ਬਾਥਰੂਮ 'ਚ ਬੈਠ ਕੇ ਸ਼ਾਹਰੁਖ ਖਾਨ ਨੇ ਬਣਾਇਆ ਇਸ ਫਿਲਮ ਨੂੰ ਪ੍ਰੋਮਟ ਕਰਨ ਦਾ ਪਲਾਨ, 17 ਸਾਲ ਦੇ ਕੋ-ਸਟਾਰ ਨੇ ਦੱਸਿਆ | shahrukh khan made om shanti om film promotion plan in bathroom shreyas talpade said in interview Punjabi news - TV9 Punjabi

ਬਾਥਰੂਮ ‘ਚ ਬੈਠ ਕੇ ਸ਼ਾਹਰੁਖ ਖਾਨ ਨੇ ਬਣਾਇਆ ਇਸ ਫਿਲਮ ਨੂੰ ਪ੍ਰੋਮਟ ਕਰਨ ਦਾ ਪਲਾਨ, 17 ਸਾਲ ਦੇ ਕੋ-ਸਟਾਰ ਨੇ ਦੱਸਿਆ

Updated On: 

09 May 2024 20:31 PM

ਸ਼ਾਹਰੁਖ ਖਾਨ ਨਾਲ ਫਿਲਮ 'ਓਮ ਸ਼ਾਂਤੀ ਓਮ' 'ਚ ਕੰਮ ਕਰ ਚੁੱਕੇ ਅਭਿਨੇਤਾ ਸ਼੍ਰੇਅਸ ਤਲਪੜੇ ਨੇ ਜ਼ਬਰਦਸਤ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸ਼ਾਹਰੁਖ ਨੇ ਬਾਥਰੂਮ 'ਚ ਬੈਠ ਕੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਦੀ ਯੋਜਨਾ ਬਣਾਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਰਹੀ ਸੀ।

ਬਾਥਰੂਮ ਚ ਬੈਠ ਕੇ ਸ਼ਾਹਰੁਖ ਖਾਨ ਨੇ ਬਣਾਇਆ ਇਸ ਫਿਲਮ ਨੂੰ ਪ੍ਰੋਮਟ ਕਰਨ ਦਾ ਪਲਾਨ, 17 ਸਾਲ ਦੇ ਕੋ-ਸਟਾਰ ਨੇ ਦੱਸਿਆ

ਸ਼ਾਹਰੁਖ ਖਾਨ (Pic Credit Source: Netflix)

Follow Us On

ਸਾਲ 2007 ‘ਚ ਫਰਾਹ ਖਾਨ ਦੇ ਨਿਰਦੇਸ਼ਨ ‘ਚ ‘ਓਮ ਸ਼ਾਂਤੀ ਓਮ’ ਨਾਂ ਦੀ ਫਿਲਮ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਹੀਰੋ ਸ਼ਾਹਰੁਖ ਖਾਨ ਸਨ ਅਤੇ ਉਨ੍ਹਾਂ ਦੇ ਨਾਲ ਦੀਪਿਕਾ ਪਾਦੂਕੋਣ ਨੇ ਇਸ ਫਿਲਮ ਵਿੱਚ ਕੰਮ ਕੀਤਾ। ਫਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਅਤੇ ਇਹ ਬਾਕਸ ਆਫਿਸ ‘ਤੇ ਵੀ ਹਿੱਟ ਰਹੀ। ਇਸ ਫਿਲਮ ‘ਚ ਸ਼ਾਹਰੁਖ-ਦੀਪਿਕਾ ਤੋਂ ਇਲਾਵਾ ਅਭਿਨੇਤਾ ਸ਼੍ਰੇਅਸ ਤਲਪੜੇ ਵੀ ਖਾਸ ਭੂਮਿਕਾ ‘ਚ ਸਨ। ਉਨ੍ਹਾਂ ਨੇ ਸ਼ਾਹਰੁਖ ਖਾਨ ਦੇ ਦੋਸਤ ਦਾ ਕਿਰਦਾਰ ਨਿਭਾਇਆ ਸੀ। ਹੁਣ ਸ਼੍ਰੇਅਸ ਨੇ ਇਸ ਫਿਲਮ ਨਾਲ ਜੁੜੀ ਕਹਾਣੀ ਸ਼ੇਅਰ ਕੀਤੀ ਹੈ।

ਸਿਧਾਰਥ ਕੰਨਨ ਨੂੰ ਦਿੱਤੇ ਇੰਟਰਵਿਊ ‘ਚ ਸ਼੍ਰੇਅਸ ਨੇ ਕਿਹਾ ਕਿ ਸ਼ਾਹਰੁਖ ‘ਓਮ ਸ਼ਾਂਤੀ ਓਮ’ ਨੂੰ ਸਾਲ 2007 ਦੀ ਸਭ ਤੋਂ ਵੱਡੀ ਫਿਲਮ ਬਣਾਉਣਾ ਚਾਹੁੰਦੇ ਸਨ। ਸ਼੍ਰੇਅਸ ਨੇ ਕਿਹਾ ਕਿ ਲੰਡਨ ‘ਚ ਫਿਲਮ ਦੇ ਪ੍ਰੀਮੀਅਰ ਤੋਂ ਪਹਿਲਾਂ ਸ਼ਾਹਰੁਖ ਨੇ ਜਿਸ ਤਰ੍ਹਾਂ ਫਿਲਮ ਦਾ ਪ੍ਰਚਾਰ ਕੀਤਾ, ਉਸ ਤੋਂ ਉਨ੍ਹਾਂ (ਸ਼੍ਰੇਅਸ) ਨੇ ਕਾਫੀ ਕੁਝ ਸਿੱਖਿਆ। ਸ਼੍ਰੇਅਸ ਨੇ ਦੱਸਿਆ ਕਿ ਉਹ ਅਤੇ ਸ਼ਾਹਰੁਖ ਲੰਡਨ ਦੇ ਇੱਕ ਹੋਟਲ ਦੇ ਬਾਥਰੂਮ ਵਿੱਚ ਬੈਠੇ ਸਨ। ਸ਼ਾਹਰੁਖ ਟਾਇਲਟ ਪੋਟ ‘ਤੇ ਬੈਠੇ ਸਨ ਅਤੇ ਸ਼੍ਰੇਅਸ ਬਾਥਟਬ ‘ਤੇ ਬੈਠੇ ਸਨ ਅਤੇ ਦੀਪਿਕਾ ਬਾਹਰ ਇੰਟਰਵਿਊ ਦੇ ਰਹੀ ਸੀ।

ਸ਼ਾਹਰੁਖ ਫਿਲਮ ਦੇ ਪ੍ਰਮੋਸ਼ਨ ਬਾਰੇ ਸੋਚ ਰਹੇ ਸਨ

ਸ਼੍ਰੇਅਸ ਨੇ ਦੱਸਿਆ ਕਿ ਲੰਡਨ ‘ਚ ਸ਼ਾਮ ਨੂੰ ਫਿਲਮ ਦਾ ਪ੍ਰੀਮੀਅਰ ਹੋਣਾ ਸੀ ਅਤੇ ਸ਼ਾਹਰੁਖ ਇਸ ਬਾਰੇ ਸੋਚ ਰਹੇ ਸਨ ਕਿ ਫਿਲਮ ਦਾ ਪ੍ਰਚਾਰ ਕਿਵੇਂ ਕੀਤਾ ਜਾਵੇ। ਸ਼ਾਹਰੁਖ ਨੇ ਸ਼੍ਰੇਅਸ ਨੂੰ ਕਿਹਾ ਸੀ ਕਿ ਪ੍ਰੀਮੀਅਰ ਤੋਂ ਪਹਿਲਾਂ ਉਹ ਦੋਵੇਂ ਰੈੱਡ ਕਾਰਪੇਟ ‘ਤੇ ਡਾਂਸ ਕਰਨਗੇ ਅਤੇ ਇਸ ਤਰ੍ਹਾਂ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰੀਮੀਅਰ ‘ਤੇ ਸੱਦਾ ਦੇਣਗੇ। ਸ਼੍ਰੇਅਸ ਨੇ ਇਹ ਵੀ ਕਿਹਾ ਕਿ ਸ਼ਾਹਰੁਖ ਦੀ ਫਿਲਮ ਦੇ ਪ੍ਰੀਮੀਅਰ ਲਈ ਲੋਕ ਜ਼ਰੂਰ ਆਉਣਗੇ। ਪਰ ਉਹ ਆਖਰੀ ਸਮੇਂ ਤੱਕ ਡਟ ਕੇ ਲੋਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਸੀ।

ਇੰਟਰਵਿਊ ‘ਚ ਸ਼੍ਰੇਅਸ ਨੇ ਫਿਲਮ ਦੀ ਰਿਲੀਜ਼ ਤੋਂ ਇਕ ਰਾਤ ਦੀ ਘਟਨਾ ਵੀ ਦੱਸੀ। ਸ਼੍ਰੇਅਸ ਨੇ ਕਿਹਾ ਕਿ ਕੋਈ ਉਨ੍ਹਾਂ ਦਾ ਦਰਵਾਜ਼ਾ ਖੜਕ ਰਿਹਾ ਸੀ। ਉਨ੍ਹਾਂ ਨੇ ਸੋਚਿਆ ਕਿ ਇਹ ਰੂਮ ਸਰਵਿਸ ਹੋਵੇਗੀ। ਪਰ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਸ਼ਾਹਰੁਖ ਖਾਨ ਸੀ। ਸ਼ਾਹਰੁਖ ਨੇ ਉਨ੍ਹਾਂ ਨੂੰ ਕਿਹਾ- ‘ਬਾਹਰ ਹੀ ਖੜ੍ਹੇ ਰੱਖੇਗਾ।’ ਸ਼ਾਹਰੁਖ ਉਸ ਸਮੇਂ ਫਿਲਮ ਦੇ ਪ੍ਰਮੋਸ਼ਨ ਦਾ ਪੂਰਾ ਚਾਰਟ ਤਿਆਰ ਕਰਕੇ ਲੈ ਕੇ ਆਏ ਸਨ। ਸ਼੍ਰੇਅਸ ਨੇ ਕਿਹਾ, ਉਸ ਚਾਰਟ ਵਿੱਚ ਸਭ ਕੁਝ ਸੀ ਕਿ ਅਸੀਂ ਕਦੋਂ ਨਾਸ਼ਤਾ ਕਰਾਂਗੇ ਅਤੇ ਕਦੋਂ ਪ੍ਰੈੱਸ ਕਾਨਫਰੰਸ ਲਈ ਰਵਾਨਾ ਹੋਵਾਂਗੇ। ਸ਼ਾਹਰੁਖ ਰਾਤ 11 ਵਜੇ ਇਹ ਸਭ ਸਮਝਾ ਰਹੇ ਸਨ।”

Exit mobile version