ਪੰਜਾਬੀ ਸਿੰਗਰ ਗੁਰਲੇਜ ਅਖ਼ਤਰ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਕਿਹਾ- "ਹਮੇਸ਼ਾ ਏਕਤਾ ਬਣਾਕੇ ਰੱਖੋ" | Punjabi singer Gurlej Akhtar paid obeisance at Golden Temple along with his family, said - "Always keep unity" Punjabi news - TV9 Punjabi

ਪੰਜਾਬੀ ਸਿੰਗਰ ਗੁਰਲੇਜ ਅਖ਼ਤਰ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਕਿਹਾ- “ਹਮੇਸ਼ਾ ਏਕਤਾ ਬਣਾ ਕੇ ਰੱਖੋ”

Published: 

28 Mar 2024 16:41 PM

ਪੰਜਾਬੀ ਸਿੰਗਰ ਗੁਰਲੇਜ ਅਖ਼ਤਰ ਅਤੇ ਜੈਸਮੀਨ ਅਖ਼ਤਰ ਆਪਣੇ ਪੂਰੇ ਪਰਿਵਾਰ ਦੇ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਦਰਬਾਰ ਸਾਹਿਬ ਪਹੁੰਚੇ। ਪਰਿਵਾਰ ਨੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ, ਉੱਥੇ ਹੀ ਚਾਹ ਦਾ ਲੰਗਰ ਵੀ ਛਕਿਆ।

ਪੰਜਾਬੀ ਸਿੰਗਰ ਗੁਰਲੇਜ ਅਖ਼ਤਰ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਕਿਹਾ- ਹਮੇਸ਼ਾ ਏਕਤਾ ਬਣਾ ਕੇ ਰੱਖੋ

ਪੰਜਾਬੀ ਸਿੰਗਰ ਗੁਰਲੇਜ ਅਖ਼ਤਰ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Follow Us On

ਅੰਮ੍ਰਿਤਸਰ ਅੱਜ ਪੰਜਾਬੀ ਸਿੰਗਰ ਗੁਰਲੇਜ ਅਖ਼ਤਰ ਤੇ ਜੈਸਮੀਨ ਅਖ਼ਤਰ ਨੇ ਆਪਣੇ ਪੂਰੇ ਪਰਿਵਾਰ ਸਮੇਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰੂ ਘਰ ਹਾਜ਼ਰੀ ਭਰੀ। ਇਸ ਮੌਕੇ ਉਹਨਾਂ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਗਿਆ ਅਤੇ ਸਰੱਬਤ ਦੇ ਭਲੇ ਦੀ ਅਰਦਾਸ ਕੀਤੀ। ਪਰਿਵਾਰ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿੰਗਰ ਗੁਰਲੇਜ ਅਖ਼ਤਾਰ ਨੇ ਕਿਹਾ ਕਿ ਅਸੀਂ ਮਾਲਿਕ ਦਾ ਸ਼ੁਕਰਾਨਾ ਕਰਨ ਪਹੁੰਚੇ ਹਾਂ, ਜੋ ਵੀ ਦਿੱਤਾ ਹੈ ਵਾਹਿਗੁਰੂ ਦਾ ਦਿੱਤਾ ਹੈ।

ਇਸ ਦੌਰਾਨ ਗੁਰਲੇਜ ਨੇ ਕਿਹਾ ਸਾਨੂੰ ਜਦੋਂ ਵੀ ਮੌਕਾ ਮਿਲਦਾ ਹੈ ਅਸੀਂ ਗੁਰੂ ਘਰ ਜ਼ਰੂਰ ਆਉਂਦੇ ਹਾਂ। ਪਵਿੱਤਰ ਤਿਉਹਾਰ ਹੌਲੇ ਮਹੁਲੇ ਮੌਕੇ ਸਾਡਾ ਪ੍ਰੋਗਰਾਮ ਸੀ ਅਸੀਂ ਉਸ ਦੌਰਾਨ ਸੰਗਤਾਂ ਵਿੱਚ ਬਹੁਤ ਸ਼ਰਧਾ ਭਾਵ ਦੇਖਿਆ। ਥਾਂ-ਥਾਂ ‘ਤੇ ਲੰਗਰ ਲੱਗੇ ਹੋਏ ਸੀ। ਇਹ ਗੁਰੂ ਦੇ ਰੰਗ ਨੇ ਸਾਰਿਆਂ ਨੂੰ ਇਸ ਦਾ ਆਨੰਦ ਮਾਨਣਾ ਚਾਹੀਦਾ ਹੈ। ਸਾਰੇ ਤਿਉਹਾਰਾਂ ਨੂੰ ਸੁਖ-ਸ਼ਾਂਤੀ ਅਤੇ ਲੜਾਈਆਂ-ਝਗੜਿਆਂ ਤੋਂ ਦੂਰ ਰਹਿ ਕੇ ਮਨਾਉਣਾ ਚਾਹੀਦਾ ਹੈ। ਏਕਤਾ ਦੇ ਵਿੱਚ ਬਰਕਤ ਹੈ। ਸਾਨੂੰ ਹਮੇਸ਼ਾ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ।

ਜੈਸਮੀਨ ਅਖ਼ਤਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਉਸ ਮਾਲਕ ਨੇ ਸਾਰਾ ਕੁਝ ਬਕਸ਼ਿਆ ਹੈ। ਹਮੇਸ਼ਾ ਪਰਿਵਾਰ ਨਾਲ ਗੁਰੂ ਘਰ ਆ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਪ੍ਰੋਜੈਕਟਾਂ ਬਾਰੇ ਦੱਸਦੇ ਹੋਏ ਜਸਮੀਨ ਅਖ਼ਤਰ ਨੇ ਕਿਹਾ ਕਿ ਬਹੁਤ ਕੁਝ ਨਵਾਂ ਆਉਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਫੈਨਜ਼ ਨੇ ਬਹੁਤ ਪਿਆਰ ਦਿੱਤਾ ਹੈ। ਉਮੀਦ ਹੈ ਅੱਗੇ ਵੀ ਇੰਝ ਹੀ ਪਿਆਰ ਕਰਣਗੇ।

ਗਾਇਕੀ ਨਾਲ ਸੰਬੰਧ ਰੱਖਦਾ ਹੈ ਅਖ਼ਤਰ ਪਰਿਵਾਰ

ਗਾਇਕਾ ਗੁਰਲੇਜ ਅਖ਼ਤਰ ਗਾਇਕੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਗੱਲ ਕਰਿਏ ਉਨ੍ਹਾਂ ਦੇ ਪਰਿਵਾਰ ਦੀ ਤਾਂ ਉਨ੍ਹਾਂ ਦੀ ਛੋਟੀ ਭੈਣ ਜੈਸਮੀਨ ਵੀ ਪੰਜਾਬੀ ਇੰਡਸਟਰੀ ਵਿੱਚ ਕਾਫੀ ਫੈਮਸ ਹਨ। ਉਨ੍ਹਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਦੋਵਾਂ ਭੈਣਾਂ ਨੇ ਆਪਣੀ ਸੁਰੀਲੀ ਅਵਾਜ਼ ਨਾਲ ਇੰਡਸਟਰੀ ਵਿੱਚ ਵੱਖਰੀ ਪਛਾਣ ਬਣਾਈ ਹੈ। ਗੁਰਲੇਜ ਦੇ ਦੋਵੇਂ ਛੋਟੇ ਭਰਾ ਜਿਨ੍ਹਾਂ ਨੂੰ ਅਖ਼ਤਰ Brothers ਦੇ ਨਾਅ ਤੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 2018 ਵਿੱਚ ਇੱਕ ਫੈਸਮ ਰਿਏਲੀਟੀ ਸ਼ੋਅ Rising Star ਵਿੱਚ ਹਿੱਸਾ ਲਿਆ ਸੀ। ਜਿੱਥੋ ਉਨ੍ਹਾਂ ਨੇ ਕਾਫੀ ਫੇਮ ਹਾਸਿਲ ਕੀਤਾ।

ਇਹ ਵੀ ਪੜ੍ਹੋ: ਪਾਲੀਵੁੱਡ ਤੇ ਭੋਜਪੂਰੀ ਇੰਡਸਟਰੀ ਦੀ ਮਾਡਲ ਨੇਹਾ ਮਲਿਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Exit mobile version