“ਸਰੀਰਕ ਰਿਸ਼ਤੇ ਖੂਬਸੂਰਤ, ਮੇਰੀ ਗਰਲਫਰੈਂਡ,ਪਰ ਮੈਂ ਪਿਆਰ ਨੂੰ ਨਹੀਂ ਮੰਨਦਾ” ਬੇਬਾਕ ਬਿਆਨਾਂ ਤੋਂ ਬਾਅਦ ਸੁਰਖੀਆਂ ਵਿੱਚ ਆਏ ਪੰਜਾਬੀ ਗਾਇਕ ਕਾਕਾ

Updated On: 

23 Jan 2026 19:37 PM IST

Punjabi Singer Ravinder Singh Kaka : ਓਸ਼ੋ ਦੀ ਫਿਲਾਸਫੀ ਨੂੰ ਮੰਣਨ ਵਾਲੇ ਕਾਕਾ ਨੇ ਕਿਹਾ ਕਿ ਉਹ ਪਿਆਰ ਵਿੱਚ ਵਿਸ਼ਵਾਸ ਨਹੀਂ ਰੱਖਦੇ। ਹਾਂ, ਉਨ੍ਹਾਂ ਦੀ ਗਰਲਫਰੈਂਡ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰੀਰਕ ਸਬੰਧ ਉਨ੍ਹਾਂ ਦੇ ਲਈ ਖੂਬਸੂਰਤ ਚੀਜ਼ ਹੈ। ਆਪਣੇ ਗੀਤਾਂ ਵਿੱਚ ਕੁੜੀਆਂ ਨਾਲ ਬੋਲਡ ਦ੍ਰਿਸ਼ ਦਿਖਾਉਣ ਦੇ ਸਵਾਲ ਬਾਰੇ, ਕਾਕਾ ਨੇ ਕਿਹਾ, "ਇੱਕ ਸਮਾਂ ਸੀ ਜਦੋਂ ਮੈਂ ਔਰਤਾਂ ਤੋਂ ਦੂਰ ਰਹਿੰਦਾ ਸੀ। ਮੈਨੂੰ ਸ਼ਰਾਬ ਪੀਣ ਤੋਂ ਬਾਅਦ ਘੱਟ ਕੱਪੜਿਆਂ ਨਾਲ ਦ੍ਰਿਸ਼ ਕਰਨੇ ਪੈਂਦੇ ਸਨ।"

ਸਰੀਰਕ ਰਿਸ਼ਤੇ ਖੂਬਸੂਰਤ, ਮੇਰੀ ਗਰਲਫਰੈਂਡ,ਪਰ ਮੈਂ ਪਿਆਰ ਨੂੰ ਨਹੀਂ ਮੰਨਦਾ ਬੇਬਾਕ ਬਿਆਨਾਂ ਤੋਂ ਬਾਅਦ ਸੁਰਖੀਆਂ ਵਿੱਚ ਆਏ ਪੰਜਾਬੀ ਗਾਇਕ ਕਾਕਾ

ਸੁਰਖੀਆਂ ਵਿੱਚ ਆਏ ਕਾਕਾ

Follow Us On

ਪੰਜਾਬੀ ਗਾਇਕ ਰਵਿੰਦਰ ਸਿੰਘ ਉਰਫ ਕਾਕਾ ਨੇ ਫਿਜੀਕਲ ਰਿਲੇਸ਼ਨਸ ਬਾਰੇ ਬੇਬਾਕ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਹਨ। “ਕਾਲੇ ਜੇਹੇ ਲਿਬਾਸ ਦੀ ਸ਼ੌਕੀਨ ਕੁੜੀ” ਅਤੇ “ਕਹਿ ਲੈ ਦੇ” ਵਰਗੇ ਗੀਤਾਂ ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਕਾਕਾ ਨੇ ਨਿੱਜੀ ਜ਼ਿੰਦਗੀ, ਪਿਆਰ, ਫਿਜੀਕਲ ਰਿਲੇਸ਼ਨ ਅਤੇ ਧਰਮ ਨੂੰ ਲੈ ਕੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਸੰਗੀਤ ਪ੍ਰਤੀ ਆਪਣੇ ਜਨੂੰਨ ਦਾ ਪ੍ਰਗਟਾਵਾ ਕਰਦੇ ਹੋਏ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਇੱਕ ਨਵੀਂ ਐਪ ਲਾਂਚ ਕਰ ਰਹੇ ਹਨ, ਜੋ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗੀ।

ਓਸ਼ੋ ਦੀ ਫਿਲਾਸਫੀ ਨੂੰ ਮੰਣਨ ਵਾਲੇ ਕਾਕਾ ਨੇ ਕਿਹਾ ਕਿ ਉਹ ਪਿਆਰ ਵਿੱਚ ਵਿਸ਼ਵਾਸ ਨਹੀਂ ਰੱਖਦੇ। ਹਾਂ, ਉਨ੍ਹਾਂ ਦੀ ਗਰਲਫਰੈਂਡ ਹੈ। ਉਨ੍ਹਾਂਨੇ ਅੱਗੇ ਕਿਹਾ ਕਿ ਸਰੀਰਕ ਸਬੰਧ ਉਨ੍ਹਾਂ ਦੇ ਲਈ ਖੂਬਸੂਰਤ ਚੀਜ਼ ਹੈ। ਆਪਣੇ ਗੀਤਾਂ ਵਿੱਚ ਕੁੜੀਆਂ ਨਾਲ ਬੋਲਡ ਦ੍ਰਿਸ਼ ਦਿਖਾਉਣ ਦੇ ਸਵਾਲ ਬਾਰੇ, ਕਾਕਾ ਨੇ ਕਿਹਾ, “ਇੱਕ ਸਮਾਂ ਸੀ ਜਦੋਂ ਮੈਂ ਔਰਤਾਂ ਤੋਂ ਦੂਰ ਰਹਿੰਦਾ ਸੀ। ਮੈਨੂੰ ਸ਼ਰਾਬ ਪੀਣ ਤੋਂ ਬਾਅਦ ਘੱਟ ਕੱਪੜਿਆਂ ਨਾਲ ਦ੍ਰਿਸ਼ ਕਰਨੇ ਪੈਂਦੇ ਸਨ।”

ਗਾਇਕ ਕਾਕਾ ਨੇ ਆਪਣੀ ਜ਼ਿੰਦਗੀ ਬਾਰੇ ਕੀਤੇ ਕਈ ਖੁਲਾਸੇ

ਆਪਣੇ ਰਿਸ਼ਤੇ ਬਾਰੇ, ਉਨ੍ਹਾਂ ਨੇ ਕਿਹਾ, “ਮੈਂ ਪੰਜ ਸਾਲਾਂ ਤੋਂ ਡੇਟਿੰਗ ਕਰ ਰਿਹਾ ਹਾਂ, ਪਰ ਮੈਂ ਵਿਆਹ ਨਹੀਂ ਕਰਾਂਗਾ।”ਅਕਸਰ ਆਪਣੀ ਸਾਦਗੀ ਲਈ ਜਾਣੇ ਜਾਣ ਵਾਲੇ ਕਾਕਾਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੱਡਾ ਰਾਜ਼ ਖੋਲ੍ਹਿਆ। ਉਨ੍ਹਾਂ ਨੇ ਮੰਨਿਆ ਕਿ ਉਹ ਪੰਜ ਸਾਲਾਂ ਤੋਂ ਇੱਕ ਰਿਸ਼ਤੇ ਵਿੱਚ ਹਨ, ਪਰ ਉਹ ਵਿਆਹ ਦੇ ਸਖ਼ਤ ਖਿਲਾਫ ਹਨ। ਉਨ੍ਹਾਂ ਨੇ ਕਿਹਾ, “ਮੇਰੇ ਲਈ, ਵਿਆਹ ਇੱਕ ਬੰਧਨ ਹੈ। ਸਾਡੇ ਸਮਾਜ ਵਿੱਚ, ਲੋਕ ਨਰਕ ਭਰੀ ਜ਼ਿੰਦਗੀ ਜੀਉਂਦੇ ਹਨ ਭਾਵੇਂ ਉਨ੍ਹਾਂ ਨੂੰ ਆਪਣਾ ਸਾਥੀ ਨਾ ਵੀ ਪਸੰਦ ਹੋਵੇ। ਮੇਰ ਪਾਰਟਨਰ ਨਾਲ ਮੇਰੀ ਡੀਲ ਕਲੀਅਰ ਹੈ। ਜਿੰਨਾ ਚਿਰ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ, ਅਸੀਂ ਇਕੱਠੇ ਹਾਂ। ਜਿਸ ਦਿਨ ਰਿਸ਼ਤੇ ਵਿੱਚ ਕੁੜਤਣ ਆ ਜਾਵੇਗੀ, ਅਸੀਂ ਵੱਖ ਹੋ ਜਾਵਾਂਗੇ।”

ਮੈਂ ਉਦੋਂ ਤੱਕ ਨੇੜੇ ਨਹੀਂ ਜਾਂਦਾ ਜਦੋਂ ਤੱਕ ਕੁੜੀ ਨਾ ਕਹੇ

ਇੱਕ ਪੋਡਕਾਸਟ ਦੌਰਾਨ ਆਪਣੇ ਪਿਛਲੇ ਵਿਵਾਦਪੂਰਨ ਬਿਆਨ ਤੇ ਸਫਾਈ ਦਿੰਦੇ ਹੋਏ, ਕਾਕਾ ਨੇ ਕਿਹਾ, “ਮੈਂ ਸਰੀਰਕ ਸਬੰਧਾਂ ਨੂੰ ਸੁੰਦਰ ਮੰਨਦਾ ਹਾਂ। ਹਾਂ, ਸਹਿਮਤੀ ਜ਼ਰੂਰੀ ਹੈ। ਮੇਰਾ ਇੰਨਾ ਸਵੈ-ਮਾਣ ਹੈ ਕਿ ਮੈਂ ਉਦੋਂ ਤੱਕ ਨੇੜੇ ਨਹੀਂ ਜਾਂਦਾ ਜਦੋਂ ਤੱਕ ਕੋਈ ਕੁੜੀ ਖੁਦ ਮੈਨੂੰ ਆਪਣੇ ਕੋਲ ਬੈਠਣ ਲਈ ਨਹੀਂ ਕਹਿੰਦੀ।” ਉਨ੍ਹਾਂਨੇ ਅੱਗੇ ਕਿਹਾ ਕਿ ਮੇਰੇ ਪਿਛਲੇ ਬਹੁਤ ਸਾਰੇ ਬਿਆਨ ਜਾਣਬੁੱਝ ਕੇ ਗਲਤ ਤਰੀਕੇ ਨਾਲ ਇਸਤੇਮਾਲ ਕਰਕੇ ਵਿਵਾਦ ਪੈਦਾ ਕੀਤਾ ਗਿਆ।