ਸਲਮਾਨ ਖਾਨ ਫਾਇਰਿੰਗ ਮਾਮਲੇ ‘ਚ ਵੱਡਾ ਅਪਡੇਟ, ਹਰਿਆਣਾ ਤੋਂ ਛੇਵਾਂ ਮੁਲਜ਼ਮ ਗ੍ਰਿਫਤਾਰ
Salman Khan: ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਦੇ ਮਾਮਲੇ 'ਚ ਵੱਡਾ ਅਪਡੇਟ ਆਇਆ ਹੈ। ਮੁੰਬਈ ਪੁਲਿਸ ਨੂੰ ਕਾਮਯਾਬੀ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 6ਵੀਂ ਗ੍ਰਿਫ਼ਤਾਰੀ ਕੀਤੀ ਹੈ। ਫੜੇ ਗਏ ਵਿਅਕਤੀ ਦਾ ਨਾਂ ਹਰਪਾਲ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਸ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
Salman khan firing case: ਸਲਮਾਨ ਖਾਨ ਦੇ ਘਰ ਫਾਇਰਿੰਗ ਮਾਮਲੇ ਵਿੱਚ ਨਵਾਂ ਅਪਡੇਟ ਆਇਆ ਹੈ। ਮੁੰਬਈ ਪੁਲਿਸ ਨੇ ਇਸ ਮਾਮਲੇ ‘ਚ ਲਾਰੈਂਸ ਗੈਂਗ ਦੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਇਹ 6ਵੀਂ ਗ੍ਰਿਫ਼ਤਾਰੀ ਹੈ। ਇਸ ਮਾਮਲੇ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਪੁਲਿਸ ਹਰ ਛੋਟੇ-ਵੱਡੇ ਪਹਿਲੂ ‘ਤੇ ਧਿਆਨ ਦੇ ਰਹੀ ਹੈ। ਪੁਲਿਸ ਵੱਲੋਂ ਫੜੇ ਗਏ ਵਿਅਕਤੀ ਦਾ ਨਾਮ ਹਰਪਾਲ ਸਿੰਘ ਹੈ ਅਤੇ ਉਹ ਹਰਿਆਣਾ ਦੇ ਫਰੀਦਾਬਾਦ ਤੋਂ ਫੜਿਆ ਗਿਆ ਹੈ। ਵਿਅਕਤੀ ਨੂੰ ਅੱਜ ਮਕੋਕਾ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਵੇਗਾ।
ਮੁਲਜ਼ਮ ਦਾ ਨਾਂ ਹਰਪਾਲ ਸਿੰਘ ਹੈ ਅਤੇ ਇਸ ਵਿਅਕਤੀ ਦੀ ਉਮਰ 34 ਸਾਲ ਹੈ। ਇਸ ਵਿਅਕਤੀ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਦੇ ਜੱਦੀ ਸ਼ਹਿਰ ਤੋਂ ਹੀ ਗ੍ਰਿਫਤਾਰ ਕੀਤਾ ਹੈ। ਹਰਪਾਲ ਸਿੰਘ ਨੂੰ ਮੰਗਲਵਾਰ ਸਵੇਰੇ ਮੁੰਬਈ ਲਿਆਂਦਾ ਜਾਵੇਗਾ ਅਤੇ ਮਕੋਕਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੂੰ ਪੁੱਛਗਿੱਛ ਦੌਰਾਨ ਹਰਪਾਲ ਬਾਰੇ ਜਾਣਕਾਰੀ ਮਿਲੀ। ਸੂਤਰ ਅਨੁਸਾਰ ਜਦੋਂ ਪੁਲਿਸ ਇਸ ਮਾਮਲੇ ਵਿੱਚ ਫੜੇ ਗਏ ਲਾਰੈਂਸ ਗੈਂਗ ਦੇ ਇੱਕ ਹੋਰ ਅਪਰਾਧੀ ਮੁਹੰਮਦ ਰਫੀਕ ਚੌਧਰੀ ਤੋਂ ਪੁੱਛਗਿੱਛ ਕਰ ਰਹੀ ਸੀ ਤਾਂ ਪੁਲਿਸ ਨੂੰ ਹਰਪਾਲ ਸਿੰਘ ਬਾਰੇ ਪਤਾ ਲੱਗਾ। ਇਹ ਹਰਪਾਲ ਹੀ ਸੀ ਜਿਸ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਲਈ ਰਫੀਕ ਨੂੰ 2 ਤੋਂ 3 ਲੱਖ ਰੁਪਏ ਦਿੱਤੇ ਸਨ।
ਇਹ ਵੀ ਪੜ੍ਹੋ: ਜਗਮੋਹਨ ਸਿੰਘ ਕੰਗ ਦੀ ਪੁੱਤਰ ਸਮੇਤ ਕਾਂਗਰਸ ਚ ਵਾਪਸੀ, ਖਰੜ ਚ AAP ਲਈ ਵਧੀ ਮੁਸ਼ਕਲ!
ਇਸ ਤੋਂ ਪਹਿਲਾ ਰਾਜਸਥਾਨ ਤੋਂ ਹੋਈ ਸੀ ਗ੍ਰਿਫ਼ਤਾਰੀ
ਦੱਸ ਦੇਈਏ ਕਿ ਮੰਗਲਵਾਰ (7 ਮਈ) ਨੂੰ ਮੁੰਬਈ ‘ਚ ਫਿਲਮ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਪੰਜਵੇਂ ਦੋਸ਼ੀ ਮੁਹੰਮਦ ਰਫੀਕ ਚੌਧਰੀ ਨੂੰ ਗ੍ਰਿਫਤਾਰ ਕੀਤਾ ਸੀ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਉਸ ਨੂੰ ਰਾਜਸਥਾਨ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ‘ਚ ਸ਼ਾਮਲ ਸ਼ੂਟਰਾਂ ਨੂੰ ਕਥਿਤ ਤੌਰ ‘ਤੇ ਵਿੱਤੀ ਮਦਦ ਦੇਣ ਦਾ ਦੋਸ਼ ਹੈ।