੇ ਰਾਜ

ਕਿਉਂ ਵਾਪਸ ਕੀਤਾ ਨਾਈਟਹੁੱਡ ਦਾ ਖਿਤਾਬ ?

ਰਾਬਿੰਦਰਨਾਥ ਟੈਗੋਰ ਨੂੰ 1915 ਵਿੱਚ ਨਾਈਟਹੁੱਡ ਦਾ ਖਿਤਾਬ ਦਿੱਤਾ ਗਿਆ ਸੀ। ਇਸ ਦਾ ਪੰਜਾਬ ਨਾਲ ਖਾਸ ਕਨੈਕਸ਼ਨ ਹੈ ਕਿਉਂਕਿ ਉਨ੍ਹਾਂ ਨੇ ਇਹ ਸਨਮਾਨ 1919 ਵਿੱਚ ਅੰਮ੍ਰਿਤਸਰ (ਜਲ੍ਹਿਆਂਵਾਲਾ ਬਾਗ) ਦੇ ਸਾਕੇ ਦੇ ਵਿਰੋਧ ਵਿੱਚ ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ਸੀ।

ਸ਼ਾਂਤੀਨਿਕੇਤਨ

ਰਾਬਿੰਦਰਨਾਥ ਟੈਗੋਰ ਬੰਗਾਲ ਦੇ ਇੱਕ ਬਹੁਤ ਹੀ ਅਮੀਰ ਪਰਿਵਾਰ ਤੋਂ ਸੰਬੰਧ ਰੱਖਦੇ ਸਨ। ਉਹ ਪ੍ਰਸਿੱਧ ਸਮਾਜ ਸੁਧਾਰਕ ਦੇਬੇਂਦਰਨਾਥ ਟੈਗੋਰ ਦੇ ਘਰ ਕੋਲਕਾਤਾ ਵਿੱਚ ਪੈਦਾ ਹੋਏ ਸਨ। ਉਨ੍ਹਾਂ ਦੀ ਮਾਤਾ ਦਾ ਨਾਂ ਸ਼ਾਰਦਾ ਦੇਵੀਵਾਸ ਸਨ। ਗੁਰੂਦੇਵ ਦਾ ਮੰਨਣਾ ਸੀ ਕਿ ਕੁਦਰਤ ਦੀ ਸੰਗਤ ਵਿੱਚ ਰਹਿਣਾ ਹੀ ਅਧਿਐਨ ਕਰਨ ਦਾ ਸਭ ਤੋਂ ਉੱਤਮ ਤਰੀਕਾ ਹੈ। ਉਨ੍ਹਾਂ ਦੀ ਇਹੀ ਸੋਚ ਉਨ੍ਹਾਂ ਨੂੰ 1901 ਵਿੱਚ ਸ਼ਾਂਤੀਨਿਕੇਤਨ ਲੈ ਆਈ। ਉਨ੍ਹਾਂ ਨੇ ਖੁੱਲ੍ਹੇ ਵਾਤਾਵਰਨ ਵਿੱਚ ਰੁੱਖਾਂ ਦੇ ਹੇਠਾਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਰਬਿੰਦਰਨਾਥ ਟੈਗੋਰ ਦੇ ਪਿਤਾ ਨੇ 1863 ਵਿੱਚ ਇੱਕ ਆਸ਼ਰਮ ਦੀ ਸਥਾਪਨਾ ਕੀਤੀ ਸੀ, ਜਿਸਨੂੰ ਬਾਅਦ ਵਿੱਚ ਰਾਬਿੰਦਰਨਾਥ ਟੈਗੋਰ ਨੇ ਸ਼ਾਂਤੀਨਿਕੇਤਨ ਵਿੱਚ ਬਦਲ ਦਿੱਤਾ।

Exit mobile version